ਅਸਮਾਨ ਨੂੰ ਛੂਹਦੀਆਂ ਮੋਹਾਲੀ ਦੇ ਆਸ ਪਾਸ ਪਿੰਡਾਂ ਦੀਆਂ ਜਮੀਨਾਂ ਹਥਿਆਉਣ ਲਈ ਭੂ ਮਾਫੀਆ ਹੋਇਆ ਸਰਗਰਮ
ਫਰਜੀ ਮਾਲਕ ਬਣ ਕੇ 60 ਲੱਖ ਦਾ ਕੀਤਾ ਬਿਆਨਾ, ਜਮੀਨ ਦਾ ਅਸਲੀ ਮਾਲਕ ਆਪਣੀ ਜਮੀਨ ਨੂੰ ਬਚਾਉਣ ਲਈ ਖਾ ਰਿਹਾ ਦਰ ਦਰ ਦੀਆਂ ਠੋਕਰਾਂ,
ਮੋਹਾਲੀ ਪ੍ਰਸ਼ਾਸਨ ਦੀ ਢਿਲੀ ਕਾਰਜਕਾਰੀ ਕਰਕੇ ਭੂ ਮਾਫੀਆ ਠੱਗ ਬੇਖੌਫ ਲੋਕਾਂ ਨੂੰ ਲੁੱਟ ਰਹੇ ਹਨ, ਪ੍ਰਸ਼ਾਸਨ ਤੇ ਸਰਕਾਰ ਜਲਦ ਕਰੇ ਕਾਰਵਾਈ : ਬਲਵਿੰਦਰ ਕੁੰਭੜਾ
ਜੇ 10 ਦਿਨਾਂ ਵਿੱਚ ਬਣਦੀ ਕਾਰਵਾਈ ਨਾ ਹੋਈ ਤਾਂ ਕੀਤਾ ਜਾਵੇਗਾ ਐਸਐਸਪੀ ਮੋਹਾਲੀ ਦਾ ਘਿਰਾਓ : ਐਸ ਸੀ ਬੀਸੀ ਮੋਰਚਾ
ਐਸ.ਏ.ਐਸ.ਨਗਰ 22 ਅਗਸਤ ( ਰਣਜੀਤ ਧਾਲੀਵਾਲ ) : ਐਸ ਸੀ ਬੀਸੀ ਮਹਾ ਪੰਚਾਇਤ ਪੰਜਾਬ ਵੱਲੋਂ ਮੋਹਾਲੀ ਫੇਸ 7 ਦੀਆਂ ਲਾਈਟਾਂ ਤੇ ਚੱਲ ਰਹੇ ਮੋਰਚੇ ਤੇ ਪਿੰਡ ਮੱਕੜਿਆਂ ਦਾ ਇੱਕ ਪੀੜਿਤ ਮਨਜਿੰਦਰ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਮੱਕੜਿਆਂ ਪਹੁੰਚੇ। ਜਿਨਾਂ ਨਾਲ ਉਹਨਾਂ ਦੇ ਪਿੰਡ ਦੇ ਹੀ ਵਸਨੀਕ ਜਗਤਾਰ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਮੱਕੜਿਆਂ ਨੇ ਭੂ ਮਾਫੀਆ ਗਰੁੱਪ ਨਾਲ ਮਿਲਕੇ ਮਨਜਿੰਦਰ ਸਿੰਘ ਦੀ ਕਰੀਬ ਤਿੰਨ ਕਿਲੇ ਜਮੀਨ ਦਾ ਜਾਅਲੀ ਆਧਾਰ ਕਾਰਡ ਬਣਾਕੇ ਤੇ ਫਰਜ਼ੀ ਮਾਲਕ ਬਣਕੇ ਜਮੀਨ ਦਾ ਬਿਆਨਾ ਕਰਕੇ 60 ਲੱਖ ਰੁਪਏ ਠੱਗ ਲਏ। ਇਸ ਬਾਰੇ ਜਾਣਕਾਰੀ ਦਿੰਦਿਆਂ ਪੀੜਤ ਪਰਿਵਾਰ ਨੇ ਦੱਸਿਆ ਕਿ ਜਗਤਾਰ ਸਿੰਘ ਨੇ ਜਾਅਲੀ ਆਧਾਰ ਕਾਰਡ ਬਣਾਕੇ ਮੇਰੀ ਜਮੀਨ ਦਾ ਫਰਜ਼ੀ ਬਿਆਨਾ ਕਰ ਦਿੱਤਾ। ਜਿਸ ਬਾਰੇ ਸਾਨੂੰ ਬਿਲਕੁਲ ਵੀ ਜਾਣਕਾਰੀ ਨਹੀਂ ਸੀ। ਮੇਰੀ ਜਮੀਨ ਦੇ ਤਿੰਨ ਵਾਰ ਬਿਆਨੇ ਹੋ ਚੁੱਕੇ ਹਨ। ਸਾਨੂੰ ਇਸ ਬਾਰੇ ਉਦੋਂ ਪਤਾ ਲੱਗਾ ਜਦੋਂ ਪਟਵਾਰੀ ਨੇ ਸਾਡੇ ਪਿੰਡ ਤੇ ਨੰਬਰਦਾਰ ਹਰਭਜਨ ਸਿੰਘ ਨੂੰ ਫੋਨ ਕਰਕੇ ਦੱਸਿਆ। ਜਦੋਂ ਨੰਬਰਦਾਰ ਸਾਹਿਬ ਤੋਂ ਸਾਨੂੰ ਪਤਾ ਲੱਗਾ ਤਾਂ ਸਾਡੇ ਪੈਰਾਂ ਥੱਲਿਓਂ ਜਮੀਨ ਨਿਕਲ ਗਈ। ਮੈਂ ਪ੍ਰਸ਼ਾਸਨ ਤੇ ਸਰਕਾਰ ਨੂੰ ਬੇਨਤੀ ਕਰਦਾ ਕਿ ਮੇਰੀ ਇਸ ਮਾਮਲੇ ਤੇ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਵੇ। ਮੈਂ ਇਹ ਵੀ ਬੇਨਤੀ ਕਰਦਾ ਹਾਂ ਕਿ ਜੇਕਰ ਮੇਰਾ ਕੋਈ ਜਾਨੀ ਜਾ ਮਾਲੀ ਨੁਕਸਾਨ ਹੁੰਦਾ ਹੈ ਤਾਂ ਉਸਦੇ ਜਿੰਮੇਵਾਰ ਇਹ ਉਪਰੋਕਤ ਭੂ ਮਾਫੀਆ ਠੱਗ ਹੋਣਗੇ। ਇਸ ਬਾਰੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਕਿਹਾ ਕਿ ਮੋਹਾਲੀ ਸ਼ਹਿਰ ਦੇ ਆਸ ਪਾਸ ਦੀਆਂ ਜਮੀਨਾਂ ਮਹਿੰਗੀਆਂ ਹੋਣ ਕਰਕੇ ਭੂ ਮਾਫੀਆ ਠੱਗ ਐਕਟਿਵ ਹੋ ਹੋਏ ਹਨ। ਜਿਸ ਦਾ ਅਸਲ ਕਾਰਨ ਪ੍ਰਸ਼ਾਸਨ ਦੀ ਢਿੱਲੀ ਕਾਰਜਕਾਰੀ ਹੈ। ਇਹ ਗਰੀਬ ਪਰਿਵਾਰ ਆਪਣੇ ਜਮੀਨ ਨੂੰ ਬਚਾਉਣ ਲਈ ਹੁਣ ਦਰ ਦਰ ਦੇ ਧੱਕੇ ਖਾ ਰਿਹਾ ਹੈ। ਪੁਲਿਸ ਉਹਨਾਂ ਠੱਗਾਂ ਨੂੰ ਫੜਨ ਵਿੱਚ ਆਨਾਕਾਨੀ ਕਰ ਰਹੀ ਹੈ। ਅਸੀਂ ਮੋਰਚੇ ਵੱਲੋਂ ਇਹ ਐਲਾਨ ਕਰਦੇ ਹਾਂ ਕਿ ਜੇਕਰ ਪੁਲਿਸ ਪ੍ਰਸ਼ਾਸਨ ਨੇ 10 ਦਿਨਾਂ ਵਿੱਚ ਨਾ ਕੀਤੀ ਇਸ ਠੱਗ ਟੋਲੇ ਖਿਲਾਫ਼ ਕਾਰਵਾਈ ਤਾਂ ਐਸ ਐਸ ਪੀ ਮੋਹਾਲੀ ਦਾ ਘਿਰਾਓ ਕੀਤਾ ਜਾਵੇਗਾ। ਇਸ ਮੌਕੇ ਅਵਤਾਰ ਸਿੰਘ ਮੱਕੜਿਆਂ, ਨਾਗਰ ਸਿੰਘ, ਮਹਿੰਦਰ ਸਿੰਘ ਨੰਬਰਦਾਰ, ਜਸਵੰਤ ਸਿੰਘ, ਮਨਜੀਤ ਸਿੰਘ, ਕਰਮ ਸਿੰਘ ਕੁਰੜੀ, ਨੰਬਰਦਾਰ ਬਲਜਿੰਦਰ ਸਿੰਘ, ਬਾਬੂ ਵੇuਦ ਪ੍ਰਕਾਸ਼, ਹਰਵਿੰਦਰ ਸਿੰਘ, ਹਰਪਾਲ ਸਿੰਘ, ਰਜਿੰਦਰ ਕੌਰ, ਪੂਨਮ ਰਾਣੀ, ਕਰਮਜੀਤ ਸਿੰਘ, ਦਲਵੀਰ ਸਿੰਘ, ਬਲਜੀਤ ਸਿੰਘ ਆਦਿ ਹਾਜ਼ਰ ਹੋਏ।
Comments
Post a Comment