ਸਬ ਕਮੇਟੀ ਦੇ ਚੇਅਰਮੈਨ ਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੀਤੀ ਜੰਗਲਾਤ ਵਰਕਰਜ਼ ਯੂਨੀਅਨ ਨਾਲ ਮੀਟਿੰਗ
ਵਿੱਤ ਮੰਤਰੀ ਵੱਲੋਂ ਜੰਗਲਾਤ ਤੇ ਜੰਗਲੀ ਜੀਵ ਵਿਭਾਗ ਦੇ ਬਾਕੀ ਰਹਿੰਦੇ ਕਾਮੇਂ ਜਲਦੀ ਪੱਕੇ ਕਰਨ ਦਾ ਦਿੱਤਾ ਭਰੋਸਾ
ਚੰਡੀਗੜ੍ਹ 4 ਅਗਸਤ ( ਰਣਜੀਤ ਧਾਲੀਵਾਲ ) : ਪੰਜਾਬ ਸੁਬਾਰਡੀਨੇਟ ਸਰਵਿਸਿਜ ਫ਼ੈਡਰੈਸਨ1406-22 ਬੀ ਚੰਡੀਗੜ੍ਹ ਨਾਲ ਸੰਬਧਤ ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਦੀ ਸਬ ਕਮੇਟੀ ਦੇ ਚੇਅਰਮੈਨ ਤੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨਾਲ ਮੀਟਿੰਗ ਹੋਈ। ਮੀਟਿੰਗ ਵਿੱਚ ਜੰਗਲਾਤ ਮੰਤਰੀ, ਸੈਕਟਰੀ ਪ੍ਰਿਅੰਕ ਭਾਰਤੀ, ਪ੍ਰਧਾਨ ਮੁੱਖ ਵਣਪਾਲ ਧਰਮਿੰਦਰ ਸ਼ਰਮਾ, ਸੁਪਰਡੈਂਟ ਇੰਦਰਜੀਤ ਸਿੰਘ ਅਤੇ ਹੋਰ ਉੱਚ ਅਧਿਕਾਰੀ ਮੌਜੂਦ ਸਨ ਅੱਜ ਦੀ ਇਸ ਮੀਟਿੰਗ ਵਿੱਚ ਵਿੱਤ ਮੰਤਰੀ ਜੀ ਨੇ ਜਥੇਬੰਦੀ ਨੂੰ ਭਰੋਸਾ ਦਿੱਤਾ ਕਿ ਜੰਗਲੀ ਜੀਵ ਵਿਭਾਗ ਵਿਚ ਪਿਛਲੇ 25-25 ਸਾਲਾਂ ਤੋ ਨਿਗੂਣੀਆਂ ਤਨਖ਼ਾਹਾਂ ਤੇ ਡੇਲੀਵੇਜ ਕੰਮ ਕਰਦੇ ਕਾਮਿਆਂ ਨੂੰ ਬਿਨਾਂ ਸ਼ਰਤ ਪੱਕੇ ਕਰਵਾਉਣ ਲਈ ਅਤੇ ਹੋਰ ਮੰਗ ਪੱਤਰ ਵਿੱਚ ਦਰਜ ਮੰਗਾ ਨੂੰ ਲਾਗੂ ਕਰਵਾਉਣ ਲਈ ਸਿਵਲ ਸਕੱਤਰੇਤ ਚੰਡੀਗੜ੍ਹ ਵਿਖੇ ਮੀਟਿੰਗ ਹੋਈ। ਅੱਜ ਦੀ ਮੀਟਿੰਗ ਵਿਚ ਵਣ ਮੰਤਰੀ ਜੀ ਨੇ ਕਿਹਾ ਕੀ ਜੰਗਲਾਤ ਅਤੇ ਜੰਗਲੀ ਜੀਵ ਵਿਭਾਗ ਦੇ ਕੱਚੇ ਕਾਮਿਆਂ ਨੂੰ ਕੁੱਝ ਸਮੇਂ ਵਿਚ ਬਿਨਾਂ ਸ਼ਰਤ ਪੱਕਿਆ ਕੀਤਾ ਜਾਵੇਗਾ, ਜਿਨ੍ਹਾਂ ਵਰਕਰਾਂ ਦੇ ਲਗਾਤਾਰ 10 ਸਾਲ ਹਨ, ਉਹਨਾਂ ਵਰਕਰਾਂ ਨੂੰ ਜਲਦੀ ਹੀ ਵਣ ਮੰਡਲ ਅਫਸਰਾਂ ਪਾਸੋਂ ਰਿਕਾਰਡ ਪ੍ਰਾਪਤ ਕਰਕੇ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਪੱਕੇ ਹੋਣ ਦੀ ਪ੍ਰਧਾਨਗੀ ਲਈ ਭੇਜ ਦਿੱਤਾ ਜਾਵੇਗਾ, ਮਾਣਯੋਗ ਵਿੱਤ ਮੰਤਰੀ ਜੀ ਨੇ ਕਿਹਾ ਕਿ ਇਸ ਪ੍ਰੋਸੈਸ ਨੂੰ ਜਲਦੀ ਤੋਂ ਜਲਦੀ ਕੀਤਾ ਜਾਵੇ। ਇਸ ਦੇ ਨਾਲ ਹੀ ਵਿੱਤ ਮੰਤਰੀ ਜੀ ਨੇ ਹਮਦਰਦੀ ਭਰੇ ਲਹਿਜੇ ਨਾਲ ਕਿਹਾ, ਕਿ ਜਿਨ੍ਹਾਂ ਸਾਥੀਆਂ ਦੀ ਲਗਾਤਾਰ ਸਰਵਿਸ ਨਹੀਂ ਹੈ, ਉਨਾਂ ਸਾਥੀਆਂ ਦੀ ਵੀ ਅਲੱਗ ਤੋ ਲਿਸਟ ਤਿਆਰ ਕੀਤੀ ਜਾਵੇ, ਅਧਿਆਪਕਾਂ ਦੀ ਤਰ੍ਹਾਂ ਛੋਟ ਦੇ ਕੇ ਪੱਕਾ ਕੀਤਾ ਜਾਵੇਗਾ।ਸਬ ਕਮੇਟੀ ਨੂੰ ਜਥੇਬੰਦੀ ਦੇ ਆਗੂਆਂ ਅਮਰੀਕ ਸਿੰਘ ਗੜਸ਼ੰਕਰ, ਸਤੀਸ਼ ਰਾਣਾ ਜੀ ਨੇ ਕਿਹਾ ਕਿ ਜਿਹੜੇ ਸਾਥੀ ਕੋਰਟ ਕੇਸ ਰਾਹੀਂ 378 ਸਾਥੀ ਪੱਕੇ ਕੀਤੇ ਗਏ ਹਨ, ਉਨ੍ਹਾਂ ਦੀ ਰਿਟਾਇਰਮੈਂਟ ਉਮਰ 60 ਸਾਲ ਹੈ, ਪ੍ਰੰਤੂ ਜੋ ਵਰਕਰ 506 ਵਾਲੀ ਲਿਸਟ ਵਿੱਚ ਪੱਕੇ ਕੀਤੇ ਹਨ, ਉਨ੍ਹਾਂ ਵਰਕਰਾਂ ਦੀ ਰਿਟਾਇਰਮੈਂਟ ਉਮਰ 58 ਸਾਲ ਕੀਤੀ ਗਈ ਹੈ,ਇਨ੍ਹਾਂ ਦੀ ਰਿਟਾਇਰਮੈਂਟ ਵੀ 60 ਸਾਲ ਕੀਤੀ ਜਾਵੇ ਜੀ। ਇਸ ਪ੍ਤੀ ਵੀ ਵਿੱਤ ਮੰਤਰੀ ਜੀ ਨੇ ਕਮੇਟੀ ਨੂੰ ਸਿਫਾਰਸ਼ ਕਰਨ ਲਈ ਅਧਿਕਾਰੀਆਂ ਨੂੰ ਮੌਕੇ ਤੇ ਹਦਾਇਤ ਕੀਤੀ। ਮੀਟਿੰਗ ਦੇ ਅੱਤ ਵਿੱਚ ਰਵੀ ਕਾਂਤ ਰੋਪੜ, ਮਨਜੀਤ ਸੈਣੀ ਸੁਖਦੇਵ, ਸਿੰਘ ਚੰਗਾਲੀਵਾਲਾ ਨੇ ਕਿਹਾ ਕਿ ਜਿਹੜੇ ਸਾਥੀ 2011/2015 ਵਿੱਚ ਪੱਕੇ ਹੋਣ ਤੋਂ ਬਾਕੀ 72 ਸਾਥੀ ਰਹਿ ਗਏ ਸਨ, ਉਨਾਂ ਵਿਚੋਂ 14 ਸਾਥੀ ਰਹਿ ਗਏ ਹਨ, ਤਾਂ ਪ੍ਰਧਾਨ ਮੁੱਖ ਵਣ ਪਾਲ ਧਰਮਿੰਦਰ ਸ਼ਰਮਾ ਜੀ ਨੇ ਕਿਹਾ ਕਿ ਉਨਾਂ ਨੂੰ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਪ੍ਰਵਾਨਗੀ ਲਈ ਭੇਜਣ ਦਾ ਵਿਸ਼ਵਾਸ ਦਿਵਾਇਆ ਗਿਆ। ਇਸ ਮੀਟਿੰਗ ਵਿੱਚ ਸੂਬਾ ਸਕੱਤਰ ਜਸਵਿੰਦਰ ਸਿੰਘ ਸੌਜਾ ਵਿੱਤ ਸਕੱਤਰ ਅਮਨਦੀਪ ਸਿੰਘ ਛੱਤ ਬੀੜ ਸੰਗਰੂਰ ਜਿਲ੍ਹੇ ਤੋਂ ਸਤਨਾਮ ਸਿੰਘ, ਰਵੀ ਲੁਧਿਆਣਾ ਸੁਲੱਖਣ ਸਿੰਘ ਮੌਹਾਲੀ ਰਵੀਕਾਂਤ ਰੋਪੜ ਵੀ ਹਾਜ਼ਰ ਸਨ।
Comments
Post a Comment