ਪ੍ਰਧਾਨ ਮੁੱਖ ਵਣਪਾਲ ਪੰਜਾਬ ਨੇ ਜੰਗਲਾਤ ਕਾਮਿਆ ਨੂੰ ਬਿਨਾ ਸ਼ਰਤ ਪੱਕਿਆ ਕਰਨ ਦਾ ਦਿੱਤਾ ਭਰੋਸਾ
ਐਸ.ਏ.ਐਸ.ਨਗਰ 8 ਜੁਲਾਈ ( ਰਣਜੀਤ ਧਾਲੀਵਾਲ ) : ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਦੀ ਮੀਟਿੰਗ ਅੱਜ ਵਣ ਵਿਭਾਗ ਆਧਿਕਾਰੀ ਪ੍ਰਧਾਨ ਮੁੱਖ ਵਣਪਾਲ ਮਾਨਯੋਗ ਧਰਮਿੰਦਰ ਸਰਮਾਂ 'ਤੇ ਨਿਧੀ ਸ੍ਰੀਵਾਸਤਵ CCF ਅਤੇ ਸੁਪਰਡੈਂਟ ਇੰਦਰਜੀਤ ਸਿੰਘ ਨਾਲ ਵਣ ਭਵਨ ਦਫ਼ਤਰ ਵਿਖੇ ਮੀਟਿੰਗ ਹੋਈ। ਅੱਜ ਦੀ ਮੀਟਿੰਗ ਵਿਚ ਮਾਨਯੋਗ ਪ੍ਰਧਾਨ ਮੁੱਖ ਵਣਪਾਲ ਨੇ ਕਿਹਾ ਕੀ ਜੰਗਲਾਤ ਅਤੇ ਜੰਗਲੀ ਜੀਵ ਵਿਭਾਗ ਵਿਚ ਰਹਿੰਦੇ ਅਨਪੜ੍ਹ ਕੱਚੇ ਕਾਮਿਆਂ ਨੂੰ ਬਿਨਾ ਸ਼ਰਤ ਜਲਦੀ ਨੂੰ ਪੱਕਿਆ ਕੀਤਾ ਜਾਵੇਗਾ ਅਤੇ ਞਿਭਾਗ ਵਿਚ ਕੰਮ ਕਰਦੇ ਵਰਕਰਾਂ ਦੀਆ ਰਹਿੰਦਿਆ ਤਨਖਾਹਾਂ ਦੇਣ ਦਾ ਭਰੋਸਾ ਦਿੱਤਾ। ਵਿਭਾਗ ਵਿਚ ਕੰਮ ਕਰਦੇ ਵਰਕਰਾਂ ਨੂੰ ਬੂਟ ਵਰਦੀਆਂ ਦੇਣ ਸਮੂਹ ਵਣ ਮੰਡਲ ਅਫਸਰਾਂ ਨੂੰ ਪੱਤਰ ਜਾਰੀ ਕੀਤਾ ਗਿਆ ਅਤੇ ਜਲਦੀ ਹੀ 2025 ਤੋਂ ਨਵੇਂ ਪ੍ਰਾਜੈਕਟ ਲਿਆ ਕੇ ਨਵੇਂ ਕੰਮਾਂ ਵਿੱਚ ਵਾਧਾ ਕੀਤਾ ਜਾਵੇਗਾ ਅਤੇ ਹੋਰ ਮੰਗ ਪੱਤਰ ਵਿੱਚ ਦਰਜ ਮੰਗਾਂ ਨੂੰ ਵੀ ਮੰਨਿਆ ਗਿਆ। ਮੀਟਿੰਗ ਵਿਚ ਜਥੇਬੰਦੀ ਦੇ ਸੂਬਾ ਪ੍ਰਧਾਨ ਅਮਰੀਕ ਸਿੰਘ ਗੜਸ਼ੰਕਰ, ਜਨਰਲ ਸਕੱਤਰ ਜਸਵੀਰ ਸਿੰਘ ਸੀਰਾ, ਸਕੱਤਰ ਜਸਵਿੰਦਰ ਸਿੰਘ ਸੌਜਾ, ਵਿੱਤ ਸਕੱਤਰ ਅਮਨਦੀਪ ਸਿੰਘ ਅਤੇ ਚੇਅਰਮੈਨ ਵਿਰਸਾ ਸਿੰਘ ਚਹਿਲ ਤੇ ਸੁਬਾਈ ਆਗੂ ਬਲਵੀਰ ਤਰਨਤਾਰਨ, ਰਵੀਕਾਂਤ ਰੋਪੜ, ਸਤਨਾਮ ਸੰਗਰੂਰ, ਸੁਲੱਖਣ ਸਿੰਘ ਸਿਸਵਾਂ, ਰਵੀ ਕੁਮਾਰ ਲੁਧਿਆਣਾ, ਸੇਰ ਸਿੰਘ ਸਰਹਿੰਦ, ਰਣਜੀਤ ਗੁਰਦਾਸਪੁਰ ਬੱਬੂ ਮਾਨਸਾ, ਸੁਖਦੇਵ ਜਲੰਧਰ, ਕੇਵਲ ਕ੍ਰਿਸ਼ਨ ਨਵਾਂਸ਼ਹਿਰ, ਕੁਲਦੀਪ ਗੁਰਦਾਸਪੁਰ, ਭੁਵਿਸਨ ਲਾਲ ਜਲੰਧਰ, ਸੁਰਜੀਤ ਰੋਪੜ, ਅਜੇ ਹੁਸ਼ਿਆਰਪੁਰ, ਰਣਜੀਤ ਸਿੰਘ ਰਾਣਾ, ਮਨਜੀਤ ਸਿੰਘ ਹਰੀਕੇ ਪੱਤਣ ਅਤੇ ਛਿੰਦਰਪਾਲ ਸਿੰਘ ਛੱਤ ਬੀੜ ਆਦਿ ਹਾਜ਼ਰ ਸਨ।
Comments
Post a Comment