ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਨੂੰ 17ਵੀਂ ਬਰਸੀ ’ਤੇ ਭਰਪੂਰ ਸ਼ਰਧਾਂਜਲੀਆਂ, ਧਰਮ ਨਿਰਪੱਖ ਸਿਆਸਤ ’ਚ ਪਾਏ ਯੋਗਦਾਨ ਤੋਂ ਸੇਧ ਲੈਣ ਦਾ ਪ੍ਰਣ ਕਾਮਰੇਡ ਸੁਰਜੀਤ ਨੇ ਹਮੇਸ਼ਾ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਕਾਇਮ ਰੱਖਣ ਦੀ ਗੱਲ ਕੀਤੀ : ਕਾਮਰੇਡ ਮੁਹੰਮਦ ਯੂਸਫ਼ ਤਾਰੀਗਾਮੀ ਕਾਮਰੇਡ ਸੁਰਜੀਤ ਦੇ ਪੂਰਨਿਆਂ ’ਤੇ ਚੱਲਣਾ ਹੀ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ : ਕਾਮਰੇਡ ਸੇਖੋਂ ਚੰਡੀਗੜ੍ਹ 1 ਅਗੱਸਤ ( ਰਣਜੀਤ ਧਾਲੀਵਾਲ ) : ਕੌਮਾਂਤਰੀ ਪੱਧਰ ’ਤੇ ਪ੍ਰਸਿੱਧ ਸੀਪੀਆਈ (ਐਮ) ਦੇ ਲੰਮਾ ਸਮਾਂ ਜਨਰਲ ਸਕੱਤਰ ਰਹੇ ਅਤੇ ਬਾਬਾ ਸੋਹਣ ਸਿੰਘ ਭਕਨਾ ਭਵਨ ਟਰੱਸਟ ਤੇ ‘ਦੇਸ਼ ਸੇਵਕ’ ਦੇ ਸੰਸਥਾਪਕ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਦੀ 17ਵੀਂ ਬਰਸੀ ਸਥਾਨਕ ਸੈਕਟਰ 29-ਡੀ ਦੇ ਬਾਬਾ ਸੋਹਣ ਸਿੰਘ ਭਕਨਾ ਭਵਨ ਵਿਖੇ ਮਨਾਈ ਗਈ। ਇਸ ਸਮਾਗਮ ਦੀ ਪ੍ਰਧਾਨਗੀ ਬਾਬਾ ਸੋਹਣ ਸਿੰਘ ਭਕਨਾ ਟਰੱਸਟ ਦੇ ਮੈਂਬਰ ਕਾਮਰੇਡ ਮੇਜਰ ਸਿੰਘ ਭਿੱਖੀਵਿੰਡ ਤੇ ਕਾਮਰੇਡ ਗੁਰਦਰਸ਼ਨ ਸਿੰਘ ਖ਼ਾਸਪੁਰ ਨੇ ਕੀਤੀ ਤੇ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਕਾਮਰੇਡ ਭੂਪ ਚੰਦ ਚੰਨੋ ਨੇ ਨਿਭਾਈ। ਪ੍ਰਧਾਨਗੀ ਮੰਡਲ ’ਚ ਸੀਪੀਆਈ (ਐਮ) ਦੇ ਕੇਂਦਰੀ ਕਮੇਟੀ ਮੈਂਬਰ ਅਤੇ ਜੰਮੂ ਕਸ਼ਮੀਰ ਵਿਧਾਨ ਸਭਾ ਦੇ ਮੈਂਬਰ ਕਾਮਰੇਡ ਮੁਹੰਮਦ ਯੂਸਫ਼ ਤਾਰੀਗਾਮੀ, ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ, ਸੂਬਾ ਸਕੱਤਰੇਤ ਮੈਂਬਰ ਕਾਮਰੇਡ ਭੂਪ ਚੰਦ ਚੰਨੋ, ਕਾਮਰੇਡ ਗੁਰਨੇਕ ਸਿੰਘ ਭੱਜਲ, ਕਾਮਰੇਡ ਸਵਰਨ ਸਿੰਘ ਦਲਿਓ, ਸੁਖਪ੍ਰੀਤ ਸਿੰਘ ਜੌਹਲ, ਅਬ...
ਕੇਸ਼ੋ ਰਾਮ ਕੰਪਲੈਕਸ ਵੈਲਫੇਅਰ ਐਸੋਸੀਏਸ਼ਨ ਦੀ ਨਵੀਂ ਕਾਰਜਕਾਰਨੀ ਦਾ ਐਲਾਨ
ਚੰਡੀਗੜ੍ਹ 26 ਜੂਨ ( ਰਣਜੀਤ ਧਾਲੀਵਾਲ ) : ਕੇਸ਼ੋ ਰਾਮ ਕੰਪਲੈਕਸ ਵਿੱਚ ਹਾਲ ਹੀ ਵਿੱਚ ਕਈ ਨਵੀਆਂ ਦੁਕਾਨਾਂ ਸਥਾਪਿਤ ਹੋਈਆਂ ਹਨ, ਜਦੋਂ ਕਿ ਕੁਝ ਪੁਰਾਣੇ ਵਪਾਰੀ ਬਾਜ਼ਾਰ ਛੱਡ ਕੇ ਚਲੇ ਗਏ ਹਨ। ਇਸ ਸਭ ਦੇ ਵਿਚਕਾਰ, ਇਸ ਬਾਜ਼ਾਰ ਵਿੱਚ ਵਪਾਰਕ ਗਤੀਵਿਧੀਆਂ ਤੇਜ਼ੀ ਨਾਲ ਵਧੀਆਂ ਹਨ, ਜਿਸ ਕਾਰਨ ਪਾਰਕਿੰਗ, ਟੈਕਸ, ਕਬਜ਼ੇ ਵਰਗੀਆਂ ਸਮੱਸਿਆਵਾਂ ਵੀ ਲਗਾਤਾਰ ਵਧ ਰਹੀਆਂ ਹਨ। ਇਨ੍ਹਾਂ ਸਾਰੀਆਂ ਸਥਿਤੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ, ਬਾਜ਼ਾਰ ਦੇ ਪ੍ਰਧਾਨ ਬਲਜਿੰਦਰ ਗੁਜਰਾਲ ਨੇ ਮਾਰਕੀਟ ਐਸੋਸੀਏਸ਼ਨ ਦੀ ਕਾਰਜਕਾਰਨੀ ਦਾ ਵਿਸਥਾਰ ਕੀਤਾ ਹੈ ਤਾਂ ਜੋ ਬਾਜ਼ਾਰ ਵਿੱਚ ਸਾਰਾ ਕੰਮ ਯੋਜਨਾਬੱਧ ਅਤੇ ਸੁਚਾਰੂ ਢੰਗ ਨਾਲ ਕੀਤਾ ਜਾ ਸਕੇ।

Comments
Post a Comment