Skip to main content

Posts

Showing posts with the label Press Club Press Conference

Sukhbir S Badal warns against conspiracy to render Sikhs leaderless

Sukhbir S Badal warns against conspiracy to render Sikhs leaderless Pays glowing tributes to Guru Tegh Bahadur Sahib’s supreme sacrifice for secular values. Asserts Sikh religion under dangerous ideological and political attack. Chandigarh 18 October ( Ranjeet Singh Dhaliwal ) : Shiromani Akali Dal (SAD) president Sardar Sukhbir Singh Badal today called upon Sikhs all over the world to “ recognise, expose and defeat the deep rooted conspiracy to grab control of Sikh religious institutions and to render the Khalsa Panth totally leaderless. “ Addressing a seminar organised by the Shiromani Gurdwara Prabandhik Committee ( SGPC) to commemorate the 350th anniversary of the martyrdom of the ninth Guru Shri Guru Tegh Bahadur Sahib in New Delhi this morning, Mr Badal said the country desperately needed to follow the footsteps of Guru Sahib and uphold the values of secularism , human rights and civil liberties for which he made an unparalleled and supreme sacrifice . Guru Tegh Bahadur sahib is ...

ਏਡੀਸੀ ਫਿਰੋਜਪੁਰ ਦੀ ਅਣਗਹਿਲੀ/ਮਿਲੀਭੁਗਤ ਨਾਲ ਪੰਚਾਇਤ ਸੰਮਤੀ ਦੇ ਕਰੋੜਾਂ ਰੁਪਏ ਖੁਰਦ-ਬੁਰਦ ਦਾ ਮਾਮਲਾ ਆਇਆ ਸਾਹਮਣੇ

ਏਡੀਸੀ ਫਿਰੋਜਪੁਰ ਦੀ ਅਣਗਹਿਲੀ/ਮਿਲੀਭੁਗਤ ਨਾਲ ਪੰਚਾਇਤ ਸੰਮਤੀ ਦੇ ਕਰੋੜਾਂ ਰੁਪਏ ਖੁਰਦ-ਬੁਰਦ ਦਾ ਮਾਮਲਾ ਆਇਆ ਸਾਹਮਣੇ  ਮੋਹਾਲੀ ਪ੍ਰੈਸ ਕਲੱਬ ਵਿੱਚ ਪ੍ਰੈਸ ਕਾਨਫਰੰਸ ਕਰ ਸ਼ਿਕਾਇਤਕਰਤਾ ਨੇ ਅਰੋਪਿਤ ਅਫਸਰ ਨੂੰ ਸਸਪੈਂਡ ਕਰਨ ਦੀ ਬਜਾਏ ਤਰੱਕੀ ਦੇਣ ਦੇ ਲਾਏ ਦੋਸ਼  ਐਸ.ਏ.ਐਸ.ਨਗਰ 6 ਅਕਤੂਬਰ ( ਰਣਜੀਤ ਧਾਲੀਵਾਲ ) : ਸਮਾਜ ਸੇਵਕ ਸੁਖਪਾਲ ਸਿੰਘ ਗਿੱਲ ਸੇਵਾ ਮੁਕਤ ਪੰਚਾਇਤ ਸੈਕਟਰੀ ਨੇ ਅੱਜ ਮੁਹਾਲੀ ਪ੍ਰੈਸ ਕਲੱਬ ਵਿੱਚ ਪ੍ਰੈਸ ਕਾਨਫਰੰਸ ਕਰਕੇ ਪੱਤਰਕਾਰਾਂ ਨੂੰ ਦੱਸਿਆ ਕਿ ਪੰਚਾਇਤ ਸੰਮਤੀ ਫਿਰੋਜਪੁਰ ਵਿੱਚ ਹੋਏ 1,80,87,591/-ਰੁਪਏ ਦਾ ਗਬਨ ਹੋਇਆ ਸੀ,ਇਹ ਗਬਨ ਉਸ ਸਮੇ ਜਿਲ੍ਹਾ ਫਿਰੋਜਪੁਰ ਵਿੱਚ ਤਾਇਨਾਤ ਅਰੁਣ ਸਰਮਾ ਵਧੀਕ ਡਿਪਟੀ ਕਮਿਸ਼ਨਰ (ਆਰ.ਡੀ) ਫਿਰੋਜਪੁਰ ਦੀ ਅਣਗਹਿਲੀ/ਮਿਲੀਭੁਗਤ ਨਾਲ ਹੋਇਆ ਸੀ। ਇਸ ਮਾਮਲੇ ਦੀ ਪੜਤਾਲ ਲਈ ਵਿਭਾਗ ਵੱਲੋ ਡਵੀਜਨਲ ਡਿਪਟੀ ਡਾਇਰੈਕਟਰ ਪੇਡੂ ਵਿਕਾਸ ਅਤੇ ਪੰਚਾਇਤ ਜਲੰਧਰ ਅਤੇ ਜਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ ਬਠਿੰਡਾ ਦੋ ਅਫਸਰਾ ਦੀ ਪੜਤਾਲੀਆ ਕਮੇਟੀ ਦਾ ਗਠਨ ਕੀਤਾ ਗਿਆ ਸੀ, ਪੜਤਾਲੀਆ ਕਮੇਟੀ ਨੇ ਆਪਣੇ ਦਫਤਰ ਤੋਂ ਪੱਤਰ ਐਸ.ਏ.1/2024/4383 ਮਿਤੀ 10/12/2024 ਰਾਹੀਂ ਇਸ ਕੇਸ ਸਬੰਧੀ ਮਾਨਯੋਗ ਵਧੀਕ ਸਕੱਤਰ ਪੰਜਾਬ ਸਰਕਾਰ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਨੂੰ ਆਪਣੀ ਪੜਤਾਲ ਰਿਪੋਰਟ ਭੇਜੀ ਸੀ। ਕਮੇਟੀ ਨੇ ਪੜਤਾਲ ਦੌਰਾਨ NIC ਦਿੱਲੀ ਤੋ ਜੋ ਰਿਪੋਰਟ ਪ੍ਰਾਪਤ ਕੀਤੀ ਗਈ ਦੇ ਮੁਤਾਬਿਕ ਇਸ ਮਾਮਲੇ ਵਿੱਚ ਮੇ...

ਸੋਸ਼ਲ ਮੀਡੀਆ ਉਤੇ ਚੱਲ ਰਹੀ ਪਤੀ-ਪਤਨੀ ਦੀ ਲੜਾਈ ਦਾ ਅਸਲ ਸੱਚ ਕੀ?

ਸੋਸ਼ਲ ਮੀਡੀਆ ਉਤੇ ਚੱਲ ਰਹੀ ਪਤੀ-ਪਤਨੀ ਦੀ ਲੜਾਈ ਦਾ ਅਸਲ ਸੱਚ ਕੀ? ਐਸ.ਏ.ਐਸ.ਨਗਰ 17 ਸਤੰਬਰ ( ਰਣਜੀਤ ਧਾਲੀਵਾਲ ) : ਇਕ ਔਰਤ ਵੱਲੋਂ ਆਪਣੇ ਹੀ ਪਤੀ ਉਤੇ ਨਿੱਜੀ ਪਲਾਂ ਦੀ ਵੀਡੀਓ ਸੋਸ਼ਲ ਮੀਡੀਆ ਉਤੇ ਜਨਤਕ ਕਰਨ ਦਾ ਦੋਸ਼ ਲਗਾਉਣ ਤੋਂ ਬਾਅਦ, ਇਸ ਮਾਮਲੇ ਨੇ ਨਵਾਂ ਮੋੜ ਲੈ ਲਿਆ ਹੈ। ਇਸ ਮਾਮਲੇ ਦੀ ਸ਼ਿਕਾਇਤ ਐਸਐਸਪੀ ਮੋਹਾਲੀ ਨੂੰ ਦਿੱਤੀ ਜਾ ਚੁੱਕੀ ਹੈ। ਅੱਜ ਇਥੇ ਮੋਹਾਲੀ ਪ੍ਰੈਸ ਕਲੱਬ ਵੱਲੋਂ ਇਕ ਪ੍ਰੈਸ ਕਾਨਫਰੰਸ ਦੌਰਾਨ ਲੜਕੇ ਦੇ ਚਚੇਰੇ ਭਰਾ ਜਤਿੰਦਰ ਸਿੰਘ ਅਤੇ ਮਾਣਯੋਗ ਚੰਡੀਗੜ੍ਹ ਤੇ ਹਰਿਆਣਾ ਹਾਈਕੋਰਟ ਦੇ ਐਡਵੋਕੇਟ ਅਨਿਲ ਸਾਗਰ ਅਤੇ ਐਡਵੋਕੇਟ ਸੁਮਿਤ ਸਹਾਨੀ ਨੇ ਦੱਸਿਆ ਕਿ ਉਕਤ ਲੜਕੀ ਅਤੇ ਲੜਕਾ ਕਮਲਪ੍ਰੀਤ ਸਿੰਘ ਦੀ ਆਪਸੀ ਗੱਲਬਾਤ ਬਾਅਦ ਦੋਵਾਂ ਨੇ ਪਰਿਵਾਰ ਦੀ ਸਹਿਮਤੀ ਤੋਂ ਬਿਨਾਂ ਗੁਰਦੁਆਰਾ ਸਾਹਿਬ ਵਿਚ ਵਿਆਹ ਕਰਵਾ ਲਿਆ ਅਤੇ ਦੋਵੇਂ ਪਰਿਵਾਰ ਤੋਂ ਅਲੱਗ ਰਹਿ ਰਹੇ ਸਨ। ਉਹਨਾਂ ਦੱਇਆ ਕਿ ਦੋਵੇਂ ਲੜਕਾ ਤੇ ਲੜਕੀ, ਨਸ਼ਾ ਕਰਨ ਦੇ ਆਦੀ ਹਨ ਅਤੇ ਦੋਵੇਂ ਨਸ਼ਾ ਛੁਡਾਊ ਕੇਂਦਰ ਵਿਚ ਇਲਾਜ ਅਧੀਨ ਸਨ। ਉਹਨਾਂ ਦੱਸਿਆ ਕਿ ਬੀਤੀ 27 ਅਗਸਤ 2025 ਨੂੰ ਉਕਤ ਔਰਤ ਵੱਲੋਂ ਪੁਲਿਸ ਕੋਲ ਸ਼ਿਕਾਇਤ ਕੀਤੀ ਕਿ ਉਸਦੇ ਪਤੀ ਅਤੇ ਪਰਿਵਾਰ ਵੱਲੋਂ ਉਸ ਦੀ ਨਿੱਜੀ ਵੀਡੀਓ ਸ਼ੋਸ਼ਲ ਮੀਡੀਆ ਉਤੇ ਅੱਪਲੋਡ ਕਰ ਦਿੱਤੀ ਹੈ ਅਤੇ ਉਸ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਇਸ ਮੁੱਦੇ ਸਬੰਧੀ ਫੈਸਲਾ 28 ਅਗਸਤ ਨੂੰ ਹੀ ਆਪਸੀ ਸਮਝੌਤੇ ਬਾਅਦ ਹੋ ਗਿਆ। ਉਹਨਾਂ ਦੱਸਿਆ ਕਿ ਉਕਤ ਲੜਕੀ ਵਲੋਂ ਆਪਣੀ ਨਿ...

ਮੋਹਾਲੀ ਪ੍ਰੈਸ ਕਲੱਬ ਵੱਲੋਂ ਕਰਵਾਇਆ ‘ਮੇਲਾ ਤੀਆਂ ਦਾ’ ਯਾਦਗਾਰੀ ਹੋ ਨਿਬੜਿਆ

ਮੋਹਾਲੀ ਪ੍ਰੈਸ ਕਲੱਬ ਵੱਲੋਂ ਕਰਵਾਇਆ ‘ਮੇਲਾ ਤੀਆਂ ਦਾ’ ਯਾਦਗਾਰੀ ਹੋ ਨਿਬੜਿਆ ਮੁਟਿਆਰਾਂ, ਔਰਤਾਂ ਅਤੇ ਬੱਚਿਆਂ ਨੇ ਗਿੱਧੇ ਅਤੇ ਬੋਲੀਆਂ ਰਾਹੀਂ ਰੰਗ ਬੰਨ੍ਹਿਆ ਐਸ.ਏ.ਐਸ.ਨਗਰ 30 ਅਗਸਤ ( ਰਣਜੀਤ ਧਾਲੀਵਾਲ ) : ਮੋਹਾਲੀ ਪ੍ਰੈਸ ਕਲੱਬ ਵੱਲੋਂ ‘ਤੀਆਂ ਤੀਜ ਦੀਆਂ’ ਮੇਲਾ ਸੈਕਟਰ-70 ਦੇ ਕਮਿਊਨਿਟੀ ਸੈਂਟਰ ਵਿਚ ਪੂਰੀ ਧੂਮ ਧਾਮ ਨਾਲ ਮਨਾਇਆ ਗਿਆ। ਮੇਲੇ ਵਿਚ ਸੈਕਟਰ-70 ਵਿਚੋਂ ਔਰਤਾਂ, ਬੱਚਿਆਂ ਅਤੇ ਮੁਟਿਆਰਾਂ ਨੇ ਗਿੱਧਾ, ਭੰਗੜਾ, ਸੋਲੋ ਡਾਂਸ ਅਤੇ ਕੋਰੀਓਗ੍ਰਾਫੀ ਨਾਚ ਪੇਸ਼ ਕਰਕੇ 5 ਘੰਟੇ ਤੱਕ ਪੂਰੇ ਜੋਸ਼ੋ ਖਰੋਸ਼ ਨਾਲ ਪ੍ਰੋਗਰਾਮ ਵਿਚ ਰੰਗ ਬੰਨ੍ਹੀ ਰੱਖਿਆ। ਇਸ ਮੌਕੇ ਹਲਕਾ ਵਿਧਾਇਕ ਕੁਲਵੰਤ ਸਿੰਘ ਦੀ ਪਤਨੀ ਬੀਬੀ ਜਸਵੰਤ ਕੌਰ ਤੇ ਜ਼ਿਲ੍ਹਾ ਪਲਾਨਿੰਗ ਬੋਰਡ ਦੀ ਚੇਅਰਮੈਨ ਪ੍ਰਭਜੋਤ ਕੌਰ ਨੇ ਪ੍ਰੋਗਰਾਮ ਵਿਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਉਹਨਾਂ ਵੀ ਗਿੱਧੇ ਵਿਚ ਬੋਲੀਆਂ ਤੇ ਗਿੱਧਾ ਪੇਸ਼ ਕਰਕੇ ਦਰਸ਼ਕਾਂ ਨੂੰ ਕੀਲੀ ਰੱਖਿਆ। ਇਸ ਦੌਰਾਨ ਬੀਬੀ ਜਸਵੰਤ ਕੌਰ ਨੇ ਕਿਹਾ ਕਿ ਸੈਕਟਰ-70 ਦੀਆਂ ਔਰਤਾਂ ਤੇ ਬੱਚੀਆਂ ਦੀ ਤਿਆਰੀ ਤੋਂ ਉਹਨਾਂ ਦਾ ਸੱਭਿਆਚਾਰ ਪ੍ਰਤੀ ਜਨੂੰਨ ਝਲਕਦਾ ਹੈ, ਜੋ ਉਹਨਾਂ ਦੇ ਪ੍ਰੋਗਰਾਮ ਦੀ ਪੇਸ਼ਕਾਰੀ ਤੋਂ ਪਤਾ ਲੱਗਦਾ ਹੈ।ਇਸ ਮੌਕੇ ਬੀਬੀ ਪ੍ਰਭਜੋਤ ਕੌਰ ਨੇ ਕਿਹਾ ਕਿ ਹਰ ਸਾਲ ਸੈਕਟਰ-70 ਦੀਆਂ ਬੀਬੀਆਂ ਦਾ ਪ੍ਰੋਗਰਾਮ ਪਹਿਲੇ ਸਾਲ ਨਾਲੋਂ ਜ਼ਿਆਦਾ ਵਧੀਆ ਹੁੰਦਾ ਹੈ ਅਤੇ ਇਸ ਵਾਰ 35 ਗਰੁੱਪਾਂ ਦੀ ਪ੍ਰੋਫਾਰਮੈਂਸ ਤੋਂ ਸਪੱਸ਼ਟ ਹੈ ਕਿ ਸਭ ਨੇ ਕਿੰਨੀ...

A.J.U.P. President presents IJCI emblem to Mohali Press Club

A.J.U.P. President presents IJCI emblem to Mohali Press Club S.A.S.Nagar 25 August ( Ranjeet Singh Dhaliwal ) : Today, the Active Journalists' Union of Punjab (AJUP) presented the Insignia of the Independent Journalists' Commission of Inquiry (IJCI) to the Mohali Press Club. (MPC). The A.J.U.P. president, Rajinder Singh Taggar, visited MPC and presented the insignia to MPC president Sukhdev Patwari, Vice President Sushil Garcha and member Pal Singh. Extending support to AJUP, Patwari said the insignia would be permanently placed on the walls of MPC to create awareness among its members. The three-member IJCI, headed by Justice (retd) Ranjit Singh Randhawa, was launched on August 23, 2025, at a function held in the Chandigarh Press Club.  The other two members are Dr H.S. Walia, former head of the department of mass communication, Punjabi University, Patiala, and advocate T.P.S. Tung of the High Court

ਏ.ਜੇ.ਯੂ.ਪੀ ਦੇ ਪ੍ਰਧਾਨ ਨੇ ਮੋਹਾਲੀ ਪ੍ਰੈਸ ਕਲੱਬ ਨੂੰ ਆਈ.ਜੇ.ਸੀ.ਆਈ ਦਾ ਨਿਸ਼ਾਨ ਚਿੰਨ੍ਹ ਭੇਟ ਕੀਤਾ

ਏ.ਜੇ.ਯੂ.ਪੀ ਦੇ ਪ੍ਰਧਾਨ ਨੇ ਮੋਹਾਲੀ ਪ੍ਰੈਸ ਕਲੱਬ ਨੂੰ ਆਈ.ਜੇ.ਸੀ.ਆਈ ਦਾ ਨਿਸ਼ਾਨ ਚਿੰਨ੍ਹ ਭੇਟ ਕੀਤਾ ਐਸ.ਏ.ਐਸ.ਨਗਰ 25 ਅਗਸਤ ( ਰਣਜੀਤ ਧਾਲੀਵਾਲ ) : ਅੱਜ, ਐਕਟਿਵ ਜਰਨਲਿਸਟਸ ਯੂਨੀਅਨ ਆਫ਼ ਪੰਜਾਬ (ਏ.ਜੇ.ਯੂ.ਪੀ) ਨੇ ਮੋਹਾਲੀ ਪ੍ਰੈਸ ਕਲੱਬ ਨੂੰ ਸੁਤੰਤਰ ਪੱਤਰਕਾਰ ਕਮਿਸ਼ਨ ਆਫ਼ ਇਨਕੁਆਰੀ (ਆਈ.ਜੇ.ਸੀ.ਆਈ) ਦਾ ਨਿਸ਼ਾਨ ਚਿੰਨ੍ਹ ਭੇਟ ਕੀਤਾ। ਏ.ਜੇ.ਯੂ.ਪੀ ਦੇ ਪ੍ਰਧਾਨ, ਰਾਜਿੰਦਰ ਸਿੰਘ ਤੱਗੜ ਨੇ ਮੋਹਾਲੀ ਪ੍ਰੈਸ ਕਲੱਬ ਪਹੁੰਚੇ ਅਤੇ ਮੋਹਾਲੀ ਪ੍ਰੈਸ ਕਲੱਬ ਦੇ ਪ੍ਰਧਾਨ ਸੁਖਦੇਵ ਸਿੰਘ ਪਟਵਾਰੀ, ਉਪ ਪ੍ਰਧਾਨ ਸੁਸ਼ੀਲ ਗਰਚਾ ਅਤੇ ਮੈਂਬਰ ਪਾਲ ਸਿੰਘ ਨੂੰ ਨਿਸ਼ਾਨ ਚਿੰਨ੍ਹ ਭੇਟ ਕੀਤਾ। ਏ.ਜੇ.ਯੂ.ਪੀ ਨੂੰ ਸਮਰਥਨ ਦਿੰਦੇ ਹੋਏ, ਪਟਵਾਰੀ ਨੇ ਕਿਹਾ ਕਿ ਮੋਹਾਲੀ ਕਲੱਬ ਦੇ ਮੈਂਬਰਾਂ ਵਿੱਚ ਕਮਿਸ਼ਨ ਦੇ ਅਧਿਕਾਰ ਖੇਤਰ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਨਿਸ਼ਾਨ ਚਿੰਨ੍ਹ ਪ੍ਰੈਸ ਕਲੱਬ ਦੀ ਦੀਵਾਰ 'ਤੇ ਸਥਾਈ ਤੌਰ 'ਤੇ ਲੱਗਿਆ ਰਹੇਗਾ। ਜਸਟਿਸ ਰਣਜੀਤ ਸਿੰਘ ਰੰਧਾਵਾ (ਸੇਵਾਮੁਕਤ) ਦੇ ਅਗਵਾਈ ਵਾਲੇ ਤਿੰਨ ਮੈਂਬਰੀ ਆਈ.ਜੇ.ਸੀ.ਆਈ, 23 ਅਗਸਤ, 2025 ਨੂੰ ਚੰਡੀਗੜ੍ਹ ਪ੍ਰੈਸ ਕਲੱਬ ਵਿੱਚ ਆਯੋਜਿਤ ਇੱਕ ਸਮਾਗਮ ਵਿੱਚ ਲਾਂਚ ਕੀਤਾ ਗਿਆ ਸੀ। ਬਾਕੀ ਦੋ ਮੈਂਬਰ ਡਾ. ਐਚ.ਐਸ. ਵਾਲੀਆ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਜਰਨਲਿਜ਼ਮ ਵਿਭਾਗ ਦੇ ਸਾਬਕਾ ਮੁਖੀ ਅਤੇ ਹਾਈ ਕੋਰਟ ਦੇ ਵਕੀਲ ਟੀ.ਪੀ.ਐਸ. ਤੁੰਗ ਹਨ।

UK MP Dhesi calls for Punjab aviation boom, stronger NRI justice framework on Guru Teg Bahadur ji martyrdom anniversary

  UK MP Dhesi calls for Punjab aviation boom, stronger NRI justice framework on Guru Teg Bahadur ji martyrdom anniversary Pleads Centre to open the Kartarpur Sahib corridor without any delay Chandigarh 23 August ( Ranjeet Singh Dhaliwal ) : Tanmanjeet Singh Dhesi, Member of Parliament for Slough in the UK, laid out a comprehensive vision for Punjab's economic and diplomatic future, timed with the solemn occasion of the 350th anniversary of the martyrdom of Guru Tegh Bahadur Sahib. Addressing the media persons at press club here on Saturday accompanied by Paramjit Singh Raipur, Executive Member SGPC, Tan Dhesi called upon the Indian government to leverage this historic moment by starting international flights to the UK and the rest of Europe, North America, Asia and Australia from international airports in Amritsar and Chandigarh. He emphasised that such a move would not only serve the spiritual needs of the global Sikhs wishing to pay their respects, but would also act as a massive...

ਯੂ.ਕੇ. ਦੇ ਸੰਸਦ ਮੈਂਬਰ ਢੇਸੀ ਵੱਲੋਂ ਗੁਰੂ ਤੇਗ ਬਹਾਦਰ ਜੀ ਦੇ ਸ਼ਤਾਬਦੀ ਪੁਰਬ ਮੌਕੇ ਪੰਜਾਬ ਦੇ ਹਵਾਬਾਜ਼ੀ ਖੇਤਰ ਤੇ ਐਨਆਰਆਈ ਨਿਆਂ ਢਾਂਚੇ ਨੂੰ ਮਜ਼ਬੂਤ ਕਰਨ ਦੀ ਵਕਾਲਤ

  ਯੂ.ਕੇ. ਦੇ ਸੰਸਦ ਮੈਂਬਰ ਢੇਸੀ ਵੱਲੋਂ ਗੁਰੂ ਤੇਗ ਬਹਾਦਰ ਜੀ ਦੇ ਸ਼ਤਾਬਦੀ ਪੁਰਬ ਮੌਕੇ ਪੰਜਾਬ ਦੇ ਹਵਾਬਾਜ਼ੀ ਖੇਤਰ ਤੇ ਐਨਆਰਆਈ ਨਿਆਂ ਢਾਂਚੇ ਨੂੰ ਮਜ਼ਬੂਤ ਕਰਨ ਦੀ ਵਕਾਲਤ ਕੇਂਦਰ ਨੂੰ ਬਿਨਾਂ ਕਿਸੇ ਦੇਰੀ ਤੋਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਦੀ ਅਪੀਲ ਚੰਡੀਗੜ੍ਹ 23 ਅਗਸਤ ( ਰਣਜੀਤ ਧਾਲੀਵਾਲ ) : ਬਰਤਾਨੀਆ ਵਿੱਚ ਸਲੋਹ ਸੰਸਦੀ ਹਲਕੇ ਤੋਂ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦੀ 350ਵੀਂ ਵਰ੍ਹੇਗੰਢ ਦੇ ਪਵਿੱਤਰ ਮੌਕੇ 'ਤੇ ਪੰਜਾਬ ਦੇ ਆਰਥਿਕ ਅਤੇ ਕੂਟਨੀਤਕ ਭਵਿੱਖ ਲਈ ਇੱਕ ਵਿਆਪਕ ਦ੍ਰਿਸ਼ਟੀਕੋਣ ਪੇਸ਼ ਕੀਤਾ। ਇਥੇ ਸ਼ਨੀਵਾਰ ਨੂੰ ਪ੍ਰੈਸ ਕਲੱਬ ਵਿਖੇ ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਕਮੇਟੀ ਦੇ ਮੈਂਬਰ ਪਰਮਜੀਤ ਸਿੰਘ ਰਾਏਪੁਰ ਨਾਲ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਢੇਸੀ ਨੇ ਭਾਰਤ ਸਰਕਾਰ ਨੂੰ ਇਸ ਪਵਿੱਤਰ ਮੌਕੇ ‘ਤੇ ਚੰਡੀਗੜ੍ਹ ਅਤੇ ਅੰਮ੍ਰਿਤਸਰ ਦੇ ਕੌਮਾਂਤਰੀ ਹਵਾਈ ਅੱਡਿਆਂ ਤੋਂ ਯੂਕੇ ਤੇ ਯੂਰਪ ਦੇ ਬਾਕੀ ਹਿੱਸੇ, ਉੱਤਰੀ ਅਮਰੀਕਾ ਅਤੇ ਆਸਟ੍ਰੇਲੀਆ ਲਈ ਅੰਤਰਰਾਸ਼ਟਰੀ ਉਡਾਣਾਂ ਸ਼ੁਰੂ ਕਰਕੇ ਇਸਨੂੰ ਇੱਕ ਇਤਿਹਾਸਕ ਪਲ ਬਣਾਉਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਹ ਕਦਮ ਦੁਨੀਆਂ ਭਰ ਵਿੱਚ ਵਸਦੇ ਸਿੱਖਾਂ, ਜੋ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਸਿਜਦਾ ਕਰਨਾ ਚਾਹੁੰਦੇ ਹਨ, ਦੀਆਂ ਅਧਿਆਤਮਿਕ ਲੋੜਾਂ ਦੀ ਪੂਰਤੀ ਦੇ ਨਾਲ-ਨਾਲ ਪੂਰੇ ਉੱਤਰੀ ਭਾਰਤ ਲਈ ਆਰਥਿਕ ਪੱਖੋਂ ਵਧੇਰੇ ਲਾਭ...

ਖੇਤੀਬਾੜੀ ਵਿਭਾਗ ਫਿਰੋਜ਼ਪੁਰ ‘ਚ 100 ਕਰੋੜ ਦਾ ਘਪਲਾ

ਖੇਤੀਬਾੜੀ ਵਿਭਾਗ ਫਿਰੋਜ਼ਪੁਰ ‘ਚ 100 ਕਰੋੜ ਦਾ ਘਪਲਾ ਬਲਾਕ ਗੁਰੂ ਹਰਸਹਾਏ ਦਾ ਖੇਤੀਬਾੜੀ ਅਫਸਰ ਸਸਪੈਂਡ ਐਸ.ਏ.ਐਸ.ਨਗਰ 21 ਅਗਸਤ ( ਰਣਜੀਤ ਧਾਲੀਵਾਲ ) : ਪਿਛਲੇ ਕਈ ਦਹਾਕਿਆਂ ਤੋਂ ਘਪਲਾ ਕਰਨ ਵਿਚ ਮੋਹਰੀ ਵਿਭਾਗਾਂ ਵਿਚੋਂ ਇਕ, ਪੰਜਾਬ ਦਾ ਖੇਤੀਬਾੜੀ ਵਿਭਾਗ ਬਣ ਚੁੱਕਾ ਹੈ। ਇਸ ਵਿਭਾਗ ਵਿੱਚ ਕਦੇ ਬੀਜਾਂ ਦੇ ਨਾਂ ਉਤੇ ਘਪਲਾ, ਕਦੇ ਖਾਦ, ਕਦੇ ਖੇਤੀਬਾੜੀ ਸੰਦਾਂ ਦੀ ਖਰੀਦ ਅਤੇ ਕਦੇ ਕਰੋੜਾਂ ਦੀਆਂ ਕੀਟ-ਨਾਸ਼ਕ ਦਵਾਈਆਂ ਦਾ ਘਪਲਾ ਉਜਾਗਰ ਹੁੰਦਾ ਹੀ ਰਹਿੰਦਾ ਹੈ। ਇਸੇ ਲੜੀ ਨੂੰ ਅੱਗੇ ਤੋਰਦਿਆਂ ਇਸ ਵਾਰ ਜ਼ਿਲ੍ਹਾ ਫਿਰੋਜ਼ਪੁਰ ਵਿਚ 100 ਕਰੋੜ ਰੁਪਏ ਦੇ ਕਰੀਬ ਦਾ ਘਪਲਾ ਸਾਹਮਣੇ ਆਇਆ ਹੈ। ਅੱਜ ਮੋਹਾਲੀ ਪ੍ਰੈੱਸ ਕਲੱਬ ਵਿੱਚ ਸਾਹਿਬ ਸਿੰਘ ਪੁੱਤਰ ਬਲਦੇਵ ਸਿੰਘ ਨੇ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਬਲਾਕ ਗੁਰੂਹਰਸਹਾਏ, ਜ਼ਿਲ੍ਹਾ ਫਿਰੋਜ਼ਪੁਰ ਵਿਚ ਇਕ ਬਲਾਕ ਖੇਤੀਬਾੜੀ ਅਫਸਰ, ਜੋ ਕਿ ਪੰਜਾਬ ਸਰਕਾਰ ਅਤੇ ਅਫਸਰਾਂ ਨੂੰ ਟਿੱਚ ਜਾਣਦਾ ਹੈ। ਇਸ ਕਦਰ ਭ੍ਰਿਸ਼ਟਾਚਾਰ ਵਿਚ ਲਿਪਤ ਹੋ ਚੁੱਕਾ ਹੈ ਕਿ ਕਰੋੜਾਂ ਦਾ ਕੀਤਾ ਕਥਿਤ ਘਪਲਾ ਵੀ ਉਸ ਨੂੰ ਕੁਝ ਨਹੀਂ ਲੱਗਦਾ। ਉਸ ਵਿਰੁੱਧ ਵਾਰ ਵਾਰ ਸ਼ਿਕਾਇਤਾਂ ਕਰਨ ਦੇ ਬਾਵਜੂਦ ਵੀ ਖੇਤੀਬਾੜੀ ਅਫਸਰਾਂ ਦੇ ਨਾਲ ਨਾਲ ਪੰਜਾਬ ਦਾ ਵਿਜੀਲੈਂਸ ਵਿਭਾਗ ਵੀ ਉਸ ਨੂੰ ਪਲੇਠੇ ਪੁੱਤ ਵਾਲੀਆਂ ਸਹੂਲਤ ਦੇ ਰਿਹਾ ਹੈ। ਉਸ ਵਿਰੁੱਧ ਕੋਈ ਕਾਰਵਾਈ ਕਰਨ ਨੂੰ ਤਿਆਰ ਹੀ ਨਹੀਂ ਹੈ, ਆਖਰ ਕਿਉਂ? ਕਿਸਾਨਾਂ ਦੀ ਸਹੂਲਤ ਲਈ ਸਬਸਿਡੀ ਉਤੇ ਦਿੱਤੇ ਜਾਂਦੇ ਖੇ...

ਖਰੜ ਦੇ ਬਾਜਵਾ ਡਿਵੈਲਪਰ 'ਤੇ ਜਾਅਲੀ ਦਸਤਖ਼ਤ ਕਰਕੇ ਕਰੋੜਾਂ ਦੀ ਜ਼ਮੀਨ ਵੇਚਣ ਦਾ ਦੋਸ਼

ਖਰੜ ਦੇ ਬਾਜਵਾ ਡਿਵੈਲਪਰ 'ਤੇ ਜਾਅਲੀ ਦਸਤਖ਼ਤ ਕਰਕੇ ਕਰੋੜਾਂ ਦੀ ਜ਼ਮੀਨ ਵੇਚਣ ਦਾ ਦੋਸ਼ ਪੁਲਿਸ ਅਤੇ ਗਮਾਡਾ 'ਤੇ ਮਿਲੀਭੁਗਤ ਦਾ ਇਲਜ਼ਾਮ ਐਸ.ਏ.ਐਸ.ਨਗਰ 20 ਅਗਸਤ ( ਰਣਜੀਤ ਧਾਲੀਵਾਲ ) : ਜ਼ਮੀਨ ਦੇ ਲੈਣ-ਦੇਣ ਵਿੱਚ ਧੋਖਾਧੜੀ ਦੇ ਸੈਂਕੜੇ ਹੀ ਕੇਸਾਂ ਵਿੱਚ ਉਲਝੇ ਅਤੇ ਜੇਲ੍ਹ ਵਿੱਚ ਬੰਦ ਜ਼ਿਲ੍ਹਾ ਮੋਹਾਲੀ ਦੇ ਇੱਕ ਨਾਮੀ ਡਿਵੈਲਪਰ ਵੱਲੋਂ ਧੋਖੇ ਨਾਲ ਇੱਕ ਵਿਅਕਤੀ ਦੀ ਜ਼ਮੀਨ ਵੇਚਣ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। ਪੀੜ੍ਹਤ ਵਿਅਕਤੀ ਨੇ ਦੋਸ਼ ਲਾਇਆ ਹੈ ਕਿ ਡਿਵੈਲਪਰ ਨੇ ਕਥਿਤ ਤੌਰ 'ਤੇ ਉਸ ਦੇ ਜਾਅਲੀ ਦਸਤਖਤ ਕਰਕੇ ਉਸ ਦੀ ਕਰੋੜਾਂ ਰੁਪਏ ਦੀ ਜ਼ਮੀਨ ਨੂੰ ਅੱਗੇ ਵੇਚ ਦਿੱਤਾ ਹੈ। ਅੱਜ ਇੱਥੇ ਮੋਹਾਲੀ ਪ੍ਰੈੱਸ ਕਲੱਬ ਵਿੱਚ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਪੀੜ੍ਹਤ ਸੁੱਚਾ ਸਿੰਘ ਪੁੱਤਰ ਸ. ਅਜੀਤ ਸਿੰਘ, ਵਾਸੀ ਪਿੰਡ ਰਾਏਪੁਰ, ਜ਼ਿਲ੍ਹਾ ਮੋਹਾਲੀ ਨੇ ਦੱਸਿਆ ਕਿ ਉਹ ਪਿੰਡ ਹਸਨਪੁਰ, ਤਹਿਸੀਲ ਤੇ ਜ਼ਿਲ੍ਹਾ ਮੋਹਾਲੀ ਵਿੱਚ 16 ਕਨਾਲ 2 ਮਰਲੇ ਜ਼ਮੀਨ ਦਾ ਮਾਲਕ ਹੈ। ਉਸਨੇ ਇਸ ਜ਼ਮੀਨ ਦਾ ਇਕਰਾਰਨਾਮਾ ਜਰਨੈਲ ਸਿੰਘ ਬਾਜਵਾ ਨਾਲ ਮਿਤੀ 18.05.2015 ਵਿਚ ਕੀਤਾ ਸੀ। ਇਸ ਇਕਰਾਰਨਾਮੇ ਦੇ ਮੁਤਾਬਕ 1 ਏਕੜ ਜਮੀਨ ਮੁਬ: 3,35,00,000/-( ਤਿੰਨ ਕਰੋੜ ਪੈਂਤੀ ਲੱਖ ਰੁਪਏ) ਤਹਿ ਹੋਈ ਸੀ। ਬਿਆਨੇ ਦੇ ਤੌਰ ‘ਤੇ 30.00 ਲੱਖ ਰੁਪਏ ਨਕਦ ਲਈ, ਜਦਕਿ 70 ਲੱਖ ਰੁਪਏ ਅਤੇ 1.25 ਕਰੋੜ ਰੁਪਏ ਦੇ ਦਿੱਤੇ ਗਏ ਚੈਕ ਬਾਉਂਸ ਹੋ ਗਏ ਅਤੇ ਇਹ ਰਕਮ ਵੀ ਅਦਾਲਤ ...

No trust in S.A.S.Nagar Mohali's local to DIG rank officers

No trust in S.A.S.Nagar Mohali's local to DIG rank officers Atrocities on fake eunuch Pooja are increasing day by day, police is only registering cases and getting by : Jyoti Mahant S.A.S.Nagar 5 August ( Ranjeet Singh Dhaliwal ) : In S.A.S.Nagar (Mohali) district, for the last many years, only one demand is being made to S.A.S.Nagar (Mohali) police and administration that atrocities by fake eunuchs are continuously increasing in Mohali-Kharar and fake eunuchs are getting their disciples on rent and are getting me and my disciples attacked and I am being stopped from receiving greetings in my own area, not only this, recently his disciple had gone to his own area to receive greetings when Pooja alias Shakir, who was posing as fake eunuch, and his other disciples attacked him and beat him up. Not only this, the attackers also threatened to kill him and his Guru Jyoti Mahant, after which a complaint was lodged with the police and after the doctor's report, a case was registered a...

ਐਸ.ਏ.ਐਸ.ਨਗਰ (ਮੋਹਾਲੀ) ਦੇ ਲੋਕਲ ਤੋਂ ਲੈ ਕੇ ਡੀਆਈਜੀ ਰੈਂਕ ਦੇ ਪੁਲਿਸ ਅਧਿਕਾਰੀਆਂ 'ਤੇ ਕੋਈ ਭਰੋਸਾ ਨਹੀਂ

ਐਸ.ਏ.ਐਸ.ਨਗਰ (ਮੋਹਾਲੀ) ਦੇ ਲੋਕਲ ਤੋਂ ਲੈ ਕੇ ਡੀਆਈਜੀ ਰੈਂਕ ਦੇ ਪੁਲਿਸ ਅਧਿਕਾਰੀਆਂ 'ਤੇ ਕੋਈ ਭਰੋਸਾ ਨਹੀਂ ਨਕਲੀ ਖੁਸਰਿਆਂ ਪੂਜਾ 'ਦੇ ਅੱਤਿਆਚਾਰ ਦਿਨੋਂ-ਦਿਨ ਵੱਧ ਰਹੇ ਹਨ, ਪੁਲਿਸ ਸਿਰਫ਼ ਮਾਮਲੇ ਦਰਜ ਕਰ ਚਲਾ ਰਹੀ ਕੰਮ : ਜੋਤੀ ਮਹੰਤ ਕਿਹਾ ਪੂਜਾ ਅਤੇ ਉਸਦੇ ਚੇਲਿਆਂ ਤੋਂ ਲਗਾਤਾਰ ਮਿਲ ਰਹੀ ਜਾਣੋ ਮਾਰਨ ਦੀਆ ਧਮਕੀਆਂ' ਐਸ.ਏ.ਐਸ.ਨਗਰ 5 ਅਗਸਤ ( ਰਣਜੀਤ ਧਾਲੀਵਾਲ ) : ਐਸ.ਏ.ਐਸ.ਨਗਰ (ਮੋਹਾਲੀ) ਜ਼ਿਲ੍ਹੇ ਵਿੱਚ, ਪਿਛਲੇ ਕਈ ਸਾਲਾਂ ਤੋਂ, ਮੋਹਾਲੀ ਪੁਲਿਸ ਅਤੇ ਪ੍ਰਸ਼ਾਸਨ ਤੋਂ ਸਿਰਫ਼ ਇੱਕ ਹੀ ਮੰਗ ਕੀਤੀ ਜਾ ਰਹੀ ਹੈ ਕਿ ਮੋਹਾਲੀ-ਖਰੜ ਵਿੱਚ ਨਕਲੀ ਖੁਸਰਿਆਂ ਵੱਲੋਂ ਅੱਤਿਆਚਾਰ ਲਗਾਤਾਰ ਵਧ ਰਹੇ ਹਨ ਅਤੇ ਨਕਲੀ ਖੁਸਰਿਆਂ ਵੱਲੋਂ ਆਪਣੇ ਚੇਲੇ ਕਿਰਾਏ 'ਤੇ ਲੈ ਕੇ ਮੇਰੇ ਅਤੇ ਮੇਰੇ ਚੇਲਿਆਂ 'ਤੇ ਹਮਲਾ ਕੀਤਾ ਜਾ ਰਿਹਾ ਹੈ ਅਤੇ ਮੈਨੂੰ ਮੇਰੇ ਆਪਣੇ ਇਲਾਕੇ ਵਿੱਚ ਸ਼ੁਭਕਾਮਨਾਵਾਂ ਲੈਣ ਤੋਂ ਰੋਕਿਆ ਜਾ ਰਿਹਾ ਹੈ, ਇੰਨਾ ਹੀ ਨਹੀਂ, ਹਾਲ ਹੀ ਵਿੱਚ ਉਸਦਾ ਚੇਲਾ ਸ਼ੁਭਕਾਮਨਾਵਾਂ / ਵਧਾਈ ਲੈਣ ਲਈ ਆਪਣੇ ਹੀ ਇਲਾਕੇ ਵਿੱਚ ਗਿਆ ਸੀ ਜਦੋਂ ਪੂਜਾ ਉਰਫ਼ ਸ਼ਾਕਿਰ, ਜੋ ਕਿ ਨਕਲੀ ਖੁਸਰਿਆਂ ਹੈ ਤੇ ਉਸਦੇ ਹੋਰ ਚੇਲਿਆਂ ਨੇ ਉਸ 'ਤੇ ਹਮਲਾ ਕੀਤਾ ਅਤੇ ਉਸਦੀ ਕੁੱਟਮਾਰ ਕੀਤੀ। ਇੰਨਾ ਹੀ ਨਹੀਂ, ਹਮਲਾਵਰਾਂ ਨੇ ਉਸਨੂੰ ਅਤੇ ਉਸਦੇ ਗੁਰੂ ਜੋਤੀ ਮਹੰਤ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ, ਜਿਸ ਤੋਂ ਬਾਅਦ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਅਤੇ ...

10 ਦਿਨ ਦੇ ਬੱਚੇ ਦੀ ਨਿੱਜੀ ਹਸਪਤਾਲ ਵਿਚ ਇਲਾਜ ਦੌਰਾਨ ਮੌਤ, ਮਾਂ-ਬਾਪ ਵੱਲੋਂ ਮੈਡੀਕਲ ਮਾਫੀਆ ‘ਤੇ ਬੱਚੇ ਦੀ ਮੌਤ ਦਾ ਸਿੱਧਾ ਦੋਸ਼

10 ਦਿਨ ਦੇ ਬੱਚੇ ਦੀ ਨਿੱਜੀ ਹਸਪਤਾਲ ਵਿਚ ਇਲਾਜ ਦੌਰਾਨ ਮੌਤ, ਮਾਂ-ਬਾਪ ਵੱਲੋਂ ਮੈਡੀਕਲ ਮਾਫੀਆ ‘ਤੇ ਬੱਚੇ ਦੀ ਮੌਤ ਦਾ ਸਿੱਧਾ ਦੋਸ਼ ਪੰਜਾਬ ਸਰਕਾਰ ਅੱਗੇ ਜਾਂਚ ਕਰਨ ਦੀ ਲਾਈ ਗੁਹਾਰ ਐਸ.ਏ.ਐਸ. ਨਗਰ 31 ਜੁਲਾਈ ( ਰਣਜੀਤ ਧਾਲੀਵਾਲ ) : ਲੋਕਾਂ ਨੂੰ ਨਵੀਂ ਜ਼ਿੰਦਗੀ ਦੇਣ ਵਾਲੇ ਡਾਕਟਰ ਨੂੰ ਸਾਡੇ ਸਮਾਜ ਵਿਚ ਰੱਬ ਦਾ ਦਰਜਾ ਦਿੱਤਾ ਜਾਂਦਾ ਹੈ ਪਰ ਅੱਜਕੱਲ੍ਹ ਕੁਝ ਨਿੱਜੀ ਹਸਪਤਾਲ ਚਲਾ ਰਹੇ ਡਾਕਟਰ ਵੱਡੇ ਨਾਮੀ ਹਸਪਤਾਲਾਂ ਨਾਲ ਕਥਿਤ ਮਿਲੀਭੁਗਤ ਅਤੇ ਕੁਝ ਪੈਸਿਆਂ ਖਾਤਰ ਲੋਕਾਂ ਦੀ ਜਾਨ ਦੀ ਵੀ ਪ੍ਰਵਾਹ ਨਹੀਂ ਕਰਦੇ ਅਤੇ ਇਸ ਧੰਦੇ ਨੂੰ ਸ਼ਰਮਸ਼ਾਰ ਕਰ ਰਹੇ ਹਨ। ਅਜਿਹਾ ਹੀ ਇਕ ਮਾਮਲਾ ਐਸ.ਏ.ਐਸ. ਨਗਰ (ਮੋਹਾਲੀ) ਦੇ ਇਕ ਨਾਮੀ ਹਸਪਤਾਲ ਵਿਚ ਜਨਮ ਤੋਂ 10 ਦਿਨਾਂ ਬਾਅਦ ਇਕ ਬੱਚੇ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਅੱਜ ਇਥੇ ਮੋਹਾਲੀ ਪ੍ਰੈਸ ਕਲੱਬ ਵਿਖੇ ਇਕ ਪ੍ਰੈਸ ਕਾਨਫਰੰਸ ਦੌਰਾਨ ਪੀੜ੍ਹਤ ਇੰਦਰਪ੍ਰੀਤ ਸਿੰਘ, ਵਾਸੀ ਪਿੰਡ ਭੁੱਚੀ, ਡਾਕਖਾਨਾ ਧੁੰਦਾ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਨੇ ਦੱਸਿਆ ਕਿ ਉਸਦਾ ਪਰਿਵਾਰ ਇਕ ਗਰੀਬ ਪਰਿਵਾਰ ਹੈ ਅਤੇ ਉਹ ਜ਼ਮੀਨ ਠੇਕੇ ਉਤੇ ਲੈ ਕੇ ਪਰਿਵਾਰ ਦਾ ਗੁਜ਼ਾਰਾ ਕਰਦਾ ਹੈ। ਉਹਨਾਂ ਦੱਸਿਆ ਕਿ ਮੇਰੀ ਪਤਨੀ ਸੰਦੀਪ ਕੌਰ ਨੇ ਬੀਤੀ 22 ਜੂਨ, 2025 ਨੂੰ ਸ਼ੈਲੀ ਹਸਪਤਾਲ, ਸਰਹਿੰਦ ਵਿਖੇ ਆਪਰੇਸ਼ਨ ਰਾਹੀਂ ਇਕ ਲੜਕੇ ਨੂੰ ਜਨਮ ਦਿੱਤਾ। ਇਸ ਦੌਰਾਨ ਡਿਲਿਵਰੀ ਉਪਰੰਤ ਦੋਵੇਂ ਜੱਚਾ-ਬੱਚਾ ਦੀ ਤੰਦਰੁਸਤੀ ਦੀ ਪੁਸ਼ਟੀ ਡਾ. ਜੀ.ਕੇ. ਸ਼ੈਲੀ, ਡਾ. ਸੀਮਾ ਸ਼ੈਲੀ ...

Around 120 members and their spouses participated in the Weight Loss Competition

Around 120 members and their spouses participated in the Weight Loss Competition  Chandigarh 27 July ( Ranjeet Singh Dhaliwal ) : Around 120 members and their spouses participated in the Weight Loss Competition – the Biggest Loser Challenge – as part of the Chandigarh Press Club's Founders Month Celebrations, marking 45 years of the club. The prize distribution ceremony for the event was held today (July 27). Participants who achieved even a 2 kg weight loss were awarded. Prabhat Katiyar, with a weight loss of 18.580 kg, bagged the top award in the men's category. Mansa Ram Rawat was placed second with a weight loss of 12.880 kg, while Rajinder Sharma secured third place with a weight loss of 11.070 kg. Atish Gupta came fourth with a weight loss of 8.380 kg, while Ajay Jalandhari and Abraham Verghese were tied for fifth, each achieving a weight loss of 6.700 kg. Leading by example and encouraging fitness among members, the club's president, Saurabh Duggal, also lost 13.780 ...

Sukhwinder Saini unanimously appointed state president of Punjab Press Reporter Welfare Foundation

Sukhwinder Saini unanimously appointed state president of Punjab Press Reporter Welfare Foundation Mukti Sharma appointed as president of Sub-Division Derabassi Zirakpur 27 July ( Ranjeet Singh Dhaliwal ) : An important meeting of the members of Punjab Press Reporter Welfare Foundation was held today, in which Sukhwinder Saini was unanimously appointed as the President of Punjab Press Reporter Welfare Foundation. On this occasion, it was decided that district level committees of the said organization would be formed at Punjab level, under which today, with the unanimous consent of all the members, senior journalist Mukti Sharma was appointed President of Sub-Division, Derabassi. Apart from this, PS Mitha was appointed as Chairman of Sub-Division, Rahul Goyal as Senior Vice President, Binder Singh as General Secretary, Dev Sharma as Joint Secretary, Ritesh Maheshwari as Press Secretary and Amar Sharma as Cashier. On this occasion, it was unanimously decided by all the members that a Pun...

ਸੁਖਵਿੰਦਰ ਸੈਣੀ ਨੂੰ ਸਰਬਸੰਮਤੀ ਨਾਲ ਪੰਜਾਬ ਪ੍ਰੈਸ ਰਿਪੋਰਟਰ ਵੈਲਫੇਅਰ ਫਾਊਂਡੇਸ਼ਨ ਦਾ ਸੂਬਾ ਪ੍ਰਧਾਨ ਨਿਯੁਕਤ ਕੀਤਾ ਗਿਆ

ਸੁਖਵਿੰਦਰ ਸੈਣੀ ਨੂੰ ਸਰਬਸੰਮਤੀ ਨਾਲ ਪੰਜਾਬ ਪ੍ਰੈਸ ਰਿਪੋਰਟਰ ਵੈਲਫੇਅਰ ਫਾਊਂਡੇਸ਼ਨ ਦਾ ਸੂਬਾ ਪ੍ਰਧਾਨ ਨਿਯੁਕਤ ਕੀਤਾ ਗਿਆ ਮੁਕਤੀ ਸ਼ਰਮਾ ਨੂੰ ਸਬ-ਡਵੀਜ਼ਨ ਡੇਰਾਬੱਸੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਜ਼ੀਰਕਪੁਰ 27 ਜੁਲਾਈ ( ਰਣਜੀਤ ਧਾਲੀਵਾਲ ) : ਅੱਜ ਪੰਜਾਬ ਪ੍ਰੈਸ ਰਿਪੋਰਟਰ ਵੈਲਫੇਅਰ ਫਾਊਂਡੇਸ਼ਨ ਦੇ ਮੈਂਬਰਾਂ ਦੀ ਇੱਕ ਮਹੱਤਵਪੂਰਨ ਮੀਟਿੰਗ ਹੋਈ, ਜਿਸ ਵਿੱਚ ਸੁਖਵਿੰਦਰ ਸੈਣੀ ਨੂੰ ਸਰਬਸੰਮਤੀ ਨਾਲ ਪੰਜਾਬ ਪ੍ਰੈਸ ਰਿਪੋਰਟਰ ਵੈਲਫੇਅਰ ਫਾਊਂਡੇਸ਼ਨ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਮੌਕੇ ਇਹ ਫੈਸਲਾ ਕੀਤਾ ਗਿਆ ਕਿ ਉਕਤ ਸੰਸਥਾ ਦੀਆਂ ਜ਼ਿਲ੍ਹਾ ਪੱਧਰੀ ਕਮੇਟੀਆਂ ਪੰਜਾਬ ਪੱਧਰ 'ਤੇ ਬਣਾਈਆਂ ਜਾਣਗੀਆਂ, ਜਿਸ ਤਹਿਤ ਅੱਜ ਸਾਰੇ ਮੈਂਬਰਾਂ ਦੀ ਸਰਬਸੰਮਤੀ ਨਾਲ ਸੀਨੀਅਰ ਪੱਤਰਕਾਰ ਮੁਕਤੀ ਸ਼ਰਮਾ ਨੂੰ ਸਬ-ਡਵੀਜ਼ਨ ਡੇਰਾਬੱਸੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਤੋਂ ਇਲਾਵਾ ਪੀ.ਐਸ. ਮਿੱਠਾ ਨੂੰ ਸਬ-ਡਵੀਜ਼ਨ ਦਾ ਚੇਅਰਮੈਨ, ਰਾਹੁਲ ਗੋਇਲ ਨੂੰ ਸੀਨੀਅਰ ਮੀਤ ਪ੍ਰਧਾਨ, ਬਿੰਦਰ ਸਿੰਘ ਨੂੰ ਜਨਰਲ ਸਕੱਤਰ, ਦੇਵ ਸ਼ਰਮਾ ਨੂੰ ਸੰਯੁਕਤ ਸਕੱਤਰ, ਰਿਤੇਸ਼ ਮਹੇਸ਼ਵਰੀ ਨੂੰ ਪ੍ਰੈਸ ਸਕੱਤਰ ਅਤੇ ਅਮਰ ਸ਼ਰਮਾ ਨੂੰ ਕੈਸ਼ੀਅਰ ਨਿਯੁਕਤ ਕੀਤਾ ਗਿਆ। ਇਸ ਮੌਕੇ ਸਾਰੇ ਮੈਂਬਰਾਂ ਵੱਲੋਂ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਅਗਲੀ ਮੀਟਿੰਗ ਵਿੱਚ ਪੰਜਾਬ ਪੱਧਰੀ ਕਮੇਟੀ ਬਣਾਈ ਜਾਵੇਗੀ। ਉਪਰੋਕਤ ਪੱਤਰਕਾਰਾਂ ਤੋਂ ਇਲਾਵਾ ਇਸ ਮੌਕੇ ਧਾਮੀ ਸ਼ਰਮਾ, ਵਿਨੋਦ ਗੁਪਤਾ, ਦਮਨਜੀਤ ਸਿੰਘ,...

ਕਰੋੜਪਤੀ 78 ਸਾਲਾ ਬਿਰਧ ਔਰਤ ਨੂੰ ਥੋਖੇ ਨਾਲ ਇਕਲੌਤੇ ਪੁੱਤ ਨੇ ਘਰੋਂ ਕੱਢਿਆ

ਕਰੋੜਪਤੀ 78 ਸਾਲਾ ਬਿਰਧ ਔਰਤ ਨੂੰ ਥੋਖੇ ਨਾਲ ਇਕਲੌਤੇ ਪੁੱਤ ਨੇ ਘਰੋਂ ਕੱਢਿਆ ਐਸ.ਏ.ਐਸ.ਨਗਰ 26 ਜੁਲਾਈ ( ਰਣਜੀਤ ਧਾਲੀਵਾਲ ) : ਐਸ.ਏ.ਐਸ.ਨਗਰ (ਮੋਹਾਲੀ) ਦੇ ਖਰੜ ਸ਼ਹਿਰ ਵਿਚ ਰਿਸ਼ਤਿਆਂ ਨੂੰ ਤਾਰ-ਤਾਰ ਕਰਨ ਵਾਲੀ ਇਕ ਘਟਨਾ ਸਾਹਮਣੇ ਆਈ ਹੈ, ਜਿਸ ਵਿਚ 78 ਸਾਲਾ ਬਿਰਧ ਮਾਂ, ਜੋ ਕਿ ਕਰੋੜਾਂ ਦੀ ਮਾਲਕ ਹੈ, ਨੇ ਆਪਣੇ ਇਕਲੌਤੇ ਪੁੱਤ ਉਤੇ ਬੜੇ ਸੰਗੀਨ ਇਲਜ਼ਾਮ ਲਗਾਏ ਹਨ। ਕਿ ਜਾਇਦਾਦ ਹਥਿਆਉਣ ਪਿੱਛੇ ਸਕੇ ਪੁੱਤ ਵੱਲੋਂ ਉਸ ਨੂੰ ਘਨੂੰ ਘਰੋਂ ਬਾਹਰ ਕੱਢ ਦਿੱਤਾ, ਜਿਸ ਕਾਰਨ ਮਾਂ ਹੁਣ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹੈ। ਮਾਂ ਵੱਲੋਂ ਇਨਸਾਫ ਲਈ ਸਰਕਾਰੇ-ਦਰਬਾਰੇ ਪਹੁੰਚ ਕਰਨ ਦੇ ਬਾਵਜੂਦ ਵੀ ਕੋਈ ਉਸਦੀ ਗੱਲ ਸੁਣਨ ਲਈ ਤਿਆਰ ਨਹੀਂ ਹੈ। ਅੱਜ ਇਥੇ ਮੋਹਾਲੀ ਪ੍ਰੈਸ ਕਲੱਬ ਵਿਖੇ ਇਕ ਪ੍ਰੈਸ ਕਾਨਫਰੰਸ ਦੌਰਾਨ ਆਪਣੀ ਹੱਡਬੀਤੀ ਸੁਣਾਉਂਦਿਆਂ ਪੀੜ੍ਹਤ ਮਹਿਲਾ ਪਰਮਜੀਤ ਕੌਰ ਗਰੇਵਾਲ ਪਤਨੀ ਸਾਬਕਾ ਸੀਨੀਅਰ ਅਫਸਰ ਸਵ: ਚਰਨਜੀਤ ਸਿੰਘ ਗਰੇਵਾਲ ਨੇ ਦੱਸਿਆ ਕਿ ਅਸੀਂ ਆਪਣੇ ਪੁੱਤਰ ਨੂੰ ਪੜ੍ਹਾ ਲਿਖਾ ਕੇ ਇੰਜੀਨੀਅਰ ਬਣਾਇਆ ਅਤੇ ਆਪਣੀ ਕਰੋੜਾਂ ਰੁਪਿਆਂ ਦੀ ਜਾਇਦਾਦ ਵੇਚ ਕੇ ਖਰੜ ਵਿਚ ਹੀ ਉਸ ਨੂੰ ਇਕ ਨਿੱਜੀ ਸਕੂਲ ਖੋਲ੍ਹ ਕੇ ਪੈਰਾਂ ਉਤੇ ਖੜ੍ਹਾ ਕੀਤਾ। ਉਨਾਂ ਦੱਸਿਆ ਕਿ ਮੈਂ ਅਤੇ ਮੇਰਾ ਪੁੱਤਰ ਸਿਮਰਨਪ੍ਰੀਤ ਸਿੰਘ ਗਰੇਵਾਲ, ਪਤੀ ਦੇ ਦੇਹਾਂਤ ਤੋਂ ਬਾਅਦ ਪਰਿਵਾਰ ਦੀ 50-50 ਫੀਸਦੀ ਜਾਇਦਾਦ ਦੇ ਮਾਲਕ ਸਨ। ਜਦਕਿ ਮੇਰਾ ਪੁੱਤਰ ਸਿਮਰਨਪ੍ਰੀਤ ਸਿੰਘ ਗਰੇਵਾਲ ਬੀਤੇ 10-12 ਸਾਲ...

Mohali Press Club appoints Sanjeev Sharma as legal advisor

Mohali Press Club appoints Sanjeev Sharma as legal advisor S.A.S.Nagar 23 July ( Ranjeet Singh Dhaliwal ) : Mohali Press Club held a governing meeting today under the chairmanship of Club President Sukhdev Singh Patwari. Various activities and issues were discussed in the meeting. On this occasion, the governing body took an important decision and appointed Advocate Sanjeev Sharma, a regular member of the club, as the legal advisor of the Press Club. Meanwhile, Sanjeev Sharma expressed his sincere gratitude to the governing body for this appointment and the honor bestowed upon him by the club. He said that if any member of the club needs any legal assistance, he is available at all times. Apart from this, the club discussed organizing a Teej Mela, which was unanimously supported by the entire governing body and it was decided to organize the Teej Mela next month.

ਮੋਹਾਲੀ ਪ੍ਰੈਸ ਕਲੱਬ ਨੇ ਸੰਜੀਵ ਸ਼ਰਮਾ ਨੂੰ ਕਾਨੂੰਨੀ ਸਲਾਹਕਾਰ ਲਾਇਆ

ਮੋਹਾਲੀ ਪ੍ਰੈਸ ਕਲੱਬ ਨੇ ਸੰਜੀਵ ਸ਼ਰਮਾ ਨੂੰ ਕਾਨੂੰਨੀ ਸਲਾਹਕਾਰ ਲਾਇਆ ਐਸ.ਏ.ਐਸ.ਨਗਰ 23 ਜੁਲਾਈ ( ਰਣਜੀਤ ਧਾਲੀਵਾਲ ) : ਮੋਹਾਲੀ ਪ੍ਰੈਸ ਕਲੱਬ ਦੀ ਅੱਜ ਕਲੱਬ ਦੇ ਪ੍ਰਧਾਨ ਸੁਖਦੇਵ ਸਿੰਘ ਪਟਵਾਰੀ ਦੀ ਪ੍ਰਧਾਨਗੀ ਹੇਠ ਗਵਰਨਿੰਗ ਦੀ ਮੀਟਿੰਗ ਹੋਈ। ਮੀਟਿੰਗ ਵਿਚ ਵੱਖ ਵੱਖ ਗਤੀਵਿਧੀਆਂ ਅਤੇ ਮੁੱਦਿਆਂ ਉਤੇ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਗਵਰਨਿੰਗ ਬਾਡੀ ਵੱਲੋਂ ਇਕ ਅਹਿਮ ਫੈਸਲਾ ਲੈਂਦਿਆਂ ਕਲੱਬ ਦੇ ਰੈਗੂਲਰ ਮੈਂਬਰ ਐਡਵੋਕੇਟ ਸੰਜੀਵ ਸ਼ਰਮਾ ਨੂੰ ਪ੍ਰੈਸ ਕਲੱਬ ਦਾ ਕਾਨੂੰਨੀ ਸਲਾਹਕਾਰ ਥਾਪਿਆ ਗਿਆ। ਇਸ ਦੌਰਾਨ ਸੰਜੀਵ ਸ਼ਰਮਾ ਨੇ ਇਸ ਨਿਯੁਕਤੀ ਅਤੇ ਕਲੱਬ ਵੱਲੋਂ ਬਖ਼ਸ਼ੇ ਮਾਣ ਲਈ ਗਵਰਨਿੰਗ ਬਾਡੀ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਜੇਕਰ ਕਲੱਬ ਦੇ ਕਿਸੇ ਵੀ ਮੈਂਬਰ ਨੂੰ ਕੋਈ ਕਾਨੂੰਨੀ ਸਹਾਇਤਾ ਦੀ ਲੋੜ ਪੈਂਦੀ ਹੈ ਤਾਂ ਉਹ ਹਰ ਸਮੇਂ ਹਾਜ਼ਰ ਹਨ। ਇਸ ਤੋਂ ਇਲਾਵਾ ਕਲੱਬ ਵੱਲੋਂ ਤੀਆਂ ਦਾ ਮੇਲਾ ਕਰਵਾਉਣ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ, ਜਿਸ ਦਾ ਸਰਬਸੰਮਤੀ ਨਾਲ ਸਮੂਹ ਗਵਰਨਿੰਗ ਬਾਡੀ ਵੱਲੋਂ ਸਮਰਥਨ ਕੀਤਾ ਗਿਆ ਅਤੇ ਤੀਆਂ ਦਾ ਮੇਲਾ ਅਗਲੇ ਮਹੀਨੇ ਕਰਵਾਉਣ ਦਾ ਫੈਸਲਾ ਕੀਤਾ ਗਿਆ। 

ਲੁਧਿਆਣਾ ਵਿੱਚ ਪੰਚਾਇਤਾਂ ਵੱਲੋਂ 1 ਅਰਬ 20 ਕਰੋੜ ਦਾ ਘਪਲਾ, ਕਈ ਬੀਡੀਪੀਓਜ਼ ਸ਼ਾਮਲ

ਲੁਧਿਆਣਾ ਵਿੱਚ ਪੰਚਾਇਤਾਂ ਵੱਲੋਂ 1 ਅਰਬ 20 ਕਰੋੜ ਦਾ ਘਪਲਾ, ਕਈ ਬੀਡੀਪੀਓਜ਼ ਸ਼ਾਮਲ ਪੰਜਾਬ ਸਰਕਾਰ ਕੁੰਭਕਰਨੀ ਨੀਂਦ ਸੁੱਤੀ, ਜਾਂਚ ਠੰਡੇ ਬਸਤੇ ! ਐਸ.ਏ.ਐਸ. ਨਗਰ 16 ਜੁਲਾਈ ( ਰਣਜੀਤ ਧਾਲੀਵਾਲ ) : ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਅਧੀਨ ਪੈਂਦੇ ਬਲਾਕ ਲੁਧਿਆਣਾ-2 ਦੇ ਛੇ ਪਿੰਡਾਂ ਵਿਚ ਬੀਡੀਪੀਓਜ਼, ਪੰਚਾਇਤ ਸੈਕਟਰੀ ਅਤੇ ਸਰਪੰਚਾਂ ਦੀ ਮਿਲੀਭੁਗਤ ਨਾਲ ਕਰੋੜਾਂ ਰੁਪਏ ਦੇ ਗਬਨ ਕਰਨ ਦਾ ਇਕ ਭਖਵਾਂ ਮਾਮਲਾ ਸਾਹਮਣੇ ਆਇਆ ਹੈ। ਅੱਜ ਇਥੇ ਮੋਹਾਲੀ ਪ੍ਰੈਸ ਕਲੱਬ ਵਿਖੇ ਇਕ ਪ੍ਰੈਸ ਕਾਨਫਰੰਸ ਦੌਰਾਨ ਸੁਖਪਾਲ ਸਿੰਘ ਗਿੱਲ ਅਤੇ ਸਾਥੀਆਂ ਨੇ ਕਿਹਾ ਕਿ ਇਕ ਪਾਸੇ ਤਾਂ ਪੰਜਾਬ ਸਰਕਾਰ ਸੂਬੇ ਵਿਚ ਭ੍ਰਿਸ਼ਟਾਚਾਰ ਨੂੰ ਜੜ੍ਹੋਂ ਖ਼ਤਮ ਕਰਨ ਦੀਆਂ ਟਾਹਰਾਂ ਮਾਰਦੀ ਨਹੀਂ ਥੱਕਦੀ ਪਰ ਦੂਜੇ ਪਾਸੇ ਸੂਬੇ ਅੰਦਰ ਭ੍ਰਿਸ਼ਟਾਚਾਰ ਸਿਖ਼ਰਾਂ ਉਤੇ ਹੈ। ਅਜਿਹਾ ਹੀ ਇਕ ਮਾਮਲਾ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਪੰਜਾਬ ਵਿਚ ਸਾਹਮਣੇ ਆਇਆ ਹੈ। ਜਿਸ ਮੁਤਾਬਕ ਸ਼ਾਮਲਾਤ ਸੈਲ ਦੇ ਇੰਚਾਰਜ ਸੇਵਾਮੁਕਤ ਜੁਆਇੰਟ ਡਾਇਰੈਕਟਰ ਜਗਵਿੰਦਰ ਸਿੰਘ ਸੰਧੂ ਦੀ ਪੜਤਾਲ ਰਿਪੋਰਟ ਵਿੱਚ ਖੁਲਾਸਾ ਕਰਦਿਆਂ ਲੁਧਿਆਣਾ ਜ਼ਿਲ੍ਹੇ ਦੇ 6 ਪਿੰਡਾਂ ਦੀਆਂ ਗ੍ਰਾਮ ਪੰਚਾਇਤਾਂ ਸਲੇਮਪੁਰ, ਸੇਖੇਵਾਲ, ਸੇਲਕੀਆਣਾ, ਬੋਕੜ ਗੁਜਰਾ, ਕੜਿਆਣਾ ਖੁਰਦ ਅਤੇ ਧਨਾਨਸੂ ਨੂੰ ਪ੍ਰਾਪਤ ਅਵਾਰਡ ਮਨੀ ਵਿਚ ਕਰੋੜਾਂ ਰੁਪਿਆਂ ਦਾ ਵੱਡਾ ਘਪਲਾ ਕਰਨ ਦੀ ਗੱਲ ਕਹੀ ਗਈ ਹੈ। ਰਿਪੋਰਟ ਵਿਚ ਪ੍ਰਾਪਤ ਹੋਈ ਅਵਾਰਡ ਮਨੀ ਵਿਚੋਂ ਕਰੀਬ 120.87 ਕਰੋੜ ਰੁਪਏ ਦਾ ...

ਐਫਆਰਐਸ ਦੇ ਨਾਂ ਹੇਠ ਆਂਗਣਵਾੜੀ ਵਰਕਰਾਂ ਨੂੰ ਪ੍ਰੇਸ਼ਾਨ ਕਰ ਰਹੀ ਹੈ ਸਰਕਾਰ : ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ

ਐਫਆਰਐਸ ਦੇ ਨਾਂ ਹੇਠ ਆਂਗਣਵਾੜੀ ਵਰਕਰਾਂ ਨੂੰ ਪ੍ਰੇਸ਼ਾਨ ਕਰ ਰਹੀ ਹੈ ਸਰਕਾਰ : ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਕਿਹਾ, ਐਫਆਰਐਸ ਲਈ ਓਟੀਪੀ ਮੰਗਣ ਕਾਰਨ ਲਾਭਪਾਤਰੀਆਂ ਨੇ ਕਈ ਆਂਗਣਵਾੜੀ ਵਰਕਰਾਂ ਉਤੇ ਕੀਤੇ ਹਮਲੇ ਚੰਡੀਗੜ੍ਹ 28 ਜੂਨ ( ਰਣਜੀਤ ਧਾਲੀਵਾਲ ) : ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਵੱਲੋਂ ਆਈਸੀਡੀ ਲਾਭਪਾਤਰੀਆਂ ਦੇ ਐਫਆਰਐਸ ਕਰਨ ਨੂੰ ਲੈ ਕੇ ਸਰਕਾਰ ਵੱਲੋਂ ਆਂਗਣਵਾੜੀ ਵਰਕਰਾਂ ਉਤੇ ਪਾਏ ਜਾ ਰਹੇ ਦਬਾਅ ਵਿਰੁੱਧ ਇਕ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਕਾਨਫਰੰਸ ਵਿੱਚ ਕੁਲ ਹਿੰਦ ਪ੍ਰਧਾਨ ਊਸ਼ਾ ਰਾਣੀ, ਸੂਬਾ ਪ੍ਰਧਾਨ ਹਰਜੀਤ ਕੌਰ ਪੰਜੌਲਾ, ਸੂਬਾ ਸਕੱਤਰ ਸੁਭਾਸ਼ ਰਾਣੀ, ਜੁਆਇੰਟ ਸਕੱਤਰ ਗੁਰਦੀਪ ਕੌਰ ਅਤੇ ਵਿੱਤ ਸਕੱਤਰ ਅੰਮ੍ਰਿਤਪਾਲ ਕੌਰ ਹਾਜ਼ਰ ਸਨ। ਯੂਨੀਅਨ ਆਗੂਆਂ ਨੇ ਕਿਹਾ ਕਿ ਸਰਕਾਰ ਲਗਾਤਾਰ ਆਂਗਣਵਾੜੀ ਮੁਲਾਜ਼ਮਾਂ ਨੂੰ ਐਫਆਰਐਸ ਕਰਨ ਨੂੰ ਲੈ ਕੇ ਨੋਟਿਸ ਜਾਰੀ ਕਰਕੇ ਪ੍ਰੇਸ਼ਾਨ ਕਰ ਰਹੀ ਹੈ। ਯੂਨੀਅਨ ਆਗੂਆਂ ਨੇ ਕਿਹਾ ਕਿ ਸਰਕਾਰ ਵੱਲੋਂ ਸੱਤ ਸਾਲ ਪਹਿਲਾਂ ਇਹ ਫੈਸਲਾ ਕੀਤਾ ਗਿਆ ਸੀ ਕਿ ਆਨਲਾਈਨ ਕੰਮ ਵਾਸਤੇ ਆਂਗਣਵਾੜੀ ਵਰਕਰਾਂ ਨੂੰ ਮੋਬਾਇਲ ਦਿੱਤੇ ਜਾਣਗੇ, ਪ੍ਰੰਤੂ ਅਜੇ ਤੱਕ ਨਹੀਂ ਦਿੱਤੇ ਗਏ। ਸਰਕਾਰ ਨੇ ਯੂਨੀਅਨ ਨਾਲ ਫਿਰ ਇਕ ਫੈਸਲਾ ਕੀਤਾ ਕਿ ਮੋਬਾਇਲ ਚਾਰਜ ਦਿੱਤਾ ਜਾਵੇਗਾ। ਪਰ ਹੁਣ ਸਰਕਾਰ ਸਿਰਫ 166 ਰੁਪਏ ਪ੍ਰਤੀ ਮਹੀਨਾ ਦੇ ਰਹੀ ਹੈ ਜੋ ਕਿ ਭਾਰਤ ਦੀ ਕੋਈ ਵੀ ਟੈਲੀਕਾਮ ਕੰਪਨੀ ਐਨੇ ਦਾ ਰਿਚਾਰਜ ਨਹੀਂ ਕਰਦੀ। ਯੂਨੀਅਨ ਆਗੂਆਂ ਨੇ ...