85 ਸਾਲਾ ਬਾਬਾ ਲਾਭ ਸਿੰਘ ਦੀ ਨਿਰੰਤਰ ਚੱਲ ਰਹੀ ਭੁੱਖ ਹੜਤਾਲ ਨਾਲ ਪ੍ਰਸ਼ਾਸਨ ਜਾਗਿਆ, ਕਰਵਾਈ ਭੁੱਖ ਹੜਤਾਲ ਸਮਾਪਤ
ਬਾਬਾ ਲਾਭ ਸਿੰਘ ਨੂੰ ਡੀਐਸਪੀ ਸਿਟੀ-2 ਹਰਸਿਮਰਤ ਸਿੰਘ ਬੱਲ ਅਤੇ ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਵੱਲੋਂ ਜੂਸ ਪਿਲਾਇਆ ਗਿਆ ਤੇ ਸਿਰੋਪਾਓ ਪਾਕੇ ਕੀਤਾ ਸਨਮਾਨਿਤ
ਇਸ ਮਾਮਲੇ ਬਾਰੇ ਮਾਨਯੋਗ ਹਾਈਕੋਰਟ ਵਿੱਚ ਬਹੁਤ ਜਲਦ ਹੋਵੇਗੀ ਅੰਬ ਕੱਟਣ ਵਾਲਿਆਂ ਤੇ ਬਣਦੀ ਸਖਤ ਕਾਰਵਾਈ ਤੇ ਸੰਬੰਧਤ ਵਿਭਾਗ ਵੀ ਜਾਣਗੇ ਟੰਗੇ : ਬਲਵਿੰਦਰ ਕੁੰਭੜਾ
ਐਸ.ਏ.ਐਸ.ਨਗਰ 10 ਦਸੰਬਰ ( ਰਣਜੀਤ ਧਾਲੀਵਾਲ ) : ਐਸ ਸੀ ਬੀਸੀ ਮਹਾ ਪੰਚਾਇਤ ਪੰਜਾਬ ਵੱਲੋਂ ਮੋਹਾਲੀ ਫੇਸ 7 ਦੀਆਂ ਲਾਈਟਾਂ ਤੇ ਚੱਲ ਰਹੇ ਮੋਰਚੇ ਦੇ ਨਜ਼ਦੀਕ ਬਣ ਰਹੇ ਫਿਨਿਕਸ ਮਾਲ ਦੇ ਮਾਲਕਾ ਵੱਲੋਂ ਗੁਰਦੁਆਰਾ ਅੰਬ ਸਾਹਿਬ ਦੇ ਇਤਿਹਾਸਿਕ ਅੰਬਾਂ ਦੇ ਬਾਗ ਨੂੰ ਕੱਟਣ ਦੇ ਵਿਰੋਧ ਵਿੱਚ ਕੌਮੀ ਇਨਸਾਫ ਮੋਰਚੇ ਦੇ ਸੀਨੀਅਰ ਆਗੂ ਬਾਬਾ ਲਾਭ ਸਿੰਘ ਵੱਲੋਂ ਪਿਛਲੇ ਅੱਠ ਦਿਨਾਂ ਤੋਂ ਨਿਰੰਤਰ ਭੁੱਖ ਹੜਤਾਲ ਜਾਰੀ ਸੀ। ਅੱਜ ਮੋਹਾਲੀ ਪ੍ਰਸ਼ਾਸਨ ਵੱਲੋਂ ਡੀਐਸਪੀ ਸਿਟੀ-2 ਹਰਸਿਮਰਤ ਸਿੰਘ ਬੱਲ, ਐਸਐਚਓ ਸਤਨਾਮ ਸਿੰਘ ਅਤੇ ਐਸ ਸੀ ਬੀਸੀ ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਵੱਲੋਂ ਬਾਬਾ ਲਾਭ ਸਿੰਘ ਜੀ ਨੂੰ ਜੂਸ ਪਿਲਾਇਆ ਗਿਆ ਤੇ ਉਹਨਾਂ ਦੀ ਭੁੱਖ ਹੜਤਾਲ ਖਤਮ ਕੀਤੀ ਗਈ, ਉਪਰੰਤ ਸਿਰੋਪਾਓ ਪਾਕੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਕਿਹਾ ਕਿ ਇਹ ਮਾਮਲਾ ਮਾਨਯੋਗ ਹਾਈਕੋਰਟ ਵਿੱਚ ਚਾਰਾਜੋਈ ਅਧੀਨ ਹੈ ਤੇ ਸਾਨੂੰ ਮਾਨਯੋਗ ਹਾਈਕੋਰਟ ਦੇ ਹੁਕਮਾਂ ਤੇ ਪੂਰਨ ਵਿਸ਼ਵਾਸ ਹੈ। ਸਾਨੂੰ ਆਸ ਹੈ ਕਿ ਬਹੁਤ ਜਲਦ ਵਣ ਵਿਭਾਗ, ਪੁੱਡਾ, ਗਮਾਡਾ, ਨਗਰ ਨਿਗਮ ਅਤੇ ਮਾਲ ਦੇ ਮਾਲਕਾਂ ਤੇ ਜਲਦ ਬਣਦੀ ਵੱਡੀ ਕਾਰਵਾਈ ਹੋਵੇਗੀ। ਉਹਨਾਂ ਕਿਹਾ ਕਿ ਅਸੀਂ ਵਾਤਾਵਰਨ ਬਚਾਉਣ ਲਈ ਹਮੇਸ਼ਾ ਤਤਪਰ ਰਹਿੰਦੇ ਹਾਂ। ਸਾਡਾ ਮੋਰਚਾ ਹਮੇਸ਼ਾ ਅੱਤਿਆਚਾਰ ਅਤੇ ਭਰਿਸ਼ਟਾਚਾਰ ਦੇ ਵਿਰੋਧ ਵਿੱਚ ਲੜਾਈ ਲੜਦਾ ਰਹਿੰਦਾ ਹੈ।
ਇਸ ਮੌਕੇ ਮੋਹਾਲੀ ਪ੍ਰਸ਼ਾਸਨ ਵੱਲੋਂ ਆਏ ਡੀਐਸਪੀ ਸਿਟੀ-2 ਹਰਸਿਮਰਤ ਸਿੰਘ ਬਲ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬਾਬਾ ਲਾਭ ਸਿੰਘ ਜੀ ਵੱਲੋਂ ਚੱਲ ਰਹੀ ਭੁੱਖ ਹੜਤਾਲ ਸਮਾਪਤ ਕਰ ਦਿੱਤੀ ਹੈ ਤੇ ਸਾਡੇ ਵੱਲੋਂ ਉਹਨਾਂ ਨੂੰ ਜੂਸ ਪਿਲਾਇਆ ਗਿਆ ਹੈ। ਉਨ੍ਹਾਂ ਬਾਬਾ ਜੀ ਵੱਲੋਂ ਕੀਤੀ ਮੰਗ ਨੂੰ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ। ਮੋਰਚੇ ਦੇ ਸੀਨੀਅਰ ਆਗੂ ਮਾਸਟਰ ਬਨਵਾਰੀ ਲਾਲ,ਅਜੈਬ ਸਿੰਘ ਬਠੋਈ ਅਤੇ ਨੰਬਰਦਾਰ ਸਤਨਾਮ ਸਿੰਘ ਨੇ ਪ੍ਰੈਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਾਤਾਵਰਣ ਨੂੰ ਬਚਾਉਣ ਲਈ ਸਾਨੂੰ ਸਭ ਨੂੰ ਅੱਗੇ ਆਉਣਾ ਚਾਹੀਦਾ ਹੈ। ਇਸ ਮੌਕੇ ਅਜਾਇਬ ਸਿੰਘ ਬਾਕਰਪੁਰ, ਕਰਮ ਸਿੰਘ ਕੁਰੜੀ, ਸ਼ਿਕਸ਼ਾ ਸ਼ਰਮਾ, ਕੁਲਦੀਪ ਸਿੰਘ, ਐਡਵੋਕੇਟ ਬੰਟੀ ਸਲਣ, ਕਰਮਜੀਤ ਸਿੰਘ, ਮਨਜੀਤ ਸਿੰਘ ਮੇਵਾ, ਹਰਪਾਲ ਸਿੰਘ, ਹਰਦੀਪ ਸਿੰਘ, ਪਰਮਿੰਦਰ ਸਿੰਘ, ਮਨਦੀਪ ਸਿੰਘ, ਬੱਬਲ ਚੌਪੜਾ, ਰਾਜ ਗਿੱਲ ਅਤੇ ਅਜੇ ਕੁਮਾਰ ਆਦਿ ਹਾਜ਼ਰ ਹੋਏ।

Comments
Post a Comment