ਜਲ ਸਰੋਤ ਵਿਭਾਗ ਦੇ ਦਰਜਾ ਚਾਰ ਮੁਲਾਜ਼ਮਾਂ ਦੀਆਂ ਕੀਤੀਆਂ ਦੂਜੇ ਜਿਲਿਆਂ ਵਿੱਚ ਬਦਲੀਆਂ ਰੱਦ ਕੀਤੀਆਂ ਜਾਣ ਵਾਹਿਦਪੁਰੀ
ਪਟਿਆਲਾ/ਚੰਡੀਗੜ੍ਹ 16 ਜੁਲਾਈ ( ਰਣਜੀਤ ਧਾਲੀਵਾਲ ) : ਡਬਲਯੂ ਡੀ ਫੀਲਡ ਐਡ ਵਰਕਸਾਪ ਵਰਕਰਜ ਯੂਨੀਅਨ ਪੰਜਾਬ ਦੇ ਸੁੱਬਾ ਪ੍ਰਧਾਨ ਮੱਖਣ ਸਿੰਘ ਵਾਹਿਦਪੁਰੀ ਨੇ ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਆਖਿਆ ਕਿ ਪਿਛਲੇ ਸਮੇਂ ਦੌਰਾਨ ਪੰਜਾਬ ਸਰਕਾਰ ਅਤੇ ਜਲ ਸਰੋਤ ਵਿਭਾਗ ਪੰਜਾਬ ਦੇ ਉੱਚ ਅਧਿਕਾਰੀਆਂ ਵੱਲੋਂ ਜਲ ਸਰੋਤ ਵਿਭਾਗ ਦੀ ਮੁੜ ਬਣਤਰ ਦੇ ਨਾਂ ਤੇ ਵਿਭਾਗ ਦੀਆਂ 12 ਹਜਾਰ ਮੁਲਾਜ਼ਮਾਂ ਦੀਆਂ ਪੋਸਟਾਂ ਖਤਮ ਕਰ ਦਿੱਤੀਆਂ ਗਈਆਂ ਹਨ ਵਿਭਾਗ ਅੰਦਰ 1998 ਤੋਂ ਬਾਅਦ ਫੀਲਡ ਮੁਲਾਜ਼ਮਾਂ ਦਰਜਾ ਚਾਰ ਅਤੇ ਦਰਜਾ ਤਿੰਨ ਦੀ ਕੋਈ ਭਰਤੀ ਨਹੀਂ ਕੀਤੀ ਗਈ ਕਿਸੇ ਸਮੇਂ ਵਿਭਾਗ ਅੰਦਰ 26 ਹਜਾਰ ਦੇ ਕਰੀਬ ਮੁਲਾਜ਼ਮ ਕੰਮ ਕਰਦੇ ਸਨ ਖਾਲੀ ਪੋਸਟਾਂ ਭਰਨ ਦੀ ਬਜਾਏ ਖਤਮ ਕਰ ਦਿੱਤੀਆਂ ਗਈਆਂ ਹਨ ਲਗਾਤਾਰ ਮੁਲਾਜ਼ਮਾਂ ਦੀ ਘਾਟ ਹੋਣ ਕਾਰਨ ਬਾਕੀ ਬਚਦੇ ਮੁਲਾਜ਼ਮਾ ਤੇ ਦੁੁੱਗਣਾ ਬੋਝ ਪਾਇਆ ਜਾ ਰਿਹਾ ਹੈ ਫੀਲਡ ਮੁਲਾਜ਼ਮਾਂ ਨੂੰ ਬਣਦੀ ਹਫਤਾ ਵਾਰੀ ਰੈਸਟ ਵੀ ਨਹੀਂ ਮਿਲ ਰਹੀ ਦੀਵਾਲੀ ਦਸੇਹਰਾ ਈਦ ਗੁਰੂ ਪਰਬ ਕੌਈ ਤਿਹਾਰੀ ਛੁੱਟੀ ਨਹੀਂ ਮਿਲ ਰਹੀ ਹਰ ਰੋਜ ਗੇਜ ਰੀਡਰਾ ਅਤੇ ਬੇਲਦਾਰਾਂ ਨੂੰ ਬਿਨਾ ਹਫਤਾ ਵਾਰੀ ਰੈਸਟ ਤੋ ਬਿਨਾ ਟੇਲਾ ਦੇਣੀਆਂ ਪੈ ਰਹੀਆਂ ਹਨ ਬੰਦ ਪਈਆਂ ਟੇਲਾ ਵੀ ਰੋਜ਼ ਦੇਣੀਆਂ ਪੈ ਰਹੀਆਂ ਹਨ ਸਾਈਕਲ ਲੌਂਸ ਮੁਲਾਜ਼ਮਾਂ ਨੂੰ 80 ਤੋਂ 100 ਕਿਲੋਮੀਟਰ ਰੋਜ ਦਾ ਸਫਰ ਤੈ ਕਰਨਾ ਪੈ ਰਿਹਾ ਹੈ ਇਸ ਤੋਂ ਵੀ ਉਲਟ ਵਿਭਾਗ ਦੇ ਫੀਲਡ ਦਰਜਾ ਚਾਰ ਮੁਲਾਜ਼ਮਾ ਦੀਆਂ ਘਰਾਂ ਤੋਂ 200 ਸੋ ਤੋਂ 300 ਕਿਲੋਮੀਟਰ ਦੂਰ ਬਦਲੀਆਂ ਕਰਕੇ ਮੁਲਾਜ਼ਮਾਂ ਨੂੰ ਘਰ ਤੋਂ ਵੇ ਘਰ ਕਿੱਤਾ ਜਾ ਰਿਹਾ ਹੈ ਜਿਸ ਦੀ ਜਥੇਬੰਦੀ ਪੁਰਜੋਰ ਨਿਖੇਦੀ ਕਰਦੀ ਹੈ ਅਤੇ ਪੰਜਾਬ ਸਰਕਾਰ ਅਤੇ ਜਲ ਸਰੋਤ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਮੰਗ ਕਰਦੀ ਹੈ ਕੀ ਭਾਖੜਾ ਮੇਨ ਲਾਈਨ ਸਰਕਲ ਜਲ ਸਰੋਤ ਵਿਭਾਗ ਪੰਜਾਬ ਪਟਿਆਲਾ ਤੋਂ ਦਰਜਾ ਚਾਰ ਮੁਲਾਜ਼ਮਾ ਦੀਆਂ ਦੂਜੇ ਜਿਲਿਆ ਵਿੱਚ 14 ਜੁਲਾਈ ਨੂੰ ਕੀਤੀਆ ਬਦਲੀਆਂ ਰੱਦ ਕੀਤੀਆਂ ਜਾਣ ਨਹੀਂ ਤਾ ਸੰਘਰਸ਼ ਦੇ ਰਾਹ ਪੈਣ ਲਈ ਮਜਬੂਰ ਹੋਵਾਗੇ।
Comments
Post a Comment