ਸਟਰੋਕ ਮਰੀਜ਼ਾਂ ਲਈ ਸ਼ੈਲਬੀ ਹਸਪਤਾਲ ਮੋਹਾਲੀ ‘ਚ ਵਿਸ਼ੇਸ਼ ‘ਸਟਰੋਕ ਕੇਅਰ ਯੂਨਿਟ’ ਦੀ ਸ਼ੁਰੂਆਤ
ਸ਼ੈਲਬੀ ਹਸਪਤਾਲ ਨੇ ਆਧੁਨਿਕ ਨਿਊਰੋ ਆਈਸੀਯੂ ਦਾ ਕੀਤਾ ਉਦਘਾਟਨ
ਐਸ.ਏ.ਐਸ.ਨਗਰ 1 ਨਵੰਬਰ ( ਰਣਜੀਤ ਧਾਲੀਵਾਲ ) : ਸਟਰੋਕ ਦੇ ਵੱਧ ਰਹੇ ਮਾਮਲਿਆਂ ਨੂੰ ਦੇਖਦਿਆਂ ਸ਼ੈਲਬੀ ਹਸਪਤਾਲ ਮੋਹਾਲੀ ਨੇ ਸਮਰਪਿਤ ਸਟਰੋਕ ਕੇਅਰ ਯੂਨਿਟ ਦੀ ਸ਼ੁਰੂਆਤ ਕੀਤੀ ਹੈ, ਜੋ ਇਲਾਜ, ਪੁਨਰਵਾਸ ਅਤੇ ਦੇਖਭਾਲ ਲਈ ਵਿਸ਼ੇਸ਼ ਤੌਰ ‘ਤੇ ਤਿਆਰ ਕੀਤਾ ਗਿਆ ਹੈ। ਨਵੀਂ ਨਿਊਰੋ ਆਈਸੀਯੂ ‘ਚ 24×7 ਮਾਨੀਟਰਿੰਗ, ਮਾਹਰ ਡਾਕਟਰ ਅਤੇ ਆਧੁਨਿਕ ਸੁਵਿਧਾਵਾਂ ਉਪਲਬਧ ਹਨ। ਉਦਘਾਟਨ ਸਮਾਰੋਹ ਵਿੱਚ ਮੇਜਰ ਜਨਰਲ ਵਿਨੋਦ ਕੁਮਾਰ ਭੱਟ (ਰਿਟਾ.) ਮੁੱਖ ਮਹਿਮਾਨ ਵਜੋਂ ਹਾਜ਼ਰ ਸਨ, ਜਦਕਿ ਲੈਫਟਿਨੈਂਟ ਜਨਰਲ ਕੁਲਦੀਪ ਸਿੰਘ (ਰਿਟਾ.), ਹਸਪਤਾਲ ਦੇ ਸੀਨੀਅਰ ਡਾਕਟਰ ਅਤੇ ਅਧਿਕਾਰੀ ਵੀ ਮੌਜੂਦ ਸਨ। ਡਾ. ਸਵਾਤੀ ਗਰਗ, ਡਾਇਰੈਕਟਰ ਐਂਡ ਹੈੱਡ, ਨਿਊਰੋਲੋਜੀ ਨੇ ਕਿਹਾ ਕਿ ਸਟਰੋਕ ਇੱਕ ਮੈਡੀਕਲ ਐਮਰਜੈਂਸੀ ਹੈ ਜਿਸ ਵਿੱਚ ਹਰ ਮਿੰਟ ਕੀਮਤੀ ਹੁੰਦਾ ਹੈ। ਸਹੀ ਸਮੇਂ ਇਲਾਜ ਨਾਲ ਮਰੀਜ਼ ਨੂੰ ਅਧਰੰਗ ਵਰਗੀਆਂ ਗੰਭੀਰ ਪਰੇਸ਼ਾਨੀਆਂ ਤੋਂ ਬਚਾਇਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਸਰੀਰ ਦੇ ਇੱਕ ਪਾਸੇ ਕਮਜ਼ੋਰੀ ਜਾਂ ਸੁੰਨਪਨ, ਬੋਲੀ ਅਟਕਣਾ ਜਾਂ ਚਿਹਰੇ ਦਾ ਝੁਕਣਾ ਇਸ ਦੇ ਮੁੱਖ ਲੱਛਣ ਹਨ। ਸੀਨੀਅਰ ਕਨਸਲਟੈਂਟ (ਨਿਊਰੋਸਰਜਰੀ) ਡਾ. ਰਾਕੇਸ਼ ਰੈੱਡੂ ਨੇ ਕਿਹਾ ਕਿ ਹਸਪਤਾਲ ਵਿੱਚ ਐਮਰਜੈਂਸੀ ਤੋਂ ਲੈ ਕੇ ਸਰਜਰੀ ਤੇ ਰਿਹੈਬਿਲੀਟੇਸ਼ਨ ਤੱਕ ਪੂਰੀ ਨਿਊਰੋ ਕੇਅਰ ਉਪਲਬਧ ਹੈ। ਸ਼ੈਲਬੀ ਹਸਪਤਾਲ ਦੇ ਚੀਫ ਐਡਮਿਨਿਸਟ੍ਰੇਟਿਵ ਅਫਸਰ ਗਲੈਡਵਿਨ ਸੰਦੀਪ ਨੇ ਕਿਹਾ ਕਿ ਇਸ ਯਤਨ ਰਾਹੀਂ ਹਸਪਤਾਲ ਸਿਰਫ ਇਲਾਜ ਹੀ ਨਹੀਂ, ਸਗੋਂ ਸਟਰੋਕ ਦੇ ਲੱਛਣਾਂ ਤੇ ਰੋਕਥਾਮ ਬਾਰੇ ਜਾਗਰੂਕਤਾ ਵੀ ਵਧਾ ਰਿਹਾ ਹੈ। ਵਿਸ਼ਵ ਸਟਰੋਕ ਦਿਵਸ ਦੇ ਮੌਕੇ ‘ਤੇ ਵੋਲੰਟੀਅਰਾਂ ਨੇ “ਫਾਸਟ” ਢੰਗ, ਰਾਹੀਂ ਲੱਛਣ ਪਛਾਣਨ ਤੇ ਸਮੇਂ ਸਿਰ ਇਲਾਜ ਦੀ ਮਹੱਤਤਾ ਉਤੇ ਨਾਟਕ ਪੇਸ਼ ਕੀਤਾ।

Comments
Post a Comment