Skip to main content

Posts

Showing posts with the label Morche

Sukhbir S Badal warns against conspiracy to render Sikhs leaderless

Sukhbir S Badal warns against conspiracy to render Sikhs leaderless Pays glowing tributes to Guru Tegh Bahadur Sahib’s supreme sacrifice for secular values. Asserts Sikh religion under dangerous ideological and political attack. Chandigarh 18 October ( Ranjeet Singh Dhaliwal ) : Shiromani Akali Dal (SAD) president Sardar Sukhbir Singh Badal today called upon Sikhs all over the world to “ recognise, expose and defeat the deep rooted conspiracy to grab control of Sikh religious institutions and to render the Khalsa Panth totally leaderless. “ Addressing a seminar organised by the Shiromani Gurdwara Prabandhik Committee ( SGPC) to commemorate the 350th anniversary of the martyrdom of the ninth Guru Shri Guru Tegh Bahadur Sahib in New Delhi this morning, Mr Badal said the country desperately needed to follow the footsteps of Guru Sahib and uphold the values of secularism , human rights and civil liberties for which he made an unparalleled and supreme sacrifice . Guru Tegh Bahadur sahib is ...

ਵਿਜੀਲੈਂਸ ਦੇ ਮੁੱਖ ਦਫ਼ਤਰ ਦੇ ਨੱਕ ਥੱਲੇ ਹੁੰਦੀ ਰਹੀ ਵੱਡੇ ਪੱਧਰ ਤੇ ਰਿਸ਼ਵਤਖੋਰੀ

ਵਿਜੀਲੈਂਸ ਦੇ ਮੁੱਖ ਦਫ਼ਤਰ ਦੇ ਨੱਕ ਥੱਲੇ ਹੁੰਦੀ ਰਹੀ ਵੱਡੇ ਪੱਧਰ ਤੇ ਰਿਸ਼ਵਤਖੋਰੀ  ਡੀਆਈਜੀ ਭੁੱਲਰ ਦੀਆਂ ਪੁਰਾਣੀਆਂ ਕਰਤੂਤਾਂ ਦਾ ਵੀ ਹੋਇਆ ਪੜਦਾਫਾਸ਼, ਨਗਲਾ ਨੇ ਕੀਤੇ ਵੱਡੇ ਖੁਲਾਸੇ, ਐਸਸੀ ਬੀਸੀ ਮੋਰਚੇ ਨੇ ਕਿਹਾ ਸ਼ਿਕਾਇਤ ਕਰਤਾ ਅਤੇ ਸੀਬੀਆਈ ਹਨ ਵਧਾਈ ਦੇ ਪਾਤਰ, ਜਿਨ੍ਹਾਂ ਨੇ ਕਰੱਪਸ਼ਨ ਦੀ ਮਾਂ ਨੂੰ ਦਬੋਚਿਆ ਐਸ.ਏ.ਐਸ.ਨਗਰ 18 ਅਕਤੂਬਰ ( ਰਣਜੀਤ ਧਾਲੀਵਾਲ ) : ਪੰਜਾਬ ਪੁਲਿਸ ਦੇ ਡੀ ਆਈ ਜੀ ਹਰਚਰਨ ਸਿੰਘ ਭੁੱਲਰ ਦੀ ਗ੍ਰਿਫਤਾਰੀ ਦਾ ਮਾਮਲਾ ਸੁਰਖੀਆਂ ਵਿੱਚ ਛਾਇਆ ਹੋਇਆ ਹੈ। ਐਸ ਸੀ ਬੀਸੀ ਮਹਾਂ ਪੰਚਾਇਤ ਪੰਜਾਬ ਵੱਲੋਂ ਮੋਹਾਲੀ ਫੇਸ 7 ਦੀਆਂ ਲਾਈਟਾਂ ਤੇ ਚੱਲ ਰਹੇ ਐਸ ਸੀ ਬੀ ਸੀ ਮੋਰਚੇ ਤੇ ਇੱਕ ਪ੍ਰੈਸ ਕਾਨਫਰੰਸ ਕਰਕੇ ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਦੀ ਅਗਵਾਈ ਵਿੱਚ ਮੋਰਚੇ ਦੇ ਸੀਨੀਅਰ ਆਗੂਆਂ ਨੇ ਪੰਜਾਬ ਸਰਕਾਰ ਨੂੰ ਲੰਬੇ ਹੱਥੀਂ ਲਿਆ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਡੇ ਵੱਡੇ ਦਾਅਵੇ ਕਰ ਰਹੀ ਹੈ ਕਿ ਪੰਜਾਬ ਵਿੱਚੋਂ ਭਰਿਸ਼ਟਾਚਾਰ ਖਤਮ ਕੀਤਾ ਜਾ ਚੁੱਕਾ ਹੈ। ਜੇ ਭਰਿਸ਼ਟਾਚਾਰ ਖਤਮ ਹੋ ਗਿਆ ਹੈ ਤਾਂ ਇਹ ਇੰਨੇ ਵੱਡੇ ਪੁਲਿਸ ਅਧਿਕਾਰੀਆਂ ਦੇ ਕੋਲੋਂ ਇਹ ਸਭ ਕਿਵੇਂ ਮਿਲ ਰਿਹਾ ਹੈ। ਪੰਜਾਬ ਸਰਕਾਰ ਹੁਣ ਕਿਉਂ ਨਹੀਂ ਪ੍ਰੈਸ ਸਾਹਮਣੇ ਆਕੇ ਸਪਸ਼ਟੀਕਰਨ ਦੇ ਰਹੀ। ਉਨ੍ਹਾਂ ਕਿਹਾ ਕਿ ਕਿ ਬੜੇ ਸ਼ਰਮ ਦੀ ਗੱਲ ਹੈ ਕਿ ਪੰਜਾਬ ਵਿੱਚ ਖਾਕੀ ਇੱਕ ਵਾਰੀ ਫਿਰ ਸ਼ਰਮਸਾਰ ਹੋਈ ਹੈ ਉੱਚ ਪਦਵੀ ਤੇ ਬੈਠੇ ਹਰਚਰਨ ਸਿੰਘ ਭੁਲਰ ਡੀਆਈਜੀ ਰੇਂਜ ਰੂਪ ਨਗ...

ਪੰਜਾਬ ਸਿੱਖਿਆ ਬੋਰਡ ਰਿਟਾਇਰੀਜ਼ ਐਸੋ: ਵੱਲੋਂ ਪੈਨਸ਼ਨਰਾਂ ਦੀਆਂ ਮੰਗਾਂ ਲਈ 17 ਅਕਤੂਬਰ ਦੇ ਰੋਸ ਮਾਰਚ ‘ਚ ਸ਼ਾਮਲ ਹੋਣ ਦਾ ਐਲਾਨ

ਪੰਜਾਬ ਸਿੱਖਿਆ ਬੋਰਡ ਰਿਟਾਇਰੀਜ਼ ਐਸੋ: ਵੱਲੋਂ ਪੈਨਸ਼ਨਰਾਂ ਦੀਆਂ ਮੰਗਾਂ ਲਈ 17 ਅਕਤੂਬਰ ਦੇ ਰੋਸ ਮਾਰਚ ‘ਚ ਸ਼ਾਮਲ ਹੋਣ ਦਾ ਐਲਾਨ ਐਸ.ਏ.ਐਸ.ਨਗਰ 14 ਅਕਤੂਬਰ ( ਰਣਜੀਤ ਧਾਲੀਵਾਲ ) : ਪੰਜਾਬ ਰਾਜ ਪੈਨਸ਼ਨਰਜ਼ ਮਹਾਂ ਸੰਘ, ਪੰਜਾਬ ਵੱਲੋਂ 17 ਅਕਤੂਬਰ 2025 ਨੂੰ ਪੈਨਸ਼ਨਰਜ਼ ਦੀਆਂ ਹੱਕੀ ਮੰਗਾਂ ਲਈ ਮੁੱਖ ਮੰਤਰੀ ਦੀ ਕੋਠੀ ਵੱਲ ਜੋ ਮਾਰਚ ਕਰਨ ਦਾ ਐਲਾਨ ਕੀਤਾ ਹੈ, ਪੰਜਾਬ ਸਕੂਲ ਸਿੱਖਿਆ ਬੋਰਡ ਰਿਟਾਇਰੀਜ਼ ਐਸੋਸੀਏਸ਼ਨ ਵੱਲੋਂ ਉਸ ਮਾਰਚ ਵਿਚ ਹੁੰਮ-ਹੁਮਾ ਕੇ ਸ਼ਮੂਲੀਅਤ ਕਰਨ ਦਾ ਫੈਸਲਾ ਕੀਤਾ ਹੈ। ਬਦਲਾਅ ਵਾਲੀ ਸਰਕਾਰ ਨੂੰ ਹੋਂਦ ਵਿਚ ਆਇਆਂ ਸਾਢੇ ਤਿੰਨ ਸਾਲ ਦਾ ਸਮਾਂ ਹੋ ਚੁੱਕਿਆ ਹੈ ਪਰ ਪੈਨਸ਼ਨਰਜ਼ ਦੇ ਮਸਲੇ ਜਿਉਂ ਦੇ ਤਿਉਂ ਖੜ੍ਹੇ ਹਨ। ਮਸਲੇ ਹੱਲ ਤਾਂ ਕੀ ਕਰਨੇ ਸਨ, ਸਗੋਂ ਮੰਗਾਂ ਉਤੇ ਗੱਲਬਾਤ ਦਾ ਸੱਦਾ ਦੇ ਕੇ, ਹਰ ਵਾਰ ਮੀਟਿੰਗ ਮੁਲਤਵੀ ਕਰ ਦਿੱਤੀ ਜਾਂਦੀ ਹੈ। ਸਰਕਾਰ ਨੇ ਜਿਹੜਾ 1.1.2016 ਤੋਂ ਬਕਾਇਆ ਕਿਸ਼ਤਾਂ ਵਿਚ ਦੇਣਾ ਸ਼ੁਰੂ ਕੀਤਾ ਹੈ, ਉਹ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸੇਵਾਮੁਕਤ ਅਧਿਕਾਰੀਆਂ/ਮੁਲਾਜ਼ਮਾਂ ਨੂੰ ਅਜੇ ਤੱਕ ਦੇਣਾ ਸ਼ੁਰੂ ਨਹੀਂ ਕੀਤਾ। ਇਸ ਦਾ ਮੁੱਖ ਕਾਰਨ ਇਹ ਹੈ ਕਿ ਸਕੂਲ ਬੋਰਡ ਨੇ ਪੰਜਾਬ ਸਰਕਾਰ ਤੋਂ ਲਗਭਗ 500-600 ਕਰੋੜ ਰੁਪਿਆ ਲੈਣਾ ਹੈ, ਉਹ ਮਿਲ ਨਹੀਂ ਰਿਹਾ। ਬੋਰਡ ਅਧਿਕਾਰੀ ਉਹ ਪੈਸਾ ਮਿਲਣ ਤੇ ਬਕਾਇਆ ਦੇਣ ਦੀ ਗੱਲ ਕਰ ਰਹੇ ਹਨ ਪਰ ਸਰਕਾਰ ਬਾਂਹ ਨਹੀਂ ਫੜਾ ਰਹੀ। ਯਾਦ ਰਹੇ ਕਿ ਜੋ ਇਹ ਪੈਸਾ ਹੈ, ਇਹ ਬੋਰਡ ਦਾ ਆਪਣਾ ਹੀ ਪੈਸਾ ਹੈ। ਇਸ ਨ...

ਏਡੀਜੀਪੀ ਬਾਈ ਪੂਰਨ ਸਿੰਘ ਵੱਲੋਂ ਕੀਤੀ ਆਤਮ ਹੱਤਿਆ ਮਾਮਲੇ 'ਚ ਹਰਿਆਣਾ ਸਰਕਾਰ ਵੱਲੋਂ ਕੀਤੀ ਜਾਵੇ ਤੁਰੰਤ ਬਣਦੀ ਕਾਰਵਾਈ : ਐਸ ਸੀ ਬੀਸੀ ਮੋਰਚਾ

ਏਡੀਜੀਪੀ ਬਾਈ ਪੂਰਨ ਸਿੰਘ ਵੱਲੋਂ ਕੀਤੀ ਆਤਮ ਹੱਤਿਆ ਮਾਮਲੇ 'ਚ ਹਰਿਆਣਾ ਸਰਕਾਰ ਵੱਲੋਂ ਕੀਤੀ ਜਾਵੇ ਤੁਰੰਤ ਬਣਦੀ ਕਾਰਵਾਈ : ਐਸ ਸੀ ਬੀਸੀ ਮੋਰਚਾ ਐਸ ਸੀ ਬੀਸੀ ਮੋਰਚੇ ਨੇ ਕੀਤਾ ਐਲਾਨ, ਜੇ ਤੁਰੰਤ ਨਾ ਕੀਤੀ ਕਾਰਵਾਈ ਤਾਂ ਸੂਬਾ ਪੱਧਰੀ ਸੰਘਰਸ਼ ਵਿੱਢਿਆ ਜਾਵੇਗਾ ਪੰਚਾਇਤ ਮੈਂਬਰ ਤੋਂ ਲੈ ਕੇ ਮਾਨਯੋਗ ਰਾਸ਼ਟਰਪਤੀ ਤੱਕ ਦੇਸ਼ 'ਚ ਹੋ ਰਿਹਾ ਅਪਮਾਨ  : ਕੁੰਭੜਾ   ਐਸ ਸੀ ਸਮਾਜ ਦਾ ਸਨਮਾਨ ਬਰਕਰਾਰ ਰੱਖਣ ਲਈ ਹੋਣਾ ਪਵੇਗਾ ਇੱਕ ਮੰਚ ਤੇ ਇਕੱਠੇ : ਮਾ. ਬਨਵਾਰੀ ਲਾਲ ਐਸ.ਏ.ਐਸ.ਨਗਰ 12 ਅਕਤੂਬਰ ( ਰਣਜੀਤ ਧਾਲੀਵਾਲ ) : ਐਸ ਸੀ ਬੀਸੀ ਮਹਾਂ ਪੰਚਾਇਤ ਪੰਜਾਬ ਵੱਲੋਂ ਐਸ.ਏ.ਐਸ.ਨਗਰ (ਮੋਹਾਲੀ) ਫੇਸ ਸੱਤ ਦੀਆਂ ਲਾਈਟਾਂ ਤੇ ਚੱਲ ਰਿਹਾ 'ਰਿਜ਼ਰਵੇਸ਼ਨ ਚੋਰ ਫੜੋ ਮੋਰਚਾ' ਤੇ ਇੱਕ ਹੰਗਾਮੀ ਮੀਟਿੰਗ ਹੋਈ। ਜਿਸ ਵਿੱਚ ਮੋਰਚੇ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ, ਸਾਰੇ ਸੀਨੀਅਰ ਆਗੂ ਅਤੇ ਵੱਖ-ਵੱਖ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂ ਸਾਹਿਬਾਨ ਸ਼ਾਮਿਲ ਹੋਏ। ਅੱਜ ਦੇਸ਼ ਵਿੱਚ ਹੋ ਰਹੀਆਂ ਐਸ ਸੀ ਅਤੇ ਬੀਸੀ ਲੋਕਾਂ ਨਾਲ ਧੱਕੇਸ਼ਾਹੀਆਂ ਦਾ ਮੁੱਦਾ ਉਭਰ ਕੇ ਸਾਹਮਣੇ ਆਇਆ। ਇਸ ਮੌਕੇ ਮੋਰਚੇ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਕਿਹਾ ਕਿ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ ਸੰਵਿਧਾਨ ਅਨੁਸਾਰ ਪਿੰਡ ਦੇ ਪੰਚਾਇਤ ਮੈਂਬਰ ਤੋਂ ਲੈ ਕੇ ਰਾਸ਼ਟਰਪਤੀ ਤੱਕ ਦੇ ਅਹੁਦੇ ਤਾਂ ਦੇ ਦਿੱਤੇ ਜਾਂਦੇ ਹਨ, ਪਰ ਉਹਨਾਂ ਦਾ ਸਤਿਕਾਰ...

ਹਾਊਸਫੈੱਡ ਕੰਪਲੈਕਸ-2, ਸੈਕਟਰ-79, ਮੋਹਾਲੀ ਦੀ ਏ ਜੀ ਐਮ ਵਿੱਚ, ਸੁਸਾਇਟੀ ਮੈਂਬਰਾਂ ਨੇ ਸਰਬਸੰਮਤੀ ਨਾਲ ਹੱਥ ਖੜ੍ਹੇ ਕਰਕੇ ਮਤੇ ਪਾਸ ਕੀਤੇ

ਹਾਊਸਫੈੱਡ ਕੰਪਲੈਕਸ-2, ਸੈਕਟਰ-79, ਮੋਹਾਲੀ ਦੀ ਏ ਜੀ ਐਮ ਵਿੱਚ, ਸੁਸਾਇਟੀ ਮੈਂਬਰਾਂ ਨੇ ਸਰਬਸੰਮਤੀ ਨਾਲ ਹੱਥ ਖੜ੍ਹੇ ਕਰਕੇ ਮਤੇ ਪਾਸ ਕੀਤੇ ਮੌਜੂਦਾ ਪ੍ਰਬੰਧਕ ਕਮੇਟੀ ਦੇ ਕੰਮ ਦੀ ਸ਼ਲਾਘਾ ਕੀਤੀ ਹਾਊਸਫੈੱਡ ਕੰਪਲੈਕਸ-2, ਸੈਕਟਰ-79, ਮੋਹਾਲੀ ਦੀ ਏ ਜੀ ਐਮ ਵਿੱਚ, ਸੁਸਾਇਟੀ ਮੈਂਬਰਾਂ ਨੇ ਸਰਬਸੰਮਤੀ ਨਾਲ ਹੱਥ ਖੜ੍ਹੇ ਕਰਕੇ ਮਤੇ ਪਾਸ ਕੀਤੇ ਮੌਜੂਦਾ ਪ੍ਰਬੰਧਕ ਕਮੇਟੀ ਦੇ ਕੰਮ ਦੀ ਸ਼ਲਾਘਾ ਕੀਤੀ ਐਸ.ਏ.ਐਸ.ਨਗਰ 12 ਅਕਤੂਬਰ ( ਰਣਜੀਤ ਧਾਲੀਵਾਲ ) : ਐਸ.ਏ.ਐਸ.ਨਗਰ ਦੇ ਸੈਕਟਰ-79 ਗਰੁੱਪ ਟੂ ਕੋਆਪਰੇਟਿਵ ਹਾਊਸਿੰਗ ਸੁਸਾਇਟੀ ਲਿਮਟਿਡ (ਹਾਊਸਫੈੱਡ ਕੰਪਲੈਕਸ-2) ਦੀ ਆਮ ਮੀਟਿੰਗ (AGM) ਐਤਵਾਰ ਨੂੰ ਕੰਪਲੈਕਸ ਵਿੱਚ ਹੋਈ, ਅਤੇ ਨਿਵਾਸੀਆਂ ਨੇ ਉਤਸ਼ਾਹ ਨਾਲ ਸ਼ਿਰਕਤ ਕੀਤੀ। ਮੀਟਿੰਗ ਦੀ ਪ੍ਰਧਾਨਗੀ ਪ੍ਰਧਾਨ ਮੋਹਨ ਲਾਲ ਨੋਤਾ ਨੇ ਕੀਤੀ, ਅਤੇ ਇਸ ਵਿੱਚ ਗਰੁੱਪ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਅਤੇ ਸਾਰੇ ਅਲਾਟੀਆਂ ਨੇ ਸ਼ਿਰਕਤ ਕੀਤੀ। ਮੀਟਿੰਗ ਦੀ ਸ਼ੁਰੂਆਤ ਪ੍ਰਧਾਨ ਮੋਹਨ ਲਾਲ ਨੋਤਾ ਦੇ ਸਵਾਗਤ ਅਤੇ ਅੱਗੇ ਲਿਆਂਦੇ ਗਏ ਮਤਿਆਂ ਦੀ ਵਿਸਤ੍ਰਿਤ ਪੇਸ਼ਕਾਰੀ ਨਾਲ ਹੋਈ। ਸ੍ਰੀ ਨੋਤਾ ਦੁਆਰਾ ਅੱਗੇ ਲਿਆਂਦੇ ਗਏ ਲਗਭਗ ਸਾਰੇ ਮਤਿਆਂ ਨੂੰ ਸੁਸਾਇਟੀ ਮੈਂਬਰਾਂ ਨੇ ਹੱਥ ਖੜ੍ਹੇ ਕਰਕੇ ਸਰਬਸੰਮਤੀ ਨਾਲ ਪਾਸ ਕੀਤਾ। ਮੀਟਿੰਗ ਦੌਰਾਨ, ਸੁਸਾਇਟੀ ਮੈਂਬਰਾਂ ਨੇ ਪ੍ਰਧਾਨ ਮੋਹਨ ਲਾਲ ਨੋਤਾ ਅਤੇ ਉਨ੍ਹਾਂ ਦੀ ਪੂਰੀ ਟੀਮ ਦੁਆਰਾ ਸੁਸਾਇਟੀ ਲਈ ਕੀਤੇ ਜਾ ਰਹੇ ਵਿਕਾਸ ਕਾਰਜਾਂ ਦੀ ਪ੍ਰਸ਼ੰਸਾ ਕੀਤ...

ਪਿੰਡ ਕੁੰਭੜਾ ਦੇ ਵਾਰਡ ਨੰ: 28 ਦੀ ਬਾਬਾ ਨੀਮ ਨਾਥ ਵਾਲੀ ਗਲੀ ਵਿੱਚ ਸੀਵਰੇਜ ਤੇ ਨਾਲੀਆਂ ਦੇ ਗੰਦੇ ਪਾਣੀ ਤੋਂ ਪਰੇਸ਼ਾਨ ਲੋਕਾਂ ਨੇ ਜੰਮਕੇ ਕੀਤੀ ਨਾਅਰੇਬਾਜ਼ੀ,

ਪਿੰਡ ਕੁੰਭੜਾ ਦੇ ਵਾਰਡ ਨੰ: 28 ਦੀ ਬਾਬਾ ਨੀਮ ਨਾਥ ਵਾਲੀ ਗਲੀ ਵਿੱਚ ਸੀਵਰੇਜ ਤੇ ਨਾਲੀਆਂ ਦੇ ਗੰਦੇ ਪਾਣੀ ਤੋਂ ਪਰੇਸ਼ਾਨ ਲੋਕਾਂ ਨੇ ਜੰਮਕੇ ਕੀਤੀ ਨਾਅਰੇਬਾਜ਼ੀ, ਮੁਹੱਲਾ ਵਾਸੀ ਨੇ ਕਿਹਾ ਕਿ ਪਿੰਡ ਨੂੰ ਚਾਰ ਵਾਰਡਾਂ 'ਚ ਵੰਡਿਆ ਹੈ, ਸੂਟ ਤੇ ਠੰਡੇ ਵੰਡਕੇ ਬਣੇ ਕੌਂਸਲਰ ਲੋਕਾਂ ਨੂੰ ਨਹੀਂ ਰਹੇ ਲੱਭ ਜੇ ਰੰਗਲੇ ਪੰਜਾਬ ਦੀ ਦੇਖਣੀ ਹੈ ਝਲਕ ਤਾਂ ਪਿੰਡ ਕੁੰਭੜੇ ਦੀਆਂ ਗਲੀਆਂ ਵਿੱਚ ਘੁੰਮ ਰਹੇ ਸੀਵਰੇਜ ਦੇ ਗੰਦੇ ਪਾਣੀ ਨੂੰ ਨਾ ਭੁੱਲਣਾ : ਬਲਵਿੰਦਰ ਕੁੰਭੜਾ  ਐਸ.ਏ.ਐਸ.ਨਗਰ 10 ਅਕਤੂਬਰ ( ਰਣਜੀਤ ਧਾਲੀਵਾਲ ) : ਐਸ.ਏ.ਐਸ.ਨਗਰ (ਮੋਹਾਲੀ) ਦੇ ਪਿੰਡ ਕੁੰਭੜਾ ਵਿੱਚ ਜਿਸ ਦੇ ਚਾਰੋਂ ਪਾਸੇ ਸਰਕਾਰੀ ਭਵਨ ਹਨ ਅਤੇ ਇੱਕ ਪਾਸੇ ਸੈਕਟਰ 68 ਵਸਿਆ ਹੈ, ਵੱਡੇ ਵੱਡੇ ਮਾਲ ਸਭ ਦਾ ਮਨ ਮੋਹ ਲੈਂਦੈ ਹਨ। ਉਸ ਪਿੰਡ ਦੀ ਅਸਲੀਅਤ ਦੇਖਣ ਲਈ ਪਿੰਡ ਦੇ ਵਾਰਡ ਨੰਬਰ 28 ਦੀ ਬਾਬਾ ਨੀਮ ਨਾਥ ਮੰਦਰ ਵਾਲੀ ਗਲੀ ਦੇਖਕੇ ਪਤਾ ਚਲਦੀ ਹੈ। ਜਿਸ ਵਿੱਚ ਸੀਵਰੇਜ ਤੇ ਨਾਲੀਆਂ ਦੇ ਗੰਦੇ ਪਾਣੀ ਕਾਰਨ ਲੋਕ ਪਰੇਸ਼ਾਨ ਹਨ। ਗਲੀਆਂ ਵਿੱਚ ਘੁੰਮ ਰਹੇ ਗੰਦੇ ਪਾਣੀ ਵਿੱਚੋਂ ਬੱਚੇ, ਬਜ਼ੁਰਗ, ਮਾਤਾਵਾਂ, ਔਰਤਾਂ ਬੜੀ ਮੁਸ਼ਕਿਲ ਨਾਲ ਗੁਜ਼ਰਦੀਆਂ ਹਨ। ਲੋਕਾਂ ਦੇ ਘਰਾਂ ਦੇ ਅੱਗੇ ਖੜੇ ਪਾਣੀ ਕਾਰਨ ਬਦਬੂ ਫੈਲੀ ਹੋਈ ਹੈ। ਇਸ ਬਾਰੇ ਵਸਨੀਕਾਂ ਨੇ ਦੱਸਿਆ ਕਿ ਵਾਰਡ ਦੀ ਕੌਂਸਲਰ ਮੈਡਮ ਰਮਨਪ੍ਰੀਤ ਕੌਰ ਜੋ ਮੌਜੂਦਾ ਸਰਕਾਰ ਦੀ ਆਗੂ ਵੀ ਹੈ। ਪਰ ਇਸ ਤੇ ਪਿੰਡ ਦੀ ਸਫਾਈ ਵੱਲ ਕੋਈ ਧਿਆਨ ਨਹੀਂ ਹੈ। ਸਿਹਤ ਵਿਭਾ...

ਐਸ ਸੀ ਬੀਸੀ ਮੋਰਚੇ ਤੇ ਪੁਲਿਸ ਪ੍ਰਸ਼ਾਸਨ ਤੋਂ ਪੀੜਤ ਮਹਿਲਾਵਾਂ ਨੇ ਫੂਕਿਆ ਪੁਲਿਸ ਪ੍ਰਸ਼ਾਸਨ ਦਾ ਪੁਤਲਾ ਤੇ ਜੰਮ ਕੇ ਕੀਤੀ ਨਾਅਰੇਬਾਜੀ,

ਐਸ ਸੀ ਬੀਸੀ ਮੋਰਚੇ ਤੇ ਪੁਲਿਸ ਪ੍ਰਸ਼ਾਸਨ ਤੋਂ ਪੀੜਤ ਮਹਿਲਾਵਾਂ ਨੇ ਫੂਕਿਆ ਪੁਲਿਸ ਪ੍ਰਸ਼ਾਸਨ ਦਾ ਪੁਤਲਾ ਤੇ ਜੰਮ ਕੇ ਕੀਤੀ ਨਾਅਰੇਬਾਜੀ, ਮਹਿਲਾਵਾਂ ਨੇ ਐਲਾਨ ਕੀਤਾ ਕਿ ਇਹ ਸਾਡੀ ਪ੍ਰਸ਼ਾਸਨ ਨੂੰ ਚੇਤਾਵਨੀ ਹੈ, ਜੇ ਸੁਣਵਾਈ ਨਾ ਕੀਤੀ ਤਾਂ ਬਹੁਤ ਜਲਦ ਕਰਾਂਗੀਆਂ ਵੱਡਾ ਐਕਸ਼ਨ, ਪੰਜਾਬ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਤਰਸਯੋਗ, ਲਗਦਾ ਪੰਜਾਬ ਦਾ ਕੋਈ ਨਹੀਂ ਵਾਲੀ ਵਾਰਸ : ਬਲਵਿੰਦਰ ਕੁੰਭੜਾ, ਐਸ.ਏ.ਐਸ.ਨਗਰ 9 ਅਕਤੂਬਰ ( ਰਣਜੀਤ ਧਾਲੀਵਾਲ ) : ਐਸ.ਏ.ਐਸ.ਨਗਰ (ਮੋਹਾਲੀ) ਦੇ ਫੇਸ ਸੱਤ ਦੀਆਂ ਲਾਈਟਾਂ ਕੋਲ ਐਸ ਸੀ ਬੀਸੀ ਮੋਰਚੇ ਤੇ ਮਹਿਲਾਵਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਦੁਖੀ ਹੋਕੇ ਅੱਜ ਪੁਲਿਸ ਪ੍ਰਸ਼ਾਸਨ ਦਾ ਪੁਤਲਾ ਫੂਕਿਆ ਤੇ ਜੰਮਕੇ ਨਾਅਰੇਬਾਜ਼ੀ ਕੀਤੀ। ਪੀੜਤ ਮਹਿਲਾਵਾਂ ਨੇ ਆਪਣੀਆਂ ਮੁਸ਼ਕਲਾਂ ਦੀ ਹੱਡਬੀਤੀ ਪ੍ਰੈਸ ਸਾਹਮਣੇ ਸੁਣਾਈ ਤੇ ਆਪਣੀ ਦਰਖਾਸਤਾਂ ਦਿਖਾਉਂਦੇ ਹੋਏ ਕਿਹਾ ਕਿ ਅਸੀਂ ਪੰਜਾਬ ਸਰਕਾਰ, ਡੀਜੀਪੀ ਪੰਜਾਬ ਅਤੇ ਸਬੰਧਤ ਮਹਿਕਮਿਆਂ ਨੂੰ ਲਿਖਤੀ ਦਰਖਾਸਤਾਂ ਦੇ ਦੇ ਕੇ ਥੱਕ ਚੁੱਕੀਆਂ ਹਾਂ। ਪਰ ਕਿਸੇ ਦੇ ਕੰਨ ਤੇ ਜੂੰ ਤੱਕ ਨਹੀਂ ਸਰਕ ਰਹੀ। ਉਹਨਾਂ ਨੇ ਕਿਹਾ ਕਿ ਇਹ ਪੰਜਾਬ ਪੁਲਿਸ ਮਾਨਯੋਗ ਹਾਈਕੋਰਟ ਦੇ ਹੁਕਮਾਂ ਨੂੰ ਵੀ ਟਿੱਚ ਸਮਝਦੀ ਹੈ। ਇੱਕ ਮਾਂ ਆਪਣੇ 4 ਸਾਲਾਂ ਬੱਚੇ ਲਈ ਤੜਫਦੀ ਫਿਰਦੀ ਹੈ, ਇੱਕ ਮਹਿਲਾ ਨੂੰ ਪਿੰਡ ਦੇ ਸਰਪੰਚ ਵੱਲੋਂ ਬੰਧਕ ਬਣਾਕੇ ਮਾਰ ਕੁਟਾਈ ਕੀਤੀ ਗਈ, ਇੱਕ ਮਹਿਲਾ ਨੂੰ ਇਕ ਠੱਗ ਦੁਆਰਾ 14 ਲੱਖ ਰੁਪਏ ਵਿੱਚ ਠੱਗਿਆ ਗਿ...

ਪੀੜਤ ਮਹਿਲਾਵਾਂ ਦੇ ਮਹਿਲਾ ਕਮਿਸ਼ਨ ਪੰਜਾਬ ਦੇ ਦਫਤਰ ਦਾ ਘਿਰਾਓ ਕਰਨ ਤੋਂ ਬਾਦ ਜਾਗਿਆ ਪ੍ਰਸ਼ਾਸਨ, 4 ਕੇਸਾਂ ਤੇ ਕਾਰਵਾਈ ਸ਼ੁਰੂ

ਪੀੜਤ ਮਹਿਲਾਵਾਂ ਦੇ ਮਹਿਲਾ ਕਮਿਸ਼ਨ ਪੰਜਾਬ ਦੇ ਦਫਤਰ ਦਾ ਘਿਰਾਓ ਕਰਨ ਤੋਂ ਬਾਦ ਜਾਗਿਆ ਪ੍ਰਸ਼ਾਸਨ, 4 ਕੇਸਾਂ ਤੇ ਕਾਰਵਾਈ ਸ਼ੁਰੂ ਐਸ ਸੀ ਬੀਸੀ ਮੋਰਚਾ ਸਥਾਨ ਤੇ ਆਗੂਆਂ ਨੇ ਮਹਿਲਾ ਕਮਿਸ਼ਨ ਪੰਜਾਬ ਅਤੇ ਪ੍ਰਸ਼ਾਸਨ ਦਾ ਕੀਤਾ ਧੰਨਵਾਦ ਤੇ ਜਲਦ ਕਾਰਵਾਈ ਦੀ ਕੀਤੀ ਉਮੀਦ 3 ਅਕਤੂਬਰ ਤੋਂ ਅਣਮਿਥੇ ਸਮੇਂ ਲਈ ਵੋਮੈਨ ਸੈਲ ਦੇ ਦਫਤਰ ਅੱਗੇ ਧਰਨਾ ਲਗਾਉਣਾ ਪੀੜਤ ਮਨਦੀਪ ਕੌਰ ਨੇ ਕੀਤਾ ਰੱਦ ਤੇ ਮੋਰਚਾ ਆਗੂਆਂ ਤੇ ਪ੍ਰੈਸ ਮੀਡੀਆ ਦਾ ਕੀਤਾ ਧੰਨਵਾਦ ਐਸ.ਏ.ਐਸ.ਨਗਰ 2 ਅਕਤੂਬਰ ( ਰਣਜੀਤ ਧਾਲੀਵਾਲ ) : ਐਸ ਸੀ ਬੀਸੀ ਮਹਾਂ ਪੰਚਾਇਤ ਪੰਜਾਬ ਵੱਲੋਂ ਐਸ.ਏ.ਐਸ.ਨਗਰ (ਮੋਹਾਲੀ) ਫੇਸ 7 ਦੀਆਂ ਲਾਈਟਾਂ ਦੇ ਚੱਲ ਰਹੇ ਮੋਰਚੇ ਤੇ ਇੱਕ ਹੰਗਾਮੀ ਮੀਟਿੰਗ ਕੀਤੀ ਗਈ। ਜਿਸ ਵਿੱਚ ਪਿਛਲੇ ਦਿਨੀ ਮਹਿਲਾ ਕਮਿਸ਼ਨ ਪੰਜਾਬ ਦੇ ਕੀਤੇ ਗਏ ਘਿਰਾਓ ਅਤੇ ਦਿੱਤੇ ਗਏ ਮੰਗ ਪੱਤਰ ਤੇ ਪ੍ਰਸ਼ਾਸਨ ਵੱਲੋਂ ਕੀਤੀ ਗਈ ਕਾਰਵਾਈ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਮਾਨਯੋਗ ਚੇਅਰਪਰਸਨ ਮਹਿਲਾ ਕਮਿਸ਼ਨ ਪੰਜਾਬ ਨੇ ਸਾਨੂੰ ਭਰੋਸਾ ਦਿੱਤਾ ਸੀ ਕਿ ਬਹੁਤ ਜਲਦ ਇਹਨਾਂ ਸਾਰੇ ਮਾਮਲਿਆਂ ਤੇ ਕਾਰਵਾਈ ਸ਼ੁਰੂ ਹੋ ਜਾਏਗੀ ਤੇ ਅੱਜ ਚਾਰ ਕੇਸਾਂ ਵਿੱਚ ਸੁਣਵਾਈ ਸ਼ੁਰੂ ਹੋ ਗਈ ਹੈ। ਜਿਸ ਕਰਕੇ ਸਾਡਾ ਮੋਰਚਾ ਮਹਿਲਾ ਕਮਿਸ਼ਨ ਪੰਜਾਬ ਦੀ ਚੇਅਰਪਰਸਨ ਅਤੇ ਪ੍ਰਸ਼ਾਸਨ ਦਾ ਤਹਿ ਦਿਲੋਂ ਧੰਨਵਾਦੀ ਹੈ। ਉਪਰੋਕਤ ਵਿਚਾਰ ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਪ੍ਰੈਸ ਸਾਹਮਣੇ ਪ੍ਰਗਟ ਕਰਦਿਆਂ ਕਿਹਾ ਕਿ ਸਾਡਾ ਰੋਸ ਪ੍ਰਦਰਸ਼ਨ ਕਰਨ ...

4 ਸਾਲਾਂ ਦੇ ਪੁੱਤ ਨੂੰ ਮਾਂ ਤੋਂ ਜਬਰੀ ਖੋਹਿਆ, ਥਾਣਾ ਸਦਰ ਖਰੜ ਦੀ ਪੁਲਿਸ ਮਾਂ ਨੂੰ ਬੱਚਾ ਦਿਵਾਉਣ ਦੇ ਹਾਈ ਕੋਰਟ ਦੇ ਹੁਕਮਾਂ ਨੂੰ ਮੰਨਣ ਤੋਂ ਇਨਕਾਰੀ,

4 ਸਾਲਾਂ ਦੇ ਪੁੱਤ ਨੂੰ ਮਾਂ ਤੋਂ ਜਬਰੀ ਖੋਹਿਆ, ਥਾਣਾ ਸਦਰ ਖਰੜ ਦੀ ਪੁਲਿਸ ਮਾਂ ਨੂੰ ਬੱਚਾ ਦਿਵਾਉਣ ਦੇ ਹਾਈ ਕੋਰਟ ਦੇ ਹੁਕਮਾਂ ਨੂੰ ਮੰਨਣ ਤੋਂ ਇਨਕਾਰੀ, ਜਬਰੀ ਖੋਹੇ ਗਏ 4 ਸਾਲਾ ਪੁੱਤ ਨੂੰ ਪਿਛਲੇ ਪੰਜ ਦਿਨਾਂ ਤੋਂ ਮਿਲਣ ਲਈ ਵਿਲਕਦੀ ਫਿਰਦੀ ਮਾਂ ਦਾ ਪੁਲਿਸ ਤਮਾਸ਼ਬੀਨ ਬਣਕੇ ਦੇਖ ਰਹੀ ਹੈ ਤਮਾਸ਼ਾ,  ਜੇ ਇਸ ਪੀੜਤ ਮਾਂ ਨੂੰ ਨਾ ਮਿਲਿਆ ਇਨਸਾਫ ਤਾਂ ਕਰਾਂਗੇ, ਸਮੂਹ ਜਥੇਬੰਦੀਆਂ ਦੇ ਸਹਿਯੋਗ ਨਾਲ ਵੱਡਾ ਸੰਘਰਸ਼ : ਬਲਵਿੰਦਰ ਕੁੰਭੜਾ ਐਸ.ਏ.ਐਸ.ਨਗਰ 30 ਸਤੰਬਰ ( ਰਣਜੀਤ ਧਾਲੀਵਾਲ ) : ਐਸ ਸੀ ਬੀਸੀ ਮਹਾਂ ਪੰਚਾਇਤ ਪੰਜਾਬ ਵੱਲੋਂ ਐਸ.ਏ.ਐਸ.ਨਗਰ (ਮੋਹਾਲੀ) ਫੇਸ ਸੱਤ ਦੀਆਂ ਲਾਈਟਾਂ ਤੇ ਚੱਲ ਰਹੇ ਮੋਰਚੇ ਤੇ ਇੱਕ ਪੀੜਿਤ ਮਾਂ ਅਮਨਦੀਪ ਕੌਰ ਪੁੱਤਰੀ ਕੁਲਵੰਤ ਸਿੰਘ (ਪਤਨੀ ਮਨਪ੍ਰੀਤ ਸਿੰਘ) ਵਾਸੀ ਪਿੰਡ ਬੁਰਜ ਹਰੀ ਸਿੰਘ ਜਿਲਾ ਲੁਧਿਆਣਾ ਪਹੁੰਚੀ ਤੇ ਉਸ ਨੇ ਆਪਣੇ ਸੈਦਪੁਰ ਵਿੱਚ ਰਹਿੰਦੇ ਸਹੁਰੇ ਪਰਿਵਾਰ ਵੱਲੋਂ ਕੀਤੇ ਜਾ ਰਹੇ ਅੱਤਿਆਚਾਰ ਦੀ ਰੋ ਰੋ ਕੇ ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਦੀ ਅਗਵਾਈ ਵਿੱਚ ਪ੍ਰੈਸ ਸਾਹਮਣੇ ਦਾਸਤਾਨ ਦੱਸਦੇ ਹੋਏ ਕਿਹਾ ਕਿ ਮੇਰੇ ਪਤੀ ਦੇ ਬਾਹਰ ਨਜਾਇਜ਼ ਸਬੰਧ ਹਨ। ਜਿਸ ਕਰਕੇ ਮੇਰਾ ਪਤੀ ਮੇਰੀ ਨਜਾਇਜ਼ ਕੁੱਟਮਾਰ ਕਰਦਾ ਹੈ। ਜਿਸ ਕਰਕੇ ਮੈਂ ਸਹੁਰਾ ਪਰਿਵਾਰ ਤੋਂ ਅਲੱਗ ਰਹਿ ਰਹੀ ਹਾਂ। ਮੈਂ ਆਪਣੇ ਬੱਚੇ ਦੀ ਕਸਟਡੀ ਦਾ ਕੇਸ ਪਾਇਆ ਸੀ। ਜੋ ਕਿ ਮਾਨਯੋਗ ਹਾਈਕੋਰਟ ਤੋਂ ਮਿਤੀ 11/09/2025 ਨੂੰ ਮੇਰੇ ਹੱਕ ਵਿੱਚ ਹੋ ਗਿਆ। ਮੈ...

ਪੰਜਾਬ ਪੁਲਿਸ ਪੈਨਸ਼ਨਰਜ ਵੈਲਫੇਅਰ ਐਸੋਸੀਏਸ਼ਨ ਦੇ ਸੂਬਾ ਪੱਧਰੀ ਵਫ਼ਦ ਨੇ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਦੀਆਂ ਮੁਸ਼ਕਿਲਾਂ ਹੱਲ ਲਈ ਗਵਰਨਰ ਪੰਜਾਬ ਨੂੰ ਲਗਾਈ ਗੁਹਾਰ

  ਪੰਜਾਬ ਪੁਲਿਸ ਪੈਨਸ਼ਨਰਜ ਵੈਲਫੇਅਰ ਐਸੋਸੀਏਸ਼ਨ ਦੇ ਸੂਬਾ ਪੱਧਰੀ ਵਫ਼ਦ ਨੇ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਦੀਆਂ ਮੁਸ਼ਕਿਲਾਂ ਹੱਲ ਲਈ ਗਵਰਨਰ ਪੰਜਾਬ ਨੂੰ ਲਗਾਈ ਗੁਹਾਰ ਡੀ ਜੀ ਪੀ ਪੰਜਾਬ ਨੇ ਮੁਸ਼ਕਿਲਾਂ ਨੂੰ ਜਲਦ ਹੱਲ ਕਰਨ ਦਾ ਦਿੱਤਾ ਭਰੋਸਾ ਚੰਡੀਗੜ੍ਹ 23 ਅਗਸਤ ( ਰਣਜੀਤ ਧਾਲੀਵਾਲ ) : ਪੰਜਾਬ ਪੁਲਿਸ ਪੈਨਸ਼ਨਰਜ ਵੈਲਫੇਅਰ ਐਸੋਸੀਏਸ਼ਨ ਦਾ ਇੱਕ ਸੂਬਾ ਪੱਧਰੀ ਵਫ਼ਦ ਗਵਰਨਰ ਪੰਜਾਬ ਗੁਲਾਬ ਚੰਦ ਕਟਾਰੀਆਂ ਨੂੰ ਰਾਜ ਭਵਨ ਚੰਡੀਗੜ੍ਹ ਵਿਖੇ ਮਿਲਿਆ। ਇਸ ਵਫ਼ਦ ਵਿੱਚ ਐਸੋਸੀਏਸ਼ਨ ਦੇ ਸੂਬਾ ਜਨਰਲ ਸਕੱਤਰ ਮਹਿੰਦਰ ਸਿੰਘ ਰਿਟਾ. ਇੰਸ., ਸੀਨੀਅਰ ਮੀਤ ਪ੍ਰਧਾਨ ਚਰਨ ਸਿੰਘ ਬਾਠ ਰਿਟਾ. ਡੀ ਐਸ ਪੀ, ਮੀਤ ਪ੍ਰਧਾਨ ਪਰਮਜੀਤ ਸਿੰਘ ਮਲਕਪੁਰ ਰਿਟਾ. ਇੰਸ., ਰਾਜਕ ਸਿੰਘ ਰਿਟਾ. ਇੰਸ. ਸਕੱਤਰ ਐਸੋਸੀਏਸ਼ਨ ਜ਼ਿਲ੍ਹਾ ਅੰਮ੍ਰਿਤਸਰ ਅਤੇ ਜਸਵਿੰਦਰ ਸਿੰਘ ਰਿਟਾ. ਇੰਸ., ਅੰਮ੍ਰਿਤਸਰ ਸ਼ਾਮਿਲ ਸਨ। ਪੰਜਾਬ ਪੁਲਿਸ ਦੇ ਉਕਤ ਸੇਵਾਮੁਕਤ ਅਧਿਕਾਰੀਆਂ ਨੇ ਇੱਕ ਮੰਗ ਪੱਤਰ ਰਾਹੀਂ ਗਵਰਨਰ ਪੰਜਾਬ ਗੁਲਾਬ ਚੰਦ ਕਟਾਰੀਆ ਤੋਂ ਸੀ ਬੀ ਆਈ ਕੇਸਾਂ ਦਾ ਸਾਹਮਣਾ ਕਰ ਰਹੇ ਪੁਲਿਸ ਕਰਮਚਾਰੀਆਂ ਤੇ ਅਧਿਕਾਰੀਆਂ ਦੀਆਂ ਸਮੱਸਿਆਵਾਂ ਅਤੇ ਸੇਵਾਮੁਕਤ ਮੁਲਾਜ਼ਮਾ ਦੀਆਂ ਹੋਰ ਸਮੱਸਿਆਵਾਂ ਦੇ ਹੱਲ ਸਬੰਧੀ ਮਦਦ ਕਰਨ ਦੀ ਗੁਹਾਰ ਲਗਾਈ। ਰਾਜ ਭਵਨ ਵਿਖੇ ਹੋਈ ਇਸ ਗੈਰ ਰਸਮੀ ਮੀਟਿੰਗ ਦੌਰਾਨ ਮੁੱਖ ਸਕੱਤਰ ਪੰਜਾਬ ਕੇ ਪੀ ਸਿਨਹਾ, ਡੀ ਜੀ ਪੀ ਪੰਜਾਬ ਗੌਰਵ ਯਾਦਵ ਅਤੇ ਗਵਰਨਰ ਪੰਜਾਬ ਦੇ ਪ੍ਰਿੰਸੀਪਲ ਸਕ...

ਗੁਰਦੁਆਰਾ ਅੰਬ ਸਾਹਿਬ ਦੇ ਨਾਲ ਲੱਗਦੇ ਅੰਬਾਂ ਦੇ ਬਾਗਾਂ ਨੂੰ ਉਜਾੜਨ ਤੋਂ ਰੋਕਣ ਲਈ 4 ਸਤੰਬਰ ਨੂੰ ਕੀਤਾ ਜਾਵੇਗਾ ਪੁੱਡਾ ਦਫਤਰ ਪੰਜਾਬ ਦਾ ਘਿਰਾਓ

ਗੁਰਦੁਆਰਾ ਅੰਬ ਸਾਹਿਬ ਦੇ ਨਾਲ ਲੱਗਦੇ ਅੰਬਾਂ ਦੇ ਬਾਗਾਂ ਨੂੰ ਉਜਾੜਨ ਤੋਂ ਰੋਕਣ ਲਈ 4 ਸਤੰਬਰ ਨੂੰ ਕੀਤਾ ਜਾਵੇਗਾ ਪੁੱਡਾ ਦਫਤਰ ਪੰਜਾਬ ਦਾ ਘਿਰਾਓ ਜ਼ਿਲਾ ਪਟਿਆਲਾ ਦੇ ਬਿਠੋਈ ਕਲਾਂ ਦੇ ਐਸ ਸੀ ਸਮਾਜ ਦੇ ਲੋਕਾਂ ਨੂੰ ਸ਼ਾਮਲਾਟ ਜਮੀਨ ਵਿੱਚ ਹੱਕ ਦਿਵਾਉਣ ਲਈ ਡਾਇਰੈਕਟਰ ਪੰਚਾਇਤ ਪੰਜਾਬ ਦਾ ਕੀਤਾ ਜਾਵੇਗਾ ਘਿਰਾਓ ਪੰਜਾਬ ਨੂੰ ਮਾਰੂਥਲ ਬਣਾਉਣ ਦੀਆਂ ਸਰਕਾਰ ਦੀਆਂ ਕੋਝੀਆਂ ਚਾਲਾਂ ਨੂੰ ਅਸਫਲ ਬਣਾਉਣ ਲਈ 4 ਸਤੰਬਰ ਨੂੰ ਆਉ ਮਿਲਕੇ ਹੰਭਲਾ ਮਾਰੀਏ : ਬਲਵਿੰਦਰ ਕੁੰਭੜਾ ਐਸ.ਏ.ਐਸ.ਨਗਰ 18 ਅਗਸਤ ( ਰਣਜੀਤ ਧਾਲੀਵਾਲ ) : ਪੰਜਾਬ ਦੇ ਵਾਤਾਵਰਣ ਨੂੰ ਬਚਾਉਣ ਲਈ ਅਤੇ ਨਵੇਂ ਰੁੱਖ ਲਗਾਉਣ ਲਈ ਸਰਕਾਰਾਂ ਤੇ ਸਮਾਜਿਕ ਜਥੇਬੰਦੀਆਂ ਆਏ ਦਿਨ 'ਰੁੱਖ ਲਗਾਓ, ਸਮਾਜ ਬਚਾਓ' ਦੀ ਮੁਹਿਮ ਤਹਿਤ ਰੁੱਖ ਲਗਾਕੇ ਫੋਟੋਆਂ ਤੇ ਖਬਰਾਂ ਪਾਉਂਦੇ ਰਹਿੰਦੇ ਹਨ। ਪਰ 100 ਸਾਲ ਪੁਰਾਣੇ ਰੁੱਖਾਂ ਨੂੰ ਬਚਾਉਣ ਲਈ ਕੋਈ ਅੱਗੇ ਨਹੀਂ ਆਉਂਦਾ। ਇਹ ਡਰਾਮੇਬਾਜ਼ੀ ਸਿਰਫ ਆਪਣੀਆਂ ਪੋਸਟਾਂ ਪਾਕੇ ਆਪਣੇ ਆਪ ਨੂੰ ਵਾਤਾਵਰਣ ਪ੍ਰੇਮੀ ਹੋਣ ਦਾ ਢੌਂਗ ਕਰਦੇ ਰਹਿੰਦੇ ਹਨ। ਧਾਰਮਿਕ ਜਥੇਬੰਦੀਆਂ ਤੇ ਸ਼੍ਰੋਮਣੀ ਕਮੇਟੀ ਆਗੂ ਵੀ ਧਾਰਮਿਕ ਅਸਥਾਨਾਂ ਦੀ ਜਮੀਨ ਜਾਂ ਗੋਲਕਾਂ ਵੱਲ ਜਿਆਦਾ ਧਿਆਨ ਦਿੰਦੀ ਹੈ। ਪਰ ਗੁਰਦੁਆਰਾ ਸਾਹਿਬ ਦੇ ਇਤਿਹਾਸ ਦੀ ਛੇੜਛਾੜ ਵੱਲ, ਅਲੋਪ ਹੋ ਰਹੀਆਂ ਯਾਦਗਾਰਾਂ ਜਾਂ ਬਾਗਾਂ ਨੂੰ ਬਚਾਉਣ ਵੱਲ ਉਹਨਾਂ ਦਾ ਵੀ ਕੋਈ ਧਿਆਨ ਨਹੀਂ ਹੈ। ਉਪਰੋਕਤ ਵਿਚਾਰ ਐਸ ਸੀ ਬੀਸੀ ਮਹਾਂ ਪੰਚਾਇਤ ਪੰਜਾਬ...

ਪੰਜਾਬ ਦੇ ਪਾਣੀਆਂ ‘ਤੇ ਡਾਕਾ: ਧੱਕੇ ਨਾਲ ਹਰਿਆਣਾ ਨੂੰ ਦਰਿਆਈ ਪਾਣੀ ਦਿੱਤਾ : ਕੇਂਦਰੀ ਸਿੰਘ ਸਭਾ

ਪੰਜਾਬ ਦੇ ਪਾਣੀਆਂ ‘ਤੇ ਡਾਕਾ: ਧੱਕੇ ਨਾਲ ਹਰਿਆਣਾ ਨੂੰ ਦਰਿਆਈ ਪਾਣੀ ਦਿੱਤਾ : ਕੇਂਦਰੀ ਸਿੰਘ ਸਭਾ ਚੰਡੀਗੜ੍ਹ 13 ਮਈ ( ਰਣਜੀਤ ਧਾਲੀਵਾਲ ) : ਪੰਜਾਬ ਸਰਕਾਰ ਦੀ ਗੰਭੀਰ ਕੁਤਾਹੀ ਕਾਰਨ, ਪੰਜਾਬ ਦੇ ਪਾਣੀਆਂ ਤੋਂ 9500 ਕਿਊਸਿਕ ਹਰਿਆਣੇ ਨੂੰ ਧੱਕੇ ਨਾਲ ਦਿੱਤਾ ਗਿਆ। ਪੰਜਾਬ ਸਰਕਾਰ ਹਾਈ ਕੋਰਟ ਵਿੱਚ ਸਹੀ ਪੱਖ ਰੱਖਣ ਵਿੱਚ ਫੇਲ੍ਹ ਹੋਈ ਅਤੇ ਉਸਨੇ ਹਾਈ ਕੋਰਟ ਦੇ ਫੈਸਲੇ ਨੂੰ ਨਾ ਮੰਨਣ ਲਈ ਵਰਤੀ ਪੁਲਸ ਤੇ ਪੁਲਸ ਸਟੇਟ ਬਣਾ ਕੇ ਪਾਣੀਆਂ ਦੇ ਰਾਖੇ ਬਣਨ ਦਾ ਦੰਭ ਰਚਿਆ ਹੈ। ਸਪੱਸ਼ਟ ਹੈ ਕਿ ਭਗਵੰਤ ਮਾਨ ਸਰਕਾਰ ਵੱਲੋਂ ਕੋਰਟ ਵਿੱਚ ਤੱਥ ਪੇਸ਼ ਕਰਨ ਦੀ ਕੁਤਾਹੀ ਕਰਕੇ ਹੀ ਪੰਜਾਬ ਦਾ ਪਾਣੀਆਂ ਦਾ ਕੇਸ ਹਾਰਿਆ, ਪਹਿਲਾਂ ਇਸੇ ਤਰ੍ਹਾਂ ਐਸ ਵਾਈ ਐੱਲ ਦਾ ਕੇਸ ਵੀ ਸੁਪਰੀਮ ਕੋਰਟ ਵਿੱਚ ਹਾਰਿਆ ਗਿਆ ਸੀ। ਆਪਣੀ ਨਾਕਾਮਯਾਬੀ ਉੱਤੇ ਪਰਦਾ ਪਾਉਣ ਲਈ ਭਗਵੰਤ ਮਾਨ ਨੇ ਸਿਆਸੀ ਵਿਰੋਧੀਆਂ ਨੂੰ ਤੇ ਕਿਸਾਨ ਜਥੇਬੰਦੀਆਂ ਨੂੰ ਗਲਤ ਮਿਹਣੇ ਮਾਰਦਾ ਰਿਹਾ ਅਤੇ ਗ਼ਲਤ ਦੂਸ਼ਣਬਾਜ਼ੀ ਕੀਤੀ। ਇਉਂ ਲਗਦਾ ਕਿ ਭਗਵੰਤ ਮਾਨ ਪੰਜਾਬ ਵਿੱਚ ਕਾਨੂੰਨ ਦਾ ਰਾਜ ਨਹੀਂ ਬਲਕਿ ਡੰਡੇ ਦਾ ਰਾਜ ਚਲਾਉਣਾ ਚਾਹੁੰਦਾ ਹੈ। ਪਹਿਲਾਂ ਹੀ ਪੰਜਾਬ ਨੂੰ ਬਣਾਇਆ ਪੁਲਸ ਰਾਜ, ਪਹਿਲਾਂ ਡੰਡਾ ਫੇਰਿਆ ਕਿਸਾਨਾਂ ‘ਤੇ , ਬੁਲਡੋਜ਼ਰ ਚੜ੍ਹਾਏ ਨਸ਼ਾ ਰੋਕੂ ਨਾਮ ਤੇ, ਪੁਲਸ ਮੁਕਾਬਲੇ ਬਣਾਏ, ਵਿਰੋਧੀ ਧਿਰਾਂ ਨਾਲ ਮਿਹਣੋ ਮਿਹਣੀ ਹੋਇਆ, ਅਲੋਚਕਾਂ ਤੇ ਝੂਠੇ ਪੁਲਸ ਕੇਸ ਤੇ ਗ੍ਰਿਫਤਾਰੀਆਂ ਕੀਤੀਆਂ ਹਨ। ਭਗਵੰਤ ਮਾਨ ਦੀ ਸਰਕਾਰ ਜਦੋਂ 202...

ਕਸ਼ਮੀਰ ਵਿੱਚ ਸੈਲਾਨੀਆਂ ਦੀ ਦੁਖਦਾਈ ਹੱਤਿਆ ਦੇ ਮੱਦੇਨਜ਼ਰ ਇੰਟਰਫੇਥ ਫੋਰਮ ਚੰਡੀਗੜ੍ਹ ਨੇ ਏਕਤਾ ਅਤੇ ਸ਼ਾਂਤੀ ਦੀ ਅਪੀਲ ਕੀਤੀ

ਕਸ਼ਮੀਰ ਵਿੱਚ ਸੈਲਾਨੀਆਂ ਦੀ ਦੁਖਦਾਈ ਹੱਤਿਆ ਦੇ ਮੱਦੇਨਜ਼ਰ ਇੰਟਰਫੇਥ ਫੋਰਮ ਚੰਡੀਗੜ੍ਹ ਨੇ ਏਕਤਾ ਅਤੇ ਸ਼ਾਂਤੀ ਦੀ ਅਪੀਲ ਕੀਤੀ ਚੰਡੀਗੜ੍ਹ 23 ਅਪ੍ਰੈਲ ( ਰਣਜੀਤ ਧਾਲੀਵਾਲ ) : ਇੰਟਰਫੇਥ ਫੋਰਮ ਚੰਡੀਗੜ੍ਹ, ਕਸ਼ਮੀਰ ਦੇ ਪਹਿਲਗਾਮ ਨੇੜੇ ਬੈਸਰਨ ਘਾਟੀ ਵਿੱਚ ਹੋਏ ਭਿਆਨਕ ਅੱਤਵਾਦੀ ਹਮਲੇ ਤੋਂ ਬਹੁਤ ਦੁਖੀ ਅਤੇ ਹੈਰਾਨ ਹੈ, ਜਿੱਥੇ 22 ਅਪ੍ਰੈਲ, 2025 ਨੂੰ ਅੱਤਵਾਦੀਆਂ ਨੇ ਘੱਟੋ-ਘੱਟ 26 ਸੈਲਾਨੀਆਂ ਨੂੰ ਬੇਰਹਿਮੀ ਨਾਲ ਗੋਲੀ ਮਾਰ ਦਿੱਤੀ ਸੀ। ਆਪਣੀ ਕੁਦਰਤੀ ਸੁੰਦਰਤਾ ਅਤੇ ਸੱਭਿਆਚਾਰਕ ਸਦਭਾਵਨਾ ਲਈ ਜਾਣੇ ਜਾਂਦੇ ਇਸ ਖੇਤਰ ਵਿੱਚ ਮਾਸੂਮ ਨਾਗਰਿਕਾਂ ਨੂੰ ਨਿਸ਼ਾਨਾ ਬਣਾ ਕੇ ਕੀਤੀ ਗਈ ਹਿੰਸਾ ਦੀ ਇਹ ਕਾਰਵਾਈ ਮਨੁੱਖਤਾ 'ਤੇ ਹੀ ਹਮਲਾ ਹੈ। ਅਸੀਂ ਪੀੜਤਾਂ ਦੇ ਪਰਿਵਾਰਾਂ ਪ੍ਰਤੀ ਆਪਣੀ ਦਿਲੀ ਹਮਦਰਦੀ ਪ੍ਰਗਟ ਕਰਦੇ ਹਾਂ ਅਤੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਪ੍ਰਾਰਥਨਾ ਕਰਦੇ ਹਾਂ। ਇਹ ਦੁਖਾਂਤ ਸਾਰੀਆਂ ਧਾਰਮਿਕ ਅਤੇ ਸੰਪਰਦਾਇਕ ਸੀਮਾਵਾਂ ਤੋਂ ਪਾਰ ਹੈ ਅਤੇ ਸਾਰੇ ਭਾਈਚਾਰਿਆਂ ਤੋਂ ਇੱਕਜੁੱਟ ਪ੍ਰਤੀਕਿਰਿਆ ਦੀ ਮੰਗ ਕਰਦਾ ਹੈ। ਇੰਟਰਫੇਥ ਫੋਰਮ ਚੰਡੀਗੜ੍ਹ ਸਾਰੇ ਨਾਗਰਿਕਾਂ, ਨੇਤਾਵਾਂ ਅਤੇ ਭਾਈਚਾਰਿਆਂ ਨੂੰ ਹਿੰਸਾ ਅਤੇ ਨਫ਼ਰਤ ਨੂੰ ਰੱਦ ਕਰਦੇ ਹੋਏ ਏਕਤਾ ਵਿੱਚ ਇਕੱਠੇ ਹੋਣ ਦੀ ਅਪੀਲ ਕਰਦਾ ਹੈ। ਅਸੀਂ ਸ਼ਾਂਤੀ, ਸਦਭਾਵਨਾ ਅਤੇ ਆਪਸੀ ਸਤਿਕਾਰ ਪ੍ਰਤੀ ਆਪਣੀ ਵਚਨਬੱਧਤਾ ਵਿੱਚ ਦ੍ਰਿੜ ਰਹਿੰਦੇ ਹਾਂ, ਜੋ ਕਿ ਸਾਡੇ ਵਿਭਿੰਨ ਸਮਾਜ ਦੀ ਨੀਂਹ ਹਨ। ਅਸੀਂ ਅਧਿਕਾਰੀਆਂ ਨੂੰ...

ਚੰਡੀਗੜ੍ਹ ਅਤੇ ਆਲੇ ਦੁਆਲੇ ਦੀਆਂ ਜਮੀਨਾਂ ਮਹਿੰਗੀਆਂ ਹੋਣ ਕਰਕੇ ਭੂ ਮਾਫੀਆ ਹੋਇਆ ਸਰਗਰਮ

ਚੰਡੀਗੜ੍ਹ ਅਤੇ ਆਲੇ ਦੁਆਲੇ ਦੀਆਂ ਜਮੀਨਾਂ ਮਹਿੰਗੀਆਂ ਹੋਣ ਕਰਕੇ ਭੂ ਮਾਫੀਆ ਹੋਇਆ ਸਰਗਰਮ ਪੀੜਤ ਵਿਅਕਤੀ ਨੇ ਐਸਸੀ ਬੀਸੀ ਮੋਰਚੇ ਤੇ ਇਨਸਾਫ਼ ਲਈ ਲਗਾਈ ਗੁਹਾਰ, ਤੇ ਦਿੱਤੀਆਂ ਪ੍ਰਸ਼ਾਸ਼ਨ ਨੂੰ ਦਰਖ਼ਾਸਤਾਂ ਭੂ ਮਾਫੀਆ ਵੱਲੋ ਐਨ.ਆਰ.ਆਈਜ਼ ਦੀਆਂ ਪ੍ਰਾਪਟੀਆਂ ਤੇ ਹੋ ਰਹੇ ਕਬਜ਼ਿਆ ਦੀ ਰੋਕਥਾਮ ਲਈ ਪੁਖਤਾ ਪ੍ਰਬੰਧ ਕਰੇ ਪ੍ਰਸ਼ਾਸ਼ਨ : ਬਲਵਿੰਦਰ ਕੁੰਭੜਾ ਐਸ.ਏ.ਐਸ.ਨਗਰ 17 ਮਾਰਚ ( ਰਣਜੀਤ ਧਾਲੀਵਾਲ ) : ਚੰਡੀਗੜ੍ਹ ਮੋਹਾਲੀ ਦੇ ਇਲਾਕੇ ਦੀ ਜਮੀਨ ਦੇ ਰੇਟ ਵਧਣ ਕਾਰਨ ਭੂ ਮਾਫੀਆ ਬਹੁਤ ਸਰਗਰਮ ਹੋਇਆ ਹੈ। ਇਹਨਾਂ ਦਾ ਮੁੱਖ ਨਿਸ਼ਾਨਾ ਐਨ.ਆਰ.ਆਈ. ਦੀਆਂ ਪ੍ਰਾਪਰਟੀਆਂ ਹਨ। ਇਸੇ ਨਾਲ ਮਿਲਦਾ ਇੱਕ ਮਾਮਲਾ ਸੈਕਟਰ 52 ਦੇ ਐਲ.ਆਈ.ਜੀ. ਫਲੈਟ ਦੇ ਮਕਾਨ ਨੰਬਰ 3075 ਵਿੱਚ ਕਰੀਬ ਡੇਢ ਸਾਲਾਂ ਤੋਂ ਕਿਰਾਏ ਤੇ ਰਹਿ ਰਹੇ ਅਨਿਲ ਚਾਵਲਾ ਦਾ ਸਾਹਮਣੇ ਆਇਆ ਹੈ। ਜਿਸ ਦੇ ਨਾਲ ਭੂ ਮਾਫੀਆ ਦੇ ਸਰਗਣਿਆ ਵੱਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਦੀ ਜਾਣਕਾਰੀ ਮੋਹਾਲੀ ਫੇਸ 7 ਦੀਆਂ ਲਾਈਟਾਂ ਤੇ ਐਸਸੀ ਬੀਸੀ ਮਹਾਂ ਪੰਚਾਇਤ ਪੰਜਾਬ ਵੱਲੋਂ ਚੱਲ ਰਹੇ ਮੋਰਚੇ ਤੇ ਪ੍ਰੈਸ ਕਾਨਫਰੰਸ ਵਿੱਚ ਮੋਰਚਾ ਆਗੂਆਂ ਤੇ ਇਹ ਪੀੜਿਤ ਵਿਅਕਤੀ ਨੇ ਸਾਰੀ ਵਿਥਿਆ ਦੱਸੀ। ਦੱਸਣਯੋਗ ਹੈ ਕਿ ਕਰੀਬ ਡੇਢ ਸਾਲ ਪਹਿਲਾਂ ਅਨਿਲ ਚਾਵਲਾ ਨੇ ਸ਼੍ਰੀਮਤੀ ਸ਼ਿਕਸ਼ਾ ਸ਼ਰਮਾ ਰਾਹੀਂ ਤੇਜ਼ਕਿਰਨ ਮਨਹਾਸ ਪੁਤਰੀ ਸੁਰਜੀਤ ਸਿੰਘ ਮੁਨਹਾਸ ਦਾ ਮਕਾਨ 4000/- ਰੁਪਏ ਮਹੀਨੇ ਕਿਰਾਏ ਤੇ ਲਿਆ ਸੀ। ਸ਼੍ਰੀਮਤੀ ਸ਼ਿਕਸ਼ਾ ਸ਼ਰਮਾ ਨੂੰ ਮਕਾਨ ਮਾਲਕ ਨੇ ਇਸ ...

ਐਸੀ ਬੀਸੀ ਮਹਾਂ ਪੰਚਾਇਤ ਪੰਜਾਬ ਦੇ ਆਗੂਆਂ ਦਾ ਵਫਦ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਮਾਨਯੋਗ ਚੇਅਰਮੈਨ ਨੂੰ ਮਿਲਿਆ

ਐਸੀ ਬੀਸੀ ਮਹਾਂ ਪੰਚਾਇਤ ਪੰਜਾਬ ਦੇ ਆਗੂਆਂ ਦਾ ਵਫਦ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਮਾਨਯੋਗ ਚੇਅਰਮੈਨ ਨੂੰ ਮਿਲਿਆ ਮੀਟਿੰਗ ਵਿੱਚ ਜਾਅਲੀ ਜਾਤੀ ਸਰਟੀਫਿਕੇਟਾਂ ਅਤੇ ਹੋਰ ਕਈ ਘੁਟਾਲਿਆ ਦੇ ਮੁਦਿਆਂ ਬਾਰੇ ਜਾਣਕਾਰੀ ਦਿੱਤੀ ਗਈ ਸਾਨੂੰ ਉਮੀਦ ਹੈ ਸਾਡੀ ਅੱਜ ਦੀ ਮੀਟਿੰਗ ਵਿੱਚ ਉਠਾਏ ਮੁੱਦਿਆਂ ਤੇ ਐਸੀ ਕਮਿਸ਼ਨ ਜਲਦ ਐਕਸ਼ਨ ਲਵੇਗਾ : ਕੁੰਭੜਾ ਐਸ.ਏ.ਐਸ.ਨਗਰ 4 ਮਾਰਚ ( ਰਣਜੀਤ ਧਾਲੀਵਾਲ ) : ਐਸਸੀ ਬੀਸੀ ਮਹਾਂ ਪੰਚਾਇਤ ਪੰਜਾਬ ਆਏ ਦਿਨ ਐਸ ਸੀ ਤੇ ਬੀਸੀ ਸਮਾਜ ਦੇ ਮੁੱਦਿਆਂ ਨੂੰ ਉਠਾਉਂਦਾ ਰਹਿੰਦਾ ਹੈ। ਜਾਅਲੀ ਜਾਤੀ ਸਰਟੀਫਿਕੇਟ ਧਾਰਕਾਂ ਤੇ ਕਾਰਵਾਈ ਕਰਵਾਉਣ ਲਈ ਨਿਰੰਤਰ ਡੇਢ ਸਾਲ ਤੋਂ ਮੋਹਾਲੀ ਫੇਸ 7 ਦੀਆਂ ਲਾਈਟਾਂ ਤੇ "ਰਿਜਰਵੇਸ਼ਨ ਚੋਰ ਫੜੋ ਮੋਰਚਾ" ਚੱਲ ਰਿਹਾ ਹੈ। ਇਹਨਾਂ ਮੁੱਦਿਆਂ ਨੂੰ ਲੈ ਕੇ ਅੱਜ ਮੋਰਚੇ ਵੱਲੋਂ ਇੱਕ ਵਫਦ ਯੂ ਟੀ ਗੈਸਟ ਹਾਊਸ ਚੰਡੀਗੜ੍ਹ ਸੈਕਟਰ 6 ਵਿਖ਼ੇ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਮਾਨਯੋਗ ਚੇਅਰਮੈਨ ਸ਼੍ਰੀ ਕਿਸ਼ੋਰ ਮਕਵਾਨਾ ਜੀ ਨੂੰ ਮਿਲਿਆ ਤੇ ਜਾਅਲੀ ਜਾਤੀ ਸਰਟੀਫਿਕੇਟ ਅਤੇ ਹੋਰ ਕਈ ਘੁਟਾਲਿਆ ਦੇ ਮੁਦਿਆਂ ਬਾਰੇ ਉਨਾਂ ਨੂੰ ਜਾਣਕਾਰੀ ਦਿੱਤੀ। ਮਾਨਯੋਗ ਚੇਅਰਮੈਨ ਅਤੇ ਉਹਨਾਂ ਨਾਲ ਆਏ ਅਮਲੇ ਨੇ ਸਾਰੀ ਜਾਣਕਾਰੀ ਨੂੰ ਧਿਆਨ ਪੂਰਵਕ ਸੁਣਿਆ ਤੇ ਜਲਦ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਮੀਟਿੰਗ ਤੋਂ ਬਾਅਦ ਪ੍ਰੈਸ ਨਾਲ ਗੱਲਬਾਤ ਕਰਦਿਆਂ ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਕਿਹਾ ਕਿ ਅਸੀਂ ਚੇਅਰਮੈਨ ਸਾਹਿਬ ਕੋ...

ਆਪ ਵਿਧਾਇਕ ਬਲਕਾਰ ਸਿੱਧੂ ਵੱਲੋਂ ਰਾਮਗੜੀਆਂ ਭਾਈਚਾਰੇ ਵਿਰੁੱਧ ਬੋਲੀ ਗਈ ਭੱਦੀ ਸ਼ਬਦਾਵਲੀ ਦੀ ਐਸੀ ਬੀਸੀ ਮੋਰਚੇ ਨੇ ਕੀਤੀ ਨਿਖੇਧੀ

ਆਪ ਵਿਧਾਇਕ ਬਲਕਾਰ ਸਿੱਧੂ ਵੱਲੋਂ ਰਾਮਗੜੀਆਂ ਭਾਈਚਾਰੇ ਵਿਰੁੱਧ ਬੋਲੀ ਗਈ ਭੱਦੀ ਸ਼ਬਦਾਵਲੀ ਦੀ ਐਸੀ ਬੀਸੀ ਮੋਰਚੇ ਨੇ ਕੀਤੀ ਨਿਖੇਧੀ ਪੰਜਾਬ ਦੀਆਂ ਧੀਆਂ ਭੈਣਾਂ ਨੂੰ ਮੋਮਬੱਤੀਆਂ ਦੱਸਣ ਵਾਲੇ ਕਲਾਕਾਰ ਤੇ ਵਿਧਾਇਕ ਸਿੱਧੂ ਨੂੰ ਬਲਵਿੰਦਰ ਕੁੰਭੜਾ ਨੇ ਲਿਆ ਲੰਬੇ ਹੱਥੀ ਐਸ.ਏ.ਐਸ.ਨਗਰ 2 ਮਾਰਚ ( ਰਣਜੀਤ ਧਾਲੀਵਾਲ ) : ਆਪ ਪਾਰਟੀ ਦੇ ਵਿਧਾਇਕ ਅਕਸਰ ਕਿਸੇ ਨਾ ਕਿਸੇ ਵਿਰੁੱਧ ਭੱਦੀ ਸ਼ਬਦਾਵਲੀ ਬੋਲਣ ਕਰਕੇ ਸੁਰਖੀਆਂ ਵਿੱਚ ਰਹਿੰਦੇ ਹਨ। ਪਹਿਲਾਂ ਪੰਜਾਬ ਸਰਕਾਰ ਦੇ ਮੰਤਰੀ ਲਾਲਜੀਤ ਭੁੱਲਰ ਨੇ ਵੀ ਰਾਮਗੜੀਆ ਭਾਈਚਾਰੇ ਬਾਰੇ ਬੋਲ ਕਬੋਲ ਬੋਲੇ ਸਨ। ਉਸੇ ਤਰਜ ਤੇ ਆਪ ਦੇ ਵਿਧਾਇਕ ਬਲਕਾਰ ਸਿੱਧੂ ਨੇ ਸਰਦਾਰ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਬਾਰੇ, ਰਾਮਗੜੀਆ ਬਰਾਦਰੀ ਬਾਰੇ ਅਤੇ ਪੰਜਾਬ ਦੀਆਂ ਧੀਆਂ ਭੈਣਾਂ ਬਾਰੇ ਬੋਲੀ ਗਈ ਮਾੜੀ ਸ਼ਬਦਾਵਲੀ ਕਰਕੇ ਸਮੂਹ ਪੰਜਾਬ ਵਾਸੀ ਉਸ ਦੀ ਨਿਖੇਧੀ ਕਰ ਰਹੇ ਹਨ। ਇਸ ਮਾਮਲੇ ਬਾਰੇ ਐਸਸੀ ਬੀਸੀ ਮਹਾਂ ਪੰਚਾਇਤ ਪੰਜਾਬ ਵੱਲੋਂ ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਪ੍ਰੈਸ ਨਾਲ ਗੱਲਬਾਤ ਕਰਦੇ ਕਿਹਾ ਕਿ ਜੋ ਵਿਧਾਇਕ ਕਿਸੇ ਭਾਈਚਾਰੇ ਦੀ ਕਦਰ ਨਹੀਂ ਕਰ ਸਕਦੇ, ਖੁਦ ਆਪਣੀ ਪਾਰਟੀ ਅਤੇ ਆਪਣੀ ਸਰਕਾਰ ਦੇ ਮੌਜੂਦਾ ਸਪੀਕਰ ਸ. ਸਿੰਧਵਾਂ ਬਾਰੇ ਬੋਲ ਕਬੋਲ ਬੋਲ ਰਹੇ ਹਨ। ਜਿਸ ਦੀ ਆਡੀਓ ਬਹੁਤ ਵਾਇਰਲ ਹੋ ਚੁੱਕੀ ਹੈ। ਅਜਿਹੇ ਵਿਧਾਇਕ ਨੂੰ ਪੰਜਾਬ ਸਰਕਾਰ ਵੱਲੋਂ ਬਰਖਾਸਤ ਕਰਕੇ ਘਰ ਬਿਠਾਉਣਾ ਚਾਹੀਦਾ ਹੈ, ਤਾਂ ਜੋ ਬਾਕੀ ਵਿਧਾਇਕ ਕਿਸੇ ਬ...

ਚੰਡੀਗੜ੍ਹ 'ਚ ਡਾ.ਬੀ.ਆਰ.ਅੰਬੇਦਕਰ ਐਸ.ਸੀ.ਬੀ.ਸੀ ਕਰਮਚਾਰੀ ਭਲਾਈ ਐਸੋਸੀਏਸ਼ਨ ਦੀ ਮੀਟਿੰਗ

ਚੰਡੀਗੜ੍ਹ 'ਚ ਡਾ.ਬੀ.ਆਰ.ਅੰਬੇਦਕਰ ਐਸ.ਸੀ.ਬੀ.ਸੀ ਕਰਮਚਾਰੀ ਭਲਾਈ ਐਸੋਸੀਏਸ਼ਨ ਦੀ ਮੀਟਿੰਗ ਚੰਡੀਗੜ੍ਹ 15 ਫਰਵਰੀ ( ਰਣਜੀਤ ਧਾਲੀਵਾਲ ) : ਚੰਡੀਗੜ੍ਹ 'ਚ ਅੱਜ ਡਾ.ਬੀ.ਆਰ.ਅੰਬੇਦਕਰ ਐਸ.ਸੀ.ਬੀ.ਸੀ ਕਰਮਚਾਰੀ ਭਲਾਈ ਐਸੋਸੀਏਸ਼ਨ ਦੀ ਮੀਟਿੰਗ ਡਾ.ਸੁਰਿੰਦਰ ਚੌਹਾਨ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਦਲਿਤ ਰਕਸ਼ਾ ਦਲ ਦੇ ਪ੍ਰਧਾਨ ਨਰਿੰਦਰ ਚੌਧਰੀ, ਐਸਸੀ ਐਸਟੀ ਓਬੀਸੀ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਭਗਤਰਾਜ ਤਿਸਾਵਰ ਅਤੇ ਸੀਨੀਅਰ ਮੈਂਬਰ ਹੁਕਮ ਚੰਦ ਖੁੰਡੀਆ ਨੇ ਵੀ ਸ਼ਮੂਲੀਅਤ ਕੀਤੀ। ਮੀਟਿੰਗ ਦੇ ਜਨਰਲ ਸੱਕਤਰ ਡਾ. ਧਰਮਿੰਦਰ ਸਿੰਘਾਂ ਦੇ ਜਨਰਲ ਸੱਕਤਰ ਮੈਂਬਰਾਂ ਦੇ ਜਨਰਲ ਸੱਕਤਰ ਮੈਂਬਰਾਂ ਤੋਂ ਬਾਅਦ, ਐਸ.ਸੀ. ਆਦਿ. ਸਿੱਖਿਆ ਸਕੱਤਰ ਪ੍ਰੇਰਨਾ ਪੁਰੀ ਅਤੇ ਡਾਇਰੈਕਟਰ ਹਰਸੁਹਿੰਦਰ ਪਾਲ ਸਿੰਘ ਬਰਾੜ ਦਾ ਸਾਂਝੇ ਤੌਰ ’ਤੇ ਧੰਨਵਾਦ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਬੈਕਲਾਗ ਨੂੰ ਪੂਰਾ ਕਰਕੇ ਸਿੱਖਿਆ ਵਿਭਾਗ ਨੇ ਚੰਡੀਗੜ੍ਹ ਪ੍ਰਸ਼ਾਸਨ ਦੀ ਰਾਖਵਾਂਕਰਨ ਨੀਤੀ ਨੂੰ ਹੋਰ ਮਜ਼ਬੂਤ ​​ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਸਭ ਉਪਰੋਕਤ ਸਾਰੀਆਂ ਐਸੋਸੀਏਸ਼ਨਾਂ ਦੇ ਸਾਂਝੇ ਯਤਨਾਂ ਸਦਕਾ ਹੀ ਸੰਭਵ ਹੋ ਸਕਿਆ ਹੈ। ਇਸ ਦੇ ਲਈ ਡਾ.ਬੀ.ਆਰ.ਅੰਬੇਦਕਰ ਐਸ.ਸੀ.ਬੀ.ਸੀ. ਕਰਮਚਾਰੀ ਭਲਾਈ ਐਸੋਸੀਏਸ਼ਨ ਦੀ ਤਰਫੋਂ ਅਸੀਂ ਨਰਿੰਦਰ ਚੌਧਰੀ ਅਤੇ ਭਗਤਰਾਜ ਤਿਸਾਵਰ ਦਾ ਧੰਨਵਾਦ ਕਰਦੇ ਹਾਂ ਕਿਉਂਕਿ ਉਹਨਾਂ ਨੇ ਸਾਡੀ ਮੰਗ ਨੂੰ ਚੰਡੀਗੜ੍ਹ ਪ੍ਰਸ਼ਾਸਨ ਵਿੱਚ ਪ੍ਰਮੁੱਖਤਾ ਨਾਲ ਉਠਾਇਆ।...

ਰਿਜ਼ਰਵੇਸ਼ਨ ਚੋਰ ਫੜੋ ਮੋਰਚਾ ਪੰਜਾਬ ਨੂੰ ਨੈਸ਼ਨਲ ਸਡਿਉਲਡ ਕਾਸਟਸ ਅਲਾਇੰਸ ਦੇ ਪ੍ਰਧਾਨ ਪਰਮਜੀਤ ਸਿੰਘ ਕੈਂਥ ਵੱਲੋਂ ਹਮਾਇਤ ਦਾ ਐਲਾਨ

ਰਿਜ਼ਰਵੇਸ਼ਨ ਚੋਰ ਫੜੋ ਮੋਰਚਾ ਪੰਜਾਬ ਨੂੰ ਨੈਸ਼ਨਲ ਸਡਿਉਲਡ ਕਾਸਟਸ ਅਲਾਇੰਸ ਦੇ ਪ੍ਰਧਾਨ ਪਰਮਜੀਤ ਸਿੰਘ ਕੈਂਥ ਵੱਲੋਂ ਹਮਾਇਤ ਦਾ ਐਲਾਨ ਭਗਵੰਤ ਮਾਨ ਸਰਕਾਰ ਦਾ ਵਤੀਰਾ ਅਨੁਸੂਚਿਤ ਜਾਤੀ ਵਰਗ ਪ੍ਰਤੀ ਅਸੰਵੇਦਨਸ਼ੀਲ : ਕੈਂਥ ਮੋਰਚਾ ਬਲਵਿੰਦਰ ਸਿੰਘ ਕੁੰਭੜਾ ਦੀ ਅਗਵਾਈ ਹੇਠ ਸਮਾਜ ਦੇ ਹਿੱਤਾ ਦੀ ਤਰਜਮਾਨੀ ਕਰ ਰਿਹਾ : ਕੈਂਥ ਐਸ.ਏ.ਐਸ.ਨਗਰ 14 ਫ਼ਰਵਰੀ ( ਰਣਜੀਤ ਧਾਲੀਵਾਲ ) : ਰਿਜ਼ਰਵੇਸ਼ਨ ਚੋਰ ਫੜੋ ਮੋਰਚਾ ਪੰਜਾਬ ਨੂੰ ਨੈਸ਼ਨਲ ਸਡਿਉਲਡ ਕਾਸਟਸ ਅਲਾਇੰਸ ਦੇ ਪ੍ਰਧਾਨ ਪਰਮਜੀਤ ਸਿੰਘ ਕੈਂਥ ਵੱਲੋਂ ਹਮਾਇਤ ਦਾ ਐਲਾਨ ਕਰਦਿਆਂ ਕਿਹਾ ਕਿ ਜੋ ਮੋਰਚਾ ਬਲਵਿੰਦਰ ਸਿੰਘ ਕੁੰਭੜਾ ਦੀ ਅਗਵਾਈ ਹੇਠ ਚੱਲ ਰਿਹਾ ਹੈ। ਉਹ ਸਮਾਜ ਦੇ ਹਿੱਤਾ ਦੀ ਤਰਜਮਾਨੀ ਕਰ ਰਿਹਾ ਹੈ। ਚੱਲ ਰਹੇ ਸੰਘਰਸ਼ ਦੀ ਸਾਡੀ ਜੱਥੇਬੰਦੀ ਪੂਰਨ ਹਮਾਇਤ ਕਰਦੀ ਹੈ। ਸਰਦਾਰ ਕੈਂਥ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਪੀਲ ਕਰਦਿਆਂ ਕਿਹਾ ਕਿ ਜੋ ਪਿੱਛਲੇ ਵਿਧਾਨ ਸਭਾ ਸ਼ੈਸ਼ਨ ਵਿੱਚ ਜ਼ਾਅਲੀ ਸਰਟੀਫਿਕੇਟ ਜਾਰੀ ਕੀਤੇ ਗਏ ਹਨ। ਉਹਨਾਂ ਦੇ ਵਿਰੁੱਧ ਬਣਦੀ ਕਾਨੂੰਨੀ ਪ੍ਰਕਿਰਿਆ ਅਤੇ ਕਾਰਵਾਈ ਤੁਰੰਤ ਅਮਲ ਵਿੱਚ ਲਿਆਉਣ ਲਈ ਆਦੇਸ਼ ਜਾਰੀ ਗਏ ਸਨ। ਉਹਨਾਂ ਤੇ ਕਾਰਵਾਈ ਨਾ ਹੋਣ ਕਾਰਨ ਸਮਾਜ ਵਿੱਚ ਬੇਚੈਨੀ ਅਤੇ ਨਿਰਾਸ਼ਾ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਪ੍ਰਤੀ ਸਮਾਜ ਵਿੱਚ ਭਾਰੀ ਰੋਸ ਅਤੇ ਗੁੱਸਾ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਭਗਵੰਤ ਮਾਨ ਸਰਕਾਰ ਨੇ ਅ...

ਐਸ.ਏ.ਐਸ.ਨਗਰ ਵਿਖ਼ੇ ਵਣ ਵਿਭਾਗ ਦੇ ਨੱਕ ਥੱਲੇ ਹੋਣ ਜਾ ਰਹੀ ਹੈ ਦਰੱਖਤਾਂ ਦੇ ਕਟਾਈ, ਨਹੀਂ ਜਾਗ ਰਿਹਾ ਵਿਭਾਗ

ਐਸ.ਏ.ਐਸ.ਨਗਰ ਵਿਖ਼ੇ ਵਣ ਵਿਭਾਗ ਦੇ ਨੱਕ ਥੱਲੇ ਹੋਣ ਜਾ ਰਹੀ ਹੈ ਦਰੱਖਤਾਂ ਦੇ ਕਟਾਈ, ਨਹੀਂ ਜਾਗ ਰਿਹਾ ਵਿਭਾਗ  ਮੋਰਚਾ ਆਗੂਆਂ ਨੇ 16 ਫਰਵਰੀ ਨੂੰ ਵੱਡੇ ਸੰਘਰਸ਼ ਅਤੇ ਡਾਇਰੈਕਟਰ ਵਣ ਵਿਭਾਗ ਦੇ ਪੁਤਲਾ ਫੂਕਣ ਦਾ ਐਲਾਨ ਕੀਤਾ ਪ੍ਰਦਰਸ਼ਨ ਵਿੱਚ ਵੱਖ ਵੱਖ ਜਥੇਬੰਦੀਆਂ ਅਤੇ ਵਾਤਾਵਰਨ ਪ੍ਰੇਮੀ ਪਹੁੰਚ ਕੇ ਕਰਨਗੇ ਵਣ ਵਿਭਾਗ ਦੇ ਕਾਰਨਾਮਿਆਂ ਦੇ ਖੁਲਾਸੇ ਇਸ ਮੌਕੇ ਪੰਜਾਬ ਸਰਕਾਰ ਅਤੇ ਵਣ ਵਿਭਾਗ ਵਿਰੁੱਧ ਜੰਮ ਕੇ ਕੀਤੀ ਨਾਅਰੇਬਾਜ਼ੀ ਐਸ.ਏ.ਐਸ.ਨਗਰ 12 ਫਰਵਰੀ ( ਰਣਜੀਤ ਧਾਲੀਵਾਲ ) : ਪੰਜਾਬ ਸਰਕਾਰ ਆਏ ਦਿਨ ਵਾਤਾਵਰਣ ਨੂੰ ਬਚਾਉਣ ਲਈ ਵਾਤਾਵਰਨ ਦਿਵਸ ਮਨਾਕੇ ਕਰੋੜਾਂ ਰੁੱਖ ਲੋਕਾਂ ਵਿੱਚ ਵੰਡਦੀ ਹੈ ਕਿ ਪੰਜਾਬ ਦੇ ਵਾਤਾਵਰਣ ਨੂੰ ਬਚਾਇਆ ਜਾਵੇ ਪਰ ਅਸਲੀਅਤ ਕੁਝ ਹੋਰ ਹੈ। ਸਰਕਾਰ ਪਲੇ ਹੋਏ ਰੁੱਖਾਂ ਨੂੰ ਵੱਢਣ ਦੀ ਪ੍ਰਵਾਨਗੀ ਮਾਲ ਬਣਾਉਣ ਵਾਲੀਆਂ ਧਨਾਢ ਕੰਪਨੀਆਂ ਨੂੰ ਦੇ ਕੇ ਪੰਜਾਬ ਦਾ ਉਜਾੜਾ ਸ਼ਰੇਆਮ ਕਰਵਾ ਰਹੀ ਹੈ। ਇਹ ਵਿਚਾਰ ਐਸ ਸੀ ਬੀਸੀ ਮਹਾ ਪੰਚਾਇਤ ਪੰਜਾਬ ਵੱਲੋਂ ਐਸ.ਏ.ਐਸ.ਨਗਰ (ਮੋਹਾਲੀ) ਫੇਸ 7 ਦੀਆਂ ਲਾਈਟਾਂ ਤੇ ਚੱਲ ਰਹੇ ਰਿਜ਼ਰਵੇਸ਼ਨ ਚੋਰ ਫੜੋ ਮੋਰਚੇ ਦੇ ਆਗੂਆਂ ਨੇ ਪ੍ਰੈਸ ਸਾਹਮਣੇ ਪ੍ਰਗਟ ਕੀਤੇ ਤੇ ਸਰਕਾਰ ਅਤੇ ਵਣ ਵਿਭਾਗ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ। ਉਹਨਾਂ ਐਲਾਨ ਕੀਤਾ ਕਿ ਆ ਰਹੀ 16 ਫਰਵਰੀ ਦਿਨ ਐਤਵਾਰ ਨੂੰ ਵੱਡਾ ਐਕਸ਼ਨ ਕਰਕੇ ਕੁੰਭਕਰਨੀ ਨੀਂਦ ਤੋ ਸਰਕਾਰ ਅਤੇ ਬਣ ਵਿਭਾਗ ਨੂੰ ਜਗਾਇਆ ਜਾਏਗਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਮੋ...

ਧੰਨ ਧੰਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਦਾ ਜਨਮ ਦਿਹਾੜਾ 'ਰਿਜਰਵੇਸ਼ਨ ਚੋਰ ਫੜੋ ਮੋਰਚਾ' ਤੇ 16 ਫਰਵਰੀ ਨੂੰ ਧੂਮ ਧਾਮ ਨਾਲ ਮਨਾਇਆ ਜਾਵੇਗਾ

ਧੰਨ ਧੰਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਦਾ ਜਨਮ ਦਿਹਾੜਾ 'ਰਿਜਰਵੇਸ਼ਨ ਚੋਰ ਫੜੋ ਮੋਰਚਾ' ਤੇ 16 ਫਰਵਰੀ ਨੂੰ ਧੂਮ ਧਾਮ ਨਾਲ ਮਨਾਇਆ ਜਾਵੇਗਾ ਐਸ.ਏ.ਐਸ.ਨਗਰ 11 ਫਰਵਰੀ ( ਰਣਜੀਤ ਧਾਲੀਵਾਲ ) : ਧੰਨ ਧੰਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਨੂੰ ਸਾਰੀ ਦੁਨੀਆ ਬੜੇ ਉਤਸ਼ਾਹ ਨਾਲ ਮਨਾ ਰਹੀ ਹੈ। ਹਰ ਪਿੰਡ ਹਰ ਸ਼ਹਿਰ ਹਰ ਕਸਬੇ ਵਿੱਚ ਵੱਡੇ ਵੱਡੇ ਸਮਾਗਮ ਹੋ ਰਹੇ ਨੇ ਗੁਰੂ ਕੇ ਲੰਗਰ ਚੱਲ ਰਹੇ ਹਨ। ਗੁਰੂ ਮਹਾਰਾਜ ਦੇ ਜਨਮ ਦਿਹਾੜੇ ਦੀ ਖੁਸ਼ੀ ਵਿੱਚ ਮੋਹਾਲੀ ਫੇਸ 7 ਸੱਤ ਲਾਈਟਾਂ ਤੇ ਐਸਸੀ ਬੀਸੀ ਮਹਾ ਪੰਚਾਇਤ ਪੰਜਾਬ ਵੱਲੋਂ ਚੱਲ ਰਹੇ ਰਿਜ਼ਰਵੇਸ਼ਨ ਚੋਰ ਫੜੋ ਮੋਰਚੇ ਤੇ 16 ਫਰਵਰੀ 2025 ਦਿਨ ਐਤਵਾਰ ਨੂੰ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਸਵੇਰੇ 10:00 ਵਜੇ ਤੋਂ 12:00 ਵਜੇ ਤੱਕ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕੀਤੇ ਜਾਣਗੇ। ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤੇਗਾ। ਸਮੂਹ ਸਾਧ ਸੰਗਤ, ਐਸਸੀ ਬੀਸੀ ਸਮਾਜ ਅਤੇ ਸਮੂਹ ਜਥੇਬੰਦੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਪ੍ਰੋਗਰਾਮ ਵਿੱਚ ਸਮੇਂ ਸਿਰ ਪਹੁੰਚਣ ਦੀ ਕਿਰਪਾਲਤਾ ਕਰਨੀ। ਇਹ ਜਾਣਕਾਰੀ ਅੱਜ ਪ੍ਰੈਸ ਦੇ ਸਾਹਮਣੇ ਸਮੂਹ ਐਸਸੀ ਬੀਸੀ ਮਹਾ ਪੰਚਾਇਤ ਪੰਜਾਬ ਦੇ ਸੀਨੀਅਰ ਆਗੂਆਂ ਨੇ ਦਿੱਤੀ। ਜਿਸ ਵਿੱਚ ਸੀਨੀਅਰ ਆਗੂ ਬਲਵਿੰਦਰ ਸਿੰਘ ਕੁੰਭੜਾ, ਹਰਨੇਕ ਸਿੰਘ ਮਲੋਆ, ਪ੍ਰਿੰਸੀਪਲ ਬਨਵਾਰੀ ਲਾਲ, ਹਰਚੰਦ ਸਿੰਘ ਜਖਵਾਲੀ, ਡਾ. ਜਗਜੀਵਨ ਸਿੰਘ ਸਰਪੰਚ, ਬਲਵਿੰਦਰ ਸਿੰਘ ...

ਪੰਜਾਬ ਸੁਬਾਰਡੀਨੇਟ ਸਰਵਿਸਿਜ ਫੈਡਰੇਸਨ ਵਲੋ ਲਗਾਤਾਰ ਧਰਨਾ ਕੀਤਾ ਸੁਰੂ

ਪੰਜਾਬ ਸੁਬਾਰਡੀਨੇਟ ਸਰਵਿਸਿਜ ਫੈਡਰੇਸਨ ਵਲੋ ਲਗਾਤਾਰ ਧਰਨਾ ਕੀਤਾ ਸੁਰੂ ਪਟਿਆਲਾ/ਐਸ.ਏ.ਐਸ.ਨਗਰ 7 ਫਰਵਰੀ ( ਰਣਜੀਤ ਧਾਲੀਵਾਲ ) : ਸੂਬਾ ਕਮੇਟੀ ਦੇ ਫੈਸਲੇ ਤਹਿਤ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ (1406/22ਬੀ.) ਵਲੋਂ ਜ਼ਿਲ੍ਹਾ ਪੱਧਰ ਰੈਲੀ ਕਰਕੇ ਲਗਾਤਾਰ ਧਰਨਾ ਕੀਤਾ ਸੁਰੂ। ਇਸ ਧਰਨੇ ਦੀ ਅਗਵਾਈ ਲਖਵਿੰਦਰ ਸਿੰਘ ਖਾਨਪੁਰ, ਜਸਵਿੰਦਰ ਸਿੰਘ ਸੋਜਾ, ਮਾਸਟਰ ਪਰਮਜੀਤ ਸਿੰਘ ਕੁਲਦੀਪ ਸਿੰਘ ਘੱਗਾ, ਭਜਨ ਸਿੰਘ ਲੰਗ ਨੇ ਕੀਤੀ । ਇਸ ਮੌਕੇ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਕੇਂਦਰ ਅਤੇ ਸੂਬਾ ਸਰਕਾਰਾਂ ਦੀਆਂ ਮੁਲਾਜ਼ਮ/ ਪੈਨਸ਼ਨਰ ਮਾਰੂ ਨੀਤੀਆਂ ਸਬੰਧੀ ਰੋਸ ਪ੍ਰਗਟ ਕੀਤਾ ਗਿਆ। ਬੁਲਾਰਿਆਂ ਨੇ ਕਿਹਾ ਕਿ ਬੇਸ਼ੱਕ ਅੱਜ ਦੋ ਪ੍ਰਦਰਸ਼ਨ ਹਨ ਪ੍ਰੰਤੂ ਸਰਕਾਰਾ ਦੀਆਂ ਨੀਤੀਆਂ ਦਾ ਮੂਹ ਤੋੜਵਾਂ ਜਵਾਬ ਦੇਣ ਲਈ ਸਮੁੱਚਾ ਮੁਲਾਜ਼ਮ ਅਤੇ ਪੈਨਸ਼ਨਰ ਵਰਗ ਇੱਕ ਝੰਡੇ ਹੇਠ ਸੰਘਰਸ਼ ਕਰ ਰਿਹਾ ਹੈ। ਸੂਬਾ ਆਗੂ ਸਾਥੀ ਦਰਸ਼ਨ ਬੇਲੂ ਮਾਜਰਾ, ਜਸਵਿੰਦਰ ਸਿੰਘ ਸਮਾਣਾ ,ਜਸਵੀਰ ਸਿੰਘ , ਕੌਰ ਸਿੰਘ , ਜਗਤਾਰ ਸਿੰਘ ਸ਼ਾਹਪੁਰ,ਹਰਵੀਰ ਸੁਨਾਮ ਨੇ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਵਲੋਂ ਸੰਘਰਸ਼ ਕੀਤਾ ਜਾ ਰਿਹਾ ਹੈ ਪ੍ਰੰਤੂ ਆਮ ਆਦਮੀਆਂ ਦੇ ਮੁੱਖ ਮੰਤਰੀ ਵਲੋਂ ਸਾਂਝੇ ਫਰੰਟ ਨੂੰ ਵਾਰ ਵਾਰ ਮੀਟਿੰਗ ਦਾ ਸਮਾਂ ਦੇ ਕੇ ਰੱਦ ਕੀਤਾ ਜਾ ਰਿਹਾ ਹੈ, ਜਿਸ ਤੋਂ ਇਹ ਸਪੱਸ਼ਟ ਹੈ ਕਿ ਇਹ ਸਰਕਾਰ ਮੁਲਾਜ਼ਮ ਮੰਗਾਂ ਨੂੰ ਹੱਲ ਕਰਨ ਦੇ ਰੋਂਅ ਵਿੱਚ ਨਹੀ ਹੈ ਅ...