Skip to main content

Influencer Raftaar Rai faces allegations of blackmail and threats to defame a businessman

Influencer Raftaar Rai faces allegations of blackmail and threats to defame a businessman Pressure for 50,000 rupees monthly by making a video viral on social media Chandigarh 9 June ( Ranjeet Singh Dhaliwal ) : Amidst the growing power of social media, a new controversy has emerged. Lovepreet Singh, alias Harman, the owner of Wah Productions in Sector 22, Chandigarh, has leveled serious allegations against social media influencer Raftaar Rai. It is alleged that Raftaar Rai is trying to tarnish his image on social media by linking his name with various immigration companies and is pressuring him with defamation threats. He is repeatedly pressuring him to pay 50,000 rupees monthly. According to reports, various posts and comments against Lovepreet Singh, alias Harman, have been surfacing on social media platforms for some time. These posts allegedly link his name to certain immigration companies. Harman claims that these claims have no factual basis and are being carried out with the in...

ਵੜਿੰਗ ਨੇ ਕੱਟੜਪੰਥੀਆਂ ਨਾਲ ਨੇੜਤਾ ਵਧਾਉਣ ਖਿਲਾਫ਼ ਭਾਜਪਾ ਨੂੰ ਦਿੱਤੀ ਚੇਤਾਵਨੀ

ਵੜਿੰਗ ਨੇ ਕੱਟੜਪੰਥੀਆਂ ਨਾਲ ਨੇੜਤਾ ਵਧਾਉਣ ਖਿਲਾਫ਼ ਭਾਜਪਾ ਨੂੰ ਦਿੱਤੀ ਚੇਤਾਵਨੀ

ਕਿਹਾ: ਕੁਝ ਵੋਟਾਂ ਲਈ ਭਾਜਪਾ ਅੱਗ ਨਾਲ ਖੇਡ ਰਹੀ ਹੈ

ਕੱਟੜਪੰਥੀ ਇਕੱਠ ਵਿੱਚ ਭਾਜਪਾ ਆਗੂ ਦੀ ਮੌਜੂਦਗੀ ਬਾਰੇ ਪਾਰਟੀ ਤੋਂ ਸਪੱਸ਼ਟੀਕਰਨ ਮੰਗਿਆ

ਚੰਡੀਗੜ੍ਹ 9 ਜੂਨ ( ਰਣਜੀਤ ਧਾਲੀਵਾਲ ) : ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਭਾਰਤੀ ਜਨਤਾ ਪਾਰਟੀ ਦੀ ਤਿੱਖੀ ਆਲੋਚਨਾ ਕਰਦਿਆਂ ਦੋਸ਼ ਲਾਇਆ ਹੈ ਕਿ ਉਹ ਸਿਆਸੀ ਲਾਭ ਲਈ ਪੰਜਾਬ ਵਿੱਚ ਕੱਟੜਪੰਥੀਆਂ ਨਾਲ ਨੇੜਤਾ ਵਧਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਦੋਗਲੇਪੁਣ ਦੀ ਨੀਤੀ ਸਮਾਨ ਹੈ। ਉਨ੍ਹਾਂ ਨੇ ਕਿਹਾ ਕਿ ਇਕ ਪਾਸੇ ਭਾਜਪਾ ਖੁਦ ਨੂੰ ਰਾਸ਼ਟਰਵਾਦੀ ਪਾਰਟੀ ਦੱਸਦੀ ਹੈ, ਲੇਕਿਨ ਦੂਜੇ ਧਿਰ ਉਹ ਕੱਟੜਪੰਥੀਆਂ ਨਾਲ ਮੰਚ ਸਾਂਝਾ ਕਰਨ ਤੋਂ ਵੀ ਪਰਹੇਜ਼ ਨਹੀਂ ਕਰਦੀ ਹੈ।

ਇਸ ਲੜੀ ਤਹਿਤ, ਅੰਮ੍ਰਿਤਸਰ ਦੇ ਚੌਕ ਮਹਿਤਾ ਵਿੱਚ ਹਰਨਾਮ ਸਿੰਘ ਧੁੰਮਾਂ ਦੀ ਅਗਵਾਈ ਹੇਠ ਹੋਏ ਇੱਕ ਸਮਾਗਮ ਵਿੱਚ ਮਹਾਰਾਸ਼ਟਰ ਭਾਜਪਾ ਦੇ ਇੱਕ ਸੀਨੀਅਰ ਆਗੂ ਦੀ ਮੌਜੂਦਗੀ 'ਤੇ ਪ੍ਰਤੀਕਿਰਿਆ ਦਿੰਦਿਆਂ, ਵੜਿੰਗ ਨੇ ਭਾਜਪਾ ਹਾਈ ਕਮਾਂਡ ਤੋਂ ਆਪਣਾ ਸਟੈਂਡ ਸਪੱਸ਼ਟ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਪੁੱਛਿਆ ਕਿ ਕੀ ਮਹਾਰਾਸ਼ਟਰ ਭਾਜਪਾ ਦਾ ਇਹ ਆਗੂ ਪਾਰਟੀ ਦੀ ਨੁਮਾਇੰਦਗੀ ਕਰ ਰਿਹਾ ਸੀ ਜਾਂ ਆਪਣੀ ਨਿੱਜੀ ਹੈਸੀਅਤ ਵਿੱਚ ਉੱਥੇ ਗਿਆ ਸੀ? ਉਨ੍ਹਾਂ ਨੇ ਕਿਹਾ ਕਿ ਦੋਹਾਂ ਹੀ ਸਥਿਤੀਆਂ ਵਿੱਚ ਭਾਜਪਾ ਨੂੰ ਪੰਜਾਬ ਦੇ ਲੋਕਾਂ ਨੂੰ ਜਵਾਬ ਦੇਣਾ ਚਾਹੀਦਾ ਹੈ।

ਸੂਬਾ ਕਾਂਗਰਸ ਪ੍ਰਧਾਨ ਨੇ ਜ਼ੋਰ ਦਿੰਦਿਆਂ, ਕਿਹਾ ਕਿ ਜੇਕਰ ਕੋਈ ਭਾਜਪਾ ਦਾ ਵਿਰੋਧ ਕਰੇ ਤਾਂ ਉਸਨੂੰ ਤੁਰੰਤ “ਰਾਸ਼ਟਰ ਵਿਰੋਧੀ” ਕਰਾਰ ਦੇ ਦਿੱਤਾ ਜਾਂਦਾ ਹੈ, ਪਰ ਹੁਣ ਇਨ੍ਹਾਂ ਦੇ ਆਪਣੇ ਆਗੂ ਅਜਿਹੇ ਲੋਕਾਂ ਨਾਲ ਮੰਚ ਅਤੇ ਜਗ੍ਹਾ ਸਾਂਝੀ ਕਰ ਰਹੇ ਹਨ, ਜਿਨ੍ਹਾਂ ਦੇ ਵਿਚਾਰਾਂ ਬਾਰੇ ਲੋਕ ਸਭ ਕੁਝ ਜਾਣਦੇ ਹਨ। ਉਨ੍ਹਾਂ ਨੇ ਕਿਹਾ ਕਿ ਕਿਸੇ ਨੂੰ ਭਾਜਪਾ ਤੋਂ ਦੇਸ਼ਭਗਤੀ ਦਾ ਸਰਟੀਫਿਕੇਟ ਲੈਣ ਦੀ ਲੋੜ ਨਹੀਂ, ਲੇਕਿਨ ਇਸ ਘਟਨਾ ਨੇ ਪਾਰਟੀ ਦੀ ਦੋਗਲੀ ਨੀਤੀ ਅਤੇ ਪਖੰਡ ਨੂੰ ਬੇਨਕਾਬ ਕਰ ਦਿੱਤਾ ਹੈ। ਜਿਹੜੀ ਇੱਕ ਪਾਸੇ ਇਹ ਦੂਜਿਆਂ ਨੂੰ ਰਾਸ਼ਟਰਵਾਦ ਦਾ ਪਾਠ ਪੜ੍ਹਾਉਂਦੀ ਹੈ ਅਤੇ ਦੂਜੇ ਪਾਸੇ ਚੋਣੀ ਫਾਇਦੇ ਲਈ ਮੌਕਾਪ੍ਰਸਤੀ ਦਾ ਸਹਾਰਾ ਲੈਂਦੀ ਹੈ।

ਵੜਿੰਗ ਨੇ ਭਾਜਪਾ ਨੂੰ ਯਾਦ ਦਵਾਇਆ ਕਿ ਪੰਜਾਬ ਨੇ ਅੱਤਵਾਦ ਦੇ ਕਾਲੇ ਦੌਰ ਦੌਰਾਨ ਹਜ਼ਾਰਾਂ ਜਾਨਾਂ ਗੁਆਈਆਂ ਹਨ। ਉਨ੍ਹਾਂ ਨੇ ਕਿਹਾ ਕਿ ਪੰਜਾਬ ਨੇ ਵੰਡ ਪਾਉ ਅਤੇ ਫਿਰਕੂ ਵਿਚਾਰਧਾਰਾ ਨੂੰ ਕਾਫ਼ੀ ਸਮਾਂ ਪਹਿਲਾਂ ਨਕਾਰ ਦਿੱਤਾ ਸੀ। ਹੁਣ ਆਪਣੇ ਚੋਣਾਂ ਦੇ ਲਾਭ ਲਈ ਇਸਨੂੰ ਮੁੜ ਜਿਉਂਦਾ ਕਰਨ ਦੀ ਕੋਸ਼ਿਸ਼ ਨਾ ਕਰੋ। ਉਨ੍ਹਾਂ ਨੇ ਭਾਜਪਾ ਨੂੰ ਚੇਤਾਵਨੀ ਦਿੰਦਿਆਂ, ਕਿਹਾ ਕਿ ਕੁਝ ਵੋਟਾਂ ਦੀ ਖਾਤਰ ਅੱਗ ਨਾਲ ਖੇਡਣਾ ਬੰਦ ਕਰੇ। ਪੰਜਾਬੀ ਕਦੇ ਵੀ ਭਾਜਪਾ ਅਤੇ ਉਸਦੇ ਵੰਡ ਪਾਊ ਏਜੰਡੇ ਤੇ ਵਿਚਾਰਧਾਰਾ ਨੂੰ ਕਬੂਲ ਨਹੀਂ ਕਰਨਗੇ। ਅੱਜ ਤੁਸੀਂ ਖੁਦ ਬੇਨਕਾਬ ਹੋ ਗਏ ਹੋ ਕਿ ਚੋਣਾਂ ਦੇ ਲਾਭ ਲਈ ਤੁਸੀਂ ਕਿਸੇ ਵੀ ਹੱਦ ਤੱਕ ਡਿੱਗ ਸਕਦੇ ਹੋ। ਵੜਿੰਗ ਨੇ ਕਿਹਾ ਕਿ ਪੰਜਾਬ ਵਿੱਚ ਅਮਨ-ਸ਼ਾਂਤੀ ਬਹਾਲ ਕਰਨ ਲਈ ਹਜ਼ਾਰਾਂ ਲੋਕਾਂ ਦੇ ਨਾਲ-ਨਾਲ ਕਾਂਗਰਸ ਨੇ ਸਭ ਤੋਂ ਵੱਡੀ ਕੁਰਬਾਨੀ ਦਿੱਤੀ ਹੈ। ਅਸੀਂ ਇੱਕ ਪ੍ਰਧਾਨ ਮੰਤਰੀ ਅਤੇ ਇੱਕ ਮੁੱਖ ਮੰਤਰੀ ਨੂੰ ਉਸੇ ਨਫ਼ਰਤ ਭਰੀ ਵਿਚਾਰਧਾਰਾ ਕਾਰਨ ਗੁਆਇਆ ਹੈ, ਜਿਸਨੂੰ ਤੁਸੀਂ ਅੱਜ ਆਪਣੇ ਵਿਚਾਰਧਾਰਕ ਰਿਸ਼ਤੇਦਾਰਾਂ ਵਾਂਗ ਅਪਣਾ ਰਹੇ ਹੋ ਅਤੇ ਗਲੇ ਲਗਾ ਰਹੇ ਹੋ।

Comments

Most Popular

10 ਸਾਲ ਦੀ ਸੇਵਾ ਵਾਲੇ ਦਿਹਾੜੀਦਾਰ ਅਤੇ ਠੇਕੇ 'ਤੇ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਇੱਕ ਵਾਰ ਰੈਗੂਲਰ ਕਰਨ ਦੀ ਮੰਗ ਤੇਜ਼ ਹੋਈ

ਚੰਡੀਗੜ੍ਹ ਵਿੱਚ ਵਰ੍ਹਾ 2024 ਵਿੱਚ ਸਨਮਾਨਿਤ ਲੇਖਕਾਂ ਅਤੇ ਸਾਹਿਤਕਾਰਾਂ ਨੂੰ ਸਨਮਾਨਿਤ ਕਰਨ ਲਈ ਇੱਕ ਭਵਿਆ ਇਨਾਮ ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ

ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਵੱਲੋਂ ਸਫਾਈ ਸੇਵਕਾਂ ਦੀ ਹੜਤਾਲ ਦਾ ਸਮਰਥਨ

Demand for One-Time Regularization of Daily-Wage and Contract Employees with 10 Years of Service Gains Momentum

ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋਂ 17 ਮਈ ਨੂੰ ਜਲੰਧਰ ਕਨਵੈਂਸ਼ਨ ਦੀਆਂ ਤਿਆਰੀਆਂ ਮੁਕੰਮਲ, ਕਨਵੈਂਸ਼ਨ ਦੌਰਾਨ ਕੀਤਾ ਜਾਵੇਗਾ ਤਿੱਖੇ ਸੰਘਰਸ਼ਾ ਦਾ ਐਲਾਨ

ਬਠਿੰਡਾ ਦੇ ਵੱਖ-ਵੱਖ ਹਿੱਸਿਆਂ ਵਿੱਚ ਪੰਜਾਬ ਸਰਕਾਰ ਖ਼ਿਲਾਫ਼ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਕੀਤਾ ਰੋਸ ਮਾਰਚ

ਡਾਕਟਰੀ ਲਾਪਰਵਾਹੀ ਦੇ ਮਾਮਲੇ ਵਿੱਚ ਪਰਿਵਾਰ ਨੇ ਇਨਸਾਫ਼ ਦੀ ਮੰਗ ਕੀਤੀ

ਟਰਾਂਸਪੋਰਟ ਮੰਤਰੀ 15 ਮਈ ਨੂੰ ਕੱਚੇ ਮੁਲਾਜ਼ਮਾਂ ਦੀਆਂ ਮੰਗਾਂ ਦਾ ਕਰਨ ਹੱਲ ਜੇਕਰ ਹੱਲ ਨਾ ਨਿਕਲਿਆ ਯੂਨੀਅਨ ਸੰਘਰਸ਼ ਲਈ ਹੋਵੇਗੀ ਮਜ਼ਬੂਰ : ਰੇਸ਼ਮ ਸਿੰਘ ਗਿੱਲ

ਸਰਕਾਰ ਸਪੈਸ਼ਲ ਕਾਡਰ ਪਾਲਸੀ ਮੁਲਾਜ਼ਮਾਂ ਨੂੰ ਜੇਲ੍ਹਾਂ ਵਿੱਚ ਬੰਦ ਕਰਕੇ ਧੱਕੇ ਨਾਲ ਕਰ ਰਹੀ ਲਾਗੂ ਪਨਬੱਸ/ਪੀ ਆਰ ਟੀ ਸੀ ਦੇ ਕੱਚੇ ਮੁਲਾਜ਼ਮਾ ਵਲੋ ਸਖ਼ਤ ਵਿਰੋਧ : ਰੇਸ਼ਮ ਸਿੰਘ ਗਿੱਲ

ਐਨ.ਐਚ.ਐਮ. ਕਰਮਚਾਰੀਆਂ ਦੀਆਂ ਲੰਬਿਤ ਮੰਗਾਂ ਨੂੰ ਲੈ ਕੇ 18 ਜੂਨ ਨੂੰ ਸ਼ਾਂਤਮਈ ਪ੍ਰਦਰਸ਼ਨ