Skip to main content

Mohali Congress Submits Memorandum to DC Mohali Over Indo-US Trade Deal Threatening Punjab’s Agrarian Economy

Mohali Congress Submits Memorandum to DC Mohali Over Indo-US Trade Deal Threatening Punjab’s Agrarian Economy This Trade Deal Will Break Punjab’s Farmers and Push Youth Into Crisis,” Says Former Health Minister Balbir Singh Sidhu S.A.S.Nagar 20 February ( Ranjeet Singh Dhaliwal ) : Former Punjab Health Minister Balbir Singh Sidhu today said that the proposed Indo-US Trade Deal poses a grave threat to Punjab’s agrarian economy and the livelihood of farmers. A memorandum highlighting these concerns was submitted to the Deputy Commissioner, Mohali by District Congress President Kamal Kishore Sharma, Balbir Singh Sidhu and other Congress workers from Mohali. Balbir Singh Sidhu stated that Punjab, being a border state with a predominantly agrarian economy, will be among the worst affected if cheap foreign agricultural produce is allowed into Indian markets. He said that Punjab’s small and marginal farmers, who survive on limited landholdings, cannot compete with large, highly mechanised Ame...

ਪੰਜਾਬ ਸਰਕਾਰ ਕਿਸਾਨਾਂ ਨਾਲ ਕੰਟਰੈਕਟ ਕਰਕੇ ਆਲੂ ਖਰੀਦਣ ਤੋਂ ਭੱਜਣ ਵਾਲੀਆਂ ਕੰਪਨੀਆਂ ਤੇ ਤੁਰੰਤ ਐਕਸ਼ਨ ਲਵੇ : ਲੱਖੋਵਾਲ

ਪੰਜਾਬ ਸਰਕਾਰ ਕਿਸਾਨਾਂ ਨਾਲ ਕੰਟਰੈਕਟ ਕਰਕੇ ਆਲੂ ਖਰੀਦਣ ਤੋਂ ਭੱਜਣ ਵਾਲੀਆਂ ਕੰਪਨੀਆਂ ਤੇ ਤੁਰੰਤ ਐਕਸ਼ਨ ਲਵੇ : ਲੱਖੋਵਾਲ

ਚੰਡੀਗੜ੍ਹ 20 ਫਰਵਰੀ ( ਰਣਜੀਤ ਧਾਲੀਵਾਲ ) : ਅੱਜ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਰਜਿ:283 ਦੇ ਸੂਬਾ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ ਕਿਸਾਨਾਂ ਨਾਲ ਕਈ ਆਲੂ ਖਰੀਦਣ ਵਾਲੀਆਂ ਕੰਪਨੀਆਂ ਨੇ ਕੰਟਰੈਕਟ ਕਰਕੇ ਆਲੂ ਕਿਸਾਨਾਂ ਕੋਲੋਂ ਪੈਦਾ ਕਰਵਾਏ ਅਤੇ ਮਹਿੰਗੇ ਭਾਅ ਆਪਣਾ ਆਲੂਆਂ ਦਾ ਬੀਜ 25 ਰੁਪਏ ਕਿਲੋ ਦੇ ਹਿਸਾਬ ਨਾਲ ਕਿਸਾਨਾਂ ਨੂੰ ਦਿੱਤਾ ਅਤੇ ਕਿਸਾਨਾਂ ਨਾਲ 12 ਰੁਪਏ ਕਿਲੋ ਆਲੂ ਖਰੀਦਣ ਦਾ ਵਾਅਦਾ ਕੀਤਾ ਸੀ। ਹੁਣ ਉਹੀ ਕੰਪਨੀਆਂ ਆਪਣੇ ਵਾਅਦੇ (ਕੰਟਰੈਕਟ) ਤੋਂ ਭੱਜ ਰਹੀਆਂ ਹਨ ਅਤੇ ਆਲੂ ਖਰੀਦਣ ਤੋਂ ਕੋਰਾ ਜਵਾਬ ਦੇ ਰਹੀਆਂ ਹਨ ਕਿਸਾਨਾਂ ਨਾਲ ਧੋਖਾ ਇਥੇ ਹੀ ਨਹੀਂ ਰੁਕਿਆ ਇਹ ਕੰਪਨੀਆਂ ਆਪਣੇ ਬਾਹਰੀ ਬੰਦਿਆਂ ਰਾਹੀਂ ਉਹੀ ਆਲੂ 4 ਰੁਪਏ ਤੋਂ 5 ਰੁਪਏ ਕਿਲੋ ਦੇ ਹਿਸਾਬ ਨਾਲ ਖਰੀਦ ਰਹੀਆਂ ਹਨ। ਇਸ ਨਾਲ ਕਿਸਾਨਾਂ ਦਾ ਵੱਡਾ ਆਰਥਿਕ ਨੁਕਸਾਨ ਹੋ ਰਿਹਾ ਹੈ ਕਿਉਂਕਿ ਆਲੂਆਂ ਦੀ ਫਸਲ ਇਸ ਵਾਰ ਵੱਡੀ ਮਾਤਰਾ ਵਿੱਚ ਹੋਈ ਹੈ ਅਤੇ ਫਰਵਰੀ ਮਾਰਚ ਮਹੀਨੇ ਵਿੱਚ ਹੀ ਇਸ ਨੂੰ ਪਟਾਈ ਤੋਂ ਬਾਅਦ ਸਾਂਭਣਾ ਪੈਂਦਾ ਹੈ ਕਿਸਾਨ ਇਸ ਨੂੰ ਆਪਣੇ ਘਰ ਨਹੀਂ ਰੱਖ ਸਕਦਾ। ਇਸ ਲਈ ਉਹਨਾਂ ਨੂੰ ਇਹਨਾਂ ਕੰਪਨੀਆਂ ਦੇ ਨਾਲ ਹਰ ਸਾਲ ਕੰਨਟਰੈਕਟ ਕਰਨੇ ਪੈਂਦੇ ਹਨ ਪਰ ਇਸ ਵਾਰ ਇਹਨਾਂ ਕੰਪਨੀਆਂ ਨੇ ਆਲੂ ਨਾ ਖਰੀਦ ਕੇ ਕਿਸਾਨਾਂ ਨਾਲ ਵੱਡਾ ਧੋਖਾ ਕੀਤਾ ਹੈ ਜਿਸ ਨਾਲ ਕਿਸਾਨਾਂ ਦਾ ਭਾਰੀ ਆਰਥਿਕ ਨੁਕਸਾਨ ਹੋ ਰਿਹਾ ਹੈ ਸਰਕਾਰਾਂ ਸੁੱਤੀਆਂ ਪਈਆਂ ਹਨ l

ਸਾਡੀ ਪੰਜਾਬ ਸਰਕਾਰ ਤੋਂ ਮੰਗ ਹੈ ਕਿ ਆਪਣੇ ਕੰਨਟਰੈਕਟ ਤੋਂ ਭੱਜਣ ਵਾਲੀਆਂ ਕੰਪਨੀਆਂ ਤੇ ਤੁਰੰਤ ਕਾਰਵਾਈ ਕੀਤੀ ਜਾਵੇ ਅਤੇ ਉਹਨਾਂ ਤੇ ਪਰਚੇ ਦਰਜ ਕੀਤੇ ਜਾਣ ਤੇ ਸਰਕਾਰ ਆਪਣੇ ਅਦਾਰੇ ਮਾਰਕਫੈਡ ਰਾਹੀਂ ਆਲੂਆਂ ਦੀ ਖਰੀਦ ਤੁਰੰਤ ਕਰਵਾਵੇ ਨਹੀਂ ਤਾਂ ਮਜਬੂਰ ਹੋ ਕੇ ਕਿਸਾਨਾਂ ਨੂੰ ਆਲੂ ਸੜਕਾਂ ਤੇ ਸੁੱਟਣੇ ਪੈਣੇ ਹਨ ਸਰਕਾਰ ਸਮਝੇ ਕਿ ਕਿਸਾਨਾਂ ਦਾ ਝੋਨੇ ਤੋਂ ਬਾਅਦ ਆਲੂਆਂ ਦੀ ਫਸਲ ਵਿੱਚ ਵੀ ਭਾਰੀ ਨੁਕਸਾਨ ਹੋ ਰਿਹਾ ਹੈ ਸਰਕਾਰ ਫੌਰੀ ਐਕਸ਼ਨ ਲੈ ਕੇ ਕੰਪਨੀਆਂ ਨੂੰ ਹੁਕਮ ਕਰੇ ਕਿ ਕਿਸਾਨਾਂ ਦੀ ਫਸਲ ਉਨਾਂ ਦੁਆਰਾ ਕੀਤੇ ਗਏ ਐਗਰੀਮੈਂਟ ਦੇ ਹਿਸਾਬ ਨਾਲ ਤੁਰੰਤ ਖਰੀਦੀ ਜਾਵੇ ਨਹੀਂ ਤਾਂ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਕਿਸਾਨਾਂ ਦੇ ਹੱਕ ਲਈ ਸੜਕਾਂ ਤੇ ਆਉਣ ਲਈ ਮਜਬੂਰ ਹੋਵੇਗੀ ਜਿਸ ਦੀ ਜਿੰਮੇਵਾਰੀ ਸਰਕਾਰ ਦੀ ਹੋਵੇਗੀ l

Comments

Most Popular

ਭੜਕੇ ਜੰਗਲਾਤ ਕਾਮਿਆਂ ਨੇ ਕੀਤਾ 26 ਜਨਵਰੀ ਦੇ ਸਮਾਗਮ ਵੱਲ ਮਾਰਚ

450 crore rupees embezzled at the World Trade Center, Mohali

Alchemist Ojas Hospital successfully completes 50 TAVR procedures

ਦਿਸ਼ਾਹੀਣ ਅਤੇ ਲੋਕ ਵਿਰੋਧੀ ਬਜਟ ਨੂੰ ਰੱਦ ਕਰੋ ਅਤੇ ਸਾੜੋ, ਜੋ ਲੋਕਾਂ ਦੇ ਮੁੱਦਿਆਂ 'ਤੇ ਅਪਰਾਧਿਕ ਤੌਰ 'ਤੇ ਚੁੱਪ ਹੈ : ਏਆਈਐਫਏਡਬਲਿਊਐਚ

ਅੱਜ ਅੱਠ ਥਾਵਾਂ 'ਤੇ ਗੇਟ ਮੀਟਿੰਗਾਂ ਕੀਤੀਆਂ ਗਈਆ, 12 ਫਰਵਰੀ, 2026 ਨੂੰ ਹੜਤਾਲ ਦੀਆਂ ਤਿਆਰੀਆਂ ਪੂਰੀਆਂ ਹੋ ਗਈਆਂ ਹਨ

Gate meetings held at 8 locations today. Preparations for the strike on February 12, 2026, are complete

ਭਾਈ ਪਰਮਪਾਲ ਸਿੰਘ ਸਭਰਾ ਨੂੰ ਗਿਆਨੀ ਹਰਪ੍ਰੀਤ ਸਿੰਘ ਦਾ ਬਣਾਇਆ ਗਿਆ ਨਿੱਜੀ ਸਹਾਇਕ

ਤਨਖਾਹ ਨਾ ਮਿਲਣ ਤੇ ਭੜਕੇ ਜੰਗਲਾਤ ਕਾਮਿਆ ਨੇ ਘੇਰਿਆ ਵਣ ਮੰਡਲ ਦਫਤਰ

ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਨੇ ਬਲਬੀਰ ਸਿੰਘ ਦੇ 96 ਕਰੋੜ ਰੁਪਏ ਦੇ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ

CU Punjab celebrates National Mathematics Day with expert talk and competitions