ਨੀਰਾ ਲੂੰਬਾ ਫਾਊਂਡੇਸ਼ਨ ਵੱਲੋਂ ਚੰਡੀ ਕੁਸ਼ਠ ਆਸ਼ਰਮ ਵਿੱਚ ਲੋੜਵੰਦਾਂ ਨੂੰ ਖਾਦ ਸਮੱਗਰੀ ਦਿੱਤੀ ਗਈ
ਚੰਡੀਗੜ੍ਹ 11 ਜੂਨ ( ਰਣਜੀਤ ਧਾਲੀਵਾਲ ) : ਨੀਰਾ ਲੂੰਬਾ ਦੀ 72ਵੀਂ ਜਨਮ ਜੰਤੀ ਦੇ ਸਨਮਾਨ ਵਿੱਚ, ਨੀਰਾ ਲੂੰਬਾ ਫਾਊਂਡੇਸ਼ਨ ਵੱਲੋਂ ਚੰਡੀਗੜ੍ਹ ਸਥਿਤ ਚੰਡੀ ਕੁਸ਼ਠ ਆਸ਼ਰਮ ਵਿੱਚ ਖਾਦ ਸਮੱਗਰੀ ਵੰਡ ਮੁਹਿੰਮ ਆਯੋਜਿਤ ਕੀਤਾ ਗਿਆ। ਇਹ ਆਸ਼ਰਮ 160 ਤੋਂ ਵੱਧ ਕੁਸ਼ਠ ਰੋਗ ਪ੍ਰਭਾਵਿਤ ਵਿਅਕਤੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਘਰ ਵਾਂਗ ਕੰਮ ਕਰਦਾ ਹੈ। ਇਸ ਉਪਰਾਲੇ ਦੇ ਤਹਿਤ, ਫਾਊਂਡੇਸ਼ਨ ਵੱਲੋਂ ਆਸ਼ਰਮ ਦੇ ਵਸਣਿਕਾਂ ਨੂੰ ਚਾਵਲ ਅਤੇ ਚੀਨੀ ਵਾਂਗ ਲੋੜੀਂਦੀ ਸਮੱਗਰੀ ਪ੍ਰਦਾਨ ਕੀਤੀ ਗਈ, ਜੋ ਉਨ੍ਹਾਂ ਦੀਆਂ ਅਗਲੇ ਕੁਝ ਹਫ਼ਤਿਆਂ ਦੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਕਾਫ਼ੀ ਰਹੇਗੀ। ਇਹ ਮੁਹਿੰਮ ਸਿਰਫ ਸਮੱਗਰੀ ਵੰਡਣ ਤੱਕ ਹੀ ਸੀਮਿਤ ਨਹੀਂ ਸੀ, ਇਸਦਾ ਮੁੱਖ ਉਦੇਸ਼ ਸੀ – ਇਨਸਾਨੀ ਜੁੜਾਅ। ਫਾਊਂਡੇਸ਼ਨ ਦੇ ਸੇਵਾਦਾਰਾਂ ਨੇ ਵਸਣਿਕਾਂ ਨਾਲ ਸਮਾਂ ਬਿਤਾਇਆ, ਉਨ੍ਹਾਂ ਦੀਆਂ ਜੀਵਨ ਕਹਾਣੀਆਂ ਸੁਣੀਆਂ ਅਤੇ ਉਨ੍ਹਾਂ ਲਈ ਇਕ ਇਜ਼ਤਦਾਰ, ਪਿਆਰ ਭਰਿਆ ਮਾਹੌਲ ਬਣਾਇਆ।ਡਾ. ਅਦਿਤੀ ਲੂੰਬਾ, ਨੀਰਾ ਲੂੰਬਾ ਫਾਊਂਡੇਸ਼ਨ ਦੀ ਫਾਊਂਡਰ ਨੇ ਕਿਹਾ ਕਿ ਅਸਲੀ ਬਦਲਾਅ ਤਾਂ ਉਦੋਂ ਆਉਂਦਾ ਹੈ ਜਦੋਂ ਅਸੀਂ ਅਣਦੇਖਾ ਕਰਨਾ ਛੱਡ ਦਿੰਦੇ ਹਾਂ। ਸਾਡਾ ਮਨੋਰਥ ਹੈ ਕਿ ਅਜਿਹੀਆਂ ਖਾਦ ਵੰਡ ਮੁਹਿੰਮਾਂ ਨਿਯਮਤ ਰੂਪ ਵਿੱਚ ਕੀਤੀਆਂ ਜਾਣ, ਤਾਂ ਜੋ ਉਹ ਲੋਕ ਵੀ ਸਹਾਇਤਾ ਪ੍ਰਾਪਤ ਕਰ ਸਕਣ ਜਿਨ੍ਹਾਂ ਨੂੰ ਅਕਸਰ ਭੁੱਲ ਦਿੱਤਾ ਜਾਂਦਾ ਹੈ। ਗੱਲ ਸਿਰਫ ਦੇਣ ਦੀ ਨਹੀਂ, ਪਰ ਉਸ ਮਾਣਸਿਕ ਜੁੜਾਅ ਦੀ ਹੈ ਜੋ ਅਸੀਂ ਲੋੜਵੰਦਾਂ ਨਾਲ ਬਣਾਉਂਦੇ ਹਾਂ। ਵੰਦਨਾ ਤ੍ਰਿਪਾਠੀ, ਜੋ ਇਸ ਉਪਰਾਲੇ ਦੌਰਾਨ ਹਾਜ਼ਰ ਸਨ, ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਇੱਥੇ ਆਉਣਾ ਇਹ ਯਾਦ ਦਿਵਾਉਣ ਵਾਲਾ ਤਜਰਬਾ ਸੀ ਕਿ ਸਹਿਣਭੂਤੀ ਸਿਰਫ ਭਾਵਨਾ ਨਹੀਂ, ਇਕ ਕਿਰਿਆ ਹੈ। ਹਰ ਗੱਲਬਾਤ, ਹਰ ਮੁਸਕਾਨ — ਇਹ ਅਨਮੋਲ ਯਾਦਾਂ ਬਣ ਜਾਂਦੀਆਂ ਹਨ। ਪ੍ਰਗਿਆ ਨੇ ਵੀ ਆਪਣੀ ਭਾਵਨਾ ਜ਼ਾਹਰ ਕਰਦਿਆਂ ਕਿਹਾ ਕਿ ਅਸੀਂ ਅਕਸਰ ਸੋਚਦੇ ਹਾਂ ਕਿ ਸਿਰਫ ਮੌਜੂਦਗੀ ਕੁਝ ਨਹੀਂ ਕਰਦੀ, ਪਰ ਹਕੀਕਤ ਵਿੱਚ, ਕਰੁਣਾ ਨਾਲ ਭਰਪੂਰ ਹਾਜ਼ਰੀ ਕਈ ਵਾਰ ਉਹ ਚਾਨਣ ਲਿਆਉਂਦੀ ਹੈ ਜੋ ਸਾਲਾਂ ਤੋਂ ਗੁੰਮ ਹੋਈ ਹੋਈ ਹੋਵੇ। ਨੀਰਾ ਲੂੰਬਾ ਫਾਊਂਡੇਸ਼ਨ ਲਗਾਤਾਰ ਇਸ ਗੱਲ ਉੱਤੇ ਧਿਆਨ ਕੇਂਦਰਤ ਕਰ ਰਿਹਾ ਹੈ ਕਿ ਕਿਵੇਂ ਇੱਕ ਮੁਹਿੰਮ, ਇੱਕ ਗੱਲਬਾਤ, ਇੱਕ ਮੁਸਕਾਨ ਰਾਹੀਂ ਸਮਾਜ ਦੇ ਹਾਸ਼ੀਏ 'ਤੇ ਰਹਿੰਦੇ ਲੋਕਾਂ ਤਕ ਪਿਆਰ, ਦੇਖਭਾਲ ਅਤੇ ਕਰੁਣਾ ਪਹੁੰਚਾਈ ਜਾਵੇ।
Comments
Post a Comment