ਜੰਗਲਾਤ ਕਾਮਿਆਂ ਵਲੋਂ ਰੋਸ ਧਰਨਾ, ਅਧਿਕਾਰੀ ਦੇ ਭਰੋਸੇ ਤੋਂ ਬਾਅਦ ਕੰਮ ਸ਼ੁਰੂ
ਚੰਡੀਗੜ੍ਹ 19 ਜੁਲਾਈ ( ਰਣਜੀਤ ਧਾਲੀਵਾਲ ) : ਇਥੇ ਸੈਕਟਰ 68 ਵਣ ਭਵਨ ਵਿਖੇ ਜੰਗਲਾਤ ਵਰਕਰ ਯੂਨੀਅਨ ਜ਼ਿਲ੍ਹਾ ਮੁਹਾਲੀ ਵੱਲੋਂ ਵਿਸ਼ਾਲ ਰੋਸ ਦਿੱਤਾ ਗਿਆ ਇਸ ਧਰਨੇ ਦੀ ਅਗਵਾਈ ਜੰਗਲਾਤ ਵਰਕਰਜ ਯੂਨੀਅਨ ਦੇ ਸੁਬਾ ਆਗੂ ਜਸਵਿਦਰ ਸਿੰਘ ਸੌਜਾ, ਗੌਰਮਿੰਟ ਟੀਚਰਜ਼ ਯੂਨੀਅਨ ਦੇ ਆਗੂ ਮਨਪ੍ਰੀਤ ਸਿੰਘ ਗੋਸਲਾਂ ਸਰੇਸ਼ ਕੁਮਾਰ ਠਾਕੁਰ ਤੇ ਗੁਰਬਿੰਦਰ ਸਿੰਘ ਚੰਡੀਗੜ੍ਹ ਨੇ ਕੀਤੀ ਉਹਨਾਂ ਅੱਗੇ ਕਿਹਾ ਕਿ ਜਿਲਾ ਵਣ ਮੰਡਲ ਅਧਿਕਾਰੀ ਵੱਲੋਂ ਵੱਖ-ਵੱਖ ਸਾਈਡਾ ਤੇ ਜਾ ਕੇ ਮਜ਼ਦੂਰਾਂ ਨੂੰ ਮਜ਼ਦੂਰਾਂ ਨਾਲ ਗਲਤ ਵਿਵਹਾਰ ਕੀਤਾ ਜਾ ਰਿਹਾ ਹੈ ਅਤੇ ਉਹਨਾਂ ਨੂੰ ਤਨਖਾਹ ਵੀ ਸਮੇਂ ਸਿਰ ਨਹੀਂ ਦਿੱਤੀ ਜਾ ਰਹੀ ਜਦੋਂ ਕਾਮੇ ਆਪਣੀ ਤਨਖਾਹ ਦੀ ਮੰਗ ਕਰਦੇ ਹਨ ਤਾਂ ਉਹਨਾਂ ਨੂੰ ਅੱਗੋਂ ਧਮਕਾਇਆ ਜਾਂਦਾ ਹੈ ਕਿ ਜਾਓ ਅਸੀਂ ਤੁਹਾਡੀ ਹਾਜ਼ਰੀ ਨਹੀਂ ਲਗਾਣੀ ਜਿਸ ਕਾਰਨ ਕਾਮਿਆਂ ਵਿੱਚ ਬਹੁਤ ਰੋਸ ਪੈਦਾ ਹੋ ਗਿਆ ਸੀ ਅਤੇ ਪੰਜਾਬ ਸੁਬਾਰਡੀਨੇਟ ਸਰਵਿਸਿਜ ਫੈਡਰੇਸ਼ਨ ਜਿਲਾ ਮੋਹਾਲੀ ਨੇ ਇਸ ਧਰਨੇ ਦੌਰਾਨ ਅਧਿਕਾਰੀਆਂ ਦੀ ਇਸ ਧੱਕੇਸ਼ਾਹੀ ਦਾ ਵਿਰੋਧ ਕੀਤਾ ਅਤੇ ਭਵਿੱਖ ਵਿੱਚ ਵੀ ਇਹ ਯਕੀਨੀ ਬਣਾਇਆ ਜਾਵੇਗਾ ਕਿ ਜੇਕਰ ਕੋਈ ਅਧਿਕਾਰੀ ਕਰਮਚਾਰੀਆਂ ਨਾਲ ਬਦ ਕਲਾਮੀ ਕਰਦਾ ਹੈ ਤਾਂ ਉਸ ਨੂੰ ਮੂੰਹ ਤੋੜ ਜਵਾਬ ਦਿੱਤਾ ਜਾਏਗਾ ਅੱਜ ਦੇ ਧਰਨੇ ਨੂੰ ਗੌਰਮਿੰਟ ਟੀਚਰਜ਼ ਯੂਨੀਅਨ ਦੇ ਜਿਲਾ ਸਕੱਤਰ ਮਨਪ੍ਰੀਤ ਸਿੰਘ ਗੋਸਲਾ , ਫੀਲਡ ਅਤੇ ਵਰਕਸ਼ਾਪ ਦੇ ਜ਼ਿਲਾ ਪ੍ਰਧਾਨ ਸਰੇਸ਼ ਕੁਮਾਰ ਠਾਕੁਰ, ਨਗਰ ਨਿਗਮ ਮੋਹਾਲੀ ਦੇ ਆਗੂ ਅਜਮੇਰ ਸਿੰਘ ਲੌਂਗੀਆ ਸਰਬਜੀਤ ਸਿੰਘ ਚਤਾਮਲੀ, ਜੰਗਲਾਤ ਵਰਕਰ ਯੂਨੀਅਨ ਦੇ ਸਬਾਈ ਆਗੂ ਅਮਨਦੀਪ ਸਿੰਘ ਛੱਤ ਬੀੜ ,ਸਿੰਦਰਪਾਲ ਪ੍ਰਧਾਨ ਛੱਤ ਬੀੜ, ਲਖਵਿੰਦਰ ਸਿੰਘ ਬਨੂੜ, ਮਨਜੀਤ ਸਿੰਘ ਖਰੜ ਰੇਂਜ,ਰਵੀ ਕੁਮਾਰ ਲੁਧਿਆਣਾ, ਸ਼ੇਰ ਸਿੰਘ ਸਰਹਿੰਦ, ਸੁੱਖਾ ਖਮਾਣੋਂ ਹਾਜ਼ਰ ਸਨ ਪ੍ਰਸ਼ਾਸਨ ਦੇ ਦਖਲ ਤੋਂ ਬਾਅਦ ਜ਼ਿਲਾ ਅਧਿਕਾਰੀ ਨਾਲ ਮੀਟਿੰਗ ਕੀਤੀ ਗਈ ਜਿਸ ਵਿੱਚ ਉਨਾਂ ਵਲੋਂ ਆਪਣੀ ਗਲਤੀ ਦਾ ਅਹਿਸਾਸ ਕੀਤਾ ਗਿਆ ਅਤੇ ਭਵਿੱਖ ਵਿੱਚ ਵਰਕਰਾਂ ਨਾਲ ਪਰਿਵਾਰਕ ਮੈਂਬਰਾਂ ਦੀ ਤਰ੍ਹਾਂ ਵਿਵਹਾਰ ਕਰਨ ਦਾ ਯਕੀਨ ਦਿਵਾਇਆ ਤੇ ਜਥੇਬੰਦੀ ਨੂੰ ਮਿੱਤੀ 23/7/25 ਦੀ ਮੁਲਾਜਮ ਮੰਗਾਂ ਸਬੰਧੀ ਮੀਟਿੰਗ ਦਾ ਸਮਾਂ ਦੇ ਦਿੱਤਾ।ਜਿਸ ਤੇ ਜਥੇਬੰਦੀ ਵਲੋਂ ਸੰਘਰਸ਼ ਨੂੰ ਵਿਰਾਮ ਦੇ ਦਿੱਤਾ।
Comments
Post a Comment