ਸੀਮਾ ਸੁਰੱਖਿਆ ਬਲ ਪੱਛਮੀ ਕਮਾਂਡ ਦੇ ਇੰਸਪੈਕਟਰ ਜਨਰਲ (ਮਨੁੱਖੀ ਸਰੋਤ ਅਤੇ ਲੌਜਿਸਟਿਕਸ)ਸ਼੍ ਰੀ ਪ੍ਰਮੋਦ ਕੁਮਾਰ ਯਾਦਵ ਹੋਏ ਸੇਵਾਮੁਕਤ
ਸੀਮਾ ਸੁਰੱਖਿਆ ਬਲ ਪੱਛਮੀ ਕਮਾਂਡ ਦੇ ਇੰਸਪੈਕਟਰ ਜਨਰਲ (ਮਨੁੱਖੀ ਸਰੋਤ ਅਤੇ ਲੌਜਿਸਟਿਕਸ)ਸ਼੍ ਰੀ ਪ੍ਰਮੋਦ ਕੁਮਾਰ ਯਾਦਵ ਹੋਏ ਸੇਵਾਮੁਕਤ
ਚੰਡੀਗੜ੍ਹ 1 ਨਵੰਬਰ ( ਰਣਜੀਤ ਧਾਲੀਵਾਲ ) : ਸੀਮਾ ਸੁਰੱਖਿਆ ਬਲ ਪੱਛਮੀ ਕਮਾਂਡ ਦੇ ਵਿਸ਼ੇਸ਼ ਇੰਸਪੈਕਟਰ ਜਨਰਲ (ਮਨੁੱਖੀ ਸਰੋਤ ਅਤੇ ਲੌਜਿਸਟਿਕਸ) ਪ੍ਰਮੋਦ ਕੁਮਾਰ ਯਾਦਵ, 31 ਅਕਤੂਬਰ 2025 ਨੂੰ ਆਪਣੀ 38 ਸਾਲ ਦੀ ਸੇਵਾ ਪੂਰੀ ਕਰਨ ਤੋਂ ਬਾਅਦ ਸੇਵਾਮੁਕਤ ਹੋ ਗਏ। ਇਨ੍ਹਾਂ ਨੇ ਆਪਣੀ 38 ਵਰ੍ਹਿਆਂ ਦੀ ਸੇਵਾ ਦੌਰਾਨ ਦੇਸ਼ ਦੇ ਵੱਖ-ਵੱਖ ਦੂਰ-ਦੁਰਾਡੇ ਅਤੇ ਬਹੁਤ ਕਠਿਨ ਖੇਤਰਾਂ ਵਿੱਚ ਸ਼ਲਾਘਾਯੋਗ ਸੇਵਾ ਪ੍ਰਦਾਨ ਕੀਤੀ। ਇਨ੍ਹਾਂ ਨੇ ਤਿੰਨ ਵਾਰ ਵੱਖ-ਵੱਖ ਵਿਸ਼ੇਸ਼ ਸੰਸਥਾਵਾਂ ਵਿੱਚ ਡੈਪੂਟੇਸ਼ਨਾਂ 'ਤੇ ਰਹਿੰਦਿਆਂ ਪ੍ਰਭਾਵਸ਼ਾਲੀ ਕੰਮ ਕੀਤਾ। ਇਨ੍ਹਾਂ ਦੀ ਕਾਰਜਸ਼ੀਲ ਪ੍ਰਾਪਤੀਆਂ ਦੇ ਚਲਦੇ ਇਨ੍ਹਾਂ ਨੂੰ ਦੋ ਵਾਰ ਬਹਾਦਰੀ ਲਈ ਰਾਸ਼ਟਰਪਤੀ ਪੁਰਸਕਾਰ ਅਤੇ ਸ਼ਾਨਦਾਰ ਸੇਵਾ ਲਈ ਪੁਲਿਸ ਮੈਡਲ ਅਤੇ ਸੀਮਾ ਸੁਰੱਖਿਆ ਬਲ ਦੇ ਡਾਇਰੈਕਟਰ ਜਨਰਲ ਤੋਂ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ ਹੈ। ਇਸ ਦੇ ਨਾਲ ਹੀ, ਸਬ ਇੰਸਪੈਕਟਰ ਜੋਗਿੰਦਰ ਸਿੰਘ ਵੀ ਅੱਜ ਹੀ ਦੇ ਦਿਨ ਆਪਣੀ 40 ਵਰ੍ਹਿਆਂ ਦੀ ਸ਼ਲਾਘਾਯੋਗ ਸੇਵਾ ਪੂਰੀ ਕਰਨ ਤੋਂ ਬਾਅਦ ਸੇਵਾਮੁਕਤ ਹੋਏ। ਇਸ ਮੌਕੇ, ਸੀਮਾ ਸੁਰੱਖਿਆ ਬਲ ਪੱਛਮੀ ਕਮਾਂਡ ਹੈੱਡਕੁਆਰਟਰ ਕੈਂਪਸ ਵਿੱਚ ਵਿਦਾਈ ਸਮਾਰੋਹ ਦਾ ਆਯੋਜਨ ਕਰਕੇ ਹਰਬਖਸ਼ ਸਿੰਘ ਢਿੱਲੋਂ ਇੰਸਪੈਕਟਰ ਜਨਰਲ (ਓਪਰੇਸ਼ਨ) ਦੁਆਰਾ ਇੰਸਪੈਕਟਰ ਜਨਰਲ ਪ੍ਰਮੋਦ ਕੁਮਾਰ ਯਾਦਵ ਅਤੇ ਸਬ ਇੰਸਪੈਕਟਰ ਜੋਗਿੰਦਰ ਸਿੰਘ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਮੁੱਚੀ ਪੱਛਮੀ ਕਮਾਂਡ ਸੀਮਾ ਸੁਰੱਖਿਆ ਬਲ ਵੱਲੋਂ, ਉਨ੍ਹਾਂ ਦੀ ਸਮਰਪਿਤ ਸੇਵਾ ਲਈ ਦਿਲੋਂ ਧੰਨਵਾਦ ਦੇ ਨਾਲ ਉਨ੍ਹਾਂ ਦੇ ਸਿਹਤਮੰਦ ਅਤੇ ਖੁਸ਼ਹਾਲ ਜੀਵਨ ਦੀ ਕਾਮਨਾ ਕੀਤੀ ਗਈ।

Comments
Post a Comment