Skip to main content

Posts

Showing posts with the label Pb Village Issue

ਪੰਜਾਬ ਵਿੱਚ ਕਾਨੂੰਨ ਵਿਵਸਥਾ ਦੀ ਹਾਲਤ ਬਦ ਤੋ ਬਦਤਰ : ਡਾ. ਸੁਭਾਸ਼ ਸ਼ਰਮਾ

ਪੰਜਾਬ ਵਿੱਚ ਕਾਨੂੰਨ ਵਿਵਸਥਾ ਦੀ ਹਾਲਤ ਬਦ ਤੋ ਬਦਤਰ : ਡਾ. ਸੁਭਾਸ਼ ਸ਼ਰਮਾ ਲਗਾਤਾਰ ਵਧ ਰਹੀਆਂ ਅਪਰਾਧਿਕ ਘਟਨਾਵਾਂ ਕਾਰਨ ਵਪਾਰੀ ਤੇ ਕਾਰੋਬਾਰੀ ਪਲਾਇਨ ਕਰਨ ਲਈ ਮਜਬੂਰ ਐਸ.ਏ.ਐਸ.ਨਗਰ 30 ਜਨਵਰੀ ( ਰਣਜੀਤ ਧਾਲੀਵਾਲ ) : ਪੰਜਾਬ ਭਾਜਪਾ ਦੇ ਉਪ ਪ੍ਰਧਾਨ ਡਾ. ਸੁਭਾਸ਼ ਸ਼ਰਮਾ ਨੇ ਇੱਕ ਪੱਤਰਕਾਰ ਵਾਰਤਾ ਦੌਰਾਨ ਸੂਬੇ ਦੀ ਕਾਨੂੰਨ ਵਿਵਸਥਾ ‘ਤੇ ਗੰਭੀਰ ਚਿੰਤਾ ਜਤਾਉਂਦਿਆਂ ਕਿਹਾ ਕਿ ਪੰਜਾਬ ਦੇ ਹਾਲਾਤ ਇਸ ਕਦਰ ਬਿਗੜ ਚੁੱਕੇ ਹਨ ਕਿ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਕਾਨੂੰਨ ਵਿਵਸਥਾ ਦਾ ਜਨਾਜ਼ਾ ਨਿਕਲ ਚੁੱਕਾ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਰੋਜ਼ਾਨਾ ਕਤਲ, ਲੁੱਟ, ਛੀਨਾ-ਝਪਟੀ ਅਤੇ ਫਾਇਰਿੰਗ ਵਰਗੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ, ਜਿਸ ਕਾਰਨ ਆਮ ਲੋਕਾਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਡਾ. ਸ਼ਰਮਾ ਨੇ ਕਿਹਾ ਕਿ ਦੋ ਦਿਨ ਪਹਿਲਾਂ ਮੋਹਾਲੀ ਵਿੱਚ ਐਸਐਸਪੀ ਦਫ਼ਤਰ ਦੇ ਬਾਹਰ ਦਿਨ ਦਿਹਾੜੇ ਇੱਕ ਨੌਜਵਾਨ ਦੀ ਹੱਤਿਆ ਹੋਣਾ ਇਸ ਗੱਲ ਦਾ ਸਪੱਸ਼ਟ ਸਬੂਤ ਹੈ ਕਿ ਅਪਰਾਧੀਆਂ ਦੇ ਹੌਂਸਲੇ ਬੁਲੰਦ ਹਨ , ਸਰਕਾਰ ਤੇ ਪ੍ਰਸ਼ਾਸਨ ਦਾ ਡਰ ਪੂਰੀ ਤਰ੍ਹਾਂ ਖਤਮ ਹੋ ਚੁੱਕਾ ਹੈ। ਪਿਛਲੇ ਇੱਕ ਮਹੀਨੇ ਦੌਰਾਨ ਹੋਈਆਂ ਕਈ ਭਿਆਨਕ ਘਟਨਾਵਾਂ ਨੇ ਪੂਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਹੈ। ਰਾਣਾ ਬਲਾਚੌਰਿਆ ਹੱਤਿਆਕਾਂਡ ਸਮੇਤ ਲੁਧਿਆਣਾ ਅਤੇ ਅੰਮ੍ਰਿਤਸਰ ਵਿੱਚ ਵਿਆਹ ਸਮਾਗਮਾਂ ਦੌਰਾਨ ਹੋਈਆਂ ਅਪਰਾਧਿਕ ਵਾਰਦਾਤਾਂ ਤੋਂ ਇਹ ਸਾਫ਼ ਹੈ ਕਿ ਗੈਂਗਸਟਰ ਬੇਖੌਫ਼ ਹੋ ਕੇ ਖੁੱਲ੍...

A Living Tribute to Punjab’s Heritage: Dr. M.S. Randhawa Memorial Museum to Be Established in Bodal Village

A Living Tribute to Punjab’s Heritage: Dr. M.S. Randhawa Memorial Museum to Be Established in Bodal Village Satinder Sartaaj along with the Randhawa family visits the ancestral home Chandigarh/Hoshiarpur 30 January ( Ranjeet Singh Dhaliwal ) : In a historic initiative aimed at preserving and passing on Punjab’s rich intellectual and cultural legacy to future generations, the ancestral home of renowned scholar, administrator, and cultural thinker Dr. M. S. Randhawa in his native village Bodal will be developed as a living memorial museum. The visionary concept has been initiated and led by eminent scholar and artist Dr. Satinder Sartaaj, with the objective of reconnecting younger generations with Punjab’s intellectual, cultural, and environmental heritage. Demonstrating remarkable generosity and commitment, the Randhawa family has agreed to dedicate the ancestral house for this public and educational purpose. Dr. Satinder Sartaaj has long advocated for honoring Punjab’s great thinkers a...

ਸਤਿੰਦਰ ਸਰਤਾਜ ਨੇ ਡਾਕਟਰ ਰੰਧਾਵਾ ਨੂੰ ਦੁਬਾਰਾ ਕੀਤਾ ਜ਼ਿੰਦਾ : ਬੋਡਲ ਪਿੰਡ ਵਿੱਚ ਡਾ. ਐਮ.ਐਸ. ਰੰਧਾਵਾ ਸਮਾਰਕ ਅਜਾਇਬਘਰ ਦੀ ਸਥਾਪਨਾ

ਸਤਿੰਦਰ ਸਰਤਾਜ ਨੇ ਡਾਕਟਰ ਰੰਧਾਵਾ ਨੂੰ ਦੁਬਾਰਾ ਕੀਤਾ ਜ਼ਿੰਦਾ : ਬੋਡਲ ਪਿੰਡ ਵਿੱਚ ਡਾ. ਐਮ.ਐਸ. ਰੰਧਾਵਾ ਸਮਾਰਕ ਅਜਾਇਬਘਰ ਦੀ ਸਥਾਪਨਾ ਸਤਿੰਦਰ ਸਰਤਾਜ ਸਮੇਤ ਰੰਧਾਵਾ ਪਰਿਵਾਰ ਪਹੁੰਚਿਆ ਪੁਸ਼ਤੈਨੀ ਘਰ ਚੰਡੀਗੜ੍ਹ/ਹੋਸ਼ਿਆਰਪੁਰ 30 ਜਨਵਰੀ ( ਰਣਜੀਤ ਧਾਲੀਵਾਲ ) : ਪੰਜਾਬ ਦੇ ਮਹਾਨ ਬੌਧਿਕ ਵਿਅਕਤੀ, ਪ੍ਰਸ਼ਾਸਕ ਅਤੇ ਸੱਭਿਆਚਾਰਕ ਚਿੰਤਕ ਡਾ. ਐਮ. ਐਸ. ਰੰਧਾਵਾ ਦੀ ਵਿਲੱਖਣ ਵਿਰਾਸਤ ਨੂੰ ਸੰਭਾਲਣ ਅਤੇ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਉਣ ਲਈ ਇੱਕ ਇਤਿਹਾਸਕ ਪਹਿਲ ਕੀਤੀ ਜਾ ਰਹੀ ਹੈ। ਉਨ੍ਹਾਂ ਦੇ ਪੁਸ਼ਤੈਨੀ ਪਿੰਡ ਬੋਡਲ ਵਿੱਚ ਸਥਿਤ ਉਨ੍ਹਾਂ ਦੇ ancestral ਘਰ ਨੂੰ ਇੱਕ ਜੀਉਂਦਾ ਸਮਾਰਕ ਅਜਾਇਬਘਰ ਵਜੋਂ ਵਿਕਸਿਤ ਕੀਤਾ ਜਾਵੇਗਾ। ਇਸ ਦੂਰਦਰਸ਼ੀ ਪਹਿਲ ਦੀ ਕਲਪਨਾ ਅਤੇ ਅਗਵਾਈ ਪ੍ਰਸਿੱਧ ਵਿਦਵਾਨ ਅਤੇ ਕਲਾਕਾਰ ਡਾ. ਸਤਿੰਦਰ ਸਰਤਾਜ ਵੱਲੋਂ ਕੀਤੀ ਗਈ ਹੈ। ਇਸ ਦਾ ਮੁੱਖ ਉਦੇਸ਼ ਨੌਜਵਾਨ ਪੀੜ੍ਹੀ ਨੂੰ ਪੰਜਾਬ ਦੀ ਬੌਧਿਕ, ਸੱਭਿਆਚਾਰਕ ਅਤੇ ਵਾਤਾਵਰਣਕ ਵਿਰਾਸਤ ਨਾਲ ਮੁੜ ਜੋੜਨਾ ਹੈ। ਡਾ. ਰੰਧਾਵਾ ਦੇ ਪਰਿਵਾਰ ਨੇ ਉਦਾਰ ਦਿਲੀ ਨਾਲ ਆਪਣੇ ਪੁਸ਼ਤੈਨੀ ਘਰ ਨੂੰ ਇਸ ਜਨਹਿਤੀ ਅਤੇ ਸ਼ੈક્ષણਿਕ ਮਕਸਦ ਲਈ ਸਮਰਪਿਤ ਕਰਨ ਦੀ ਸਹਿਮਤੀ ਦਿੱਤੀ ਹੈ। ਡਾ. ਸਤਿੰਦਰ ਸਰਤਾਜ ਲੰਮੇ ਸਮੇਂ ਤੋਂ ਇਸ ਗੱਲ ’ਤੇ ਜ਼ੋਰ ਦਿੰਦੇ ਆ ਰਹੇ ਹਨ ਕਿ ਪੰਜਾਬ ਦੇ ਉਹ ਮਹਾਨ ਵਿਚਾਰਕ ਅਤੇ ਚਿੰਤਕ, ਜਿਨ੍ਹਾਂ ਨੇ ਆਧੁਨਿਕ ਸੱਭਿਆਚਾਰਕ ਸੋਚ ਦੀ ਨੀਂਹ ਰੱਖੀ, ਉਨ੍ਹਾਂ ਨੂੰ ਯੋਗ ਸਨਮਾਨ ਮਿਲਣਾ ਚਾਹੀ...

Arvind Rana Unanimously Elected President of PMC Residents Welfare Association

Arvind Rana Unanimously Elected President of PMC Residents Welfare Association Zirakpur 25 January ( Ranjeet Singh Dhaliwal ) : A gathering was held today at Punjab Modern Complex, Baltana. On this occasion, Arvind Rana was unanimously elected as the President of the PMC Residents Welfare Association for the sixth time. This election reaffirms his hard work, honesty, and dedication toward public service. While addressing the gathering, Arvind Rana expressed his heartfelt gratitude to the residents of the colony. He stated that he would fulfill the responsibility entrusted to him with complete dedication and sincerity and would move forward by taking everyone along. His goal is to make PMC an ideal and prosperous complex. The residents expressed their happiness by raising slogans in unison. Ram Lochan Gupta highlighted the development works carried out in the colony. On this occasion, senior citizens blessed Rana, while the youth assured him of their full support and cooperation. Those ...

ਅਰਵਿੰਦ ਰਾਣਾ ਪੀਐਮਸੀ ਰੈਜ਼ੀਡੈਂਟਸ ਵੈੱਲਫੇਅਰ ਐੱਸੋਸੀਏਸ਼ਨ ਦੇ ਸਰਬਸੰਮਤੀ ਨਾਲ ਪ੍ਰਧਾਨ ਬਣੇ

ਅਰਵਿੰਦ ਰਾਣਾ ਪੀਐਮਸੀ ਰੈਜ਼ੀਡੈਂਟਸ ਵੈੱਲਫੇਅਰ ਐੱਸੋਸੀਏਸ਼ਨ ਦੇ ਸਰਬਸੰਮਤੀ ਨਾਲ ਪ੍ਰਧਾਨ ਬਣੇ ਜ਼ੀਰਕਪੁਰ 25 ਜਨਵਰੀ ( ਰਣਜੀਤ ਧਾਲੀਵਾਲ ) : ਬਲਟਾਣਾ ਸਥਿਤ ਪੰਜਾਬ ਮਾਡਰਨ ਕੰਪਲੈਕਸ ਵਿਚ ਅੱਜ ਇਕ ਇਕੱਠ ਕੀਤਾ ਗ‌ਿਆ। ਇਸ ਮੌਕੇ ਅਰਵਿੰਦ ਰਾਣਾ ਨੂੰ ਪੀ ਐੱਮ ਸੀ ਰੈਜ਼ੀਡੈਂਟਸ ਵੈੱਲਫੇਅਰ ਐੱਸੋਸੀਏਸ਼ਨ ਦਾ ਛੇਵੀਂ ਵਾਰ ਸਰਵਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ। ਇਹ ਚੋਣ ਅਰਵਿੰਦ ਰਾਣਾ ਦੀ ਮਿਹਨਤ, ਇਮਾਨਦਾਰੀ ਅਤੇ ਲੋਕਾਂ ਦੀ ਸੇਵਾ ਪ੍ਰਤੀ ਉਨ੍ਹਾਂ ਦੇ ਜਜ਼ਬੇ 'ਤੇ ਮੋਹਰ ਲਗਾਉਂਦੀ ਹੈ। ਇਸ ਮੌਕੇ ਗੱਲਬਾਤ ਕਰਦਿਆਂ ਅਰਵਿੰਦ ਰਾਣਾ ਨੇ ਕਾਲੋਨੀ ਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਉਹ ਲੋਕਾਂ ਵੱਲੋਂ ਦਿੱਤੀ ਇਸ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਣਗੇ ਤੇ ਸਭਨਾਂ ਨੂੰ ਨਾਲ ਲੈ ਕੇ ਚੱਲਣਗੇ। ਉਨ੍ਹਾਂ ਦਾ ਮਕਸਦ ਪੀ ਐੱਮ ਸੀ ਨੂੰ ਇੱਕ ਆਦਰਸ਼ ਅਤੇ ਖੁਸ਼ਹਾਲ ਕੰਪਲੈਕਸ ਬਣਾਉਣਾ ਹੈ। ਲੋਕਾਂ ਨੇ ਇੱਕ ਸੁਰ ਵਿੱਚ ਨਾਅਰੇ ਲਗਾ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ। ਰਾਮ ਲੋਚਨ ਗੁਪਤਾ ਨੇ ਕਾਲੋਨੀ ਵਿੱਚ ਹੋਏ ਕੰਮਾਂ ਦਾ ਜ਼ਿਕਰ ਕੀਤਾ। ਇਸ ਮੌਕੇ ਬਜ਼ੁਰਗਾਂ ਨੇ ਰਾਣਾ ਨੂੰ ਆਸ਼ੀਰਵਾਦ ਦਿੱਤਾ ਅਤੇ ਨੌਜਵਾਨਾਂ ਨੇ ਉਨ੍ਹਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਚੱਲਣ ਦਾ ਭਰੋਸਾ ਦਿੱਤਾ।  ਇਸ ਮੌਕੇ ਫਰਨੀਚਰ ਮਾਰਕਿਟ ਐਸੋਸੀਏਸ਼ਨ ਦੇ ਪ੍ਰਧਾਨ ਪਰਮਜੀਤ ਸਿੰਘ ਪੰਮੀ, ਕਾਲੋਨੀ ਦੀ ਸਾਬਕਾ ਪ੍ਰਧਾਨ ਰਵੀ ਵਰਮਾ, ਮੋਹਨ ਲਾਲ, ਐਸ ਸੀ ਗੁਲੇਰੀ...

Historic Cadre Integration in Panchayat Department, ‘Panchayat Development Secretary’ Cadre Formed

Historic Cadre Integration in Panchayat Department, ‘Panchayat Development Secretary’ Cadre Formed Chandigarh 24 January ( Ranjeet Singh Dhaliwal ) : The Punjab government has taken a historic decision in the Panchayat Department by merging the Panchayat Secretary and Gram Sevak cadres to create a new cadre titled “Panchayat Development Secretary.” A gazette notification in this regard was issued on January 23, 2026. The decision was taken under the leadership of Chief Minister Bhagwant Singh Mann and the guidance of Panchayat Minister Tarunpreet Singh Sondh, with prior approval from the state cabinet on August 14, 2025. Welcoming the decision, Bhupinder Singh, Chairman of the Panchayat Secretary Union Punjab, said that the move will ensure timely payment of salaries, open new avenues for promotions, and pave the way for future recruitment to nearly 1,700 vacant posts in the department. He termed the decision a new milestone for the Panchayat Department and expressed gratitude to the C...

ਪੰਚਾਇਤ ਵਿਭਾਗ ਵਿੱਚ ਇਤਿਹਾਸਕ ਕਾਡਰ ਏਕੀਕਰਨ, ‘ਪੰਚਾਇਤ ਵਿਕਾਸ ਸਕੱਤਰ’ ਦਾ ਗਠਨ

ਪੰਚਾਇਤ ਵਿਭਾਗ ਵਿੱਚ ਇਤਿਹਾਸਕ ਕਾਡਰ ਏਕੀਕਰਨ, ‘ਪੰਚਾਇਤ ਵਿਕਾਸ ਸਕੱਤਰ’ ਦਾ ਗਠਨ ਚੰਡੀਗੜ੍ਹ 24 ਜਨਵਰੀ ( ਰਣਜੀਤ ਧਾਲੀਵਾਲ ) : ਪੰਜਾਬ ਸਰਕਾਰ ਨੇ ਪੰਚਾਇਤ ਵਿਭਾਗ ਵਿੱਚ ਇਤਿਹਾਸਕ ਫੈਸਲਾ ਲੈਂਦੇ ਹੋਏ ਪੰਚਾਇਤ ਸਕੱਤਰ ਅਤੇ ਗ੍ਰਾਮ ਸੇਵਕ ਕਾਡਰ ਦਾ ਏਕੀਕਰਨ ਕਰਕੇ ‘ਪੰਚਾਇਤ ਵਿਕਾਸ ਸਕੱਤਰ’ ਨਾਮ ਦਾ ਨਵਾਂ ਕਾਡਰ ਬਣਾਇਆ ਹੈ। ਇਸ ਸਬੰਧੀ 23 ਜਨਵਰੀ 2026 ਨੂੰ ਗਜ਼ਟ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ। ਇਹ ਫੈਸਲਾ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਅਤੇ ਪੰਚਾਇਤ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਦੀ ਰਹਿਨੁਮਾਈ ਹੇਠ ਲਿਆ ਗਿਆ ਹੈ, ਜਿਸ ਨੂੰ ਕੈਬਨਿਟ ਵੱਲੋਂ ਪਹਿਲਾਂ ਹੀ 14 ਅਗਸਤ 2025 ਨੂੰ ਮਨਜ਼ੂਰੀ ਮਿਲ ਚੁੱਕੀ ਸੀ। ਪੰਚਾਇਤ ਸਕੱਤਰ ਯੂਨੀਅਨ ਪੰਜਾਬ ਦੇ ਚੇਅਰਮੈਨ ਭੁਪਿੰਦਰ ਸਿੰਘ ਨੇ ਇਸ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਇਸ ਨਾਲ ਤਨਖਾਹ ਸਰਕਾਰੀ ਖ਼ਜ਼ਾਨੇ ਵਿੱਚੋਂ ਸਮੇਂ ਸਿਰ ਮਿਲੇਗੀ, ਤਰੱਕੀ ਦੇ ਮੌਕੇ ਵਧਣਗੇ ਅਤੇ ਲਗਭਗ 1700 ਖਾਲੀ ਅਸਾਮੀਆਂ ‘ਤੇ ਭਰਤੀ ਦਾ ਰਾਹ ਖੁੱਲ੍ਹੇਗਾ। ਉਨ੍ਹਾਂ ਨੇ ਇਸਨੂੰ ਪੰਚਾਇਤ ਵਿਭਾਗ ਲਈ ਨਵਾਂ ਇਤਿਹਾਸ ਕਰਾਰ ਦਿੰਦਿਆਂ ਮੁੱਖ ਮੰਤਰੀ, ਮੰਤਰੀ ਅਤੇ ਸਾਰੇ ਸੰਬੰਧਤ ਅਧਿਕਾਰੀਆਂ ਦਾ ਧੰਨਵਾਦ ਕੀਤਾ।

ਬਿਜਲੀ ਸੋਧ ਬਿੱਲ ਅਤੇ ਹੋਰ ਮੰਗਾਂ ਦੇ ਖਿਲਾਫ ਮੁਹਾਲੀ ਜ਼ਿਲੇ ਵਿੱਚ ਵਧਿਆ ਰੋਹ

ਬਿਜਲੀ ਸੋਧ ਬਿੱਲ ਅਤੇ ਹੋਰ ਮੰਗਾਂ ਦੇ ਖਿਲਾਫ ਮੁਹਾਲੀ ਜ਼ਿਲੇ ਵਿੱਚ ਵਧਿਆ ਰੋਹ ਸੰਯੁਕਤ ਕਿਸਾਨ ਮੋਰਚਾ ਅਤੇ ਮਜ਼ਦੂਰ ਮੁਲਾਜ਼ਮ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਵਿੱਚ 20 ਜਥੇਬੰਦੀਆਂ ਹੋਈਆਂ ਸ਼ਾਮਿਲ  ਬਿਜਲੀ ਸੋਧ ਬਿੱਲ ਸੰਸਦ ਵਿੱਚ ਪੇਸ਼ ਕੀਤਾ ਤਾਂ ਜ਼ਿਲੇ ਦੇ ਚਾਰੇ ਟੋਲ ਪਲਾਜੇ ਹੋਣਗੇ ਫਰੀ। ਪਿੰਡਾਂ ਵਿੱਚ ਚੇਤਨਾ ਮਾਰਚ, ਝੰਡਾ ਮਾਰਚ ਕਰਨ ਦਾ ਹੋਇਆ ਫੈਸਲਾ  ਐਸ.ਏ.ਐਸ.ਨਗਰ 17 ਦਸੰਬਰ  ( ਰਣਜੀਤ ਧਾਲੀਵਾਲ ) : ਬਿਜਲੀ ਸੋਧ ਬਿੱਲ 2025, ਬੀਜ ਬਿੱਲ 2025, ਚਾਰ ਲੇਬਰ ਕੋਡਜ਼, ਮੁਕਤ ਵਪਾਰ ਸਮਝੌਤੇ ਅਤੇ ਲੋਕਾਂ ਦੀਆਂ ਹੋਰ ਮੰਗਾਂ ਦੇ ਸੰਬੰਧ ਵਿੱਚ ਸੰਯੁਕਤ ਕਿਸਾਨ ਮੋਰਚਾ ਮੋਹਾਲੀ ਦੇ ਸੱਦੇ ਤੇ ਅੱਜ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਸਾਹਿਬ ਵਿਖੇ ਕਿਸਾਨ, ਮਜ਼ਦੂਰ ਅਤੇ ਮੁਲਾਜ਼ਮ ਜਥੇਬੰਦੀਆਂ ਦੀ ਮੀਟਿੰਗ ਹੋਈ। ਮੀਟਿੰਗ ਵਿੱਚ 20 ਤੋਂ ਵੱਧ ਜਥੇਬੰਦੀਆਂ ਦੇ ਨੁਮਾਇੰਦੇ ਸ਼ਾਮਿਲ ਹੋਏ ਮੀਟਿੰਗ ਵਿੱਚ ਸੰਯੁਕਤ ਕਿਸਾਨ ਮੋਰਚਾ ਅਤੇ ਹੋਰ ਜਥੇਬੰਦੀਆਂ ਵੱਲੋਂ ਦਿੱਤੇ ਗਏ ਸੰਘਰਸ਼ ਦੇ ਸਾਂਝੇ ਸੱਦੇ ਨੂੰ ਵਿਚਾਰਿਆ ਗਿਆ ਜੇਕਰ ਬਿਜਲੀ ਸੋਧ ਬਿੱਲ ਸੰਸਦ ਵਿੱਚ ਪੇਸ਼ ਕੀਤਾ ਗਿਆ ਤਾਂ ਜਥੇਬੰਦੀਆਂ ਦੇ ਸੱਦੇ ਅਨੁਸਾਰ ਜ਼ਿਲ੍ਹੇ ਦੇ ਚਾਰੇ ਟੋਲ ਪਲਾਜੇ ਅਜੀਜਪੁਰ, ਭਾਗੋ ਮਾਜਰਾ, ਬੜੌਦੀ ਅਤੇ ਦੱਪਰ ਨੂੰ 12 ਵਜੇ ਤੋਂ 3 ਵਜੇ ਤੱਕ ਟੋਲ ਫਰੀ ਕੀਤਾ ਜਾਵੇਗਾ। ਇਸ ਸਬੰਧੀ ਜਥੇਬੰਦੀਆਂ ਨੇ ਸੰਘਰਸ਼ ਨੂੰ ਤਿੱਖਾ ਕਰਨ ਅਤੇ ਵਧੀਆ ਢੰਗ ਨਾਲ ਲਾਗੂ ਕਰਨ ਲਈ ਆਪੋ ਆਪ...

Allot land to people who have lost their land to river

Allot land to people who have lost their land to river Chandigarh 23 October ( Ranjeet Singh Dhaliwal ) :  Amid the ongoing crisis caused by the August floods in Punjab, Misl Satluj, a prominent socio-political organisation, has demanded better compensation from the government for the people, whose lives have been devastated by the floods. Mentioning that Misl Satluj has been providing help to the affected families on the ground, president, Misl Satluj, Ajaypal Singh Brar emphasized that people have lost their homes, their land, and their livelihood. Nearly 2500 villages have been directly impacted and crop on 4 Lakh acres of land has been completely damaged. While the government and NGOs have been helping people on ground, it is not nearly enough. People with unregistered (kachi) land are facing double the problem. No inspection is done on their land and they do not get any compensation for their farm land that they have been tilling since 1947. Misl Satluj demanded the registrati...

ਜਿਹਨਾਂ ਲੋਕਾਂ ਦੀ ਜ਼ਮੀਨ ਦਰਿਆ ਵਿੱਚ ਡੁੱਬ ਗਈ, ਉਹਨਾਂ ਨੂੰ ਜ਼ਮੀਨ ਅਲਾਟ ਕਰੋ

ਜਿਹਨਾਂ ਲੋਕਾਂ ਦੀ ਜ਼ਮੀਨ ਦਰਿਆ ਵਿੱਚ ਡੁੱਬ ਗਈ, ਉਹਨਾਂ ਨੂੰ ਜ਼ਮੀਨ ਅਲਾਟ ਕਰੋ ਚੰਡੀਗੜ੍ਹ 23 ਅਕਤੂਬਰ ( ਰਣਜੀਤ ਧਾਲੀਵਾਲ ) : ਅਗਸਤ ਵਿੱਚ ਪੰਜਾਬ ’ਚ ਆਏ ਹੜ੍ਹਾਂ ਕਾਰਨ ਪੈਦਾ ਹੋਏ ਸੰਕਟ ਦੇ ਵਿਚਕਾਰ, ਪ੍ਰਮੁੱਖ ਸਮਾਜਿਕ ਤੇ ਰਾਜਨੀਤਿਕ ਜਥੇਬੰਦੀ, ਮਿਸਲ ਸਤਲੁਜ ਨੇ ਸਰਕਾਰ ਤੋਂ ਉਨ੍ਹਾਂ ਲੋਕਾਂ ਲਈ ਬਿਹਤਰ ਮੁਆਵਜ਼ੇ ਦੀ ਮੰਗ ਕੀਤੀ ਹੈ, ਜਿਨ੍ਹਾਂ ਦੀਆਂ ਜ਼ਿੰਦਗੀਆਂ ਹੜ੍ਹਾਂ ਕਾਰਨ ਤਬਾਹ ਹੋ ਗਈਆਂ ਹਨ। ਮਿਸਲ ਸਤਲੁਜ ਵੱਲੋਂ ਪ੍ਰਭਾਵਿਤ ਪਰਿਵਾਰਾਂ ਨੂੰ ਜ਼ਮੀਨੀ ਪੱਧਰ 'ਤੇ ਮਦਦ ਪ੍ਰਦਾਨ ਕੀਤੇ ਜਾਣ ਦਾ ਜਿਕਰ ਕਰਦੇ ਹੋਏ, ਮਿਸਲ ਸਤਲੁਜ ਦੇ ਪ੍ਰਧਾਨ ਅਜੈਪਾਲ ਸਿੰਘ ਬਰਾੜ ਨੇ ਜ਼ੋਰ ਦੇ ਕੇ ਕਿਹਾ ਕਿ ਲੋਕਾਂ ਨੇ ਆਪਣੇ ਘਰ, ਆਪਣੀ ਜ਼ਮੀਨ ਅਤੇ ਆਪਣੀ ਰੋਜ਼ੀ-ਰੋਟੀ ਗੁਆ ਲਈ ਹੈ। ਲਗਭਗ 2500 ਪਿੰਡ ਸਿੱਧੇ ਤੌਰ 'ਤੇ ਪ੍ਰਭਾਵਿਤ ਹੋਏ ਹਨ ਅਤੇ 4 ਲੱਖ ਏਕੜ ਜ਼ਮੀਨ 'ਤੇ ਫ਼ਸਲ ਪੂਰੀ ਤਰ੍ਹਾਂ ਨੁਕਸਾਨੀ ਗਈ ਹੈ। ਭਾਵੇਂ ਸਰਕਾਰ ਅਤੇ ਗੈਰ-ਸਰਕਾਰੀ ਸੰਗਠਨ ਜ਼ਮੀਨੀ ਪੱਧਰ 'ਤੇ ਲੋਕਾਂ ਦੀ ਮਦਦ ਕਰ ਰਹੇ ਹਨ, ਪਰ ਇਹ ਨਾਕਾਫ਼ੀ ਹੈ। ਕੱਚੀਆਂ ਜ਼ਮੀਨਾਂ ਵਾਲੇ ਲੋਕਾਂ ਨੂੰ ਦੋਹਰੀ ਮਾਰ ਝੱਲਣੀ ਪੈ ਰਹੀ ਹੈ। ਉਨ੍ਹਾਂ ਦੀ ਜ਼ਮੀਨ ਦੀ ਨਾ ਗਿਰਦਾਵਰੀ ਕੀਤੀ ਜਾਂਦੀ ਹੈ ਤੇ ਨਾ ਉਨ੍ਹਾਂ ਨੂੰ ਉਨ੍ਹਾਂ ਦੀ ਖੇਤੀ ਵਾਲੀ ਜ਼ਮੀਨ ਦਾ ਕੋਈ ਮੁਆਵਜ਼ਾ ਮਿਲਦਾ ਹੈ, ਜਿਸਦੀ ਵਾਹੀ ਉਹ 1947 ਤੋਂ ਕਰ ਰਹੇ ਹਨ। ਮਿਸਲ ਸਤਲੁਜ ਨੇ ਇਨ੍ਹਾਂ ਜ਼ਮੀਨਾਂ ਦੀ ਰਜਿਸਟਰੀ ਕਰਨ ਅਤੇ ਦਰਿਆ ...

ਵਿਜੀਲੈਂਸ ਦੇ ਮੁੱਖ ਦਫ਼ਤਰ ਦੇ ਨੱਕ ਥੱਲੇ ਹੁੰਦੀ ਰਹੀ ਵੱਡੇ ਪੱਧਰ ਤੇ ਰਿਸ਼ਵਤਖੋਰੀ

ਵਿਜੀਲੈਂਸ ਦੇ ਮੁੱਖ ਦਫ਼ਤਰ ਦੇ ਨੱਕ ਥੱਲੇ ਹੁੰਦੀ ਰਹੀ ਵੱਡੇ ਪੱਧਰ ਤੇ ਰਿਸ਼ਵਤਖੋਰੀ  ਡੀਆਈਜੀ ਭੁੱਲਰ ਦੀਆਂ ਪੁਰਾਣੀਆਂ ਕਰਤੂਤਾਂ ਦਾ ਵੀ ਹੋਇਆ ਪੜਦਾਫਾਸ਼, ਨਗਲਾ ਨੇ ਕੀਤੇ ਵੱਡੇ ਖੁਲਾਸੇ, ਐਸਸੀ ਬੀਸੀ ਮੋਰਚੇ ਨੇ ਕਿਹਾ ਸ਼ਿਕਾਇਤ ਕਰਤਾ ਅਤੇ ਸੀਬੀਆਈ ਹਨ ਵਧਾਈ ਦੇ ਪਾਤਰ, ਜਿਨ੍ਹਾਂ ਨੇ ਕਰੱਪਸ਼ਨ ਦੀ ਮਾਂ ਨੂੰ ਦਬੋਚਿਆ ਐਸ.ਏ.ਐਸ.ਨਗਰ 18 ਅਕਤੂਬਰ ( ਰਣਜੀਤ ਧਾਲੀਵਾਲ ) : ਪੰਜਾਬ ਪੁਲਿਸ ਦੇ ਡੀ ਆਈ ਜੀ ਹਰਚਰਨ ਸਿੰਘ ਭੁੱਲਰ ਦੀ ਗ੍ਰਿਫਤਾਰੀ ਦਾ ਮਾਮਲਾ ਸੁਰਖੀਆਂ ਵਿੱਚ ਛਾਇਆ ਹੋਇਆ ਹੈ। ਐਸ ਸੀ ਬੀਸੀ ਮਹਾਂ ਪੰਚਾਇਤ ਪੰਜਾਬ ਵੱਲੋਂ ਮੋਹਾਲੀ ਫੇਸ 7 ਦੀਆਂ ਲਾਈਟਾਂ ਤੇ ਚੱਲ ਰਹੇ ਐਸ ਸੀ ਬੀ ਸੀ ਮੋਰਚੇ ਤੇ ਇੱਕ ਪ੍ਰੈਸ ਕਾਨਫਰੰਸ ਕਰਕੇ ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਦੀ ਅਗਵਾਈ ਵਿੱਚ ਮੋਰਚੇ ਦੇ ਸੀਨੀਅਰ ਆਗੂਆਂ ਨੇ ਪੰਜਾਬ ਸਰਕਾਰ ਨੂੰ ਲੰਬੇ ਹੱਥੀਂ ਲਿਆ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਡੇ ਵੱਡੇ ਦਾਅਵੇ ਕਰ ਰਹੀ ਹੈ ਕਿ ਪੰਜਾਬ ਵਿੱਚੋਂ ਭਰਿਸ਼ਟਾਚਾਰ ਖਤਮ ਕੀਤਾ ਜਾ ਚੁੱਕਾ ਹੈ। ਜੇ ਭਰਿਸ਼ਟਾਚਾਰ ਖਤਮ ਹੋ ਗਿਆ ਹੈ ਤਾਂ ਇਹ ਇੰਨੇ ਵੱਡੇ ਪੁਲਿਸ ਅਧਿਕਾਰੀਆਂ ਦੇ ਕੋਲੋਂ ਇਹ ਸਭ ਕਿਵੇਂ ਮਿਲ ਰਿਹਾ ਹੈ। ਪੰਜਾਬ ਸਰਕਾਰ ਹੁਣ ਕਿਉਂ ਨਹੀਂ ਪ੍ਰੈਸ ਸਾਹਮਣੇ ਆਕੇ ਸਪਸ਼ਟੀਕਰਨ ਦੇ ਰਹੀ। ਉਨ੍ਹਾਂ ਕਿਹਾ ਕਿ ਕਿ ਬੜੇ ਸ਼ਰਮ ਦੀ ਗੱਲ ਹੈ ਕਿ ਪੰਜਾਬ ਵਿੱਚ ਖਾਕੀ ਇੱਕ ਵਾਰੀ ਫਿਰ ਸ਼ਰਮਸਾਰ ਹੋਈ ਹੈ ਉੱਚ ਪਦਵੀ ਤੇ ਬੈਠੇ ਹਰਚਰਨ ਸਿੰਘ ਭੁਲਰ ਡੀਆਈਜੀ ਰੇਂਜ ਰੂਪ ਨਗ...

ਗਮਾਡਾ ਦੇ ਮੁਲਾਜ਼ਮਾਂ ਵੱਲੋਂ ਕੀਤੀ ਜਾਅਲਸ਼ਾਜੀ ‘ਤੇ ਪਰਦਾ ਪਾਉਣ ਲਈ ਕੀਤੀ ਗਈ TDI ਪ੍ਰਜੈਕਟ ਦੀ ਫਾਈਲ ਗੁੰਮ

ਗਮਾਡਾ ਦੇ ਮੁਲਾਜ਼ਮਾਂ ਵੱਲੋਂ ਕੀਤੀ ਜਾਅਲਸ਼ਾਜੀ ‘ਤੇ ਪਰਦਾ ਪਾਉਣ ਲਈ ਕੀਤੀ ਗਈ TDI ਪ੍ਰਜੈਕਟ ਦੀ ਫਾਈਲ ਗੁੰਮ ਐਸ.ਏ.ਐਸ. ਨਗਰ  14 ਅਕਤੂਬਰ ( ਰਣਜੀਤ ਧਾਲੀਵਾਲ ) : ਰੈਜੀਡੈਂਸ ਵੈਲਫੇਅਰ ਸੋਸਾਇਟੀ ਸੈਕਟਰ-110 ਦੇ ਆਗੂਆਂ ਰਾਜਵਿੰਦਰ ਸਿੰਘ ਸਰਾਓ, ਜਸਵੀਰ ਸਿੰਘ ਗੜਾਂਗ, ਐੱਮ.ਐੱਲ. ਸ਼ਰਮਾ, ਹਰਮਿੰਦਰ ਸਿੰਘ ਸੋਹੀ, ਮਾਸਟਰ ਗੁਰਮੁੱਖ ਸਿੰਘ, ਸੰਜੇਵੀਰ, ਮੋਹਿਤ ਮਦਾਨ, ਅਮਰਜੀਤ ਸਿੰਘ ਸੇਂਖੋਂ ਨੇ ਸਾਂਝੇ ਤੌਰ ਤੇ ਪ੍ਰੈਸ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਰੈਜੀਡੈਂਸ ਵੈਲਫੇਅਰ ਸੋਸਾਇਟੀ ਨੇ ਗਮਾਡਾ/ਪੁੱਡਾ ਦੇ ਉੱਚ ਅਧਿਕਾਰੀਆਂ ਦੇ ਸਾਲ 2022 ਵਿੱਚ ਲਿਖਤੀ ਤੌਰ ਤੇ ਧਿਆਨ ਵਿੱਚ ਲਿਆਂਦਾ ਸੀ ਕਿ ਤੁਹਾਡੇ ਕੁੱਝ ਕਰਮਚਾਰੀਆਂ ਵੱਲੋਂ ਟੀ.ਡੀ.ਆਈ. ਬਿਲਡਰ ਨੂੰ ਸਾਲ 2015 ਵਿੱਚ ਪਾਰਸ਼ੀਅਲ ਕੰਪਲੀਸ਼ਨ ਸਰਟੀਫਿਕੇਟ ਜਾਰੀ ਕਰਨ ਵੇਲੇ ਸਬੰਧਿਤ ਨਕਸ਼ੇ ਵਿੱਚ ਜਾਅਲਸ਼ਾਜੀ ਕੀਤੀ ਗਈ ਹੈ। ਪਰ ਇੰਨਾ ਲੰਮਾ ਸਮਾਂ ਬੀਤ ਜਾਣ ਤੇ ਵੀ ਇਸ ਸਬੰਧੀ ਕੋਈ ਕਾਰਵਾਈ ਅਮਲ ਵਿੱਚ ਨਹੀ ਲਿਆਂਦੀ ਗਈ। ਆਗੂਆਂ ਨੇ ਇਹ ਵੀ ਦੱਸਿਆ ਕਿ ਗਮਾਡਾ ਵੱਲੋਂ ਜੋ ਪਾਰਸ਼ੀਅਲ ਕੰਪਲੀਸ਼ਨ ਟੀ.ਡੀ.ਆਈ ਬਿਲਡਰ ਨੂੰ ਜਾਰੀ ਕੀਤਾ ਗਿਆ ਹੈ। ਉਸ ਪਾਰਸ਼ੀਅਲ ਕੰਪਲੀਸ਼ਨ ਸਰਟੀਫਿਕੇਟ ਵਿਰੁੱਧ ਸਾਲ 2019 ਵਿੱਚ ਇਤਰਾਜ਼ ਕੀਤੇ ਗਏ ਸਨ, ਜਿਸ ਦੀ ਜਾਂਚ ਅਜੇ ਵੀ ਜਾਰੀ ਹੈ। ਕੰਪਲੀਸ਼ਨ ਸਰਟੀਫਿਕੇਟ ਜਾਰੀ ਕਰਨ ਸਮੇਂ ਜ਼ਮੀਨੀ ਸਥਿਤੀ ਨੂੰ ਅੱਖੋਂ-ਪਰੋਖੇ ਕਰਕੇ ਬਹੁਤ ਸਾਰੇ ਗਲਤ ਤੱਥ ਪੇਸ਼ ਕੀਤੇ ਗਏ ਸਨ। ਜਿਸ ਵਿੱਚ ਨਕਸ਼ੇ ਸਬੰਧੀ ਜਾਅਲਸ਼ਾਜ...

ਪੰਜਾਬ ਦੇ ਮੋਹਾਲੀ ਜ਼ਿਲ੍ਹੇ ਦੇ ਭਰਤਪੁਰ ਪਿੰਡ ਵਿੱਚ ਹਜ਼ਾਰਾਂ ਬੂਟਿਆਂ ਦੀ ਪੁੱਟਾਈ : ਐਨਜੀਟੀ ਕੋਲ ਸ਼ਿਕਾਇਤ

ਪੰਜਾਬ ਦੇ ਮੋਹਾਲੀ ਜ਼ਿਲ੍ਹੇ ਦੇ ਭਰਤਪੁਰ ਪਿੰਡ ਵਿੱਚ ਹਜ਼ਾਰਾਂ ਬੂਟਿਆਂ ਦੀ ਪੁੱਟਾਈ : ਐਨਜੀਟੀ ਕੋਲ ਸ਼ਿਕਾਇਤ  ਚੰਡੀਗੜ੍ਹ 10 ਅਕਤੂਬਰ ( ਰਣਜੀਤ ਧਾਲੀਵਾਲ ) : ਪੰਜਾਬ ਦੇ ਮੋਹਾਲੀ ਜ਼ਿਲ੍ਹੇ ਦੇ ਭਰਤਪੁਰ ਪਿੰਡ ਵਿੱਚ ਦੋ ਏਕੜ ਸ਼ਾਮਲਾਟ ਜ਼ਮੀਨ 'ਤੇ ਬਿਨਾਂ ਇਜਾਜ਼ਤ ਦੇ ਹਜ਼ਾਰਾਂ ਫਲਦਾਰ ਅਤੇ ਫੁੱਲਦਾਰ ਬੂਟਿਆਂ ਨੂੰ ਪੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮੁੱਦੇ 'ਤੇ ਪਿੰਡ ਦੇ ਸਾਬਕਾ ਸਰਪੰਚ ਹਰਮੇਸ਼ ਸਿੰਘ ਨੇ ਚੰਡੀਗੜ੍ਹ ਪ੍ਰੈਸ ਕਲੱਬ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੱਤੀ। ਸਾਬਕਾ ਸਰਪੰਚ ਨੇ ਦੱਸਿਆ ਕਿ ਬੂਟੇ ਰਾਊਂਡ ਗਲਾਸ ਫਾਊਂਡੇਸ਼ਨ ਦੇ ਸਹਿਯੋਗ ਨਾਲ ਲਗਾਏ ਗਏ ਸਨ, ਜੋ ਕਿ ਸਰਕਾਰੀ ਯੋਜਨਾਵਾਂ ਦੇ ਤਹਿਤ ਪਿੰਡ ਦੀ ਹਰਿਆਲੀ ਵਧਾਉਣ ਲਈ ਕੀਤੇ ਗਏ ਸਨ। ਉਨ੍ਹਾਂ ਦੋਸ਼ ਲਗਾਇਆ ਕਿ ਮੌਜੂਦਾ ਪਿੰਡ ਪੰਚਾਇਤ ਅਤੇ ਸਰਪੰਚ ਸੁਖਵਿੰਦਰ ਸਿੰਘ ਨੇ ਬਿਨਾਂ ਕਿਸੇ ਮੰਜ਼ੂਰੀ ਦੇ ਬੂਟਿਆਂ ਨੂੰ ਉਖਾੜ ਦਿੱਤਾ। ਹਰਮੇਸ਼ ਸਿੰਘ ਨੇ ਕਿਹਾ ਕਿ ਮਾਮਲੇ ਨੂੰ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐਨਜੀਟੀ) ਕੋਲ ਭੇਜਿਆ ਗਿਆ ਹੈ, ਕਿਉਂਕਿ ਇਹ ਵਾਤਾਵਰਣ ਸੁਰੱਖਿਆ ਅਤੇ ਜਨਤਕ ਭਲਾਈ ਦੇ ਮੁੱਦੇ ਨਾਲ ਜੁੜਿਆ ਹੈ। ਉਨ੍ਹਾਂ ਨੇ ਵਿਜੀਲੈਂਸ ਬਿਊਰੋ ਅਤੇ ਹੋਰ ਸਬੰਧਤ ਅਧਿਕਾਰੀਆਂ ਨੂੰ ਨੋਟਿਸ ਭੇਜੇ ਹਨ, ਅਤੇ ਦੋਸ਼ੀਆਂ 'ਤੇ ਸਖਤ ਕਾਰਵਾਈ ਦੀ ਮੰਗ ਕੀਤੀ ਹੈ।  ਉਨ੍ਹਾਂ ਦੀਆਂ ਸ਼ਿਕਾਇਤਾਂ ਵਿੱਚ ਇਹ ਵੀ ਦਰਜ ਹੈ ਕਿ ਪਿੰਡ ਦੀ ਪੰਚਾਇਤ ਨੇ ਬੂਟਿਆਂ ਨੂੰ ਪਾਣੀ ਦੇਣ ਤੋਂ ਵ...

ਪਿੰਡ ਕੁੰਭੜਾ ਦੇ ਵਾਰਡ ਨੰ: 28 ਦੀ ਬਾਬਾ ਨੀਮ ਨਾਥ ਵਾਲੀ ਗਲੀ ਵਿੱਚ ਸੀਵਰੇਜ ਤੇ ਨਾਲੀਆਂ ਦੇ ਗੰਦੇ ਪਾਣੀ ਤੋਂ ਪਰੇਸ਼ਾਨ ਲੋਕਾਂ ਨੇ ਜੰਮਕੇ ਕੀਤੀ ਨਾਅਰੇਬਾਜ਼ੀ,

ਪਿੰਡ ਕੁੰਭੜਾ ਦੇ ਵਾਰਡ ਨੰ: 28 ਦੀ ਬਾਬਾ ਨੀਮ ਨਾਥ ਵਾਲੀ ਗਲੀ ਵਿੱਚ ਸੀਵਰੇਜ ਤੇ ਨਾਲੀਆਂ ਦੇ ਗੰਦੇ ਪਾਣੀ ਤੋਂ ਪਰੇਸ਼ਾਨ ਲੋਕਾਂ ਨੇ ਜੰਮਕੇ ਕੀਤੀ ਨਾਅਰੇਬਾਜ਼ੀ, ਮੁਹੱਲਾ ਵਾਸੀ ਨੇ ਕਿਹਾ ਕਿ ਪਿੰਡ ਨੂੰ ਚਾਰ ਵਾਰਡਾਂ 'ਚ ਵੰਡਿਆ ਹੈ, ਸੂਟ ਤੇ ਠੰਡੇ ਵੰਡਕੇ ਬਣੇ ਕੌਂਸਲਰ ਲੋਕਾਂ ਨੂੰ ਨਹੀਂ ਰਹੇ ਲੱਭ ਜੇ ਰੰਗਲੇ ਪੰਜਾਬ ਦੀ ਦੇਖਣੀ ਹੈ ਝਲਕ ਤਾਂ ਪਿੰਡ ਕੁੰਭੜੇ ਦੀਆਂ ਗਲੀਆਂ ਵਿੱਚ ਘੁੰਮ ਰਹੇ ਸੀਵਰੇਜ ਦੇ ਗੰਦੇ ਪਾਣੀ ਨੂੰ ਨਾ ਭੁੱਲਣਾ : ਬਲਵਿੰਦਰ ਕੁੰਭੜਾ  ਐਸ.ਏ.ਐਸ.ਨਗਰ 10 ਅਕਤੂਬਰ ( ਰਣਜੀਤ ਧਾਲੀਵਾਲ ) : ਐਸ.ਏ.ਐਸ.ਨਗਰ (ਮੋਹਾਲੀ) ਦੇ ਪਿੰਡ ਕੁੰਭੜਾ ਵਿੱਚ ਜਿਸ ਦੇ ਚਾਰੋਂ ਪਾਸੇ ਸਰਕਾਰੀ ਭਵਨ ਹਨ ਅਤੇ ਇੱਕ ਪਾਸੇ ਸੈਕਟਰ 68 ਵਸਿਆ ਹੈ, ਵੱਡੇ ਵੱਡੇ ਮਾਲ ਸਭ ਦਾ ਮਨ ਮੋਹ ਲੈਂਦੈ ਹਨ। ਉਸ ਪਿੰਡ ਦੀ ਅਸਲੀਅਤ ਦੇਖਣ ਲਈ ਪਿੰਡ ਦੇ ਵਾਰਡ ਨੰਬਰ 28 ਦੀ ਬਾਬਾ ਨੀਮ ਨਾਥ ਮੰਦਰ ਵਾਲੀ ਗਲੀ ਦੇਖਕੇ ਪਤਾ ਚਲਦੀ ਹੈ। ਜਿਸ ਵਿੱਚ ਸੀਵਰੇਜ ਤੇ ਨਾਲੀਆਂ ਦੇ ਗੰਦੇ ਪਾਣੀ ਕਾਰਨ ਲੋਕ ਪਰੇਸ਼ਾਨ ਹਨ। ਗਲੀਆਂ ਵਿੱਚ ਘੁੰਮ ਰਹੇ ਗੰਦੇ ਪਾਣੀ ਵਿੱਚੋਂ ਬੱਚੇ, ਬਜ਼ੁਰਗ, ਮਾਤਾਵਾਂ, ਔਰਤਾਂ ਬੜੀ ਮੁਸ਼ਕਿਲ ਨਾਲ ਗੁਜ਼ਰਦੀਆਂ ਹਨ। ਲੋਕਾਂ ਦੇ ਘਰਾਂ ਦੇ ਅੱਗੇ ਖੜੇ ਪਾਣੀ ਕਾਰਨ ਬਦਬੂ ਫੈਲੀ ਹੋਈ ਹੈ। ਇਸ ਬਾਰੇ ਵਸਨੀਕਾਂ ਨੇ ਦੱਸਿਆ ਕਿ ਵਾਰਡ ਦੀ ਕੌਂਸਲਰ ਮੈਡਮ ਰਮਨਪ੍ਰੀਤ ਕੌਰ ਜੋ ਮੌਜੂਦਾ ਸਰਕਾਰ ਦੀ ਆਗੂ ਵੀ ਹੈ। ਪਰ ਇਸ ਤੇ ਪਿੰਡ ਦੀ ਸਫਾਈ ਵੱਲ ਕੋਈ ਧਿਆਨ ਨਹੀਂ ਹੈ। ਸਿਹਤ ਵਿਭਾ...

ਪਿੰਡ ਕੁੰਭੜਾ ਵਿੱਚ ਮਹਾਰਿਸ਼ੀ ਬਾਲਮੀਕਿ ਜੀ ਦਾ ਪ੍ਰਕਾਸ਼ ਉਤਸਵ ਧੂਮ ਧਾਮ ਨਾਲ ਮਨਾਇਆ ਗਿਆ

ਪਿੰਡ ਕੁੰਭੜਾ ਵਿੱਚ ਮਹਾਰਿਸ਼ੀ ਬਾਲਮੀਕਿ ਜੀ ਦਾ ਪ੍ਰਕਾਸ਼ ਉਤਸਵ ਧੂਮ ਧਾਮ ਨਾਲ ਮਨਾਇਆ ਗਿਆ ਪਿੰਡ ਵਾਸੀਆਂ ਨੇ 5 ਅਕਤੂਬਰ ਨੂੰ ਸ਼ੋਭਾ ਯਾਤਰਾ ਕੱਢੀ ਗਈ ਤੇ ਅੱਜ ਖੀਰ ਪੁੜਿਆ ਦਾ ਲੰਗਰ ਲਗਾਇਆ ਐਸ.ਏ.ਐਸ.ਨਗਰ 7 ਅਕਤੂਬਰ ( ਰਣਜੀਤ ਧਾਲੀਵਾਲ ) : ਮਹਾਰਿਸ਼ੀ ਬਾਲਮੀਕ ਜੀ ਦਾ ਪ੍ਰਕਾਸ਼ ਉਤਸਵ ਪੂਰੀ ਦੁਨੀਆ ਵਿੱਚ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਸਾਰਾ ਵਾਲਮੀਕੀ ਸਮਾਜ ਇਸ ਦਿਨ ਨੂੰ ਇੱਕ ਤਿਉਹਾਰ ਦੀ ਤਰ੍ਹਾਂ ਮਨਾਉਂਦਾ ਹੈ। ਸੰਗਤਾਂ ਵੱਲੋਂ ਲੰਗਰ ਲਗਾਏ ਜਾਂਦੇ ਹਨ, ਸ਼ੋਭਾ ਯਾਤਰਾ ਕੱਢੀਆਂ ਜਾਂਦੀਆਂ ਹਨ ਅਤੇ ਬਾਲਮੀਕਿ ਜੀ ਦੇ ਉਪਦੇਸ਼ਾਂ ਦੀ ਕਥਾ ਅਤੇ ਕੀਰਤਨ ਕੀਤਾ ਜਾਂਦਾ ਹੈ। ਹਰ ਸਾਲ ਦੀ ਤਰ੍ਹਾਂ ਪਿੰਡ ਕੁੰਭੜਾ (ਮੋਹਾਲੀ) ਵਿੱਚ ਵੀ ਇਸ ਦਿਨ ਸਮੂਹ ਪਿੰਡ ਵਾਸੀਆਂ ਨੇ ਮਿਲਜੁਲ ਕੇ ਇਸ ਦਿਨ ਨੂੰ ਧੂਮਧਾਮ ਨਾਲ ਮਨਾਇਆ ਗਿਆ। 5 ਅਕਤੂਬਰ ਨੂੰ ਸ਼ੋਭਾ ਯਾਤਰਾ ਕੱਢੀ ਗਈ ਤੇ ਅੱਜ 7 ਅਕਤੂਬਰ ਨੂੰ ਲੰਗਰ ਲਗਾਏ ਗਏ। ਸਮੂਹ ਨਗਰ ਨਿਵਾਸੀਆਂ ਨੇ ਹੁਮਹੁਮਾ ਕੇ ਭਾਗ ਲਿਆ ਅਤੇ ਮਹਾਨ ਰਿਸ਼ੀ ਵਾਲਮੀਕਿ ਜੀ ਦੇ ਉਪਦੇਸ਼ਾਂ ਤੇ ਚੱਲਣ ਦਾ ਪ੍ਰਣ ਕੀਤਾ। ਇਸ ਮੌਕੇ ਖੀਰ ਪੂੜਿਆਂ ਦਾ ਲੰਗਰ ਲਗਾਇਆ ਗਿਆ।  ਪ੍ਰੈਸ ਨਾਲ ਗੱਲਬਾਤ ਕਰਦਿਆਂ ਪਿੰਡ ਕੁੰਭੜਾ ਤੇ ਉੱਘੇ ਸਮਾਜ ਸੇਵੀ ਅਤੇ ਐਸ ਸੀ ਬੀਸੀ ਮਹਾ ਪੰਚਾਇਤ ਪੰਜਾਬ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਕਿਹਾ ਕਿ ਬੜੀ ਖੁਸ਼ੀ ਦੀ ਗੱਲ ਹੈ ਕਿ ਸਮੂਹ ਨਿਵਾਸੀ ਇਸ ਦਿਨ ਨੂੰ ਮਿਲਜੁਲ ਕੇ ਆਪਸੀ ਭਾਈਚਾਰੇ ਨਾਲ ਮਨਾਉਂਦੇ ਹਾਂ। ਕਿਸੇ ...

ਹੋਮਲੈਂਡ ਗਰੁੱਪ ਪੰਜਾਬ ਵਿੱਚ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਇਆ, ਲੋੜਵੰਦਾਂ ਨੂੰ ਰਾਹਤ ਸਮੱਗਰੀ ਪ੍ਰਦਾਨ ਕੀਤੀ

ਹੋਮਲੈਂਡ ਗਰੁੱਪ ਪੰਜਾਬ ਵਿੱਚ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਇਆ, ਲੋੜਵੰਦਾਂ ਨੂੰ ਰਾਹਤ ਸਮੱਗਰੀ ਪ੍ਰਦਾਨ ਕੀਤੀ ਚੰਡੀਗੜ੍ਹ 11 ਸਤੰਬਰ ( ਰਣਜੀਤ ਧਾਲੀਵਾਲ ) : ਹਾਲ ਹੀ ਵਿੱਚ ਹੋਈ ਭਾਰੀ ਬਾਰਿਸ਼ ਅਤੇ ਹੜ੍ਹਾਂ ਨੇ ਰਾਜ ਦੇ ਕਈ ਹਿੱਸਿਆਂ ਵਿੱਚ ਜਨਜੀਵਨ ਵਿਘਨ ਪਾ ਦਿੱਤਾ ਹੈ। ਘਰਾਂ ਵਿੱਚ ਪਾਣੀ ਭਰ ਗਿਆ, ਲੋਕ ਬੇਘਰ ਹੋ ਗਏ, ਅਤੇ ਬਹੁਤ ਸਾਰੇ ਪਰਿਵਾਰ ਰੋਜ਼ਾਨਾ ਜ਼ਰੂਰੀ ਚੀਜ਼ਾਂ ਦੀ ਘਾਟ ਦਾ ਸਾਹਮਣਾ ਕਰ ਰਹੇ ਹਨ। ਇਨ੍ਹਾਂ ਮੁਸ਼ਕਲ ਸਮਿਆਂ ਵਿੱਚ, ਹੋਮਲੈਂਡ ਗਰੁੱਪ ਨੇ ਪ੍ਰਭਾਵਿਤ ਪਰਿਵਾਰਾਂ ਨੂੰ ਰਾਹਤ ਸਮੱਗਰੀ ਪ੍ਰਦਾਨ ਕਰਕੇ ਆਪਣੀ ਸਮਾਜਿਕ ਜ਼ਿੰਮੇਵਾਰੀ ਨਿਭਾਈ। ਗਰੁੱਪ ਨੇ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ ਅਤੇ ਭੋਜਨ, ਕੱਪੜੇ, ਪੀਣ ਵਾਲਾ ਪਾਣੀ, ਦਵਾਈਆਂ ਅਤੇ ਜ਼ਰੂਰੀ ਘਰੇਲੂ ਸਮਾਨ ਵੰਡਿਆ। ਹੜ੍ਹ ਪ੍ਰਭਾਵਿਤ ਨਿਵਾਸੀਆਂ ਨੇ ਇਸ ਪਹਿਲਕਦਮੀ ਦਾ ਸਵਾਗਤ ਰਾਹਤ ਦੇ ਸਾਹ ਵਜੋਂ ਕੀਤਾ ਅਤੇ ਕਿਹਾ ਕਿ ਇਹ ਸਹਾਇਤਾ ਇਨ੍ਹਾਂ ਮੁਸ਼ਕਲ ਸਮਿਆਂ ਦੌਰਾਨ ਇੱਕ ਮਹੱਤਵਪੂਰਨ ਸਹਾਇਤਾ ਰਹੀ ਹੈ। ਹੋਮਲੈਂਡ ਗਰੁੱਪ ਦੇ ਸੀਈਓ ਉਮੰਗ ਜਿੰਦਲ ਨੇ ਕਿਹਾ, "ਇਹ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਇਨ੍ਹਾਂ ਮੁਸ਼ਕਲ ਸਮਿਆਂ ਦੌਰਾਨ ਲੋੜਵੰਦਾਂ ਨਾਲ ਖੜ੍ਹੇ ਰਹੀਏ। ਹੜ੍ਹਾਂ ਨੇ ਬਹੁਤ ਸਾਰੇ ਪਰਿਵਾਰਾਂ ਦੇ ਜੀਵਨ ਨੂੰ ਡੂੰਘਾ ਪ੍ਰਭਾਵਿਤ ਕੀਤਾ ਹੈ। ਅਸੀਂ ਉਨ੍ਹਾਂ ਦੇ ਦੁੱਖਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸਮਾਜ ਉਦੋਂ ਹੀ ਤਰੱਕੀ ਕਰ ਸਕਦਾ ਹੈ ਜਦੋਂ ਅਸੀਂ ਇੱਕ ਦੂਜੇ...

ਪੀੜਤ ਮਹਿਲਾਵਾਂ ਨੇ ਮਹਿਲਾ ਕਮਿਸ਼ਨ ਪੰਜਾਬ ਦੇ ਦਫਤਰ ਦਾ ਘਿਰਾਓ ਕਰਕੇ ਫੂਕਿਆ ਪੁਤਲਾ, ਸੜਕ ਜਾਮ ਕਰਨ ਤੋਂ ਬਾਅਦ ਜਾਗਿਆ ਮਹਿਲਾ ਕਮਿਸ਼ਨ, ਤੁਰੰਤ ਲਿਆ ਮੰਗ ਪੱਤਰ,

ਪੀੜਤ ਮਹਿਲਾਵਾਂ ਨੇ ਮਹਿਲਾ ਕਮਿਸ਼ਨ ਪੰਜਾਬ ਦੇ ਦਫਤਰ ਦਾ ਘਿਰਾਓ ਕਰਕੇ ਫੂਕਿਆ ਪੁਤਲਾ, ਸੜਕ ਜਾਮ ਕਰਨ ਤੋਂ ਬਾਅਦ ਜਾਗਿਆ ਮਹਿਲਾ ਕਮਿਸ਼ਨ, ਤੁਰੰਤ ਲਿਆ ਮੰਗ ਪੱਤਰ, ਜਾਂ ਤਾਂ ਕਰ ਦਿਓ ਇਹਨਾਂ ਮਹਿਲਾਵਾਂ ਦੇ ਇਨਸਾਫ ਦਾ ਪ੍ਰਬੰਧ, ਨਹੀਂ ਕਰ ਦਿਓ ਮਹਿਲਾ ਕਮਿਸ਼ਨ ਬੰਦ: ਮੋਰਚਾ ਪ੍ਰਧਾਨ ਕੁੰਭੜਾ ਜੇ ਤਿੰਨ ਦਿਨਾਂ 'ਚ ਦੋਸ਼ੀਆਂ ਨੂੰ ਫੜਕੇ ਸਲਾਖਾਂ ਪਿੱਛੇ ਨਾ ਬੰਦ ਕੀਤਾ ਤਾਂ 3 ਅਕਤੂਬਰ ਤੋਂ ਅਣਮਿਥੇ ਸਮੇਂ ਲਈ ਵੋਮੈਨ ਸੈਲ ਫੇਸ 8 ਮੋਹਾਲੀ ਦੇ ਦਫਤਰ ਅੱਗੇ ਲਗਾਵਾਂਗੀ ਧਰਨਾ: ਪੀੜਤ ਮਨਦੀਪ ਕੌਰ, ਐਸ.ਏ.ਐਸ.ਨਗਰ 29 ਸਤੰਬਰ ( ਰਣਜੀਤ ਧਾਲੀਵਾਲ ) : ਐਸ ਸੀ ਬੀਸੀ ਮਹਾਂ ਪੰਚਾਇਤ ਪੰਜਾਬ ਵੱਲੋਂ ਮੋਹਾਲੀ ਫੇਸ ਸੱਤ ਦੀਆਂ ਲਾਈਟਾਂ ਦੇ ਚੱਲ ਰਹੇ ਮੋਰਚੇ ਤੇ ਪਿਛਲੇ ਦਿਨੀ ਮਹਿਲਾ ਕਮਿਸ਼ਨ ਪੰਜਾਬ ਦੇ ਚੇਅਰਪਰਸਨ ਦੇ ਦਫਤਰ ਦੇ ਘਿਰਾਓ ਦੀ ਕੀਤੀ ਕਾਲ ਅਨੁਸਾਰ ਅੱਜ ਪੀੜਿਤ ਮਹਿਲਾਵਾਂ ਨੇ ਮਹਿਲਾ ਕਮਿਸ਼ਨ ਪੰਜਾਬ ਦੇ ਦਫਤਰ ਦਾ ਘਿਰਾਓ ਕੀਤਾ ਤੇ ਜੰਮ ਕੇ ਨਾਅਰੇਬਾਜ਼ੀ ਕੀਤੀ। ਗੁੱਸੇ ਵਿੱਚ ਆਈਆਂ ਮਹਿਲਾਵਾਂ ਨੇ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਦਾ ਪੁਤਲਾ ਵੀ ਫੂਕਿਆ ਤੇ ਕਾਫੀ ਸਮਾਂ ਇੰਤਜ਼ਾਰ ਕਰਨ ਤੇ ਜਦੋਂ ਮਹਿਲਾ ਕਮਿਸ਼ਨ ਦੇ ਦਫਤਰ ਵਿੱਚੋਂ ਕੋਈ ਨਾ ਆਇਆ ਤਾਂ ਮੋਰਚਾ ਆਗੂਆਂ ਦੇ ਮਹਿਲਾਵਾਂ ਨੇ ਸੜਕ ਜਾਮ ਕਰ ਦਿੱਤੀ। ਸੜਕ ਤੇ ਜਾਮ ਲੱਗਣ ਤੋਂ ਬਾਅਦ ਜਾਗਿਆ ਮਹਿਲਾ ਕਮਿਸ਼ਨ ਤੇ ਤੁਰੰਤ ਚੇਅਰਪਰਸਨ ਨੇ ਮੀਟਿੰਗ ਲਈ ਬੁਲਾਇਆ।  ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਦੀ ਅਗਵ...

ਹੋਮਲੈਂਡ ਗਰੁੱਪ ਪੰਜਾਬ ਵਿੱਚ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਇਆ, ਲੋੜਵੰਦਾਂ ਨੂੰ ਰਾਹਤ ਸਮੱਗਰੀ ਪ੍ਰਦਾਨ ਕੀਤੀ

ਹੋਮਲੈਂਡ ਗਰੁੱਪ ਪੰਜਾਬ ਵਿੱਚ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਇਆ, ਲੋੜਵੰਦਾਂ ਨੂੰ ਰਾਹਤ ਸਮੱਗਰੀ ਪ੍ਰਦਾਨ ਕੀਤੀ ਚੰਡੀਗੜ੍ਹ 11 ਸਤੰਬਰ ( ਰਣਜੀਤ ਧਾਲੀਵਾਲ ) : ਹਾਲ ਹੀ ਵਿੱਚ ਹੋਈ ਭਾਰੀ ਬਾਰਿਸ਼ ਅਤੇ ਹੜ੍ਹਾਂ ਨੇ ਰਾਜ ਦੇ ਕਈ ਹਿੱਸਿਆਂ ਵਿੱਚ ਜਨਜੀਵਨ ਵਿਘਨ ਪਾ ਦਿੱਤਾ ਹੈ। ਘਰਾਂ ਵਿੱਚ ਪਾਣੀ ਭਰ ਗਿਆ, ਲੋਕ ਬੇਘਰ ਹੋ ਗਏ, ਅਤੇ ਬਹੁਤ ਸਾਰੇ ਪਰਿਵਾਰ ਰੋਜ਼ਾਨਾ ਜ਼ਰੂਰੀ ਚੀਜ਼ਾਂ ਦੀ ਘਾਟ ਦਾ ਸਾਹਮਣਾ ਕਰ ਰਹੇ ਹਨ। ਇਨ੍ਹਾਂ ਮੁਸ਼ਕਲ ਸਮਿਆਂ ਵਿੱਚ, ਹੋਮਲੈਂਡ ਗਰੁੱਪ ਨੇ ਪ੍ਰਭਾਵਿਤ ਪਰਿਵਾਰਾਂ ਨੂੰ ਰਾਹਤ ਸਮੱਗਰੀ ਪ੍ਰਦਾਨ ਕਰਕੇ ਆਪਣੀ ਸਮਾਜਿਕ ਜ਼ਿੰਮੇਵਾਰੀ ਨਿਭਾਈ। ਗਰੁੱਪ ਨੇ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ ਅਤੇ ਭੋਜਨ, ਕੱਪੜੇ, ਪੀਣ ਵਾਲਾ ਪਾਣੀ, ਦਵਾਈਆਂ ਅਤੇ ਜ਼ਰੂਰੀ ਘਰੇਲੂ ਸਮਾਨ ਵੰਡਿਆ। ਹੜ੍ਹ ਪ੍ਰਭਾਵਿਤ ਨਿਵਾਸੀਆਂ ਨੇ ਇਸ ਪਹਿਲਕਦਮੀ ਦਾ ਸਵਾਗਤ ਰਾਹਤ ਦੇ ਸਾਹ ਵਜੋਂ ਕੀਤਾ ਅਤੇ ਕਿਹਾ ਕਿ ਇਹ ਸਹਾਇਤਾ ਇਨ੍ਹਾਂ ਮੁਸ਼ਕਲ ਸਮਿਆਂ ਦੌਰਾਨ ਇੱਕ ਮਹੱਤਵਪੂਰਨ ਸਹਾਇਤਾ ਰਹੀ ਹੈ। ਹੋਮਲੈਂਡ ਗਰੁੱਪ ਦੇ ਸੀਈਓ ਉਮੰਗ ਜਿੰਦਲ ਨੇ ਕਿਹਾ, "ਇਹ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਇਨ੍ਹਾਂ ਮੁਸ਼ਕਲ ਸਮਿਆਂ ਦੌਰਾਨ ਲੋੜਵੰਦਾਂ ਨਾਲ ਖੜ੍ਹੇ ਰਹੀਏ। ਹੜ੍ਹਾਂ ਨੇ ਬਹੁਤ ਸਾਰੇ ਪਰਿਵਾਰਾਂ ਦੇ ਜੀਵਨ ਨੂੰ ਡੂੰਘਾ ਪ੍ਰਭਾਵਿਤ ਕੀਤਾ ਹੈ। ਅਸੀਂ ਉਨ੍ਹਾਂ ਦੇ ਦੁੱਖਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸਮਾਜ ਉਦੋਂ ਹੀ ਤਰੱਕੀ ਕਰ ਸਕਦਾ ਹੈ ਜਦੋਂ ਅਸੀਂ ਇੱਕ ਦੂਜੇ...

ਬਠੋਈ ਕਲਾਂ ਵਿੱਚ ਐਸ ਸੀ ਸਮਾਜ ਵੱਲੋਂ ਪੰਚਾਇਤੀ ਜਮੀਨ ਦੇ ਤੀਜੇ ਹਿੱਸੇ ਦੀ ਬੋਲੀ ਦੇਣ ਲਈ ਬੀਡੀਪੀਓ ਦੇ ਦਫ਼ਤਰ ਗਏ ਲੋਕਾਂ ਦੀ ਹੋਈ ਕੁੱਟ ਮਾਰ ਦੇ ਵਿਰੋਧ 'ਚ ਕੀਤਾ ਗਿਆ ਡਾਇਰੈਕਟਰ ਪੰਚਾਇਤ ਪੰਜਾਬ ਦੇ ਦਫਤਰ ਦਾ ਘਿਰਾਉ,

ਬਠੋਈ ਕਲਾਂ ਵਿੱਚ ਐਸ ਸੀ ਸਮਾਜ ਵੱਲੋਂ ਪੰਚਾਇਤੀ ਜਮੀਨ ਦੇ ਤੀਜੇ ਹਿੱਸੇ ਦੀ ਬੋਲੀ ਦੇਣ ਲਈ ਬੀਡੀਪੀਓ ਦੇ ਦਫ਼ਤਰ ਗਏ ਲੋਕਾਂ ਦੀ ਹੋਈ ਕੁੱਟ ਮਾਰ ਦੇ ਵਿਰੋਧ 'ਚ ਕੀਤਾ ਗਿਆ ਡਾਇਰੈਕਟਰ ਪੰਚਾਇਤ ਪੰਜਾਬ ਦੇ ਦਫਤਰ ਦਾ ਘਿਰਾਉ, ਧਰਨੇ ਤੋਂ ਘਬਰਾਏ ਉੱਚ ਅਧਿਕਾਰੀ ਪਹੁੰਚੇ ਧਰਨਾਕਾਰੀਆਂ ਕੋਲ ਤੇ ਮੰਗ ਪੱਤਰ ਲੈਕੇ ਜਲਦ ਕਾਰਵਾਈ ਕਰਨ ਦਾ ਦਿੱਤਾ ਭਰੋਸਾ, ਐਸ ਸੀ ਬੀਸੀ ਮੋਰਚਾ ਪ੍ਰਧਾਨ ਬਲਵਿੰਦਰ ਕੁੰਭੜਾ ਨੇ ਕੀਤਾ ਐਲਾਨ, ਜੇ ਜਲਦ ਦੋਸ਼ੀ ਨਾ ਕੀਤੇ ਸਲਾਖਾਂ ਪਿੱਛੇ ਤਾਂ ਕਰਾਂਗੇ ਸੂਬਾ ਪੱਧਰੀ ਸੰਘਰਸ਼,  ਪਿੰਡ ਵਾਸੀਆਂ ਨੇ ਦੱਸਿਆ, ਦੋਸ਼ੀਆਂ ਖਿਲਾਫ ਐਸ ਸੀ/ਐਸ ਟੀ ਐਕਟ ਦਾ ਤਿੰਨ ਮਹੀਨੇ ਪਹਿਲਾਂ ਪਰਚਾ ਹੋਇਆ ਦਰਜ, ਨਹੀਂ ਹੋਈ ਕਿਸੇ ਦੋਸ਼ੀ ਦੀ ਗ੍ਰਿਫਤਾਰੀ,  ਇਸ ਮਸਲੇ ਵਿੱਚ ਐਸ ਸੀ ਕਮਿਸ਼ਨ ਪੰਜਾਬ ਹੋਇਆ ਬੁਰੀ ਤਰ੍ਹਾਂ ਫੇਲ, ਨਹੀ ਕਰ ਸਕਿਆ ਐਸ ਸੀ ਸਮਾਜ ਦੀ ਸੁਣਵਾਈ : ਅਜੈਬ ਬਠੋਈ ਐਸ.ਏ.ਐਸ.ਨਗਰ 5 ਸਤੰਬਰ ( ਰਣਜੀਤ ਧਾਲੀਵਾਲ ) : ਐਸ ਸੀ ਬੀਸੀ ਮਹਾਂ ਪੰਚਾਇਤ ਪੰਜਾਬ ਵੱਲੋਂ ਮੋਹਾਲੀ ਫੇਸ 7 ਦੀਆਂ ਲਾਈਟਾਂ ਤੇ ਚੱਲ ਰਹੇ ਮੋਰਚੇ ਤੇ ਪਿਛਲੇ ਦਿਨੀ ਪਿੰਡ ਬਠੋਈ ਕਲਾਂ ਦੇ ਐਸੀ ਸਮਾਜ ਨਾਲ ਸੰਬੰਧਿਤ ਪੀੜਿਤ ਪਿੰਡ ਵਾਸੀ ਪਹੁੰਚੇ ਸਨ ਤੇ ਉਨਾਂ ਨੇ ਪੰਚਾਇਤੀ ਜਮੀਨ ਦੀ ਤੀਜਾ ਹਿੱਸਾ ਬੋਲੀ ਨੂੰ ਲੈ ਕੇ ਜਨਰਲ ਵਰਗ ਦੇ ਲੋਕਾਂ ਵੱਲੋਂ ਬੀਡੀਪੀਓ ਦਫਤਰ ਵਿੱਚ ਸ਼ਰੇਆਮ ਹੋਈ ਕੁੱਟ ਮਾਰ ਬਾਰੇ ਪ੍ਰੈਸ ਮੀਡੀਆ ਸਾਹਮਣੇ ਆਪਣੇ ਨਾਲ ਹੋਈ ਧੱਕੇਸ਼ਾਹੀ ਬਾਰੇ ਦੱਸਿਆ ਸੀ। ਮੋਰਚਾ...

ਬਰਸਾਤੀ ਪਾਣੀ ਦੀ ਮਾਰ ਝੱਲ ਰਹੇ ਵੇਵ ਅਸਟੇਟ ਵਸਨੀਕਾਂ ਨੇ ਕੀਤਾ ਰੋਸ ਮੁਜ਼ਾਹਰਾ

ਬਰਸਾਤੀ ਪਾਣੀ ਦੀ ਮਾਰ ਝੱਲ ਰਹੇ ਵੇਵ ਅਸਟੇਟ ਵਸਨੀਕਾਂ ਨੇ ਕੀਤਾ ਰੋਸ ਮੁਜ਼ਾਹਰਾ ਕਲੱਬ ਹਾਊਸ ਦੇ ਨਾਂ 'ਤੇ ਪਲਾਟ ਖਰੀਦਦਾਰਾਂ ਤੋਂ ਕੀਤੀ ਲੁੱਟ ਦੀ ਉੱਚ ਪੱਧਰੀ ਜਾਂਚ ਦੀ ਮੰਗ  ਐਸ.ਏ.ਐਸ.ਨਗਰ 4 ਸਤੰਬਰ ( ਰਣਜੀਤ ਧਾਲੀਵਾਲ ) : ਵੇਵ ਅਸਟੇਟ ਸੈਕਟਰ 85 ਦੇ ਵਸਨੀਕਾਂ ਵੱਲੋਂ ਪਿਛਲੇ ਕਈ ਸਾਲਾਂ ਤੋਂ ਬਰਸਾਤੀ ਪਾਣੀ ਦਾ ਨਿਕਾਸ ਪ੍ਰਬੰਧ ਨਾ ਹੋਣ ਅਤੇ ਹੋਰ ਬੁਨਿਆਦੀ ਸਹੂਲਤਾਂ ਨਾ ਮਿਲਣ ਤੋਂ ਪਰੇਸ਼ਾਨ ਲੋਕਾਂ ਨੇ ਇਕੱਠੇ ਹੋ ਕੇ ਵੇਵ ਅਸਟੇਟ ਮੈਨੇਜਮੈਂਟ ਦਿਲਬਰਡ ਬਿਲਡਰਜ ਦੇ ਖਿਲਾਫ ਜਬਰਦਸਤ ਰੋਸ ਪ੍ਰਦਰਸ਼ਨ ਕੀਤਾ। ਵਸਨੀਕਾਂ ਨੇ ਕਲੱਬ ਹਾਊਸ ਇਕੱਠੇ ਹੋ ਕੇ ਦਿਲਬਰਡ ਬਿਲਡਰਜ ਦਫਤਰ ਤੱਕ ਰੋਸ ਮੁਜ਼ਾਹਰਾ ਵੀ ਕੀਤਾ ਅਤੇ ਮੈਨੇਜਮੈਂਟ ਦੇ ਬਰਖਿਲਾਫ ਨਾਅਰੇਬਾਜ਼ੀ ਕੀਤੀ। ਅੱਜ ਦੇ ਇਸ ਪ੍ਰਦਰਸ਼ਨ ਦੀ ਲਾਮਬੰਦੀ ਵੇਵ ਅਸਟੇਟ ਦੇ ਮੁਢਲੇ ਵਸਨੀਕ ਅਤੇ ਪ੍ਰੋਗਰੈਸਿਵ ਫਰੰਟ ਪੰਜਾਬ ਦੇ ਸੂਬਾ ਸਕੱਤਰ, ਸਾਬਕਾ ਪੁਲਿਸ ਅਧਿਕਾਰੀ ਮਹਿੰਦਰ ਸਿੰਘ ਨੇ ਕੀਤੀ। ਮਹਿੰਦਰ ਸਿੰਘ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਰਦੇ ਹੋਏ ਕਿਹਾ ਕਿ ਵੇਵ ਅਸਟੇਟ ਦੇ ਖਾਸ ਕਰਕੇ ਬਲਾਕ ਏ ਦੇ ਵਸਨੀਕ ਪੰਜ-ਛੇ ਸਾਲਾਂ ਤੋਂ ਇਹਨਾਂ ਸਮੱਸਿਆਵਾਂ ਦੇ ਹੱਲ ਲਈ ਮੈਨੇਜਮੈਂਟ ਕੋਲ ਗੁਹਾਰ ਲਗਾ ਰਹੇ ਸਨ। ਪਰ ਮੈਨੇਜਮੈਂਟ ਨੇ ਇਹਨਾਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਕੋਈ ਉਪਰਾਲਾ ਨਹੀਂ ਕੀਤਾ। ਉਹਨਾਂ ਕਿਹਾ ਕਿ ਬਲਾਕ ਏ ਦੀਆਂ ਕਈ ਗਲੀਆਂ ਵਿੱਚ ਬਰਸਾਤ ਸਮੇਂ ਕਈ ਕਈ ਫੁੱਟ ਪਾਣੀ ਭਰ ਜਾਂਦਾ ਹੈ। ਜਿਸ ਨਾਲ ਉਹਨਾ...

ਪਿੰਡ ਗੱਜੂ ਖੇੜੇ ਦੀ ਜਮੀਨੀ ਵਿਵਾਦ ਨੂੰ ਲੈਕੇ ਪਿਛਲੇ ਦਿਨੀ ਮੋਰਚੇ ਤੇ ਹੋਈ ਪ੍ਰੈੱਸ ਕਾਨਫਰੰਸ ਦੇ ਮਾਮਲੇ ਵਿੱਚ ਦੂਸਰੀ ਧਿਰ ਦੇ ਸ਼ਾਮ ਸੁੰਦਰ ਵਧਵਾ ਨੇ ਪ੍ਰੈਸ ਨੂੰ ਦੱਸੀ ਅਸਲੀਅਤ

ਪਿੰਡ ਗੱਜੂ ਖੇੜੇ ਦੀ ਜਮੀਨੀ ਵਿਵਾਦ ਨੂੰ ਲੈਕੇ ਪਿਛਲੇ ਦਿਨੀ ਮੋਰਚੇ ਤੇ ਹੋਈ ਪ੍ਰੈੱਸ ਕਾਨਫਰੰਸ ਦੇ ਮਾਮਲੇ ਵਿੱਚ ਦੂਸਰੀ ਧਿਰ ਦੇ ਸ਼ਾਮ ਸੁੰਦਰ ਵਧਵਾ ਨੇ ਪ੍ਰੈਸ ਨੂੰ ਦੱਸੀ ਅਸਲੀਅਤ ਮਾਨਯੋਗ ਅਦਾਲਤ ਵੱਲੋਂ ਕੀਤੀ ਗਈ ਕਾਰਵਾਈ ਦੇ ਸਾਰੇ ਕਾਗਜਾਤ ਦਿਖਾਉਂਦੇ ਹੋਏ ਵਧਵਾ ਨੇ ਠੱਗੀ ਕਰਨ ਵਾਲੇ ਨੂੰ ਨਟਵਰ ਲਾਲ ਤੋਂ ਵੀ ਸ਼ਾਤਰ ਐਲਾਨਿਆ ਐਸ.ਏ.ਐਸ.ਨਗਰ 3 ਸਤੰਬਰ ( ਰਣਜੀਤ ਧਾਲੀਵਾਲ ) : ਐਸ ਸੀ ਬੀਸੀ ਮਹਾਂ ਪੰਚਾਇਤ ਪੰਜਾਬ ਵੱਲੋਂ ਮੋਹਾਲੀ ਫੇਸ 7 ਦੀਆਂ ਲਾਈਟਾਂ ਤੇ ਇੱਕ ਜਮੀਨੀ ਵਿਵਾਦ ਨੂੰ ਲੈਕੇ ਸ਼ਾਮ ਸੁੰਦਰ ਵਧਵਾ ਵਾਸੀ ਰਾਜਪੁਰਾ ਨੇ ਆਪਣੇ ਨਾਲ ਇੱਕ ਬਿਆਨੇ ਦੀ ਹੋਈ ਠੱਗੀ ਦੇ ਸੰਬੰਧ ਵਿੱਚ ਸਾਰੀ ਪ੍ਰੈਸ ਦੇ ਸਾਹਮਣੇ ਆਪਣੇ ਕਾਗਜ਼ਾਤ ਦਿਖਾਉਂਦੇ ਹੋਏ ਦੱਸਦਿਆਂ ਕਿਹਾ ਕਿ ਇੱਕ ਇਕਰਾਰਨਾਮਾ 21 ਅਪ੍ਰੈਲ 2023 ਨੂੰ ਪਿੰਡ ਗੱਜੂ ਖੇੜੇ ਦੇ ਵਾਸੀ ਓਮ ਪ੍ਰਕਾਸ਼ ਸਚਦੇਵਾ, ਉਸ ਦੀ ਪਤਨੀ ਊਸ਼ਾ ਰਾਣੀ ਅਤੇ ਉਸਦੀ ਭੈਣ ਸੁਦੇਸ਼ ਰਾਣੀ ਆਦਿ ਨੇ 5 ਵਿਸਵੇ ਦਾ 80 ਲੱਖ ਰੁਪਏ ਬਿਆਨੇ ਵਜੋਂ ਲਏ ਸਨ। ਜਿਸ ਦੀ ਰਜਿਸਟਰੀ ਦੀ ਤਾਰੀਕ 24 ਅਕਤੂਬਰ 2023 ਮੁਕਰਰ ਕੀਤੀ ਗਈ ਸੀ। ਪਰ ਰਜਿਸਟਰੀ ਤੋਂ ਮੁਕਰਨ ਲਈ ਤਿੰਨ ਮਹੀਨੇ ਪਹਿਲਾਂ ਹੀ ਸਾਨੂੰ ਕਾਨੂੰਨੀ ਨੋਟਿਸ ਭੇਜਣ ਲੱਗ ਗਿਆ ਤੇ ਉਸ ਦੀ ਬਿਆਨੇ ਤੋਂ ਮੁਕਰਨ ਦੀ ਮਨਸ਼ਾ ਬਣ ਗਈ। ਜਿਸ ਕਰਕੇ ਮੈਂ ਚਾਰਾਜੋਈ ਕਰਕੇ ਐਫਆਈਆਰ ਨੰਬਰ 045/6.6.2024/ਥਾਣਾ ਬਨੂੰੜ 'ਚ ਦਰਜ ਕਰਵਾਈ ਸੀ। ਜਿਸ ਨੂੰ ਰਿਲੀਫ ਲੈਣ ਵਾਸਤੇ ਓਮ ਪ੍ਰਕਾਸ਼ ਸੱਚਦੇਵਾ...