ਆਲ ਇੰਡੀਆ ਸਟੇਟ ਗੌਰਮਿੰਟ ਇੰਪਲਾਈਜ ਫੈਡਰੇਸ਼ਨ ਦੀ ਕੌਮੀ ਕਾਰਜਕਾਰਨੀ ਦੀ ਦੋ ਰੋਜ਼ਾ ਮੀਟਿੰਗ ਸੁਕੋਮਲ ਸੇਨ ਭਵਨ ਫਰੀਦਾਬਾਦ ਵਿੱਚ ਸ਼ੁਰੂ
ਆਲ ਇੰਡੀਆ ਸਟੇਟ ਗੌਰਮਿੰਟ ਇੰਪਲਾਈਜ ਫੈਡਰੇਸ਼ਨ ਦੀ ਕੌਮੀ ਕਾਰਜਕਾਰਨੀ ਦੀ ਦੋ ਰੋਜ਼ਾ ਮੀਟਿੰਗ ਸੁਕੋਮਲ ਸੇਨ ਭਵਨ ਫਰੀਦਾਬਾਦ ਵਿੱਚ ਸ਼ੁਰੂ
ਫਰੀਦਾਬਾਦ/ਚੰਡੀਗੜ੍ਹ 17 ਅਗਸਤ ( ਰਣਜੀਤ ਧਾਲੀਵਾਲ ) : ਆਲ ਇੰਡੀਆ ਸਟੇਟ ਗੌਰਮਿੰਟ ਇੰਪਲਾਈਜ ਫੈਡਰੇਸ਼ਨ ਦੀ ਕੌਮੀ ਕਾਰਜਕਾਰਨੀ ਦੀ ਮੀਟਿੰਗ ਆਲ ਇੰਡੀਆ ਸਟੇਟ ਗੌਰਮਿੰਟ ਇੰਪਲਾਈਜ ਫੈਡਰੇਸ਼ਨ ਦੇ ਕੌਮੀ ਦਫ਼ਤਰ ਸੁਕੋਮਲ ਸੇਨ ਭਵਨ ਫਰੀਦਾਬਾਦ ਵਿੱਚ ਸੁਭਾਸ਼ ਲਾਂਬਾ ਕੌਮੀ ਪ੍ਰਧਾਨ ਜੀ ਦੀ ਅਗਵਾਈ ਵਿੱਚ ਸ਼ੁਰੂ ਹੋਈ। ਕਾਮਰੇਡ ਕੇ .ਐਨ ਉਮੇਸ ਨੇ ਕਾਮਰੇਡ ਅਰਬਿੰਦੋ ਘੋਸ਼ ਦੀ ਜਨਮ ਸ਼ਤਾਬਦੀ ਤੇ ਉਹਨਾਂ ਦੇ ਲੋਕ ਘੋਲਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹਨਾਂ ਨੇ ਸਦਾ ਲੋਕ ਹਿੱਤਾਂ ਨੂੰ ਪਹਿਲ ਦਿੱਤੀ ਤੇ ਸਾਰੀ ਜ਼ਿੰਦਗੀ ਮਜ਼ਦੂਰ ਹਿੱਤਾਂ ਦੇ ਲੇਖੇ ਲਾਈ ,ਦੇਸ਼ ਦੇ ਪ੍ਰਾਈਵੇਟਸਨ ਦੇ ਮੋਦੀ ਮਾਡਲ ਦਾ ਜਿਕਰ ਕਰਦਿਆਂ ਕਿਹਾ ਕਿ ਨਵਉਦਾਰਵਾਦੀ ਨੀਤੀਆਂ ਤਹਿਤ ਆਰਥਿਕ ਤੇ ਰਾਜਨੀਤਿਕ ਸ਼ਾਸਨ ਵਿਵਸਥਾ ਦਾ ਵਿਨਾਸ਼ਕਾਰੀ ਪੁਨਰਗਠਨ ਕਰ ਰਹੀ ਹੈ। ਕਾਰਪੋਰੇਟ ਘਰਾਣਿਆਂ ਦੇ ਹਿੱਤਾਂ ਵਿੱਚ ਅੜਿੱਕਾ ਬਣਨ ਵਾਲੇ ਹਰ ਕਾਨੂੰਨ ਵਿੱਚ ਸੰਸ਼ੋਧਨ ਜਾਂ ਛੇੜਛਾੜ ਕੀਤੀ ਜਾ ਰਹੀ ਹੈ ਤਾਂ ਜੋ ਦੇਸੀ ਵਿਦੇਸ਼ੀ ਨਿੱਜੀ ਕਾਰਪੋਰੇਟਸ ਨੂੰ ਬੜਾਵਾ ਦਿੱਤਾ ਜਾ ਸਕੇ।ਦੇਸ਼ ਦਾ ਹਰ ਆਰਥਿਕ ਖੇਤਰ ਨਿੱਜੀਕਰਨ ਲਈ ਖੋਲ੍ਹ ਦਿੱਤਾ ਗਿਆ।ਅਪਰਾਧਿਕ ਕਾਨੂੰਨ ਆਈਪੀਸੀ,ਸੀਆਰਪੀਸੀ ਵਰਗੇ ਅਧਿਨਿਯਮ ਨੂੰ ਖਤਮ ਕੀਤਾ ਜਾ ਰਿਹਾ ਹੈ।ਇਸ ਲਈ ਦੇਸ਼ ਨੂੰ ਬਚਾਉਣ ਲਈ ,ਬੇਹਤਰ ਕੱਲ੍ਹ ਲਈ ,ਲੋਕਤੰਤਰ ਨੂੰ ਬਚਾਉਣ ਲਈ ,ਸੰਵਿਧਾਨ ਦੀ ਰੱਖਿਆ ਲਈ ਮਜ਼ਦੂਰ ਤੇ ਮੁਲਾਜ਼ਮਾਂ ਨੂੰ ਆਰਥਿਕ ਮੁੱਦਿਆਂ ਦੇ ਅੰਦੋਲਨ ਤੇ ਤਾਲਮੇਲ ਬਿਠਾ ਕੇ ਕਰੜੀ ਲੜਾਈ ਦੇਣੀ ਪਵੇਗੀ।ਕੌਮੀ ਜਨਰਲ ਸਕੱਤਰ ਏ ਸ੍ਰੀ ਕੁਮਾਰ ਨੇ ਰਿਪੋਰਟ ਪੇਸ਼ ਕਰਦਿਆਂ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਯੁਨੀਫਾਈਡ ਪੈਨਸ਼ਨ ਸਕੀਮ ਕੇਂਦਰੀ ਮੁਲਾਜ਼ਮਾਂ ਤੇ ਲਾਗੂ ਕਰ ਦਿੱਤੀ ਗਈ ਹੈ ,ਟੈਕਸ ਛੁੱਟ ਦੇ ਬਾਵਜੂਦ 1% ਮੁਲਾਜ਼ਮਾਂ ਨੇ ਯੂਪੀਐਸ ਦਾ ਵਿਕੱਲਪ ਚੁਣਿਆ।ਦੇਸ਼ ਦੇ ਅਰਧ ਸੈਨਿਕ ਬਲ ਜੋ ਕੇਂਦਰ ਸਰਕਾਰ ਦੇ ਉਹਨਾਂ ਕਰਮਚਾਰੀਆਂ ਦਾ 30 % ਹੈ ਜੋ ਐਨ ਪੀਐਸ ਦੇ ਅੰਤਰਗਤ ਆਉਂਦੇ ਹਨ,ਜਿੱਥੇ ਕੋਈ ਯੂਨੀਅਨ ਵੀ ਨਹੀਂ ਹੈ ਉਹਨਾਂ ਨੇ ਵੀ ਯੂਪੀਐਸ ਦਾ ਵਿਕਲਪ ਨਹੀਂ ਚੁਣਿਆ।ਰਾਜਾਂ ਦੇ ਮੁਲਾਜ਼ਮਾਂ ਨੇ ਇਸ ਸਕੀਮ ਨੂੰ ਕੋਈ ਹੁੰਗਾਰਾ ਨਹੀਂ ਦਿੱਤਾ,ਸਗੋਂ ਇਸਨੂੰ ਰੱਦ ਕਰ ਦਿੱਤਾ ਹੈ।ਏ ਸ੍ਰੀ ਕੁਮਾਰ ਨੇ ਕਿਹਾ ਕਿ ਯੂਨੀਫਾਈਡ ਪੈਨਸ਼ਨ ਸਕੀਮ ਵਿਚ ਪੈਨਸ਼ਨ ਨਹੀਂ ਹੈ ਇਹ ਪੇਅ ਆਊਟ ਹੈ ,ਇਸ ਲਈ ਅਸੀਂ ਯੂਪੀਐਸ ਦਾ ਵਿਰੋਧ ਕਰਾਂਗੇ ਪੁਰਾਣੀ ਪੈਨਸ਼ਨ ਬਹਾਲੀ ਲਈ ਪੀਐਫਆਰਡੀਏ ਬਿੱਲ ਰੱਦ ਕਰਨ ਤੱਕ ਸੰਘਰਸ਼ ਜਾਰੀ ਰਹੇਗਾ।ਇਸ ਮੌਕੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ (ਵਿਗਿਆਨਕ) ਵੱਲੋਂ ਗਗਨਦੀਪ ਸਿਂਘ ਭੁੱਲਰ ਤੇ ਐਨ ਡੀ ਤਿਵਾੜੀ ਵੱਲੋਂ ਪੰਜਾਬ ਵਿੱਚ ਚੱਲ ਰਹੇ ਮੁਲਾਜ਼ਮ ਸੰਘਰਸ਼ ਅਤੇ ਆਮ ਆਦਮੀ ਸਰਕਾਰ ਦੇ ਮੁਲਾਜ਼ਮ ਵਿਰੋਧੀ ਨੀਤੀਆਂ ਤੇ ਚਾਨਣਾ ਪਾਇਆ। ਚੰਡੀਗੜ ਫੈਡਰੇਸ਼ਨ ਦੇ ਗੋਪਾਲ ਜੋਸ਼ੀ ,ਰੇਖਾ ਸ਼ਰਮਾਂ ,ਰੇਖਾ ਗੇਰਾ ਸਮੇਤ 25 ਰਾਜਾਂ ਦੇ ਨੈਸਨਲ ਕਾਂਓਸਲ ਮੈਬਰ ਇਸ ਕੌਮੀ ਮੀਟਿੰਗ ਸ਼ਾਮਿਲ ਹੋਏ।
Comments
Post a Comment