ਸੰਯੁਕਤ ਕਿਸਾਨ ਮੋਰਚੇ ਵੱਲੋਂ 18 ਦੀ ਸਰਬ ਪਾਰਟੀ ਮੀਟਿੰਗ ਲਈ ਪੰਜਾਬ ਦੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਸੱਦਾ ਪੱਤਰ ਭੇਜਿਆ
ਸੰਯੁਕਤ ਕਿਸਾਨ ਮੋਰਚੇ ਵੱਲੋਂ 18 ਦੀ ਸਰਬ ਪਾਰਟੀ ਮੀਟਿੰਗ ਲਈ ਪੰਜਾਬ ਦੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਸੱਦਾ ਪੱਤਰ ਭੇਜਿਆ
ਚੰਡੀਗੜ੍ਹ 16 ਜੁਲਾਈ ( ਰਣਜੀਤ ਧਾਲੀਵਾਲ ) : ਸੰਯੁਕਤ ਕਿਸਾਨ ਮੋਰਚੇ ਦੀ ਪ੍ਰਬੰਧਕੀ ਟੀਮ ਜਿਸ ਵਿੱਚ ਬਲਵੀਰ ਸਿੰਘ ਰਾਜੇਵਾਲ, ਹਰਿੰਦਰ ਸਿੰਘ ਲੱਖੋਵਾਲ, ਰਮਿੰਦਰ ਸਿੰਘ ਪਟਿਆਲਾ, ਬੂਟਾ ਸਿੰਘ ਬੁਰਜ ਗਿੱਲ ਤੇ ਜੰਗਵੀਰ ਸਿੰਘ ਚੌਹਾਨ ਨੇ ਦੱਸਿਆ ਕਿ ਪੰਜਾਬ ਦੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਸਰਬ ਪਾਰਟੀ ਮੀਟਿੰਗ ਲਈ ਚੰਡੀਗੜ੍ਹ ਵਿਖੇ ਕਿਸਾਨ ਭਵਨ ਵਿੱਚ 18 ਤਰੀਕ ਨੂੰ 11 ਵਜੇ ਪਹੁੰਚਣ ਦਾ ਸੱਦਾ ਦੇ ਦਿੱਤਾ ਗਿਆ ਹੈ ਉਹਨਾਂ ਵਿੱਚ ਆਮ ਆਦਮੀ ਪਾਰਟੀ, ਕਾਂਗਰਸ ਪਾਰਟੀ, ਭਾਰਤੀ ਜਨਤਾ ਪਾਰਟੀ, ਅਕਾਲੀ ਦਲ, ਬਹੁਜਨ ਸਮਾਜਵਾਦੀ ਪਾਰਟੀ ਅਤੇ ਕਮਿਊਨਿਸਟ ਪਾਰਟੀਆਂ ਨੂੰ ਲਿਖਤੀ ਸੱਦਾ ਪੱਤਰ ਭੇਜ ਦਿੱਤੇ ਗਏ ਹਨ ਅਤੇ ਸੱਦਾ ਪੱਤਰ ਵਿੱਚ ਜਿਹੜੇ ਮਸਲੇ ਵਿਚਾਰੇ ਜਾਣੇ ਹਨ ਉਹ ਵੀ ਲਿਖ ਕੇ ਭੇਜ ਦਿੱਤੇ ਹਨ ਵਿੱਚ ਮੁੱਖ ਤੌਰ ਤੇ ਪੰਜਾਬ ਦੇ ਪਾਣੀਆਂ ਦਾ ਮਸਲਾ ਦੂਜਾ ਭਾਰਤ ਸਰਕਾਰ ਦਾ ਅਮਰੀਕਾ,ਯੂਕੇ ਯੂਏਈ, ਆਸਟਰੇਲੀਆ ਤੇ ਨਿਊਜ਼ੀਲੈਂਡ ਵਰਗੇ ਦੇਸ਼ਾਂ ਨਾਲ ਫਰੀ ਵਪਾਰ ਦਾ ਜੋ ਸਮਝੌਤਾ ਕੀਤਾ ਜਾ ਰਿਹਾ ਹੈ ਉਸ ਦਾ ਏਜੰਡਾ ਜਿਸ ਨਾਲ ਖੇਤੀ ਅਤੇ ਡੈਅਰੀ ਵਰਗੇ ਸਹਾਇਕ ਧੰਦੇ ਖਤਮ ਜਾਣਗੇ ਹੋ ਜਾਣਗੇ ਤੀਸਰਾ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਜਿਸ ਨਾਲ ਪੰਜਾਬ ਦੀ 43983 ਏਕੜ ਜਮੀਨ ਜੋ ਕੰਕਰੀਟ ਦੇ ਜੰਗਲ ਵਿੱਚ ਬਦਲੀ ਜਾ ਰਹੀ ਹੈ ਉਸ ਦਾ ਪੰਜਾਬ ਪੰਜਾਬ ਦੀ ਉਪਜਾਊ ਜਮੀਨ ਉੱਪਰ ਹੋਣ ਵਾਲੇ ਨੁਕਸਾਨ ਬਾਰੇ ਚਰਚਾ ਅਤੇ ਲੁਧਿਆਣਾ ਜਿਲੇ ਵਿੱਚ ਛੇ ਇੰਡਸਟਰੀ ਜੋਨ ਬਣਾਉਣ ਲਈ 21550 ਏਕੜ ਜਮੀਨ ਹਥਿਆਉਣ ਲਈ ਜੋ ਪਲਾਨ ਤਿਆਰ ਕੀਤਾ ਜਾ ਰਿਹਾ ਹੈ ਇਸ ਨੂੰ ਵੀ ਰੋਕਣ ਲਈ ਵਿਚਾਰ ਚਰਚਾ ਕੀਤੀ ਜਾਵੇਗੀ ਪੰਜਾਬ ਸਰਕਾਰ ਇਕ ਲੱਖ ਏਕੜ ਤੋਂ ਵੱਧ ਉਪਜਾਊ ਜਮੀਨ ਨੂੰ ਕਿਸਾਨਾਂ ਤੋਂ ਖੋਹ ਕੇ ਆਪਣੀਆਂ ਗਲਤੀਆਂ ਨੀਤੀਆਂ ਨਾਲ ਉਜਾੜਨ ਦੇ ਰਸਤੇ ਚੱਲ ਰਹੀ ਹੈ ਅਸੀਂ ਇਸ ਮੁੱਦੇ ਤੇ ਸਖਤ ਸਟੈਂਡ ਲਿਆ ਹੈ ਤੇ ਸਰਕਾਰ ਦਾ ਸਹਿਕਾਰਤਾ ਵਿਭਾਗ ਅਫਸਰ ਸ਼ਾਹੀ ਅਤੇ ਰਾਜਨੀਤਿਕ ਲੋਕਾਂ ਦਾ ਗੁਲਾਮ ਹੋ ਚੁੱਕਿਆ ਹੈ ਸਾਰੇ ਸਹਿਕਾਰੀ ਅਦਾਰੇ ਇੱਕ ਕਰਕੇ ਘਾਟੇ ਵਿੱਚ ਜਾ ਰਹੇ ਹਨ ਇਹ ਇੱਕ ਚਿੰਤਾ ਦਾ ਵਿਸ਼ਾ ਹੈ ਇਸ ਉੱਪਰ ਵੀ ਵਿਚਾਰਾਂ ਕੀਤੀਆਂ ਜਾਣਗੀਆਂ ਇਸ ਲਈ ਉਪਰੋਕਤ ਮੁੱਦਿਆਂ ਤੇ ਬਹਿਸ ਅਤੇ ਸਮਝਣ ਅਤੇ ਅਗਲਾ ਪ੍ਰੋਗਰਾਮ ਚਲਾਉਣ ਲਈ ਸਾਰੀਆਂ ਸਿਆਸੀ ਧਿਰਾਂ ਦੀ ਇੱਕ ਮੀਟਿੰਗ ਸੰਯੁਕਤ ਕਿਸਾਨ ਮੋਰਚੇ ਵੱਲੋਂ 18 ਜੁਲਾਈ 2025 ਨੂੰ ਸਵੇਰੇ 11 ਵਜੇ ਕਿਸਾਨ ਭਵਨ ਸੈਕਟਰ 35 ਚੰਡੀਗੜ੍ਹ ਸੱਦੀ ਗਈ ਹੈ ਜਿਸ ਲਈ ਆਗੂਆਂ ਦੇ ਨਾਲ ਨਾਲ ਮੀਡੀਆ ਕਰਮੀਆਂ ਨੂੰ ਵੀ ਸੱਦਾ ਦਿੱਤਾ ਗਿਆ ਹੈ ਤੇ ਮੀਟਿੰਗ ਦੀ ਕਾਰਵਾਈ ਦਾ ਲਿੰਕ ਬੀ ਭੇਜ ਦਿੱਤਾ ਜਾਵੇਗਾ ਅਤੇ ਦੁਪਹਿਰ ਠੀਕ 2.30 ਵਜੇ ਦਿਨ ਸੰਯੁਕਤ ਕਿਸਾਨ ਮੋਰਚੇ ਵੱਲੋਂ ਪ੍ਰੈਸ ਕਾਨਫਰੰਸ ਵੀ ਕੀਤੀ ਜਾਵੇਗੀ l
Comments
Post a Comment