ਮਾਮਲਾ ਗੁਰਦੁਆਰਾ ਅੰਬ ਸਾਹਿਬ ਦੇ ਨੇੜੇ ਬਣ ਰਹੇ ਮਾਲ ਕਰਕੇ ਸੈਂਕੜੇ ਹਰੇ ਭਰੇ ਦਰਖ਼ਤ, ਸਦੀਆਂ ਪੁਰਾਣੇ ਫਲਦਾਰ ਅੰਬਾਂ ਦੇ ਦਰਖਤ ਬੇਰਹਿਮੀ ਨਾਲ ਕੱਟਣ ਤੋਂ ਬਚਾਉਣ ਲਈ ਅਤੇ ਗੁਰਦੁਆਰਾ ਸਾਹਿਬ ਦੇ ਇਤਿਹਾਸ ਨੂੰ ਬਚਾਉਣ ਦਾ
ਮਾਮਲਾ ਗੁਰਦੁਆਰਾ ਅੰਬ ਸਾਹਿਬ ਦੇ ਨੇੜੇ ਬਣ ਰਹੇ ਮਾਲ ਕਰਕੇ ਸੈਂਕੜੇ ਹਰੇ ਭਰੇ ਦਰਖ਼ਤ, ਸਦੀਆਂ ਪੁਰਾਣੇ ਫਲਦਾਰ ਅੰਬਾਂ ਦੇ ਦਰਖਤ ਬੇਰਹਿਮੀ ਨਾਲ ਕੱਟਣ ਤੋਂ ਬਚਾਉਣ ਲਈ ਅਤੇ ਗੁਰਦੁਆਰਾ ਸਾਹਿਬ ਦੇ ਇਤਿਹਾਸ ਨੂੰ ਬਚਾਉਣ ਦਾ
4 ਸਤੰਬਰ ਨੂੰ ਪੁੱਡਾ ਦਫ਼ਤਰ ਅੱਗੇ ਲਗਾਏ ਜਾ ਰਹੇ ਧਰਨੇ ਸੰਬੰਧੀ ਐਸ ਸੀ ਬੀਸੀ ਮੋਰਚਾ ਆਗੂਆਂ ਨੇ ਗੁਰਦੁਆਰਾ ਅੰਬ ਸਾਹਿਬ ਦੇ ਮੈਨੇਜਰ ਸਾਹਿਬ ਨਾਲ ਕੀਤੀ ਮੀਟਿੰਗ ਤੇ ਦਿੱਤਾ ਬੇਨਤੀ ਪੱਤਰ
ਮੋਰਚੇ ਵੱਲੋਂ ਸਿੰਘ ਸਾਹਿਬ ਜੱਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਸਾਹਿਬ ਦੇ ਪ੍ਰਧਾਨ ਸਾਹਿਬ ਨੂੰ ਭੇਜੇ ਗਏ ਲਿਖਤੀ ਮੰਗ ਪੱਤਰ
ਐਸ.ਏ.ਐਸ.ਨਗਰ 29 ਅਗਸਤ ( ਰਣਜੀਤ ਧਾਲੀਵਾਲ ) : ਐਸ.ਏ.ਐਸ.ਨਗਰ (ਮੋਹਾਲੀ) ਵਿਖੇ ਗੁਰਦੁਆਰਾ ਅੰਬ ਸਾਹਿਬ ਦੇ ਨਜਦੀਕ ਫਲਦਾਰ ਅੰਬਾਂ ਦੇ ਬਾਗ ਨੂੰ ਕੱਟਣ ਤੋਂ ਬਚਾਉਣ ਲਈ ਐਸ ਸੀ ਬੀਸੀ ਮਹਾਂ ਪੰਚਾਇਤ ਪੰਜਾਬ ਵੱਲੋਂ ਪਿਛਲੇ 6 ਮਹੀਨਿਆਂ ਤੋਂ ਨਿਰੰਤਰ ਕੋਸ਼ਿਸ਼ਾਂ ਜਾਰੀ ਹਨ। ਮੋਰਚੇ ਵੱਲੋਂ ਨੈਸ਼ਨਲ ਗਰੀਨ ਟ੍ਰਿਬਿਊਨਲ, ਵਣ ਵਿਭਾਗ, ਪੁੱਡਾ ਤੇ ਗਮਾਡਾ, ਡਿਪਟੀ ਕਮਿਸ਼ਨਰ ਮੋਹਾਲੀ ਆਦਿ ਨੂੰ ਲਿਖਤੀ ਦਰਖਾਸਤਾਂ ਭੇਜੀਆਂ ਗਈਆਂ। ਪਰ ਕੋਈ ਕਾਰਵਾਈ ਨਾ ਹੋਣ ਤੇ ਮੋਰਚਾ ਆਗੂਆਂ ਵੱਲੋਂ ਮਾਨਯੋਗ ਹਾਈਕੋਰਟ ਵਿੱਚ ਵੀ ਚਾਰਾਜੋਈ ਕੀਤੀ ਗਈ। ਇਸੇ ਤਹਿਤ ਮੋਰਚਾ ਆਗੂਆਂ ਨੇ ਲਗਭਗ 15 ਦਿਨ ਪਹਿਲੇ ਪ੍ਰੈਸ ਮੀਡੀਆ ਰਾਹੀਂ ਇਹ ਐਲਾਨ ਕੀਤਾ ਸੀ ਕਿ ਜੇਕਰ ਪੁੱਡਾ ਦਫਤਰ ਨੇ ਕੋਈ ਕਾਰਵਾਈ ਨਾ ਕੀਤੀ ਤਾਂ 4 ਸਤੰਬਰ ਦਿਨ ਵੀਰਵਾਰ ਨੂੰ ਸਵੇਰੇ 11:00 ਵਜੇ ਇਲਾਕੇ ਦੀਆਂ ਸਮੂਹ ਧਾਰਮਿਕ, ਨਿਹੰਗ ਸਿੰਘ, ਸਮਾਜਿਕ ਤੇ ਰਾਜਨੀਤਿਕ ਜਥੇਬੰਦੀਆਂ ਨੂੰ ਨਾਲ ਲੈਕੇ ਪੁੱਡਾ ਦਫਤਰ ਦਾ ਘਿਰਾਓ ਕੀਤਾ ਜਾਵੇਗਾ। ਜਿਸ ਤਹਿਤ ਅੱਜ ਐਸ ਸੀ ਬੀ ਸੀ ਮੋਰਚਾ ਆਗੂਆਂ ਨੇ ਗੁਰਦੁਆਰਾ ਅੰਬ ਸਾਹਿਬ ਦੇ ਮੈਨੇਜਰ ਰਜਿੰਦਰ ਸਿੰਘ ਟੌਹੜਾ ਨਾਲ ਮੀਟਿੰਗ ਕੀਤੀ ਅਤੇ ਇੱਕ ਲਿਖਤੀ ਬੇਨਤੀ ਪੱਤਰ ਵੀ ਦਿੱਤਾ। ਇਸਤੋਂ ਇਲਾਵਾ ਮੋਰਚਾ ਆਗੂਆਂ ਨੇ ਸਿੰਘ ਸਾਹਿਬ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਅਤੇ ਪ੍ਰਧਾਨ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਨੂੰ ਵੀ ਲਿਖਤੀ ਦਰਖਾਸਤਾਂ ਭੇਜੀਆਂ ਅਤੇ ਸਮਰਥਨ ਕਰਨ ਦੀ ਬੇਨਤੀ ਕੀਤੀ। ਪ੍ਰੈਸ ਨਾਲ ਗੱਲਬਾਤ ਕਰਦਿਆਂ ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਜੋ ਕੰਮ ਸਰਕਾਰਾਂ ਨੂੰ ਕਰਨੇ ਚਾਹੀਦੇ ਹਨ। ਉਹ ਸਮਾਜਿਕ ਜਥੇਬੰਦੀਆਂ ਨੂੰ ਕਰਨੇ ਪੈ ਰਹੇ ਹਨ। ਸਾਡੇ ਪੰਜਾਬ ਦੇ ਇਤਿਹਾਸ ਨੂੰ ਵਿਗਾੜਨ ਦੀਆਂ ਸਰਕਾਰ ਦੀਆਂ ਕੋਝੀਆਂ ਚਾਲਾਂ ਨੂੰ ਸਫਲ ਨਹੀਂ ਹੋਣ ਦਿੱਤਾ ਜਾਵੇਗਾ। ਉਹਨਾਂ ਕਿਹਾ ਇੱਕ ਪਾਸੇ ਪੰਜਾਬ ਸਰਕਾਰ ਦਰਖਤ ਲਗਾਓ ਮੁਹਿੰਮਾਂ ਲਗਾ ਕੇ ਵੱਡੀਆਂ - ਵੱਡੀਆਂ ਡੀਗਾਂ ਮਾਰਦੀ ਹੈ। ਪਰ ਅਸਲੀਅਤ ਇਹ ਹੈ ਕਿ 100 ਸਾਲ ਪੁਰਾਣੇ ਹਰੇ ਭਰੇ ਅਤੇ ਫਲਦਾਰ ਦਰਖਤਾਂ ਨੂੰ ਕੱਟਣ ਦੀਆਂ ਪ੍ਰਵਾਨਗੀਆਂ ਦੇ ਰਹੀ ਹੈ। ਜਿਸ ਨਾਲ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੇ ਵਾਤਾਵਰਣ ਨੂੰ ਬਹੁਤ ਖਤਰਾ ਹੈ। ਮੋਰਚਾ ਪ੍ਰਧਾਨ ਨੇ ਵਾਤਾਵਰਣ ਪ੍ਰੇਮੀਆਂ ਨੂੰ ਅਪੀਲ ਕੀਤੀ ਕਿ ਇਸ ਧਰਨੇ ਵਿੱਚ ਪਹੁੰਚਕੇ ਹਰੇ ਭਰੇ ਦਰਖਤਾਂ ਨੌ ਕੱਟਣ ਤੋਂ ਬਚਾਉਣ ਲਈ ਸਾਡਾ ਸਾਥ ਦੇਵੋ। ਇਸ ਮੌਕੇ ਉਨਾਂ ਨਾਲ ਮੋਰਚਾ ਆਗੂ ਹਰਨੇਕ ਸਿੰਘ ਮਲੋਆ, ਕਰਮ ਸਿੰਘ ਕੁਰੜੀ, ਹਰਵਿੰਦਰ ਸਿੰਘ ਕੋਹਲੀ, ਹਰਪਾਲ ਸਿੰਘ ਢਿੱਲੋ, ਬਲਜੀਤ ਸਿੰਘ ਵਜੀਦਪੁਰ, ਬੱਬਲ ਚੌਪੜਾ ਅਤੇ ਕਰਮਜੀਤ ਸਿੰਘ ਆਦਿ ਹਾਜ਼ਰ ਹੋਏ।
Comments
Post a Comment