Sanyukt Karamchari Morcha holds protest rally in support of demands. Demand raised for one-time regularization of contract employees who have completed 10 years of service. Demand raised for outsourcing recruitment through a government agency instead of the GeM portal. Chandigarh 5 August ( Ranjeet Singh Dhaliwal ) : Today, under the banner of the Sanyukt Karamchari Morcha , various federations held a protest rally at the Sector 23 ground in support of their long-pending demands. Conveners, executive members, and employees from various employee organizations and federations participated in the protest rally. Addressing the rally, representatives from various federations accused the Chandigarh Administration and the Municipal Corporation administration of adopting an indifferent attitude towards resolving the employees' long-standing demands. They stated that numerous issues concerning regular, contractual, outsourced, and daily-wage employees, as well as pensioners and other catego...
ਬਿਜਲੀ ਮੀਟਰ ਰੀਡਰਾਂ ਦੀ ਲੰਮੀ ਚੱਲ ਰਹੀ ਹੜਤਾਲ ਨੇ ਖਪਤਕਾਰਾਂ ਦੀ ਮੁਸ਼ਕਲ ਵਧਾ ਦਿੱਤੀ ਐਸ.ਏ.ਐਸ.ਨਗਰ 31 ਦਸੰਬਰ ( ਰਣਜੀਤ ਧਾਲੀਵਾਲ ) : ਬਿਜਲੀ ਮੀਟਰ ਰੀਡਰਾਂ ਦੀ ਲੰਮੀ ਚੱਲ ਰਹੀ ਹੜਤਾਲ ਨੇ ਖਪਤਕਾਰਾਂ ਦੀ ਮੁਸ਼ਕਲ ਵਧਾ ਦਿੱਤੀ ਹੈ। ਪਿਛਲੇ ਕਰੀਬ ਦੋ ਮਹੀਨਿਆਂ ਤੋਂ ਮੀਟਰ ਰੀਡਿੰਗ ਨਾ ਲੈ ਕਾਰਨ ਖਪਤਕਾਰਾਂ ਨੂੰ ਅਸਲ ਖਪਤ ਦੀ ਥਾਂ ਔਸਤ ਆਧਾਰਤ ਬਿੱਲ ਭੇਜੇ ਜਾ ਰਹੇ ਹਨ, ਜਿਸ ਨਾਲ ਲੋਕਾਂ ਵਿਚ ਭਾਰੀ ਨਾਰਾਜ਼ਗੀ ਪਾਈ ਜਾ ਰਹੀ ਹੈ। ਬੁਧਵਾਰ ਤੱਕ ਮੀਟਰ ਰੀਡਰਾਂ ਦੀ ਹੜਤਾਲ ਨੂੰ 45 ਦਿਨ ਪੂਰੇ ਹੋ ਚੁੱਕੇ ਹਨ, ਪਰ ਅਜੇ ਤੱਕ ਮਸਲੇ ਦਾ ਕੋਈ ਢੁੱਕਵਾਂ ਹੱਲ ਨਹੀਂ ਨਿਕਲਿਆ ਅਤੇ ਨਾ ਹੀ ਜਲਦ ਆਉਣ ਵਾਲੇ ਦਿਨਾਂ ਵਿਚ ਇਸ ਸਮੱਸਿਆ ਦਾ ਹੱਲ ਹੋਣ ਦੀ ਆਸ ਹੈ। ਆਲ ਪੰਜਾਬੀ ਮੀਟਰ ਰੀਡਰ ਯੂਨੀਅਨ ਦੇ ਪ੍ਰਧਾਨ ਜਤਿੰਦਰ ਸਿੰਘ ਭੰਗੂ ਨੇ ਦੱਸਿਆ ਕਿ ਪਿਛਲੇ 12 ਸਾਲਾ ਤੋਂ ਪਾਵਰਕਾਮ ਲਈ ਬਿਜਲੀ ਬਿੱਲਾਂ ਦੀ ਰੀਡਿੰਗ ਦਾ ਕੰਮ ਕਰਨ ਵਾਲੇ ਮੀਟਰ ਰੀਡਰ ਨਿੱਜੀ ਕੰਪਨੀਆਂ ਦੇ ਲਗਾਤਾਰ ਸੋਸ਼ਣ ਦਾ ਸ਼ਿਕਾਰ ਬਣੇ ਹੋਏ ਹਨ। ਉਨ੍ਹਾਂ ਕਿਹਾ ਕਿ ਨਿੱਜੀ ਕੰਪਨੀਆਂ ਵੱਲੋਂ ਦਿੱਤੇ ਗਏ ਵਰਕ ਆਰਡਰ ਅਨੁਸਾਰ ਉਨ੍ਹਾਂ ਨੂੰ ਨਾ ਤਾਂ ਪੂਰਾ ਭੁਗਤਾਨ ਮਿਲ ਰਿਹਾ ਹੈ ਅਤੇ ਨਾ ਹੀ ਸਮੇਂ ਸਿਰ ਤਨਖਾਹ ਦਿੱਤੀ ਜਾ ਰਹੀ ਹੈ, ਜਿਸ ਕਾਰਨ ਮੀਟਰ ਰੀਡਰ ਆਰਥਿਕ ਤੰਗੀ ਦੇ ਕਿਨਾਰੇ ਪਹੁੰਚ ਗਏ ਹਨ। ਉਨ੍ਹਾਂ ਦੱਸਿਆ ਕਿ ਤਨਖਾਹ ਲਈ ਉਨ੍ਹਾਂ ਨੂੰ ਕਰੀਬ ਦੋ ਤੋਂ ਤਿੰਨ ਮਹੀਨੇ ਇੰਤਜ਼ਾਰ ਕਰਨ ਪੈਂਦਾ ਹੈ। ਇਸ ਦੇ ਬਾਵਜੂ...