ਕੈਲੀਫ਼ੋਰਨੀਆ ਤੋਂ ਮੋਹਾਲੀ ਤੱਕ: ਚੰਡੀ ਹੋਸਪਿਟੈਲਿਟੀ ਵੱਲੋਂ ‘ਕਰੀ ਐਂਡ ਹਾਪਸ ਬਰੂਅਰੀ ਕੋ.’ ਅਤੇ ‘ਕਰੀਲੇਨ ਕਿਚਨ’ ਡਰਾਈਵ-ਥਰੂ ਰੈਸਟੋਰੈਂਟ ਦੀ ਸ਼ੁਰੂਆਤ
ਕੈਲੀਫ਼ੋਰਨੀਆ ਤੋਂ ਮੋਹਾਲੀ ਤੱਕ: ਚੰਡੀ ਹੋਸਪਿਟੈਲਿਟੀ ਵੱਲੋਂ ‘ਕਰੀ ਐਂਡ ਹਾਪਸ ਬਰੂਅਰੀ ਕੋ.’ ਅਤੇ ‘ਕਰੀਲੇਨ ਕਿਚਨ’ ਡਰਾਈਵ-ਥਰੂ ਰੈਸਟੋਰੈਂਟ ਦੀ ਸ਼ੁਰੂਆਤ
ਐਸ.ਏ.ਐਸ.ਨਗਰ 2 ਨਵੰਬਰ ( ਰਣਜੀਤ ਧਾਲੀਵਾਲ ) : ਕੈਲੀਫ਼ੋਰਨੀਆ ਦੀ ਮਹਿਮਾਨ-ਨਵਾਜ਼ੀ ਸੱਭਿਆਚਾਰ ਨੂੰ ਪੰਜਾਬ ਤੱਕ ਲਿਆਂਦੇ ਹੋਏ, ਚੰਡੀ ਹੋਸਪਿਟੈਲਿਟੀ ਨੇ ਮੋਹਾਲੀ ਦੇ ਏਰੋਸਿਟੀ ਖੇਤਰ ਵਿੱਚ ਆਪਣੇ ਦੋ ਪ੍ਰਮੁੱਖ ਪ੍ਰੋਜੈਕਟ, ਕਰੀ ਐਂਡ ਹਾਪਸ ਬਰੂਅਰੀ ਕੋ. ਅਤੇ ਕਰੀਲੇਨ ਕਿਚਨ ਦੀ ਸ਼ੁਰੂਆਤ ਦਾ ਐਲਾਨ ਕੀਤਾ ਹੈ। ਅਮਰੀਕਾ ‘ਚ ਪਿਛਲੇ ਦੋ ਦਹਾਕਿਆਂ ਤੋਂ ਸਫ਼ਲ ਰੈਸਟੋਰੈਂਟ ਚੇਨ ਚਲਾਉਣ ਵਾਲੇ ਚੰਡੀ ਭਰਾਵਾਂ ਸੋਨੂ, ਸਨੀ ਅਤੇ ਜੋਤੀ ਚੰਡੀ, ਹੁਣ ਭਾਰਤ ‘ਚ ਆਪਣੀ ਨਵੀਂ ਪਹਿਚਾਣ ਬਣਾਉਣ ਜਾ ਰਹੇ ਹਨ। ਕਰੀ ਐਂਡ ਹਾਪਸ ਬਰੂਅਰੀ ਕੋ. ਵਿਚ ਪ੍ਰੀਮਿਯਮ ਡਾਈਨਿੰਗ ਤੇ ਕਰਾਫਟ ਬੀਅਰ ਦਾ ਅਨੋਖਾ ਤਜਰਬਾ ਮਿਲੇਗਾ, ਜਦਕਿ ਕਰੀਲੇਨ ਕਿਚਨ ਦੇਸ਼ ਦਾ ਪਹਿਲਾ ਡਰਾਈਵ-ਥਰੂ ਭਾਰਤੀ ਖਾਣੇ ਦਾ ਰੈਸਟੋਰੈਂਟ ਹੋਵੇਗਾ, ਜਿੱਥੇ ਰਵਾਇਤੀ ਸੁਆਦ ਨੂੰ ਆਧੁਨਿਕ ਸੁਵਿਧਾ ਨਾਲ ਜੋੜਿਆ ਗਿਆ ਹੈ। ਸੋਨੂ ਚੰਡੀ, ਸੀ.ਈ.ਓ., ਚੰਡੀ ਹੋਸਪਿਟੈਲਿਟੀ ਨੇ ਕਿਹਾ ਕਿ ਭਾਰਤ ਵਿੱਚ ਵਿਆਪਾਰਕ ਵਿਸਥਾਰ ਸਾਡਾ ਲੰਬੇ ਸਮੇਂ ਤੋਂ ਸੁਪਨਾ ਰਿਹਾ ਹੈ, ਜਿੱਥੇ ਅਮਰੀਕੀ ਮਹਿਮਾਨ-ਨਵਾਜ਼ੀ ਭਾਰਤੀ ਗਰਮਜੋਸ਼ੀ ਨਾਲ ਮਿਲਦੀ ਹੈ। ਉਨ੍ਹਾਂ ਕਿਹਾ ਕਿ ਮੋਹਾਲੀ ਦਾ ਏਰੋਸਿਟੀ ਖੇਤਰ ਆਧੁਨਿਕ ਸੋਚ ਅਤੇ ਗਲੋਬਲ ਮਿਆਰਾਂ ਦਾ ਪ੍ਰਤੀਕ ਹੈ, ਇਸ ਲਈ ਇਥੋਂ ਸ਼ੁਰੂਆਤ ਕਰਨੀ ਸਭ ਤੋਂ ਉਚਿਤ ਮੰਨੀ ਗਈ। ਵਾਇਸ ਪ੍ਰੇਜ਼ੀਡੈਂਟ ਸਨੀ ਚੰਡੀ ਨੇ ਕਿਹਾ ਕਿ ਭਾਰਤ ਵਾਪਸ ਆਉਣਾ ਸਾਡੀਆਂ ਜੜ੍ਹਾਂ ਨਾਲ ਦੁਬਾਰਾ ਜੁੜਨ ਤੇ ਦੇਸ਼ ਦੀ ਵਿਕਾਸਸ਼ੀਲ ਡਾਈਨਿੰਗ ਸਭਿਆਚਾਰ ਵਿੱਚ ਯੋਗਦਾਨ ਦੇਣ ਦਾ ਮੌਕਾ ਹੈ। ਉਨ੍ਹਾਂ ਦੱਸਿਆ ਕਿ ਮੋਹਾਲੀ ਤੋਂ ਸ਼ੁਰੂ ਕਰਕੇ ਕੰਪਨੀ ਆਉਣ ਵਾਲੇ ਸਮੇਂ ਵਿੱਚ ਹੋਰ ਸ਼ਹਿਰਾਂ ਤੱਕ ਆਪਣਾ ਵਿਸਥਾਰ ਕਰੇਗੀ। ਕੰਪਨੀ ਦੇ ਅਨੁਸਾਰ, ਇਹ ਦੋਵੇਂ ਪ੍ਰੋਜੈਕਟ ਭਾਰਤੀ ਖਾਣੇ ਦੇ ਖੇਤਰ ਵਿੱਚ ਨਵੀਂ ਸੋਚ, ਰਵਾਇਤ ਤੇ ਗਲੋਬਲ ਮਿਆਰਾਂ ਦਾ ਮਿਲਾਪ ਪੇਸ਼ ਕਰਨਗੇ।
.jpeg)
Comments
Post a Comment