ਖੱਬੀਆਂ ਪਾਰਟੀਆਂ ਵੱਲੋਂ 17 ਜੂਨ ਨੂੰਫ਼ਲਸਤੀਨ ਨਾਲ ਕੌਮੀ ਇਕ ਜੁੱਟਤਾ ਦਿਵਸ ਮਨਾਉਣ ਦੀ ਅਪੀਲ ਗਾਜ਼ਾ‘ਚ ਇਜ਼ਰਾਇਲੀ ਨਸਲ ਕੁਸ਼ੀ ਦੀ ਨਿੰਦਾ, ਕੇਂਦਰ ਤੋਂ ਪੈਂਤੜਾ ਬਦਲਣ ਦੀ ਮੰਗ : ਨੇਤਰਯਾਹੂ ਅਤੇ ਟਰੰਪ ਦੇ ਪੁਤਲੇ ਸਾੜਨ ਦਾ ਸੱਦਾ
ਖੱਬੀਆਂ ਪਾਰਟੀਆਂ ਵੱਲੋਂ 17 ਜੂਨ ਨੂੰਫ਼ਲਸਤੀਨ ਨਾਲ ਕੌਮੀ ਇਕ ਜੁੱਟਤਾ ਦਿਵਸ ਮਨਾਉਣ ਦੀ ਅਪੀਲ ਗਾਜ਼ਾ‘ਚ ਇਜ਼ਰਾਇਲੀ ਨਸਲ ਕੁਸ਼ੀ ਦੀ ਨਿੰਦਾ, ਕੇਂਦਰ ਤੋਂ ਪੈਂਤੜਾ ਬਦਲਣ ਦੀ ਮੰਗ : ਨੇਤਰਯਾਹੂ ਅਤੇ ਟਰੰਪ ਦੇ ਪੁਤਲੇ ਸਾੜਨ ਦਾ ਸੱਦਾ
ਚੰਡੀਗੜ੍ਹ 11ਜੂਨ ( ਰਣਜੀਤ ਧਾਲੀਵਾਲ ) : ਸੀਪੀਆਈ ਦੇ ਸੂਬਾ ਸਕੱਤਰ ਬੰਤ ਸਿੰਘ ਬਰਾੜ, ਸੀਪੀਆਈ (ਐਮ) ਦੇ ਸੂਬਾ ਸਕੱਤਰ, ਸੁਖਵਿੰਦਰ ਸਿੰਘ ਸੇਖੋਂ ਸੀਪੀਆਈ (ਐਮਐਲ)-ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬਖਤਪੁਰਾ ਨੇ ਕਿਹਾ ਕਿ ਅਸੀਂ ਕੌਮੀ ਖੱਬੀਆਂ ਪਾਰਟੀਆਂ ਦੇ ਸੱਦੇ ‘ਤੇ ਪੰਜਾਬ ਵਿੱਚ, ਇਜ਼ਰਾਇਲੀ ਸਰਕਾਰ ਦੁਆਰਾ ਗਾਜ਼ਾ ਵਿੱਚ ਫ਼ਲਸਤੀਨੀ ਲੋਕਾਂ ਵਿਰੁੱਧ ਚਲਾਈ ਜਾ ਰਹੀ ਨਸਲ ਕੁਸ਼ੀ ਜੰਗ ਦੀ ਸਖ਼ਤ ਨਿੰਦਾ ਕਰਦੇ ਹਾਂ। ਤਿੰਨਾਂ ਆਗੂਆਂ ਨੇ ਤਿੰੰਨਾਂ ਹੀ ਪਾਰਟੀਆਂ ਦੀਆਂ ਜ਼ਿਲ੍ਹਾ ਕਮੇਟੀਆਂ ਨੂੰ ਕਿਹਾ ਹੈ ਕਿ ਉਹ ਤੁਰੰਤ ਆਪਸ ਵਿੱਚ ਤਾਲਮੇਲ ਕਰਨ ਅਤੇ 17 ਜੂਨ ਨੂੰ ਜ਼ਿਲ੍ਹਾ ਪੱਧਰ ਜਾਂ ਤਹਿਸੀਲ ਪੱਧਰ ਤੇ ਸਾਂਝੇ ਧਰਨੇ ਮਜਾਹਰੇ ਜਥੇਬੰਦ ਕਰਨ ਦੇ ਪ੍ਰੋਗਰਾਮ ਉਲੀਕਣ। ਇਨ੍ਹਾਂ ਪ੍ਰੋਗਰਾਮਾਂ ਵਿੱਚ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਿਨਯਾਹੂ ਅਤੇ ਅਮਰੀਕਨ ਰਾਸ਼ਟਰਪਤੀ ਤੋਨਾਲਡ ਟਰੰਪ ਦੇ ਪੁਤਲੇ ਸਾੜੇ ਜਾਣ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭੇਜਣ ਵਾਸਤੇ ਅਧਿਕਾਰੀਆਂ ਨੂੰ ਮੰਗ ਪੱਤਰ ਸੌਂਪੇ ਜਾਣ।ਖੱਬੀਆਂ ਪਾਰਟੀਆਂ ਨੇ ਕਿਹਾ ਕਿ ਪਿਛਲੇ 20 ਮਹੀਨਿਆਂ ਦੇ ਵੱਧ ਸਮੇਂ ਤੋਂ ਇਜ਼ਰਾਈਲ ਵੱਲੋਂ ਕੀਤੀ ਜਾ ਰਹੀ ਨਿਰੰਤਰ ਬੰਬਾਰੀ ਅਤੇ ਫ਼ੌਜੀ ਹਮਲਿਆਂ ਵਿੱਚ 55,000 ਤੋਂ ਵੱਧ ਫ਼ਲਸਤੀਨੀ ਮਾਰੇ ਗਏ ਹਨ, ਜਿਨ੍ਹਾਂ ਵਿੱਚ ਜ਼ਿਆਦਾਤਰ ਔਰਤਾਂ ਅਤੇ ਬੱਚੇ ਸ਼ਾਮਲ ਹਨ। ਸਾਂਝੇ ਬਿਆਨ ਵਿੱਚ ਕਿਹਾ ਗਿਆ ਕਿ ਜ਼ਰੂਰੀ ਬੁਨਿਆਦੀ ਢਾਂਚੇ, ਹਸਪਤਾਲਾਂ, ਸਕੂਲਾਂ ਅਤੇ ਸ਼ਰਨਾਰਥੀ ਕੈਂਪਾਂ ਨੂੰ ਜਾਣ ਬੁੱਝ ਕੇ ਨਿਸ਼ਾਨਾ ਬਣਾਇਆ ਗਿਆ ਹੈ, ਜਿਸ ਨਾਲ ਗਾਜ਼ਾ ਦੇ ਲੋਕਾਂ ਨੂੰ ਮਨੁੱਖੀ ਤਬਾਹੀ ਵਿੱਚ ਧੱਕਿਆ ਗਿਆ ਹੈ।ਇਹ ਨਸਲ ਕੁਸ਼ੀ ਤੋਂ ਘੱਟ ਨਹੀਂ ਹੈ। ਬਹੁਤ ਹੀ ਅਣਮਨੁੱਖੀ ਢੰਗ ਨਾਲ ਇਜ਼ਰਾਈਲ,ਗਾਜ਼ਾ ਵਿੱਚ ਸਹਾਇਤਾ ਸਮੱਗਰੀ ਦੇ ਦਾਖ਼ਲੇ ਨੂੰ ਵੀ ਨਾਕਾਰ ਰਿਹਾ ਹੈ। ਖੱਬੀਆਂ ਪਾਰਟੀਆਂ ਦੇ ਪੰਜਾਬ ਦੇ ਆਗੂਆਂ ਨੇ ਕਿਹਾ ਕਿ ਅਸੀਂ ਕੌਮਾਂਤਰੀ ਪਾਣੀਆਂ ਵਿੱਚ ਫਰੀਡਮ ਫਲੋਟੀਲਾ ਗਾਜ਼ਾ ਦੇ ਮਨੁੱਖੀ ਜਹਾਜ਼ ਮੈਡਲੀਨ‘ਤੇ ਇਜ਼ਰਾਈਲ ਦੇ ਹਮਲੇ ਦੀ ਵੀ ਨਿੰਦਾ ਕਰਦੇ ਹਾਂ। ਅਸੀਂ ਭਾਰਤ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਉਹ ਸਾਰੇ ਨਜ਼ਰਬੰਦ ਅੰਤਰਰਾਸ਼ਟਰੀ ਵਲੰਟੀਅਰਾਂ ਦੀ ਰਿਹਾਈ ਦੀ ਮੰਗ ਕਰੇ, ਗਾਜ਼ਾ ਨੂੰ ਬਿਨਾਂ ਰੁਕਾਵਟ ਮਨੁੱਖੀ ਸਹਾਇਤਾ ਯਕੀਨੀ ਬਣਾਏ ਅਤੇ ਅਣਮਨੁੱਖੀ ਘੇਰਾ ਬੰਦੀ ਨੂੰ ਤੁਰੰਤ ਖ਼ਤਮ ਕਰਨ ਦੀ ਮੰਗ ਕਰੇ। ਖੱਬੀਆਂ ਪਾਰਟੀਆਂ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਅਤੇ ਅੰਤਰਰਾਸ਼ਟਰੀ ਅਦਾਲਤ ਸਮੇਤ, ਵਧ ਰਹੇ ਵਿਸ਼ਵ ਵਿਆਪੀ ਰੋਸ ਦੇ ਬਾਵਜੂਦ, ਨੇਤਨਯਾਹੂ ਸਰਕਾਰ ਨੇ ਸੰਯੁਕਤ ਰਾਜ ਅਮਰੀਕਾ ਅਤੇ ਇਸਦੇ ਕੁਝ ਸਹਿਯੋਗੀਆਂ ਦੇ ਸਮਰਥਨ ਨਾਲ ਆਪਣੀ ਬੇਰਹਿਮ ਮੁਹਿੰਮ ਜਾਰੀ ਰੱਖੀ ਹੋਈ ਹੈ।ਰਫਾਹ‘ਤੇ ਹਾਲ ਹੀ ਵਿੱਚ ਹੋਏ ਹਮਲੇ ਨੇ ਪਹਿਲਾਂ ਤੋਂ ਹੀ ਵਿਸਥਾਪਿਤ ਸੈਂਕੜੇ ਹਜ਼ਾਰਾਂ ਫ਼ਲਸਤੀਨੀਆਂ ਨੂੰ ਮੁੜ ਤੋਂ ਉਜਾੜ ਦਿੱਤਾ ਹੈ, ਇਹ ਕੌਮਾਂਤਰੀ ਕਾਨੂੰਨ, ਮਨੁੱਖੀ ਅਧਿਕਾਰਾਂ ਅਤੇ ਬੁਨਿਆਦੀ ਮਨੁੱਖਤਾ ਪ੍ਰਤੀ ਇਜ਼ਰਾਇਲੀ ਸਰਕਾਰ ਦੀ ਘੋਰ ਅਣਦੇਖੀ ਨੂੰ ਦਰਸਾਉਂਦਾ ਹੈ।ਅੰਤਰਰਾਸ਼ਟਰੀ ਪਾਣੀਆਂ ਤੋਂ ਫਰੀਡ ਮਫਲੋਟੀਲਾ ਨੂੰ ਅਗਵਾ ਕੀਤੇ ਜਾਣ ਦੀ ਤਾਜ਼ਾ ਘਟਨਾ ਵਿਆਪਕ ਵਿਰੋਧ ਨੂੰ ਪੈਦਾ ਕਰਰਹੀ ਹੈ। ਸਾਂਝੇ ਬਿਆਨ ਵਿੱਚ ਕਿਹਾ ਗਿਆ ਕਿ ਇਹ ਬਹੁਤ ਹੀ ਪਰੇਸ਼ਾਨ ਕਰਨ ਵਾਲੀ ਗੱਲ ਹੈ ਕਿ ਭਾਰਤ ਸਰਕਾਰ ਨੇ ਫ਼ਲਸਤੀਨੀ ਮੁੱਦੇ ਦੇ ਨਾਲ ਜਿਸ ਦਾ ਭਾਰਤ ਨੇ ਇਤਿਹਾਸਕ ਤੌਰ ‘ਤੇ ਸਮਰਥਨ ਕੀਤਾ ਹੈ, ਦੇ ਨਾਲ ਮਜ਼ਬੂਤੀ ਨਾਲ ਖੜ੍ਹੇ ਹੋਣ ਦੀ ਬਜਾਏ ਇਜ਼ਰਾਇਲੀ ਹਮਲਾਵਰ ਦੀ ਤੁਸ਼ਟੀ ਕਰਨ ਦਾ ਰੁਖ਼ ਅਪਣਾਇਆ ਹੈ।ਇਹ ਭਾਰਤ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਵਿਦੇਸ਼ ਨੀਤੀ ਤੋਂ ਸ਼ਰਮਨਾਕ ਭਟਕਣਾ ਨੂੰ ਦਰਸਾਉਂਦਾ ਹੈ, ਜਿਸ ਦੀਆਂ ਜੜ੍ਹਾਂ ਬਸਤੀਵਾਦੀ ਵਿਰੋਧੀ ਏਕਤਾ ਅਤੇ ਰਾਸ਼ਟਰੀ ਮੁਕਤੀ ਅੰਦੋਲਨਾਂ ਦੇ ਸਮਰਥਨ‘ਤੇ ਅਧਾਰਤ ਹਨ। ਅਸੀਂ ਪੰਜਾਬ ਦੀਆਂ ਖੱਬੇ-ਪੱਖੀ ਪਾਰਟੀਆਂ, ਸਾਰੀਆਂ ਸ਼ਾਂਤੀ-ਪ੍ਰੇਮੀ, ਜਮਹੂਰੀ ਅਤੇ ਧਰਮ ਨਿਰਪੱਖ ਤਾਕਤਾਂ ਨੂੰ 17 ਜੂਨ, 2025 ਨੂੰ ਪੂਰੇ ਪੰਜਾਬ ਅਤੇ ਚੰਡੀਗੜ੍ਹ ਵਿੱਚ ਫ਼ਲਸਤੀਨ ਨਾਲ ਕੌਮੀ ਇੱਕ ਜੁਟਤਾ ਦਿਵਸ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੰਦੇ ਹਾਂ। ਸਾਂਝੇ ਬਿਆਨ ਵਿੱਚ ਕਿਹਾ ਗਿਆ ਕਿ ਚੰਡੀਗੜ੍ਹ ਅਤੇ ਪੂਰੇ ਪੰਜਾਬ ਵਿੱਚ 17 ਜੂਨ ਨੂੰ ਜ਼ਿਲ੍ਹਾ ਪੱਧਰ ‘ਤੇ ਖੱਬੀਆਂ ਪਾਰਟੀਆਂ ਦੇ ਕਾਰਕੁੰਨ ਅਤੇ ਸਮਰਥਕਾਂ ਦੁਆਰਾ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ, ਇਜ਼ਰਾਇਲੀ ਸਰਕਾਰ ਦੁਆਰਾ ਕੀਤੇ ਗਏ ਨਸਲਕੁਸ਼ੀ ਅਤੇ ਯੁੱਧ ਅਪਰਾਧਾਂ ਦੀ ਨਿੰਦਾ ਕਰੋ, ਰਾਸ਼ਟਰਤਾ, ਮਾਣ ਅਤੇ ਆਜ਼ਾਦੀ ਲਈ ਫ਼ਲਸਤੀਨ ਦੇ ਲੋਕਾਂ ਦੇ ਉਨ੍ਹਾਂ ਦੇ ਜਾਇਜ਼ ਸੰਘਰਸ਼ ਵਿੱਚ ਉਨ੍ਹਾਂ ਨਾਲ ਏਕਤਾ ਪ੍ਰਗਟ ਕਰੋ। ਅਸੀਂ ਮੰਗ ਕਰਦੇ ਹਾਂ ਕਿ ਭਾਰਤ ਸਰਕਾਰ ਫ਼ਲਸਤੀਨ ਦੇ ਉਦੇਸ਼ ਪ੍ਰਤੀ ਸਾਡੇ ਇਤਿਹਾਸਕ ਸਮਰਥਨ ਦੇ ਅਨੁਸਾਰ ਇੱਕ ਸਿਧਾਂਤਕ ਰੁਖ਼ ਅਪਣਾਏ ਅਤੇ ਇਜ਼ਰਾਈਲ ਨਾਲ ਸਾਰੇ ਫ਼ੌਜੀ ਅਤੇ ਸੁਰੱਖਿਆ ਸਹਿਯੋਗ ਨੂੰ ਤੁਰੰਤ ਬੰਦ ਕਰੇ। ਅਸੀਂ ਨਸਲਕੁਸ਼ੀ, ਭੇਦ ਭਾਵ ਅਤੇ ਕਬਜ਼ੇ ਵਿਰੁੱਧ ਭਾਰਤ ਦੇ ਲੋਕਾਂ ਦੀ ਆਵਾਜ਼ ਬੁਲੰਦ ਕਰਨ ਲਈ ਇੱਕ ਜੁਟਤਾ ਪ੍ਰਦਰਸ਼ਨ ਵਿੱਚ ਵਿਆਪਕ ਭਾਗੀਦਾਰੀ ਦਾ ਸੱਦਾ ਦਿੰਦੇ ਹਾਂ।
Comments
Post a Comment