ਪ੍ਰੋਗਰੈਸਿਵ ਫਰੰਟ ਪੰਜਾਬ ਵਲੋਂ ਖਰੜ ਦੇ ਵਾਰਡ ਨੰਬਰ 15 ਰਿਹਾਇਸ਼ੀ ਏਰੀਏ ਵਿੱਚ ਸ਼ਰਾਬ ਦਾ ਠੇਕਾ ਚੁਕਵਾਉਣ ਸਬੰਧੀ ਦਿੱਤਾ ਮੰਗ ਪੱਤਰ
ਪ੍ਰੋਗਰੈਸਿਵ ਫਰੰਟ ਪੰਜਾਬ ਵਲੋਂ ਖਰੜ ਦੇ ਵਾਰਡ ਨੰਬਰ 15 ਰਿਹਾਇਸ਼ੀ ਏਰੀਏ ਵਿੱਚ ਸ਼ਰਾਬ ਦਾ ਠੇਕਾ ਚੁਕਵਾਉਣ ਸਬੰਧੀ ਦਿੱਤਾ ਮੰਗ ਪੱਤਰ
ਐਸ.ਏ.ਐਸ.ਨਗਰ 19 ਅਗਸਤ ( ਰਣਜੀਤ ਧਾਲੀਵਾਲ ) : ਖਰੜ ਦੇ ਵਾਰਡ ਨੰਬਰ 15 ਰਿਹਾਇਸ਼ੀ ਏਰੀਏ ਵਿੱਚ ਸ਼ਰਾਬ ਦਾ ਠੇਕਾ ਚੁਕਵਾਉਣ ਸਬੰਧੀ ਪ੍ਰੋਗਰੈਸਿਵ ਫਰੰਟ ਪੰਜਾਬ ਦੇ ਚੇਅਰਮੈਨ ਐਡਵੋਕੇਟ ਦਰਸ਼ਨ ਸਿੰਘ ਧਾਲੀਵਾਲ ਅਤੇ ਪ੍ਰਧਾਨ ਹਰਮਿੰਦਰ ਸਿੰਘ ਮਾਵੀ ਦੀ ਅਗਵਾਈ ਵਿੱਚ ਵਾਰਡ ਨੰਬਰ 15 ਦੇ ਨਾਗਰਿਕਾਂ ਨੇ ਏਡੀਸੀ ਡਿਵੈਲਪਮੈਂਟ ਗੀਤਿਕਾ ਸਿੰਘ ਨੂੰ ਮੰਗ ਪੱਤਰ ਦਿੱਤਾ। ਵਾਰਡ ਨੰਬਰ 15 ਦੇ ਸਮਾਜ ਸੇਵੀ ਆਗੂ ਧਨਵੰਤ ਸਿੰਘ ਛਿੰਦਾ ਤੇ ਸ਼੍ਰੀ ਮਤੀ ਮਿਹਰ ਕੌਰ ਐਮਸੀ ਦੀ ਅਤੇ ਹੋਰ ਸਮਾਜ ਸੇਵੀ ਆਗੂਆਂ ਨੇ ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਖਰੜ ਦੇ ਐਸਡੀਐਮ ਨੂੰ ਐਪਲੀਕੇਸ਼ਨ ਦਿੱਤੀਆਂ। ਜਿਸ 'ਤੇ ਕੋਈ ਵੀ ਕਾਰਵਾਈ ਨਹੀਂ ਹੋਈ। ਉਹਨਾਂ ਨੇ ਦੱਸਿਆ ਕਿ ਮਹੱਲੇ ਤੇ ਲੋਕਾਂ ਨੇ ਕਈ ਵਾਰੀ ਜਾ ਕੇ ਐਸਡੀਐਮ ਖਰੜ ਅੱਗੇ ਬੇਨਤੀ ਕੀਤੀ ਵੀ ਠੇਕਾ ਚੁਕਾ ਦਿੱਤਾ ਜਾਵੇ। ਪਰ ਇਸ 'ਤੇ ਕੋਈ ਵੀ ਕਾਰਵਾਈ ਨਹੀਂ ਹੋਈ। ਉਸ ਤੋਂ ਬਾਅਦ ਵਾਰਡ ਨੰਬਰ 15 ਦੇ ਲੋਕਾਂ ਨੇ ਏਡੀਸੀ ਡਿਵੈਲਪਮੈਂਟ ਗੀਤਿਕਾ ਸਿੰਘ ਅੱਗੇ ਬੇਨਤੀ ਕੀਤੀ। ਇਸ ਮੌਕੇ ਪ੍ਰੋਗਰੈਸਿਵ ਫਰੰਟ ਪੰਜਾਬ ਦੇ ਚੇਅਰਮੈਨ ਐਡਵੋਕੇਟ ਦਰਸ਼ਨ ਸਿੰਘ ਧਾਲੀਵਾਲ ਨੇ ਕਿਹਾ ਕਿ ਪਬਲਿਕ ਪਲੇਸ 'ਤੇ ਖੋਲੇ ਸ਼ਰਾਬ ਦੇ ਠੇਕੇ ਨੂੰ ਜੇਕਰ ਚਕਾਉਣ ਲਈ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਾ ਕੀਤੀ ਤਾਂ ਵੱਡੇ ਪੱਧਰ 'ਤੇ ਰੋਸ ਮੁਜ਼ਾਰਾ ਕੀਤਾ ਜਾਵੇਗਾ ਅਤੇ ਪ੍ਰਸ਼ਾਸਨ ਨੂੰ ਠੇਕਾ ਚੁੱਕਣ ਲਈ ਮਜਬੂਰ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਇਸ ਸਬੰਧੀ ਜੇਕਰ ਫਿਰ ਵੀ ਕੋਈ ਕਾਰਵਾਈ ਨਾ ਹੋਈ ਤਾਂ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ। ਫਰੰਟ ਦੇ ਪ੍ਰਧਾਨ ਹਰਮਿੰਦਰ ਸਿੰਘ ਮਾਵੀ ਨੇ ਕਿਹਾ ਕਿ ਆਪ ਸਰਕਾਰ ਵੱਲੋਂ ਜਨਤਕ ਥਾਵਾਂ 'ਤੇ ਸ਼ਰਾਬ ਦੇ ਠੇਕੇ ਖੋਲਣ ਦੀ ਇਜਾਜ਼ਤ ਦੇਣ ਤੋਂ ਇਸ ਸਪਸ਼ਟ ਹੁੰਦਾ ਹੈ ਕਿ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦਾ ਕੋਈ ਫਾਇਦਾ ਨਹੀਂ ਜਾਪਦਾ। ਉਹਨਾਂ ਕਿਹਾ ਕਿ ਪ੍ਰੋਗਰੈਸਿਵ ਫਰੰਟ ਪੰਜਾਬ ਵੱਲੋਂ ਇਸ ਠੇਕੇ ਨੂੰ ਚੁਕਵਾਉਣ ਲਈ ਵੱਡੇ ਪੱਧਰ 'ਤੇ ਸਮਰਥਨ ਦਿੱਤਾ ਜਾਵੇਗਾ ਅਤੇ ਵਾਰਡ ਨੰਬਰ 15 ਦੇ ਵਸਨੀਕਾ ਦਾ ਹਰ ਪੱਖੋਂ ਸਹਿਯੋਗ ਦਿੱਤਾ ਜਾਵੇਗਾ। ਸ. ਅਮਰੀਕ ਸਿੰਘ ਹੈਪੀ ਮੰਡਲ ਪ੍ਰਧਾਨ ਖਰੜ ਨੇ ਕਿਹਾ ਕਿ ਜਿੱਥੇ ਇਹ ਠੇਕਾ ਖੋਲਿਆ ਗਿਆ ਹੈ ਉਸ ਦੇ ਨੇੜੇ ਹੀ ਪਾਰਕ ਬਣਿਆ ਹੋਇਆ। ਜਿਥੇ ਜਿਆਦਾਤਰ ਲੋਕ ਸ਼ਾਮ ਸਵੇਰੇ ਸੈਰ ਕਰਨ ਆਉਂਦੇ ਹਨ ਅਤੇ ਸ਼ਰਾਬੀ ਬੇਹੋਸ਼ ਹੋ ਕੇ ਠੇਕੇ ਦੇ ਨੇੜੇ ਬੇਹੋਸ਼ੀ ਹਾਲਤ ਵਿੱਚ ਨੰਗ-ਧੜੰਗ ਹਾਲਤ ਵਿੱਚ ਪਏ ਦਿਖਾਈ ਦਿੰਦੇ ਹਨ। ਇਸ ਤੋਂ ਇਲਾਵਾ ਨੇੜੇ ਹੀ ਗੁਰਦੁਆਰਾ ਸਾਹਿਬ ਵੀ ਸਥਿਤ ਹੈ। ਸਰਕਾਰ ਨੂੰ ਇੱਥੋਂ ਸ਼ਰਾਬ ਦਾ ਠੇਕਾ ਤੁਰੰਤ ਚੁਕਾਉਣਾ ਚਾਹੀਦਾ ਹੈ ਤਾਂ ਕਿ ਇਥੋਂ ਦੇ ਵਸਨੀਕਾਂ ਨੂੰ ਸਰਕਾਰ ਵਿਰੁੱਧ ਕੋਈ ਵੱਡਾ ਫੈਸਲਾ ਲੈਣ ਲਈ ਮਜਬੂਰ ਨਾ ਹੋਣਾ ਪਵੇ। ਉਹਨਾਂ ਕਿਹਾ ਕਿ ਅਗਰ 15 ਦਿਨ ਦੇ ਵਿੱਚ ਇਹ ਠੇਕਾ ਨਾ ਚੁਕਵਾਇਆ ਗਿਆ ਤਾਂ ਖਰੜ ਦੇ ਸਾਰੀਆਂ ਜਥੇਬੰਦੀਆਂ ਵੱਲੋਂ ਇਸ ਠੇਕਾ ਚਕਵਾਣ ਸਬੰਧੀ ਧਰਨਾ ਲਗਾਇਆ ਜਾਵੇਗਾ। ਇਸ ਸਬੰਧੀ ਕਿਸਾਨ ਯੂਨੀਅਨ ਲੱਖੋਵਾਲ ਅਤੇ ਹੋਰ ਕਿਸਾਨ ਯੂਨੀਅਨ ਨਾਲ ਵੀ ਗੱਲਬਾਤ ਕਰਕੇ ਇਸ ਠੇਕੇ ਨੂੰ ਚੁਕਵਾਣ ਸਬੰਧੀ ਗੱਲਬਾਤ ਕੀਤੀ ਉਨਾਂ ਨੇ ਵੀ ਵਿਸ਼ਵਾਸ ਦਵਾਇਆ ਅਸੀਂ ਤੁਹਾਡੇ ਨਾਲ ਹਾਂ। ਇਸ ਮੌਕੇ ਹਾਜ਼ਰ ਬਲਦੇਵ ਸਿੰਘ, ਰਾਮ ਕੁਮਾਰ, ਜਗਦੀਸ਼ ਸਿੰਘ, ਅਮਰੀਕ ਸਿੰਘ, ਗੁਰਦੇਵ ਸਿੰਘ, ਕੁਲਵੰਤ ਸਿੰਘ, ਮਾਨ ਸਿੰਘ, ਜਗਰੂਪ ਸਿੰਘ, ਸਰਬਜੀਤ ਆਦਿ ਹਾਜ਼ਰ ਸਨ।
Comments
Post a Comment