Skip to main content

Posts

Showing posts with the label Pb Govt

Sukhbir S Badal warns against conspiracy to render Sikhs leaderless

Sukhbir S Badal warns against conspiracy to render Sikhs leaderless Pays glowing tributes to Guru Tegh Bahadur Sahib’s supreme sacrifice for secular values. Asserts Sikh religion under dangerous ideological and political attack. Chandigarh 18 October ( Ranjeet Singh Dhaliwal ) : Shiromani Akali Dal (SAD) president Sardar Sukhbir Singh Badal today called upon Sikhs all over the world to “ recognise, expose and defeat the deep rooted conspiracy to grab control of Sikh religious institutions and to render the Khalsa Panth totally leaderless. “ Addressing a seminar organised by the Shiromani Gurdwara Prabandhik Committee ( SGPC) to commemorate the 350th anniversary of the martyrdom of the ninth Guru Shri Guru Tegh Bahadur Sahib in New Delhi this morning, Mr Badal said the country desperately needed to follow the footsteps of Guru Sahib and uphold the values of secularism , human rights and civil liberties for which he made an unparalleled and supreme sacrifice . Guru Tegh Bahadur sahib is ...

ਖੰਗੂੜਾ–ਕਾਹਲੋਂ ਗਰੁੱਪ (ਲਾਲ ਰੰਗ ਵਾਲੀ ਟੀਮ)ਨੇ ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ਚੋਣਾਂ ਵਿੱਚ ਦਰਜ ਕੀਤੀ ਇਤਿਹਾਸਕ ਜਿੱਤ

ਖੰਗੂੜਾ–ਕਾਹਲੋਂ ਗਰੁੱਪ (ਲਾਲ ਰੰਗ ਵਾਲੀ ਟੀਮ)ਨੇ ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ਚੋਣਾਂ ਵਿੱਚ ਦਰਜ ਕੀਤੀ ਇਤਿਹਾਸਕ ਜਿੱਤ ਐਸ.ਏ.ਐਸ.ਨਗਰ 17 ਅਕਤੂਬਰ ( ਰਣਜੀਤ ਧਾਲੀਵਾਲ ) : ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ਦੀਆਂ ਹੋਈਆਂ ਚੋਣਾਂ ਵਿੱਚ ਖੰਗੂੜਾ–ਕਾਹਲੋਂ ਗਰੁੱਪ (ਲਾਲ ਟੀਮ) ਨੇ ਸ਼ਾਨਦਾਰ ਜਿੱਤ ਦਰਜ ਕਰਦੇ ਹੋਏ ਬੋਰਡ ਦੇ ਹਜ਼ਾਰਾਂ ਕਰਮਚਾਰੀਆਂ ਦਾ ਭਰੋਸਾ ਇਕ ਵਾਰ ਫਿਰ ਜਿੱਤਿਆ ਹੈ। ਗਰੁੱਪ ਦੇ ਉਮੀਦਵਾਰਾਂ ਨੇ ਵੋਟਾਂ ਦੇ ਵੱਡੇ ਫਰਕ ਨਾਲ ਜਿੱਤ ਹਾਸਲ ਕਰਕੇ ਇਹ ਸਾਬਤ ਕੀਤਾ ਹੈ ਕਿ ਮੁਲਾਜ਼ਮਾਂ ਨੇ ਸੱਚ, ਇਮਾਨਦਾਰੀ ਅਤੇ ਜਥੇਬੰਦੀ ਦੀ ਏਕਤਾ ਤੇ ਮੋਹਰ ਲਾਈ ਹੈ। ਚੋਣ ਨਤੀਜੇ ਆਉਣ ਤੋਂ ਬਾਅਦ ਮੁੱਖ ਦਫ਼ਤਰ ਅਤੇ ਖੇਤਰੀ ਦਫ਼ਤਰ ਅਤੇ ਆਦਰਸ਼ ਸਕੂਲਾਂ ਵਿੱਚ ਖੁਸ਼ੀ ਦਾ ਮਾਹੌਲ ਬਣ ਗਿਆ। ਗਰੁੱਪ ਦੇ ਪ੍ਰਧਾਨ ਪਰਵਿੰਦਰ ਸਿੰਘ ਖੰਗੂੜਾ ਅਤੇ ਜਨਰਲ ਸਕੱਤਰ ਪਰਮਜੀਤ ਸਿੰਘ ਬੈਨੀਪਾਲ ਨੇ ਕਿਹਾ ਕਿ ਇਹ ਜਿੱਤ ਹਰ ਉਸ ਕਰਮਚਾਰੀ ਦੀ ਜਿੱਤ ਹੈ ਜਿਸ ਨੇ ਨਿੱਜੀ ਹਿੱਤਾਂ ਤੋਂ ਉੱਪਰ ਚੜ੍ਹ ਕੇ ਬੋਰਡ ਦੀ ਏਕਤਾ ਅਤੇ ਹਿੱਤਾਂ ਲਈ ਵੋਟ ਪਾਈ। ਉਹਨਾਂ ਕਿਹਾ “ਅਸੀਂ ਇਹ ਵਾਅਦਾ ਕਰਦੇ ਹਾਂ ਕਿ ਬੋਰਡ ਦੇ ਹਰੇਕ ਮੁਲਾਜ਼ਮ ਦੀ ਆਵਾਜ਼ ਬਣਾਂਗੇ। ਸਾਰੀਆਂ ਅਧੂਰੀਆਂ ਮੰਗਾਂ ਨੂੰ ਪੂਰਾ ਕਰਵਾਉਣ ਲਈ ਪੂਰੀ ਮਿਹਨਤ ,ਪਾਰਦਰਸ਼ਤਾ, ਜ਼ਿੰਮੇਵਾਰੀ ਅਤੇ ਸੇਵਾ ਸਾਡੇ ਕਾਰਜਕਾਲ ਦੀ ਪਹਿਚਾਣ ਹੋਵੇਗੀ।” ਗਰੁੱਪ ਨੇ ਇਸ ਜਿੱਤ ਲਈ ਸਾਰੇ ਮੁਲਾਜ਼ਮ ਸਾਥੀਆਂ ਦਾ ਤਹਿ ਦਿ...

ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਮੁਲਾਜ਼ਮਾਂ ਵੱਲੋਂ ਡਿਪਟੀ ਕਮਿਸ਼ਨਰ ਬਠਿੰਡਾ ਰਾਹੀਂ ਮੁੱਖ ਮੰਤਰੀ ਨੂੰ ਭੇਜਿਆ ਮੰਗ ਪੱਤਰ

ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਮੁਲਾਜ਼ਮਾਂ ਵੱਲੋਂ ਡਿਪਟੀ ਕਮਿਸ਼ਨਰ ਬਠਿੰਡਾ ਰਾਹੀਂ ਮੁੱਖ ਮੰਤਰੀ ਨੂੰ ਭੇਜਿਆ ਮੰਗ ਪੱਤਰ 16 ਨਵੰਬਰ ਨੂੰ ਸੰਗਰੂਰ ਵਿਖੇ ਸਾਝਾਂ ਫਰੰਟ ਵੱਲੋਂ ਕੀਤੀ ਜਾਣ ਵਾਲੀ ਰੈਲੀ ਵੱਡੀ ਗਿਣਤੀ ਵਿੱਚ ਸ਼ਾਮਲ ਹੋਣ ਦਾ ਫ਼ੈਸਲਾ ਸਰਕਾਰ ਦੀ ਚੁੱਪ ਨੇ ਮੁਲਾਜ਼ਮ ਕਾਲੀ ਦਿਵਾਲੀ ਮਨਾਉਣ ਲਈ ਮਜਬੂਰ ਕੀਤੇ ਬਠਿੰਡਾ/ਚੰਡੀਗੜ੍ਹ 17 ਅਕਤੂਬਰ ( ਰਣਜੀਤ ਧਾਲੀਵਾਲ ) : ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਹੈਡ ਆਫਿਸ 1406 -22 ਬੀ ਚੰਡੀਗੜ੍ਹ ਦੇ ਸੱਦੇ ਤਹਿਤ ਜਿਲਾ ਪ੍ਰਧਾਨ ਹਰਨੇਕ ਸਿੰਘ ਗਹਿਰੀ ਦੀ ਅਗਵਾਈ ਚ ਬਠਿੰਡਾ ਪੰਜਾਬ ਸਰਕਾਰ ਦੇ ਸਰਕਾਰੀ ਕਰਮਚਾਰੀਆਂ ਜਬਰਦਸਤ ਰੈਲੀ ਕਰਕੇ ਡਿਪਟੀ ਕਮਿਸਨਰ ਬਠਿੰਡਾ ਰਾਹੀਂ ਪੰਜਾਬ ਸਰਕਾਰ ਨੂੰ ਮੰਗ ਪੱਤਰ ਭੇਜਿਆ l ਇਸ ਮੌਕੇ ਪੈ੍ਸ ਨੂੰ ਜਿਲ੍ਹਾ ਪ੍ਰੈਸ ਸਕੱਤਰ ਗੁਰਮੀਤ ਸਿੰਘ ਭੋਡਪੁਰਾ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਰੈਲੀ ਨੂੰ ਸੰਬੋਧਨ ਕਰਦਿਆਂ ਪੀ ਡਬਲਿਯੂ ਡੀ ਫੀਲਡ ਐਂਡ ਵਰਕਸਾਪ ਵਰਕਰਜ ਯੂਨਿਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਬਲਰਾਜ ਮੌੜ ਨੇ ਦੱਸਿਆ ਪੰਜਾਬ ਐਡਹਾਕ ਤੇ ਕੰਟਰੈਕਚੁਅਲ ਡੇਲੀ ਵੇਜ ਕੱਚੇ ਕਾਮੇ ਟੈਂਪਰੇਰੀ, ਵਰਕਚਾਜ ਅਤੇ ਆਉਟ ਸੋਰਸਿੰਗ ਇੰਪਲਾਈਜ ਵੈਲਫੇਅਰ ਐਕਟ 2016 ਵਿੱਚ ਬੇਲੋੜੇ ਅੜਿੱਕੇ ਬੰਦ ਕਰਦਿਆਂ ਸਮੁੱਚੇ ਤਿੰਨ ਸਾਲ ਦੀ ਸੇਵਾ ਵਾਲੇ ਕੱਚੇ ਮੁਲਾਜਮ ਪੱਕੇ ਕੀਤੇ ਜਾਣ ਅਤੇ ਆਉਟ ਸੋਰਿਸਿੰਗ ਮੁਲਾਜਮਾ ਨੂੰ ਸਿੱਧਾ ਵਿਭਾਗ ਅਧੀਨ ਲਿਆਂਦਾ ਜਾਵੇl, ਇਸ ਮੌਕੇ ਫੈਡਰੇਸਨ ਦੇ ...

Demand for Probe into ₹583 Crore Amritsar Smart City Scam: Social RTI Activist Gurmeet Singh Bablu Seeks Justice from CM Bhagwant Mann

Demand for Probe into ₹583 Crore Amritsar Smart City Scam: Social RTI Activist Gurmeet Singh Bablu Seeks Justice from CM Bhagwant Mann Chandigarh 16 October ( Ranjeet Singh Dhaliwal ) : Social RTI activist Gurmeet Singh Bablu from the holy city of Amritsar has demanded that Punjab Chief Minister Bhagwant Mann order an independent probe into the alleged ₹583 crore scam in the Amritsar Smart City Project. Bablu has also filed a detailed complaint with the Comptroller and Auditor General (CAG) on October 10, 2025. Addressing a press conference at the Chandigarh Press Club, Bablu said that he has previously exposed several scams including those in ECHS and NDPS. Now, he has revealed that tenders worth crores under the Smart City Project have repeatedly been awarded to the same company — Sharma Construction — for several consecutive years, allegedly benefitting two bureaucrats. “The condition of Amritsar’s roads is pathetic; it’s evident that not even a fraction of the funds, let alone cror...

ਜਨਤਾ ਦੇ ਹੱਕ ਦੀ ਲੜਾਈ ‘ਚ ਸੀਐਮ ਭਗਵੰਤ ਮਾਨ ਤੋਂ ਨਿਆਂ ਦੀ ਉਮੀਦ : ਗੁਰਮਿਤ ਸਿੰਘ ਬਬਲੂ

ਜਨਤਾ ਦੇ ਹੱਕ ਦੀ ਲੜਾਈ ‘ਚ ਸੀਐਮ ਭਗਵੰਤ ਮਾਨ ਤੋਂ ਨਿਆਂ ਦੀ ਉਮੀਦ : ਗੁਰਮਿਤ ਸਿੰਘ ਬਬਲੂ ਅੰਮ੍ਰਿਤਸਰ ਸਮਾਰਟ ਸਿਟੀ ‘ਚ ₹583 ਕਰੋੜ ਦੇ ਘੋਟਾਲੇ ਦੀ ਜਾਂਚ ਦੀ ਮੰਗ - ਸੋਸ਼ਲ ਆਰਟੀਆਈ ਐਕਟਿਵਿਸਟ ਗੁਰਮਿਤ ਸਿੰਘ ਬਬਲੂ ਦਾ ਵੱਡਾ ਖੁਲਾਸਾ ਚੰਡੀਗੜ੍ਹ 16 ਅਕਤੂਬਰ ( ਰਣਜੀਤ ਧਾਲੀਵਾਲ ) : ਅੰਮ੍ਰਿਤਸਰ ਦੇ ਸੋਸ਼ਲ ਆਰਟੀਆਈ ਐਕਟਿਵਿਸਟ ਗੁਰਮਿਤ ਸਿੰਘ ਬਬਲੂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਹੈ ਕਿ ਅੰਮ੍ਰਿਤਸਰ ਸਮਾਰਟ ਸਿਟੀ ਪ੍ਰੋਜੈਕਟ ‘ਚ ਹੋਏ ਕਥਿਤ ₹583 ਕਰੋੜ ਦੇ ਘੋਟਾਲੇ ਦੀ ਜਾਂਚ ਕਿਸੇ ਸੁਤੰਤਰ ਏਜੰਸੀ ਤੋਂ ਕਰਵਾਈ ਜਾਵੇ। ਬਬਲੂ ਨੇ ਇਸ ਸਬੰਧੀ 10 ਅਕਤੂਬਰ 2025 ਨੂੰ ਕੰਟਰੋਲਰ ਐਂਡ ਆਡੀਟਰ ਜਨਰਲ (CAG) ਨੂੰ ਵੀ ਵਿਸਥਾਰਪੂਰਵਕ ਸ਼ਿਕਾਇਤ ਦਿੱਤੀ ਹੈ। ਚੰਡੀਗੜ੍ਹ ਪ੍ਰੈੱਸ ਕਲੱਬ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਬਬਲੂ ਨੇ ਕਿਹਾ ਕਿ ਉਹ ਇਸ ਤੋਂ ਪਹਿਲਾਂ ਵੀ ECHS ਅਤੇ NDPS ਵਰਗੇ ਕਈ ਵੱਡੇ ਘੋਟਾਲਿਆਂ ਨੂੰ ਬੇਨਕਾਬ ਕਰ ਚੁੱਕੇ ਹਨ। ਹੁਣ ਉਨ੍ਹਾਂ ਨੇ ਖੁਲਾਸਾ ਕੀਤਾ ਹੈ ਕਿ ਸਮਾਰਟ ਸਿਟੀ ਪ੍ਰੋਜੈਕਟ ਦੇ ਕਰੋੜਾਂ ਰੁਪਏ ਦੇ ਟੈਂਡਰ ਲਗਾਤਾਰ ਇੱਕ ਹੀ ਕੰਪਨੀ - ਸ਼ਰਮਾ ਕੰਸਟ੍ਰਕਸ਼ਨ ਨੂੰ ਦਿੱਤੇ ਜਾ ਰਹੇ ਹਨ, ਜਿਸ ਨਾਲ ਕੁਝ ਬਿਊਰੋਕ੍ਰੈਟਸ ਨੂੰ ਗੈਰਕਾਨੂੰਨੀ ਫਾਇਦਾ ਪਹੁੰਚਾਇਆ ਜਾ ਰਿਹਾ ਹੈ; ਜਦਕਿ ਸ਼ਹਿਰ ਦੀਆਂ ਸੜਕਾਂ ਦੀ ਹਾਲਤ ਬਹੁਤ ਹੀ ਖਰਾਬ ਹੈ ਅਤੇ ਜਾਹਿਰ ਹੈ ਕਿ ਕਰੋੜਾਂ ਤਾਂ ਦੂਰ ਦੀ ਗੱਲ, ਕੁਝ ਲੱਖ ਵੀ ਅੰਮ੍ਰਿਤਸਰ ਦੀਆਂ ਸੜਕਾਂ...

ਦਿਵਾਲੀ ਦੇ ਤਿਉਹਾਰ ਤੇ ਪਨਬਸ ਪੀ.ਆਰ.ਟੀ.ਸੀ ਦੇ ਕੱਚੇ ਕਰਮਚਾਰੀਆਂ ਦੇ ਜੇਬਾਂ ਅਤੇ ਹੱਥ ਦੋਵੇਂ ਖਾਲੀ ਬਿਨਾਂ ਤਨਖਾਹਾਂ ਤੋਂ : ਰੇਸ਼ਮ ਸਿੰਘ ਗਿੱਲ

ਦਿਵਾਲੀ ਦੇ ਤਿਉਹਾਰ ਤੇ ਪਨਬਸ ਪੀ.ਆਰ.ਟੀ.ਸੀ ਦੇ ਕੱਚੇ ਕਰਮਚਾਰੀਆਂ ਦੇ ਜੇਬਾਂ ਅਤੇ ਹੱਥ ਦੋਵੇਂ ਖਾਲੀ ਬਿਨਾਂ ਤਨਖਾਹਾਂ ਤੋਂ : ਰੇਸ਼ਮ ਸਿੰਘ ਗਿੱਲ ਸਰਕਾਰ  ਨੇ ਪਨਬਸ/ ਪੀ.ਆਰ.ਟੀ.ਸੀ ਵਿਭਾਗਾਂ ਦਾ ਨਿੱਜੀਕਰਨ ਕਰਕੇ ਦਿੱਤਾ ਵੱਡਾ ਦਿਵਾਲੀ ਤੋਹਫਾ ਤਨਖਾਹ ਅਤੇ ਕਿਲੋਮੀਟਰ ਸਕੀਮ ਬੱਸਾਂ ਦਾ ਮੁਲਾਜ਼ਮਾਂ ਕਰਨਗੇ ਵਿਰੋਧ : ਹਰਕੇਸ਼ ਕੁਮਾਰ ਵਿੱਕੀ ਚੰਡੀਗੜ੍ਹ 16 ਅਕਤੂਬਰ ( ਰਣਜੀਤ ਧਾਲੀਵਾਲ ) : ਪੰਜਾਬ ਰੋਡਵੇਜ਼ ਪਨਬਸ/ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ 25/11 ਵਲੋ ਸੰਸਥਾਪਕ ਕਮਾਰ, ਚੈਅਰਮੈਨ ਬਲਵਿੰਦਰ ਸਿੰਘ ਰਾਠ, ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ, ਸੀ.ਮੀਤ ਪ੍ਰਧਾਨ ਹਰਕੇਸ਼ ਕੁਮਾਰ ਵਿੱਕੀ, ਸੈਕਟਰੀ ਸ਼ਮਸ਼ੇਰ ਸਿੰਘ ਢਿੱਲੋਂ, ਕੈਸ਼ੀਅਰ ਰਮਨਦੀਪ ਸਿੰਘ, ਬਲਜੀਤ ਸਿੰਘ, ਜੁਆਇੰਟ ਸਕੱਤਰ ਜਗਤਾਰ ਸਿੰਘ, ਜੋਧ ਸਿੰਘ ਨੇ ਕਿਹਾ ਕਿ ਪਨਬਸ ਅਤੇ ਪੀ.ਆਰ.ਟੀ.ਸੀ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਰਾਹਤ ਸਕੀਮਾ ਦੇ ਤਹਿਤ 17 ਕੈਟਾਗਰੀ ਨੂੰ ਪਹਿਲਾਂ ਤੋਂ ਹੀ ਫਰੀ ਸਫ਼ਰ ਸਹੂਲਤਾਂ ਦੇ ਰਹੀ ਹੈ ਇਸ ਤੋਂ ਇਲਾਵਾ ਸੂਬਾ ਸਰਕਾਰ ਦੇ ਫੈਸਲੇ ਮੁਤਾਬਿਕ ਲਗਭਗ 5 ਸਾਲਾਂ ਤੋਂ ਔਰਤਾਂ ਨੂੰ ਫਰੀ ਸਫ਼ਰ ਸਹੂਲਤ ਦੀ ਸੇਵਾ ਪ੍ਰਦਾਨ ਕਰ ਰਹੇ ਹਾਂ ਪਨਬਸ /ਪੀ.ਆਰ.ਟੀ.ਸੀ ਦਾ ਲਗਭਗ 12 ਸੋ ਕਰੋੜ ਰੁਪਏ ਅਤੇ ਪੀ.ਆਰ.ਟੀ.ਸੀ ਦਾ 7 ਸੋ ਕਰੋੜ ਰੁਪਏ ਸਰਕਾਰ ਵੱਲ ਫਰੀ ਸਫ਼ਰ ਸਹੂਲਤ ਦਾ ਪੈਸਾ ਪੈਡਿੰਗ ਖੜੇ ਹਨ ਇਹ ਪੈਸੇ ਨਾ ਆਉਣ  ਕਾਰਨ ਹਰ ਮਹੀਨੇ  ਮੁਲਾਜ਼ਮਾਂ ਨੂ...

ਐਸ ਸੀ ਬੀਸੀ ਮੋਰਚੇ ਤੇ ਪੁਲਿਸ ਪ੍ਰਸ਼ਾਸਨ ਤੋਂ ਪੀੜਤ ਮਹਿਲਾਵਾਂ ਨੇ ਫੂਕਿਆ ਪੁਲਿਸ ਪ੍ਰਸ਼ਾਸਨ ਦਾ ਪੁਤਲਾ ਤੇ ਜੰਮ ਕੇ ਕੀਤੀ ਨਾਅਰੇਬਾਜੀ,

ਐਸ ਸੀ ਬੀਸੀ ਮੋਰਚੇ ਤੇ ਪੁਲਿਸ ਪ੍ਰਸ਼ਾਸਨ ਤੋਂ ਪੀੜਤ ਮਹਿਲਾਵਾਂ ਨੇ ਫੂਕਿਆ ਪੁਲਿਸ ਪ੍ਰਸ਼ਾਸਨ ਦਾ ਪੁਤਲਾ ਤੇ ਜੰਮ ਕੇ ਕੀਤੀ ਨਾਅਰੇਬਾਜੀ, ਮਹਿਲਾਵਾਂ ਨੇ ਐਲਾਨ ਕੀਤਾ ਕਿ ਇਹ ਸਾਡੀ ਪ੍ਰਸ਼ਾਸਨ ਨੂੰ ਚੇਤਾਵਨੀ ਹੈ, ਜੇ ਸੁਣਵਾਈ ਨਾ ਕੀਤੀ ਤਾਂ ਬਹੁਤ ਜਲਦ ਕਰਾਂਗੀਆਂ ਵੱਡਾ ਐਕਸ਼ਨ, ਪੰਜਾਬ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਤਰਸਯੋਗ, ਲਗਦਾ ਪੰਜਾਬ ਦਾ ਕੋਈ ਨਹੀਂ ਵਾਲੀ ਵਾਰਸ : ਬਲਵਿੰਦਰ ਕੁੰਭੜਾ, ਐਸ.ਏ.ਐਸ.ਨਗਰ 9 ਅਕਤੂਬਰ ( ਰਣਜੀਤ ਧਾਲੀਵਾਲ ) : ਐਸ.ਏ.ਐਸ.ਨਗਰ (ਮੋਹਾਲੀ) ਦੇ ਫੇਸ ਸੱਤ ਦੀਆਂ ਲਾਈਟਾਂ ਕੋਲ ਐਸ ਸੀ ਬੀਸੀ ਮੋਰਚੇ ਤੇ ਮਹਿਲਾਵਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਦੁਖੀ ਹੋਕੇ ਅੱਜ ਪੁਲਿਸ ਪ੍ਰਸ਼ਾਸਨ ਦਾ ਪੁਤਲਾ ਫੂਕਿਆ ਤੇ ਜੰਮਕੇ ਨਾਅਰੇਬਾਜ਼ੀ ਕੀਤੀ। ਪੀੜਤ ਮਹਿਲਾਵਾਂ ਨੇ ਆਪਣੀਆਂ ਮੁਸ਼ਕਲਾਂ ਦੀ ਹੱਡਬੀਤੀ ਪ੍ਰੈਸ ਸਾਹਮਣੇ ਸੁਣਾਈ ਤੇ ਆਪਣੀ ਦਰਖਾਸਤਾਂ ਦਿਖਾਉਂਦੇ ਹੋਏ ਕਿਹਾ ਕਿ ਅਸੀਂ ਪੰਜਾਬ ਸਰਕਾਰ, ਡੀਜੀਪੀ ਪੰਜਾਬ ਅਤੇ ਸਬੰਧਤ ਮਹਿਕਮਿਆਂ ਨੂੰ ਲਿਖਤੀ ਦਰਖਾਸਤਾਂ ਦੇ ਦੇ ਕੇ ਥੱਕ ਚੁੱਕੀਆਂ ਹਾਂ। ਪਰ ਕਿਸੇ ਦੇ ਕੰਨ ਤੇ ਜੂੰ ਤੱਕ ਨਹੀਂ ਸਰਕ ਰਹੀ। ਉਹਨਾਂ ਨੇ ਕਿਹਾ ਕਿ ਇਹ ਪੰਜਾਬ ਪੁਲਿਸ ਮਾਨਯੋਗ ਹਾਈਕੋਰਟ ਦੇ ਹੁਕਮਾਂ ਨੂੰ ਵੀ ਟਿੱਚ ਸਮਝਦੀ ਹੈ। ਇੱਕ ਮਾਂ ਆਪਣੇ 4 ਸਾਲਾਂ ਬੱਚੇ ਲਈ ਤੜਫਦੀ ਫਿਰਦੀ ਹੈ, ਇੱਕ ਮਹਿਲਾ ਨੂੰ ਪਿੰਡ ਦੇ ਸਰਪੰਚ ਵੱਲੋਂ ਬੰਧਕ ਬਣਾਕੇ ਮਾਰ ਕੁਟਾਈ ਕੀਤੀ ਗਈ, ਇੱਕ ਮਹਿਲਾ ਨੂੰ ਇਕ ਠੱਗ ਦੁਆਰਾ 14 ਲੱਖ ਰੁਪਏ ਵਿੱਚ ਠੱਗਿਆ ਗਿ...

ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਦੇ ਆਗੂਆਂ ਨੇ ਕੈਬਨਿਟ ਸਬ-ਕਮੇਟੀ ਦੇ ਚੇਅਰਮੈਨ ਹਰਪਾਲ ਸਿੰਘ ਚੀਮਾ ਵਿੱਤ ਮੰਤਰੀ ਨਾਲ ਕੀਤੀ ਮੀਟਿੰਗ

ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਦੇ ਆਗੂਆਂ ਨੇ ਕੈਬਨਿਟ ਸਬ-ਕਮੇਟੀ ਦੇ ਚੇਅਰਮੈਨ ਹਰਪਾਲ ਸਿੰਘ ਚੀਮਾ ਵਿੱਤ ਮੰਤਰੀ ਨਾਲ ਕੀਤੀ ਮੀਟਿੰਗ ਚੰਡੀਗੜ੍ਹ 8 ਅਕਤੂਬਰ ( ਰਣਜੀਤ ਧਾਲੀਵਾਲ ) : ਪੰਜਾਬ ਮੁਲਾਜਮ ਅਤੇ ਪੈਨਸ਼ਨਰਜ਼ ਸਾਂਝੇ ਫਰੰਟ ਦੇ ਦਿੱਤੇ ਮੰਗ ਪੱਤਰ ਤੇ ਕੈਬਨਿਟ ਸਬ ਕਮੇਟੀ ਨਾਲ ਪੰਜਾਬ ਸਕੱਤਰੇਤ ਵਿਚ ਸੂਬਾ ਕਨਵੀਨਰ ਧਨਵੰਤ ਸਿੰਘ ਭੱਠਲ, ਸਤੀਸ਼ ਰਾਣਾ, ਕਰਮ ਸਿੰਘ ਧਨੋਆ, ਸੁਖਦੇਵ ਸਿੰਘ ਸੈਣੀ, ਬੋਬਿੰਦਰ ਸਿੰਘ, ਐਨ ਡੀ ਤਿਵਾੜੀ, ਸੁਰਿੰਦਰ ਪੁਆਰੀ, ਬੀ.ਐਸ ਸੈਣੀ, ਗੁਰਮੇਲ ਸਿੰਘ ਮੈਲਡੇ, ਦਲਬਾਰਾ ਸਿੰਘ ਮਾਣੋ, ਸੁਰਿੰਦਰ ਪਾਲ ਲਾਹੌਰੀਆ, ਬ੍ਹਿਜ ਮੋਹਨ ਸ਼ਰਮਾ ਗੁਰਵਿੰਦਰ ਸਿੰਘ, ਰਾਮ ਮੂਰਤੀ ਸ਼ਰਮਾਂ, ਅਜੈਬ ਸਿੰਘ ਖਮਾਣੋ ਸ਼ਾਮਲ ਆਗੂਆਂ ਨੇ ਸਰਕਾਰ ਵੱਲੋਂ ਦਿੱਤੇ ਸੱਦੇ ਤੇ ਮੀਟਿੰਗ ਕੀਤੀ ਗਈ। ਮੀਟਿੰਗ ਵਿਚ ਮਹਿੰਗਾਈ ਭੱਤੇ ਦੀਆਂ ਰਹਿੰਦੀਆਂ 16% ਕਿਸ਼ਤਾਂ ਅਤੇ ਇਹਨਾਂ ਦੇ ਬਕਾਏ ਤੁਰੰਤ ਦਿੱਤੇ ਜਾਣ ਸੰਬੰਧੀ ਗੱਲਬਾਤ ਵਿਚ ਵਿੱਤ ਮੰਤਰੀ ਵੱਲੋਂ ਜਲਦ ਚਾਰ ਪੰਜ ਦਿਨਾਂ ਵਿਚ ਜਾਰੀ ਕਰਨ ਦਾ ਭਰੋਸਾ ਦਿੱਤਾ ਗਿਆ। ਪੈਨਸ਼ਨਰਜ਼ ਦੀ ਪੈਨਸ਼ਨ ਦੀ ਦੁਹਰਾਈ 2:59 ਗੁਣਾਂਕ ਨਾਲ ਕੀਤੀ ਜਾਣ ਦੇ ਸੁਆਲ ਵਿਚ ਵਿੱਤ ਮੰਤਰੀ ਨਾਲ ਵਿਸਤਾਰ ਪੂਰਵਕ ਚਰਚਾ ਕਰਕੇ ਸਿਰਫ ਪੈਨਸ਼ਨਰਜ਼ ਮਸਲਿਆਂ ਤੇ ਮੀਟਿੰਗ ਅਤੇ ਪੁਰਾਣੀ ਪੈਨਸ਼ਨ ਬਹਾਲੀ ਤੇ ਵੀ ਸਰਕਾਰ ਵੱਲੋਂ ਕਮੇਟੀ ਬਣਾ ਕੇ ਪੂਰੀ ਚਰਚਾ ਕਰਵਾਉਣ ਦਾ ਭਰੋਸਾ ਦਿੱਤਾ ਗਿਆ। ਹਰ ਤਰਾਂ ਦੇ ਕੱਚੇ ਮੁਲਾਜ਼ਮ ਦੀ ਫ਼ਾਈਲ ਜਲਦ ...

ਪੰਜਾਬ ਪੁਲਿਸ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਜ਼ਿਲਾ ਐਸ ਏ ਐਸ ਨਗਰ ਇਕਾਈ ਹੜ ਪੀੜਤਾਂ ਦੀ ਕਰੇਗੀ ਮੱਦਦ

ਪੰਜਾਬ ਪੁਲਿਸ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਜ਼ਿਲਾ ਐਸ ਏ ਐਸ ਨਗਰ ਇਕਾਈ ਹੜ ਪੀੜਤਾਂ ਦੀ ਕਰੇਗੀ ਮੱਦਦ  ਐਸ.ਏ.ਐਸ.ਨਗਰ 6 ਅਕਤੂਬਰ ( ਰਣਜੀਤ ਧਾਲੀਵਾਲ ) : ਪੰਜਾਬ ਪੁਲਿਸ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਜ਼ਿਲਾ ਐਸ ਏ ਐਸ ਨਗਰ ਇਕਾਈ ਦੀ ਮੀਟਿੰਗ ਐਸੋਸੀਏਸ਼ਨ ਦੇ ਜ਼ਿਲਾ ਪ੍ਰਧਾਨ ਤੇ ਸੂਬਾ ਜਨਰਲ ਸਕੱਤਰ ਮਹਿੰਦਰ ਸਿੰਘ ਇੰਸਪੈਕਟਰ ਰਿਟਾਇਰ ਦੀ ਪ੍ਰਧਾਨਗੀ ਹੇਠ ਜ਼ਿਲਾ ਦਫਤਰ ਥਾਣਾ ਫੇਸ 11 ਕੰਪਲੈਕਸ ਵਿਖੇ ਹੋਈ। ਮੀਟਿੰਗ ਦੇ ਵੇਰਵਿਆਂ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਜਨਰਲ ਸਕੱਤਰ ਡਾਕਟਰ ਦਲਜੀਤ ਸਿੰਘ ਕੈਲੋਂ ਇੰਸਪੈਕਟਰ ਰਿਟਾਇਰ ਨੇ ਦੱਸਿਆ ਕਿ ਮੀਟਿੰਗ ਵਿੱਚ ਹੜ ਪੀੜਤਾਂ ਦੀ ਮਦਦ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਤੇ ਆਉਣ ਵਾਲੇ ਦਿਨਾਂ ਵਿੱਚ ਹੜ ਪੀੜਤ ਖੇਤਰਾਂ ਨਾਲ ਸੰਬੰਧਿਤ ਐਸੋਸੀਏਸ਼ਨ ਦੇ ਸੰਬੰਧਿਤ ਮੈਂਬਰਾਂ ਨਾਲ ਵਿਚਾਰ ਵਟਾਂਦਰਾ ਕਰਨ ਉਪਰੰਤ ਜ਼ਿਲਾ ਮੋਹਾਲੀ ਇਕਾਈ ਵੱਲੋਂ ਇਕੱਤਰ ਕੀਤੀ ਗਈ ਰਾਸ਼ੀ ਵੰਡੀ ਜਾਏਗੀ। ਇਸ ਤੋਂ ਇਲਾਵਾ ਮੀਟਿੰਗ ਵਿੱਚ ਐਸੋਸੀਏਸ਼ਨ ਨਾਲ ਸੰਬੰਧਿਤ ਮੁਲਾਜ਼ਮਾਂ ਦੀਆਂ ਮੁਸ਼ਕਲਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਤੇ ਸਰਕਾਰ ਨੂੰ ਅਪੀਲ ਕੀਤੀ ਕਿ ਪੈਨਸ਼ਨਰਜ਼ ਨਾਲ ਸੰਬੰਧਿਤ ਮੰਗਾਂ ਪਹਿਲ ਦੇ ਆਧਾਰ ਤੇ ਹੱਲ ਕੀਤੀਆਂ ਜਾਣ। ਇੱਕ ਮਤੇ ਰਾਹੀਂ ਮੀਟਿੰਗ ਵਿੱਚ ਹਾਜ਼ਰੀਨ ਮੈਂਬਰਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਪੁਲਿਸ ਥਾਣਿਆਂ ਤੇ ਚੌਂਕੀਆਂ ਵਿੱਚ ਨਫਰੀ ਦੀ ਘਾਟ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇ ਤਾਂ ਜੋ ...

ਪੀੜਤ ਮਹਿਲਾਵਾਂ ਦੇ ਮਹਿਲਾ ਕਮਿਸ਼ਨ ਪੰਜਾਬ ਦੇ ਦਫਤਰ ਦਾ ਘਿਰਾਓ ਕਰਨ ਤੋਂ ਬਾਦ ਜਾਗਿਆ ਪ੍ਰਸ਼ਾਸਨ, 4 ਕੇਸਾਂ ਤੇ ਕਾਰਵਾਈ ਸ਼ੁਰੂ

ਪੀੜਤ ਮਹਿਲਾਵਾਂ ਦੇ ਮਹਿਲਾ ਕਮਿਸ਼ਨ ਪੰਜਾਬ ਦੇ ਦਫਤਰ ਦਾ ਘਿਰਾਓ ਕਰਨ ਤੋਂ ਬਾਦ ਜਾਗਿਆ ਪ੍ਰਸ਼ਾਸਨ, 4 ਕੇਸਾਂ ਤੇ ਕਾਰਵਾਈ ਸ਼ੁਰੂ ਐਸ ਸੀ ਬੀਸੀ ਮੋਰਚਾ ਸਥਾਨ ਤੇ ਆਗੂਆਂ ਨੇ ਮਹਿਲਾ ਕਮਿਸ਼ਨ ਪੰਜਾਬ ਅਤੇ ਪ੍ਰਸ਼ਾਸਨ ਦਾ ਕੀਤਾ ਧੰਨਵਾਦ ਤੇ ਜਲਦ ਕਾਰਵਾਈ ਦੀ ਕੀਤੀ ਉਮੀਦ 3 ਅਕਤੂਬਰ ਤੋਂ ਅਣਮਿਥੇ ਸਮੇਂ ਲਈ ਵੋਮੈਨ ਸੈਲ ਦੇ ਦਫਤਰ ਅੱਗੇ ਧਰਨਾ ਲਗਾਉਣਾ ਪੀੜਤ ਮਨਦੀਪ ਕੌਰ ਨੇ ਕੀਤਾ ਰੱਦ ਤੇ ਮੋਰਚਾ ਆਗੂਆਂ ਤੇ ਪ੍ਰੈਸ ਮੀਡੀਆ ਦਾ ਕੀਤਾ ਧੰਨਵਾਦ ਐਸ.ਏ.ਐਸ.ਨਗਰ 2 ਅਕਤੂਬਰ ( ਰਣਜੀਤ ਧਾਲੀਵਾਲ ) : ਐਸ ਸੀ ਬੀਸੀ ਮਹਾਂ ਪੰਚਾਇਤ ਪੰਜਾਬ ਵੱਲੋਂ ਐਸ.ਏ.ਐਸ.ਨਗਰ (ਮੋਹਾਲੀ) ਫੇਸ 7 ਦੀਆਂ ਲਾਈਟਾਂ ਦੇ ਚੱਲ ਰਹੇ ਮੋਰਚੇ ਤੇ ਇੱਕ ਹੰਗਾਮੀ ਮੀਟਿੰਗ ਕੀਤੀ ਗਈ। ਜਿਸ ਵਿੱਚ ਪਿਛਲੇ ਦਿਨੀ ਮਹਿਲਾ ਕਮਿਸ਼ਨ ਪੰਜਾਬ ਦੇ ਕੀਤੇ ਗਏ ਘਿਰਾਓ ਅਤੇ ਦਿੱਤੇ ਗਏ ਮੰਗ ਪੱਤਰ ਤੇ ਪ੍ਰਸ਼ਾਸਨ ਵੱਲੋਂ ਕੀਤੀ ਗਈ ਕਾਰਵਾਈ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਮਾਨਯੋਗ ਚੇਅਰਪਰਸਨ ਮਹਿਲਾ ਕਮਿਸ਼ਨ ਪੰਜਾਬ ਨੇ ਸਾਨੂੰ ਭਰੋਸਾ ਦਿੱਤਾ ਸੀ ਕਿ ਬਹੁਤ ਜਲਦ ਇਹਨਾਂ ਸਾਰੇ ਮਾਮਲਿਆਂ ਤੇ ਕਾਰਵਾਈ ਸ਼ੁਰੂ ਹੋ ਜਾਏਗੀ ਤੇ ਅੱਜ ਚਾਰ ਕੇਸਾਂ ਵਿੱਚ ਸੁਣਵਾਈ ਸ਼ੁਰੂ ਹੋ ਗਈ ਹੈ। ਜਿਸ ਕਰਕੇ ਸਾਡਾ ਮੋਰਚਾ ਮਹਿਲਾ ਕਮਿਸ਼ਨ ਪੰਜਾਬ ਦੀ ਚੇਅਰਪਰਸਨ ਅਤੇ ਪ੍ਰਸ਼ਾਸਨ ਦਾ ਤਹਿ ਦਿਲੋਂ ਧੰਨਵਾਦੀ ਹੈ। ਉਪਰੋਕਤ ਵਿਚਾਰ ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਪ੍ਰੈਸ ਸਾਹਮਣੇ ਪ੍ਰਗਟ ਕਰਦਿਆਂ ਕਿਹਾ ਕਿ ਸਾਡਾ ਰੋਸ ਪ੍ਰਦਰਸ਼ਨ ਕਰਨ ...

ਪ੍ਰਸ਼ਾਸਕੀ ਅਫ਼ਸਰ ਗੁਰਦੀਪ ਸਿੰਘ ਤਰੱਕੀ ਉਪਰੰਤ ਅਧੀਨ ਸਕੱਤਰ ਵਜੋਂ ਹੋਏ ਪਦ-ਉੱਨਤ

ਪ੍ਰਸ਼ਾਸਕੀ ਅਫ਼ਸਰ ਗੁਰਦੀਪ ਸਿੰਘ ਤਰੱਕੀ ਉਪਰੰਤ ਅਧੀਨ ਸਕੱਤਰ ਵਜੋਂ ਹੋਏ ਪਦ-ਉੱਨਤ ਚੰਡੀਗੜ੍ਹ 1 ਅਕਤੂਬਰ ( ਰਣਜੀਤ ਧਾਲੀਵਾਲ ) : ਪੰਜਾਬ ਸਰਕਾਰ ਦੇ ਆਮ ਰਾਜ ਪ੍ਰਬੰਧ ਵਿਭਾਗ ਵੱਲੋਂ ਵਿਭਾਗੀ ਤਰੱਕੀ ਕਮੇਟੀ ਦੀ ਸਿਫ਼ਾਰਸ਼ ਦੇ ਮੱਦੇਨਜ਼ਰ ਸੁਪਰਡੈਂਟ ਕਾਡਰ ਦੇ ਅਧਿਕਾਰੀ ਗੁਰਦੀਪ ਸਿੰਘ ਨੂੰ ਅੱਜ ਬਤੌਰ ਅਧੀਨ ਸਕੱਤਰ ਵਜੋਂ ਪਦ-ਉੱਨਤ ਕਰ ਦਿੱਤਾ ਗਿਆ ਹੈ। ਉਹ ਇਸ ਵੇਲੇ ਬਤੌਰ ਪ੍ਰਸ਼ਾਸਕੀ ਅਫ਼ਸਰ-2, ਪੰਜਾਬ ਸਿਵਲ ਸਕੱਤਰੇਤ -2, (ਮਿੰਨੀ ਸਕੱਤਰੇਤ) ਚੰਡੀਗੜ੍ਹ ਵਿਖੇ ਤਾਇਨਾਤ ਸਨ ਅਤੇ ਪਿਛਲੇ 34 ਸਾਲਾਂ ਤੋਂ ਸਰਕਾਰੀ ਸੇਵਾ ਤਨਦੇਹੀ ਨਾਲ ਨਿਭਾਅ ਰਹੇ ਹਨ। ਉਨ੍ਹਾਂ ਦੀ ਇਸ ਨਿਯੁਕਤੀ ਉੱਤੇ ਸਕੱਤਰੇਤ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਵਧਾਈਆਂ ਦੇਣ ਦਾ ਸਿਲਸਿਲਾ ਜਾਰੀ ਹੈ।

ਪੰਜਾਬ ਦੇ ਸਿੱਖਿਆ ਮੰਤਰੀ ਨੇ ਮੋਹਾਲੀ ਦੇ ਨਿੱਜੀ ਹਸਪਤਾਲ ਮੈਕਸ ਦੀ ਖੋਲ੍ਹੀ ਪੋਲ

ਪੰਜਾਬ ਦੇ ਸਿੱਖਿਆ ਮੰਤਰੀ ਨੇ ਮੋਹਾਲੀ ਦੇ ਨਿੱਜੀ ਹਸਪਤਾਲ ਮੈਕਸ ਦੀ ਖੋਲ੍ਹੀ ਪੋਲ ਕਿਹਾ, ਪੈਸਾ ਕਮਾਉਣ ਦੇ ਲਾਲਚ ’ਚ ਐਮਰਜੈਂਸੀ ਵਿਚ ਵੀ ਦਾਖਲ ਨਹੀਂ ਕੀਤੇ ਜਾ ਰਹੇ ਮਰੀਜ਼ ਐਸ.ਏ.ਐਸ.ਨਗਰ 28 ਸਤੰਬਰ ( ਰਣਜੀਤ ਧਾਲੀਵਾਲ ) : ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਐਸ.ਏ.ਐਸ.ਨਗਰ (ਮੋਹਾਲੀ) ਦੇ ਇਕ ਨਿੱਜੀ ਹਸਪਤਾਲ ਦੀ ਪੋਲ ਖੋਲ੍ਹ ਦਿੱਤੀ ਗਈ ਹੈ। ਹਸਪਤਾਲ ਵੱਲੋਂ ਪੈਸਾ ਕਮਾਉਣ ਦੇ ਲਾਲਚ ਵਿੱਚ ਮਰੀਜ਼ਾਂ ਨੂੰ ਵੀ ਐਂਮਰਜੈਂਸੀ ਦਾਖਲ ਨਹੀਂ ਕੀਤਾ ਜਾ ਰਿਹਾ। ਕੈਬਨਿਟ ਮੰਤਰੀ ਨੇ ਸੋਸ਼ਲ ਮੀਡੀਆ ਉਤੇ ਪੋਸਟ ਪਾ ਕੇ ਇਸ ਦਾ ਪਰਦਾਫਾਸ ਕੀਤਾ। ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਲਿਖਿਆ, ‘ਅੱਜ ਮੈਕਸ ਹਸਪਤਾਲ ਮੋਹਾਲੀ ਵਿੱਚ ਬਹੁਤ ਹੀ ਦੁਖਦਾਈ ਦ੍ਰਿਸ਼ ਦੇਖਣ ਨੂੰ ਮਿਲਿਆ। ਪ੍ਰਬੰਧਕਾਂ ਦੀ ਅਣਗਹਿਲੀ ਅਤੇ ਪੈਸਾ ਕਮਾਉਣ ਦੀ ਹੋੜ ਕਾਰਨ ਦੂਰੋਂ ਨੇੜਿਉਂ ਆਏ ਮਰੀਜ਼ਾਂ ਨੂੰ ਐਮਰਜੈਂਸੀ ਵਿੱਚ ਦਾਖਲ ਕਰਨ ਦੀ ਬਜਾਏ “ਫਾਈਲ ਬਣਾਉਣ” ਦੇ ਬਹਾਨੇ ਬਾਹਰ ਬਿਠਾ ਦਿੱਤਾ ਜਾਂਦਾ ਹੈ,ਜਦਕਿ ਐਮਰਜੈਂਸੀ ਵਾਰਡ ਬਿਲਕੁਲ ਖ਼ਾਲੀ ਹੁੰਦਾ ਹੈ। ਹਮੀਰਪੁਰ ਤੋਂ ਇੱਕ ਬਜ਼ੁਰਗ ਮਾਤਾ ਜੀ ਆਪਣਾ ਇਲਾਜ ਕਰਵਾਉਣ ਲਈ ਹਸਪਤਾਲ ਆਏ ਸਨ, ਪਰ ਉਨ੍ਹਾਂ ਨੂੰ 20-25 ਮਿੰਟ ਐਂਬੂਲੈਂਸ ਵਿੱਚ ਬਾਹਰ ਰੱਖਿਆ ਗਿਆ ਅਤੇ ਐਮਰਜੈਂਸੀ ਵਿੱਚ ਦਾਖਲ ਨਹੀਂ ਕੀਤਾ ਗਿਆ। ਆਖ਼ਿਰਕਾਰ, ਮੈਨੂੰ ਮਜ਼ਬੂਰ ਹੋ ਕੇ ਹਸਪਤਾਲ ਅੰਦਰ ਜਾ ਕੇ ਬਜ਼ੁਰਗ ਮਾਤਾ ਜੀ ਸਮੇਤ ਇੱਕ ਹੋਰ ਮਰੀਜ਼ ਨੂੰ ਦਾਖਲ ਕਰਵਾਉਣਾ ਪਿਆ,...

ਮਾਧੋਪੁਰ ਹੈੱਡਵਰਕਸ ‘ਤੇ ਰਾਜਨੀਤੀ ਗਰਮਾਈ, ਵੱਖ-ਵੱਖ ਆਗੂਆਂ ਨੇ ਸਰਕਾਰ ਨੂੰ ਘੇਰਿਆ, ਬਿੱਟੂ ਨੇ ਮੰਤਰੀ ਤੋਂ ਅਸਤੀਫ਼ਾ ਮੰਗਿਆ

ਮਾਧੋਪੁਰ ਹੈੱਡਵਰਕਸ ‘ਤੇ ਰਾਜਨੀਤੀ ਗਰਮਾਈ, ਵੱਖ-ਵੱਖ ਆਗੂਆਂ ਨੇ ਸਰਕਾਰ ਨੂੰ ਘੇਰਿਆ, ਬਿੱਟੂ ਨੇ ਮੰਤਰੀ ਤੋਂ ਅਸਤੀਫ਼ਾ ਮੰਗਿਆ ਚੰਡੀਗੜ੍ਹ 22 ਸਤੰਬਰ ( ਰਣਜੀਤ ਧਾਲੀਵਾਲ ) : ਹੜ੍ਹਾਂ ਦੌਰਾਨ ਮਾਧੋਪੁਰ ਹੈੱਡਵਰਕਸ ‘ਤੇ ਹੋਈ ਲਾਪਰਵਾਹੀ ਨੂੰ ਲੈ ਕੇ ਪੰਜਾਬ ਵਿੱਚ ਰਾਜਨੀਤੀ ਗਰਮਾ ਗਈ ਹੈ। ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਸਿਰਫ਼ ਅਧਿਕਾਰੀਆਂ ਵਿਰੁੱਧ ਕਾਰਵਾਈ ਕਰਨ ਨਾਲ ਸਮੱਸਿਆ ਹੱਲ ਨਹੀਂ ਹੋਵੇਗੀ, ਸਗੋਂ ਜਲ ਸਰੋਤ ਮੰਤਰੀ ਨੂੰ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮਾਧੋਪੁਰ ਹੈੱਡਵਰਕਸ ਦੇ ਗੇਟ ਸਮੇਂ ਸਿਰ ਖੋਲ੍ਹਣ ਦੀ ਲੋੜ ਸੀ, ਪਰ ਅਜਿਹਾ ਨਹੀਂ ਕੀਤਾ ਗਿਆ। ਇਸ ਕਾਰਨ ਕਈ ਹੜ੍ਹ ਆਏ ਜਿਸ ਨੇ ਭਾਰੀ ਤਬਾਹੀ ਮਚਾਈ। ਬਿੱਟੂ ਨੇ ਦੋਸ਼ ਲਗਾਇਆ ਕਿ ਡੈਮਾਂ ਦੀ ਵਰਤੋਂ ਸਿਰਫ਼ ਛੁੱਟੀਆਂ ਮਨਾਉਣ ਲਈ ਕੀਤੀ ਸੀ, ਜਦੋਂ ਕਿ ਉਨ੍ਹਾਂ ਨੂੰ ਮਜ਼ਬੂਤ ​​ਕਰਨ ਲਈ ਕੁਝ ਨਹੀਂ ਕੀਤਾ ਗਿਆ। ਇਸ ਦੌਰਾਨ, ਕਾਂਗਰਸ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇੱਕ ਪੱਤਰ ਲਿਖ ਕੇ ਅੰਮ੍ਰਿਤਸਰ ਅਤੇ ਗੁਰਦਾਸਪੁਰ ਵਿੱਚ ਆਏ ਹੜ੍ਹਾਂ ਲਈ ਜਵਾਬਦੇਹੀ ਦੀ ਮੰਗ ਕੀਤੀ। ਰੰਧਾਵਾ ਨੇ ਦੋਸ਼ ਲਗਾਇਆ ਕਿ ਰਣਜੀਤ ਸਾਗਰ ਡੈਮ ਤੋਂ 600,000 ਕਿਊਸਿਕ ਤੋਂ ਵੱਧ ਪਾਣੀ ਛੱਡਿਆ ਗਿਆ ਸੀ, ਜਿਸ ਨਾਲ ਭਾਰੀ ਤਬਾਹੀ ਹੋਈ। ਇਹ ਕੁਦਰਤੀ ਆਫ਼ਤ ਨਹੀਂ ਸੀ, ਸਗੋਂ ਪ੍ਰਸ਼ਾਸਨਿਕ ਲਾਪਰਵਾਹੀ ਸੀ। ਸਿਰਫ਼ ਕਾਰਜਕਾਰੀ ਇੰਜੀਨੀਅਰ ਅਤੇ ਸਬ-ਡਿਵੀਜ਼ਨ...

ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਪੀ ਸੀ ਐਸ ਪ੍ਰੀਖਿਆ ਦੀ ਮਿਤੀ ਦਾ ਐਲਾਨ

ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਪੀ ਸੀ ਐਸ ਪ੍ਰੀਖਿਆ ਦੀ ਮਿਤੀ ਦਾ ਐਲਾਨ ਪਟਿਆਲਾ 12 ਸਤੰਬਰ ( ਪੀ ਡੀ ਐਲ ) : ਪੰਜਾਬ ਪਬਲਿਕ ਸਰਵਿਸ ਕਮਿਸ਼ਨ (ਪੀਪੀਐਸਸੀ) ਨੇ ਪੰਜਾਬ ਵਿੱਚ ਹਾਲ ਹੀ ਵਿੱਚ ਆਏ ਹੜ੍ਹਾਂ ਦੇ ਮੱਦੇਨਜ਼ਰ, ਪੰਜਾਬ ਰਾਜ ਸਿਵਲ ਸੇਵਾਵਾਂ ਸਾਂਝੀ ਪ੍ਰਤੀਯੋਗੀ (ਪ੍ਰੀਲਿਮਿਨਰੀ) ਪ੍ਰੀਖਿਆ-2025 ਦੀ ਮਿਤੀ ਨੂੰ ਮੁੜ ਤੈਅ ਕੀਤਾ ਹੈ। ਇਹ ਪ੍ਰੀਖਿਆ ਹੁਣ ਐਤਵਾਰ, 26 ਅਕਤੂਬਰ, 2025 ਦੀ ਬਜਾਏ ਐਤਵਾਰ, 7 ਦਸੰਬਰ, 2025 ਨੂੰ ਆਯੋਜਿਤ ਹੋਵੇਗੀ। ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਸਕੱਤਰ, ਚਰਨਜੀਤ ਸਿੰਘ ਨੇ ਦੱਸਿਆ ਕਿ ਪ੍ਰੀਖਿਆ 7 ਦਸੰਬਰ, 2025 (ਐਤਵਾਰ) ਦੇ ਸ਼ਡਿਊਲ ਅਨੁਸਾਰ ਦੋ ਸੈਸ਼ਨਾਂ ਵਿੱਚ ਲਈ ਜਾਵੇਗੀ। ਪ੍ਰੀਖਿਆ ਲਈ ਦਾਖਲਾ ਕਾਰਡ ਪ੍ਰੀਖਿਆ ਦੀ ਮਿਤੀ ਤੋਂ ਲਗਭਗ ਦਸ ਦਿਨ ਪਹਿਲਾਂ ਕਮਿਸ਼ਨ ਦੀ ਵੈੱਬਸਾਈਟ ‘ਤੇ ਅਪਲੋਡ ਕੀਤੇ ਜਾਣਗੇ। ਉਮੀਦਵਾਰ ਅਧਿਕਾਰਤ ਵੈੱਬਸਾਈਟ https://ppsc.gov.in ‘ਤੇ ਉਪਲਬਧ “ਡਾਊਨਲੋਡ ਐਡਮਿਟ ਕਾਰਡ” ਲਿੰਕ ਰਾਹੀਂ ਆਪਣੇ ਰਜਿਸਟ੍ਰੇਸ਼ਨ ਨੰਬਰ ਅਤੇ ਪਾਸਵਰਡ ਦੀ ਵਰਤੋਂ ਕਰਕੇ ਆਪਣੇ ਦਾਖਲਾ ਕਾਰਡ ਡਾਊਨਲੋਡ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਪ੍ਰੀਖਿਆ ਕੇਂਦਰਾਂ ਸੰਬੰਧੀ ਵੇਰਵੇ ਐਡਮਿਟ ਕਾਰਡਾਂ ‘ਤੇ ਦਰਜ ਕੀਤੇ ਜਾਣਗੇ। ਉਮੀਦਵਾਰਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਨਵੇਂ ਅਪਡੇਟਸ ਅਤੇ ਨਿਰਦੇਸ਼ਾਂ ਲਈ ਨਿਯਮਿਤ ਤੌਰ ‘ਤੇ ਕਮਿਸ਼ਨ ਦੀ ਵੈੱਬਸਾਈਟ ਦੇਖਦੇ ਰਹਿਣ। ਚਰਨਜੀਤ ਸਿੰਘ ਨੇ ਦੱਸਿਆ ਕਿ ਪੀਪੀਐਸਸੀ ਦੇ ਚੇਅਰਮੈਨ, ਮੇਜਰ...

Punjab Govt’s ADTT Tender ‘A Scam in the Making’, Says Road Safety Expert Dr. Kamal Soi

Punjab Govt’s ADTT Tender ‘A Scam in the Making’, Says Road Safety Expert Dr. Kamal Soi Chandigarh 12 September ( Ranjeet Singh Dhaliwal ) : International Road Safety Expert Dr. Kamal Soi, Chairman of Raahat – The Safe Community Foundation and Society for Corruption Free India (SCFI), has alleged that the Punjab Government’s newly floated tender for Automated Driving Test Tracks (ADTT) is a “scam in the making” and designed to benefit a select few private players. Addressing a press conference in Chandigarh Press Club on Friday, Dr. Soi recalled the April 2025 crackdown by the Punjab Vigilance Bureau, which exposed a massive bribe-for-license racket across Regional Transport Authority offices and driving test tracks in the state. The raids had led to 24 arrests, 16 FIRs, and the suspension of senior officials, including an ADGP, an SSP (Vigilance), and an AIG-rank officer. Back then, he also highlighted the deliberate delay by the State Transport Department in implementing HAMS technol...

ਪੰਜਾਬ ਸਰਕਾਰ ਦਾ ਏਡੀਟੀਟੀ ਟੈਂਡਰ - ਇੱਕ ਵੱਡਾ ਘੁਟਾਲਾ : ਸੜਕ ਸੁਰੱਖਿਆ ਮਾਹਰ ਡਾ. ਕਮਲ ਸੋਈ

ਪੰਜਾਬ ਸਰਕਾਰ ਦਾ ਏਡੀਟੀਟੀ ਟੈਂਡਰ - ਇੱਕ ਵੱਡਾ ਘੁਟਾਲਾ : ਸੜਕ ਸੁਰੱਖਿਆ ਮਾਹਰ ਡਾ. ਕਮਲ ਸੋਈ ਚੰਡੀਗੜ੍ਹ 12 ਸਤੰਬਰ ( ਰਣਜੀਤ ਧਾਲੀਵਾਲ ) : ਅੰਤਰਰਾਸ਼ਟਰੀ ਸੜਕ ਸੁਰੱਖਿਆ ਮਾਹਰ ਡਾ. ਕਮਲ ਸੋਈ, ਜੋ ਕਿ ਰਾਹਤ - ਦ ਸੇਫ ਕਮਿਊਨਿਟੀ ਫਾਊਂਡੇਸ਼ਨ ਐਂਡ ਸੋਸਾਇਟੀ ਫਾਰ ਕਰੱਪਸ਼ਨ ਫਰੀ ਇੰਡੀਆ (ਐਸਸੀਐਫਆਈ) ਦੇ ਚੇਅਰਮੈਨ ਹਨ, ਨੇ ਦੋਸ਼ ਲਗਾਇਆ ਹੈ, ਕਿ ਪੰਜਾਬ ਸਰਕਾਰ ਦੁਆਰਾ ਹਾਲ ਹੀ ਵਿੱਚ ਜਾਰੀ ਕੀਤਾ ਗਿਆ ਆਟੋਮੇਟਿਡ ਡਰਾਈਵਿੰਗ ਟੈਸਟ ਟਰੈਕ (ਏਡੀਟੀਟੀ) ਲਈ ਨਵਾਂ ਟੈਂਡਰ ਇੱਕ ਘੁਟਾਲਾ ਹੈ ਅਤੇ ਇਹ ਚੋਣਵੀਆਂ ਨਿੱਜੀ ਕੰਪਨੀਆਂ ਨੂੰ ਲਾਭ ਪਹੁੰਚਾਉਣ ਲਈ ਤਿਆਰ ਕੀਤਾ ਗਿਆ ਹੈ। ਚੰਡੀਗੜ੍ਹ ਪ੍ਰੈਸ ਕਲੱਬ ਵਿੱਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ, ਡਾ. ਸੋਈ ਨੇ ਅਪ੍ਰੈਲ 2025 ਵਿੱਚ ਕੀਤੀ ਗਈ ਕਾਰਵਾਈ ਤੇ ਧਿਆਨ ਦਵਾਇਆ, ਜਦੋਂ ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਖੇਤਰੀ ਟਰਾਂਸਪੋਰਟ ਅਥਾਰਟੀ ਦਫਤਰਾਂ ਅਤੇ ਡਰਾਈਵਿੰਗ ਟੈਸਟ ਟਰੈਕਾਂ ’ਤੇ ਛਾਪੇਮਾਰੀ ਕਰਕੇ ਲਾਇਸੈਂਸ ਲਈ ਰਿਸ਼ਵਤਖੋਰੀ ਦੇ ਇੱਕ ਵੱਡੇ ਰੈਕੇਟ ਦਾ ਪਰਦਾਫਾਸ਼ ਕੀਤਾ। ਇਨ੍ਹਾਂ ਛਾਪਿਆਂ ਵਿੱਚ 24 ਗ੍ਰਿਫ਼ਤਾਰੀਆਂ, 16 ਐਫਆਈਆਰ ਅਤੇ ਸੀਨੀਅਰ ਅਧਿਕਾਰੀਆਂ - ਇੱਕ ਏਡੀਜੀਪੀ, ਇੱਕ ਐਸਐਸਪੀ (ਵਿਜੀਲੈਂਸ) ਅਤੇ ਇੱਕ ਏਆਈਜੀ ਪੱਧਰ ਦੇ ਅਧਿਕਾਰੀ ਨੂੰ ਮੁਅੱਤਲ ਕੀਤਾ ਗਿਆ। ਉਨ੍ਹਾਂ ਇਹ ਵੀ ਦੱਸਿਆ ਕਿ ਉਸ ਸਮੇਂ ਸਟੇਟ ਟਰਾਂਸਪੋਰਟ ਵਿਭਾਗ ਨੇ ਜਾਣਬੁੱਝ ਕੇ ਮੋਹਾਲੀ ਦੇ ਐਸਏਐਸ ਨਗਰ ਵਿੱਚ ਡਰਾਈਵਿੰਗ ਲਾਇਸੈਂਸ...

ਸਿੱਖਿਆ ਵਿਭਾਗ ਵੱਲੋਂ 2018 ‘ਚ ਬਣਾਏ ਕਾਲੇ ਕਾਨੂੰਨ ਨੂੰ ਪੰਜਾਬ ਕੈਬਨਿਟ ਵੱਲੋਂ ਬਦਲਣ ਨਾਲ ਸਿੱਖਿਆ ਕ੍ਰਾਂਤੀ ਨੂੰ ਬਲ ਮਿਲਿਆ : ਲੈਕਚਰਾਰ ਯੂਨੀਅਨ

ਸਿੱਖਿਆ ਵਿਭਾਗ ਵੱਲੋਂ 2018 ‘ਚ ਬਣਾਏ ਕਾਲੇ ਕਾਨੂੰਨ ਨੂੰ ਪੰਜਾਬ ਕੈਬਨਿਟ ਵੱਲੋਂ ਬਦਲਣ ਨਾਲ ਸਿੱਖਿਆ ਕ੍ਰਾਂਤੀ ਨੂੰ ਬਲ ਮਿਲਿਆ : ਲੈਕਚਰਾਰ ਯੂਨੀਅਨ ਐਸ.ਏ.ਐਸ.ਨਗਰ 9 ਸਤੰਬਰ ( ਰਣਜੀਤ ਧਾਲੀਵਾਲ ) : ਪੰਜਾਬ ਸਿੱਖਿਆ ਵਿਭਾਗ ਵਲੋਂ 2018 ਵਿੱਚ ਬਣਾਏ ਗਏ ਸਿੱਖਿਆ ਵਿਭਾਗ ਅਤੇ ਤਜਰਬੇਕਾਰ ਅਧਿਆਪਕ ਵਰਗ ਨੂੰ ਖੂੰਜੇ ਲਗਾਉਣ ਤੇ ਵਿਭਾਗ ਦਾ ਵਪਾਰੀਕਰਨ ਕਰਨ ਵਾਲੇ ਕਾਲੇ ਕਾਨੂੰਨਾਂ ਨੂੰ ਪੰਜਾਬ ਕੈਬਨਿਟ ਵੱਲੋਂ ਬਦਲ ਦਿੱਤਾ ਗਿਆ ਹੈ। ਪੰਜਾਬ ਸਰਕਾਰ ਦੇ ਇਸ ਕਦਮ ਦੀ ਸ਼ਲਾਘਾ ਕਰਦਿਆਂ ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਅਤੇ ਗੌਰਮਿੰਟ ਸਕੂਲ ਲੈਕਚਰਾਰ ਪ੍ਰਮੋਸ਼ਨ ਫਰੰਟ ਦੇ ਸੂਬਾ ਪ੍ਰਧਾਨ ਸੰਜੀਵ ਕੁਮਾਰ ਨੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ, ਸਿੱਖਿਆ ਮੰਤਰੀ ਹਰਜੋਤ ਸਿੰਘ ਬੈੰਸ ਅਤੇ ਸਕੂਲ ਸਿੱਖਿਆ ਸਕੱਤਰ ਅਨਿਦਤਾ ਮਿੱਤਰਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਸੋਧ ਦਾ ਲੋਕ ਕਲਿਆਣਕਾਰੀ ਫ਼ੈਸਲਾ ਲਿਆ ਗਿਆ ਹੈ। ਉਹਨਾਂ ਕਿਹਾ ਕਿ ਹਰਜੋਤ ਸਿੰਘ ਬੈੰਸ ਅਤੇ ਸਿੱਖਿਆ ਸਕੱਤਰ ਜੀ ਨੇ ਇਹਨਾਂ ਕਾਨੂੰਨਾਂ ਵਿੱਚ ਤਰਮੀਮ ਲਈ ਦਿਨ- ਰਾਤ ਇੱਕ ਕਰਕੇ ਮਿਹਨਤ, ਇਮਾਨਦਾਰੀ ਤੇ ਦਿਆਨਤਦਾਰੀ ਨਾਲ਼ ਇਸ ਕਠਿਨ, ਗੁਝਲਦਾਰ ਤੇ ਲੰਮੇਰੇ ਕਾਰਜ ਨੂੰ ਸਿਰੇ ਚੜਾਇਆ ਹੈ। ਇਸ ਕਾਰਜ ਵਿੱਚ ਸਮੇਂ-ਸਮੇਂ ਰਹੇ ਸਿੱਖਿਆ ਸਕੱਤਰਾਂ ਨੇ ਅਹਿਮ ਭੂਮਿਕਾ ਨਿਭਾਈ ਹੈ। ਉਹਨਾਂ ਨੇ ਸਰਕਾਰ ਦੇ ਸਿੱਖਿਆ ਸਲਾਹਕਾਰ ਸ਼੍ਰੀ ਗੁਲਸ਼ਨ ਛਾਬੜਾ ਤੇ ਮੀਡੀਆ ਸਲਾਹਕਾਰ ਸ੍ਰ ਗੁਰਮੀਤ ਸਿੰਘ ਭਲਾਈਆਣਾ ਦਾ ਵਿਸ਼ੇਸ਼ ਰ...

Vigilance Bureau arrests Assistant Sub Inspector, Constable for accepting Rs 50,000 bribe

Vigilance Bureau arrests Assistant Sub Inspector, Constable for accepting Rs 50,000 bribe Chandigarh 9 September ( Ranjeet Singh Dhaliwal ) : The Punjab Vigilance Bureau (VB), during its ongoing drive against corruption, has arrested Assistant Sub Inspector (ASI) Rajwinder Singh (691/Kapurthala) and Constable Baltej Singh, both posted at Police Station City Sultanpur Lodhi, District Kapurthala, for demanding and accepting a bribe of Rs 50,000. Disclosing this here today, an official spokesperson of the state VB said the arrests were made following a complaint lodged by an NRI woman, a resident of the United Kingdom presently living in Mumbai, on the Chief Minister’s Anti-Corruption Action Line. He further informed that, as per the complaint, the accused ASI had demanded a bribe of Rs 50,000 from the complainant’s NRI friend at the time of his arrest in a police case, promising help in securing bail from the court. To obtain the bribe amount, the accused police personnel even allowed th...

50 ਹਜ਼ਾਰ ਰੁਪਏ ਰਿਸ਼ਵਤ ਲੈਣ ਵਾਲਾ ਸਹਾਇਕ ਸਬ ਇੰਸਪੈਕਟਰ ਤੇ ਸਿਪਾਹੀ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ

50 ਹਜ਼ਾਰ ਰੁਪਏ ਰਿਸ਼ਵਤ ਲੈਣ ਵਾਲਾ ਸਹਾਇਕ ਸਬ ਇੰਸਪੈਕਟਰ ਤੇ ਸਿਪਾਹੀ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ ਚੰਡੀਗੜ੍ਹ 9 ਸਤੰਬਰ ( ਰਣਜੀਤ ਧਾਲੀਵਾਲ ) : ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਮੁਹਿੰਮ ਦੌਰਾਨ ਕਪੂਰਥਲਾ ਜ਼ਿਲ੍ਹੇ ਦੇ ਥਾਣਾ ਸਿਟੀ ਸੁਲਤਾਨਪੁਰ ਲੋਧੀ ਵਿੱਚ ਤਾਇਨਾਤ ਸਹਾਇਕ ਸਬ ਇੰਸਪੈਕਟਰ (ਏ.ਐਸ. ਆਈ.) ਰਾਜਵਿੰਦਰ ਸਿੰਘ (691/ਕਪੂਰਥਲਾ) ਅਤੇ ਸਿਪਾਹੀ ਬਲਤੇਜ ਸਿੰਘ ਨੂੰ 50 ਹਜ਼ਾਰ ਰੁਪਏ ਦੀ ਰਿਸ਼ਵਤ ਮੰਗਣ ਤੇ ਕਬੂਲ ਕਰਨ ਦੇ ਦੋਸ਼ ਤਹਿਤ ਕਾਬੂ ਕੀਤਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਹ ਗ੍ਰਿਫਤਾਰੀਆਂ ਇੱਕ ਇੰਗਲੈਂਡ ਨਿਵਾਸੀ ਐਨਆਰਆਈ ਮਹਿਲਾ, ਜੋ ਇਸ ਸਮੇਂ ਮੁੰਬਈ ਵਿੱਚ ਵੀ ਰਹਿੰਦੀ ਹੈ, ਵੱਲੋਂ ਮੁੱਖ ਮੰਤਰੀ ਦੀ ਐਂਟੀ-ਕੁਰੱਪਸ਼ਨ ਐਕਸ਼ਨ ਲਾਈਨ ’ਤੇ ਦਿੱਤੀ ਗਈ ਸ਼ਿਕਾਇਤ ਦੀ ਜਾਂਚ ਦੇ ਆਧਾਰ’ਤੇ ਕੀਤੀਆਂ ਗਈਆਂ ਹਨ। ਬੁਲਾਰੇ ਨੇ ਹੋਰ ਦੱਸਿਆ ਕਿ ਸ਼ਿਕਾਇਤ ਅਨੁਸਾਰ ਉਕਤ ਏ.ਐਸ. ਆਈ. ਨੇ ਸ਼ਿਕਾਇਤਕਰਤਾ ਦੇ ਐਨਆਰਆਈ ਦੋਸਤ ਦੀ ਪੁਲਿਸ ਵੱਲੋਂ ਇੱਕ ਮਾਮਲੇ ਵਿੱਚ ਗ੍ਰਿਫਤਾਰੀ ਮੌਕੇ ਅਦਾਲਤ ਤੋਂ ਜ਼ਮਾਨਤ ਲੈਣ ਵਿੱਚ ਮੱਦਦ ਕਰਨ ਬਦਲੇ 50 ਹਜ਼ਾਰ ਰੁਪਏ ਦੀ ਰਿਸ਼ਵਤ ਲਈ ਸੀ। ਰਿਸ਼ਵਤ ਦੀ ਰਕਮ ਪ੍ਰਾਪਤ ਕਰਨ ਲਈ ਇੰਨਾਂ ਪੁਲਿਸ ਮੁਲਾਜ਼ਮਾਂ ਨੇ ਉਸਨੂੰ ਬੈਂਕ ਦੇ ਏਟੀਐਮ ਤੋਂ ਪੈਸੇ ਕਢਵਾਉਣ ਲਈ ਵੀ ਬਾਹਰ ਭੇਜ ਦਿੱਤਾ ਸੀ। ਇਸ ਤੋਂ ਬਾਅਦ ਉਕਤ ਪੁਲਿਸ ਮੁਲਾਜ਼ਮਾਂ ਨੇ ਸ਼ਿਕਾ...

ਪੰਜਾਬ ’ਚ ਜ਼ਿਲ੍ਹਾ ਪ੍ਰੀਸ਼ਦਾਂ ਅਤੇ ਪੰਚਾਇਤ ਸੰਮਤੀਆਂ ਦੀਆਂ ਚੋਣਾਂ ਕਰਾਉਣ ਸਬੰਧੀ ਅਹਿਮ ਪੱਤਰ ਜਾਰੀ

ਪੰਜਾਬ ’ਚ ਜ਼ਿਲ੍ਹਾ ਪ੍ਰੀਸ਼ਦਾਂ ਅਤੇ ਪੰਚਾਇਤ ਸੰਮਤੀਆਂ ਦੀਆਂ ਚੋਣਾਂ ਕਰਾਉਣ ਸਬੰਧੀ ਅਹਿਮ ਪੱਤਰ ਜਾਰੀ ਚੰਡੀਗੜ੍ਹ 4 ਸਤੰਬਰ ( ਰਣਜੀਤ ਧਾਲੀਵਾਲ ) : ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਸੂਬੇ ਵਿੱਚ ਜ਼ਿਲ੍ਹਾ ਪ੍ਰੀਸ਼ਦਾਂ ਅਤੇ ਪੰਚਾਇਤ ਸੰਮਤੀਆਂ ਦੀਆਂ ਚੋਣਾਂ ਕਰਾਉਣ ਸਬੰਧੀ ਅਹਿਮ ਪੱਤਰ ਜਾਰੀ ਕੀਤਾ ਗਿਆ ਹੈ।

ਬੇਅਦਬੀਆਂ ਸਬੰਧੀ ਬਣਾਏ ਜਾ ਰਹੇ ਕਾਨੂੰਨ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਦੀ ਸਬ ਕਮੇਟੀ ਨੇ ਸਿਲੈਕਟ ਕਮੇਟੀ ਨਾਲ ਕੀਤੀ ਇਕੱਤਰਤਾ

ਬੇਅਦਬੀਆਂ ਸਬੰਧੀ ਬਣਾਏ ਜਾ ਰਹੇ ਕਾਨੂੰਨ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਦੀ ਸਬ ਕਮੇਟੀ ਨੇ ਸਿਲੈਕਟ ਕਮੇਟੀ ਨਾਲ ਕੀਤੀ ਇਕੱਤਰਤਾ ਚੰਡੀਗੜ੍ਹ 3 ਸਤੰਬਰ ( ਰਣਜੀਤ ਧਾਲੀਵਾਲ ) : ਪੰਜਾਬ ਵਿਧਾਨ ਸਭਾ ਵੱਲੋਂ ਪੰਜਾਬ ਪਵਿੱਤਰ ਧਾਰਮਿਕ ਗ੍ਰੰਥਾਂ ਦੇ ਵਿਰੁੱਧ ਅਪਰਾਧਾਂ ਦੀ ਰੋਕਥਾਮ ਲਈ ਬਣਾਏ ਜਾ ਰਹੇ ਬਿੱਲ-2025 ਸਬੰਧੀ ਗਠਿਤ ਸਿਲੈਕਟ ਕਮੇਟੀ ਨਾਲ ਅੱਜ ਸ਼੍ਰੋਮਣੀ ਕਮੇਟੀ ਵੱਲੋਂ ਬਣਾਈ ਸਬ ਕਮੇਟੀ ਦੇ ਮੈਂਬਰਾਂ ਨੇ ਇਕੱਤਰਤਾ ਕੀਤੀ ਅਤੇ ਸਰਕਾਰ ਵੱਲੋਂ ਪ੍ਰਸਤਾਵਿਤ ਐਕਟ ਸਬੰਧੀ ਸ਼੍ਰੋਮਣੀ ਕਮੇਟੀ ਵੱਲੋਂ ਕੌਮ ਦਾ ਪੱਖ ਰੱਖਿਆ। ਇਹ ਕਮੇਟੀ ਮਾਨਯੋਗ ਪ੍ਰਧਾਨ ਸ਼੍ਰੋਮਣੀ ਕਮੇਟੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਬਣਾਈ ਗਈ ਸੀ। ਇਸ ਸਬੰਧੀ ਗੱਲ ਕਰਦਿਆਂ ਸ਼੍ਰੋਮਣੀ ਕਮੇਟੀ ਮੈਂਬਰ ਤੇ ਸਬ ਕਮੇਟੀ ਦਾ ਹਿਸਾ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਨੇ ਦੱਸਿਆ ਕਿ ਇਸ ਸਬ ਕਮੇਟੀ ਵੱਲੋਂ ਸਾਰੇ ਤੱਥ ਘੋਖ ਕੇ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ ਜੋ ਸ਼੍ਰੋਮਣੀ ਕਮੇਟੀ ਪ੍ਰਧਾਨ ਰਾਹੀਂ ਸਰਕਾਰ ਤੱਕ ਪਹੁੰਚਾਈ ਜਾਵੇਗੀ। ਪੰਜਾਬ ਵਿਧਾਨ ਸਭਾ ਸਿਲੈਕਟ ਕਮੇਟੀ ਦੇ ਮੁਖੀ ਡਾ. ਇੰਦਰਬੀਰ ਸਿੰਘ ਨਿੱਝਰ ਨਾਲ ਹੋਈ ਇਕੱਤਰਤਾ ਵਿੱਚ ਸੀਨੀਅਰ ਐਡਵੋਕੇਟ ਪੂਰਨ ਸਿੰਘ ਹੁੰਦਲ, ਸੀਨੀਅਰ ਅਕਾਲੀ ਆਗੂ ਮਹੇਸ਼ਇੰਦਰ ਸਿੰਘ ਗਰੇਵਾਲ ਤੇ ਡਾ. ਦਲਜੀਤ ਸਿੰਘ ਚੀਮਾ, ਸ਼੍ਰੋਮਣੀ ਕਮੇਟੀ ਮੈਂਬਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਐਡਵੋਕੇਟ, ਡਾ. ਕੇਹਰ ਸਿੰਘ ਸਾਬਕਾ ਚੇਅਰਮੈਨ, ਬੀਬੀ ਪ੍ਰਭਜੋਤ ਕੌਰ ਅਤੇ ਡਾ. ਪਰ...