4 ਸਾਲਾਂ ਦੇ ਪੁੱਤ ਨੂੰ ਮਾਂ ਤੋਂ ਜਬਰੀ ਖੋਹਿਆ, ਥਾਣਾ ਸਦਰ ਖਰੜ ਦੀ ਪੁਲਿਸ ਮਾਂ ਨੂੰ ਬੱਚਾ ਦਿਵਾਉਣ ਦੇ ਹਾਈ ਕੋਰਟ ਦੇ ਹੁਕਮਾਂ ਨੂੰ ਮੰਨਣ ਤੋਂ ਇਨਕਾਰੀ,
4 ਸਾਲਾਂ ਦੇ ਪੁੱਤ ਨੂੰ ਮਾਂ ਤੋਂ ਜਬਰੀ ਖੋਹਿਆ, ਥਾਣਾ ਸਦਰ ਖਰੜ ਦੀ ਪੁਲਿਸ ਮਾਂ ਨੂੰ ਬੱਚਾ ਦਿਵਾਉਣ ਦੇ ਹਾਈ ਕੋਰਟ ਦੇ ਹੁਕਮਾਂ ਨੂੰ ਮੰਨਣ ਤੋਂ ਇਨਕਾਰੀ,
ਜਬਰੀ ਖੋਹੇ ਗਏ 4 ਸਾਲਾ ਪੁੱਤ ਨੂੰ ਪਿਛਲੇ ਪੰਜ ਦਿਨਾਂ ਤੋਂ ਮਿਲਣ ਲਈ ਵਿਲਕਦੀ ਫਿਰਦੀ ਮਾਂ ਦਾ ਪੁਲਿਸ ਤਮਾਸ਼ਬੀਨ ਬਣਕੇ ਦੇਖ ਰਹੀ ਹੈ ਤਮਾਸ਼ਾ,
ਜੇ ਇਸ ਪੀੜਤ ਮਾਂ ਨੂੰ ਨਾ ਮਿਲਿਆ ਇਨਸਾਫ ਤਾਂ ਕਰਾਂਗੇ, ਸਮੂਹ ਜਥੇਬੰਦੀਆਂ ਦੇ ਸਹਿਯੋਗ ਨਾਲ ਵੱਡਾ ਸੰਘਰਸ਼ : ਬਲਵਿੰਦਰ ਕੁੰਭੜਾ
ਐਸ.ਏ.ਐਸ.ਨਗਰ 30 ਸਤੰਬਰ ( ਰਣਜੀਤ ਧਾਲੀਵਾਲ ) : ਐਸ ਸੀ ਬੀਸੀ ਮਹਾਂ ਪੰਚਾਇਤ ਪੰਜਾਬ ਵੱਲੋਂ ਐਸ.ਏ.ਐਸ.ਨਗਰ (ਮੋਹਾਲੀ) ਫੇਸ ਸੱਤ ਦੀਆਂ ਲਾਈਟਾਂ ਤੇ ਚੱਲ ਰਹੇ ਮੋਰਚੇ ਤੇ ਇੱਕ ਪੀੜਿਤ ਮਾਂ ਅਮਨਦੀਪ ਕੌਰ ਪੁੱਤਰੀ ਕੁਲਵੰਤ ਸਿੰਘ (ਪਤਨੀ ਮਨਪ੍ਰੀਤ ਸਿੰਘ) ਵਾਸੀ ਪਿੰਡ ਬੁਰਜ ਹਰੀ ਸਿੰਘ ਜਿਲਾ ਲੁਧਿਆਣਾ ਪਹੁੰਚੀ ਤੇ ਉਸ ਨੇ ਆਪਣੇ ਸੈਦਪੁਰ ਵਿੱਚ ਰਹਿੰਦੇ ਸਹੁਰੇ ਪਰਿਵਾਰ ਵੱਲੋਂ ਕੀਤੇ ਜਾ ਰਹੇ ਅੱਤਿਆਚਾਰ ਦੀ ਰੋ ਰੋ ਕੇ ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਦੀ ਅਗਵਾਈ ਵਿੱਚ ਪ੍ਰੈਸ ਸਾਹਮਣੇ ਦਾਸਤਾਨ ਦੱਸਦੇ ਹੋਏ ਕਿਹਾ ਕਿ ਮੇਰੇ ਪਤੀ ਦੇ ਬਾਹਰ ਨਜਾਇਜ਼ ਸਬੰਧ ਹਨ। ਜਿਸ ਕਰਕੇ ਮੇਰਾ ਪਤੀ ਮੇਰੀ ਨਜਾਇਜ਼ ਕੁੱਟਮਾਰ ਕਰਦਾ ਹੈ। ਜਿਸ ਕਰਕੇ ਮੈਂ ਸਹੁਰਾ ਪਰਿਵਾਰ ਤੋਂ ਅਲੱਗ ਰਹਿ ਰਹੀ ਹਾਂ। ਮੈਂ ਆਪਣੇ ਬੱਚੇ ਦੀ ਕਸਟਡੀ ਦਾ ਕੇਸ ਪਾਇਆ ਸੀ। ਜੋ ਕਿ ਮਾਨਯੋਗ ਹਾਈਕੋਰਟ ਤੋਂ ਮਿਤੀ 11/09/2025 ਨੂੰ ਮੇਰੇ ਹੱਕ ਵਿੱਚ ਹੋ ਗਿਆ। ਮੈਂ ਆਪਣੇ ਬੱਚੇ ਨਾਲ ਗੱਬੇ ਮਾਜਰਾ ਵਿੱਚ ਇੱਕ ਮੰਗਣੀ ਵਿੱਚ ਸ਼ਾਮਿਲ ਹੋਈ। ਜਿੱਥੇ ਮੇਰੇ ਸਹੁਰਾ ਪਰਿਵਾਰ ਸੱਸ, ਪਤੀ ਤੇ ਦਿਉਰ ਅਣਪਛਾਤੇ ਵਿਅਕਤੀਆਂ ਨਾਲ ਕਿਰਪਾਨਾ ਸਮੇਤ ਆਏ ਤੇ ਮੇਰੇ ਬੇਟੇ ਨੂੰ ਜਬਰੀ ਮੈਥੋਂ ਖੋਹ ਕੇ ਲੈ ਗਏ। ਉਨ੍ਹਾਂ ਨੇ ਮੇਰਾ ਮੋਬਾਈਲ, ਸੋਨੇ ਦੀ ਚੈਨੀ ਵੀਂ ਖੋਹ ਲਈ। ਮੈਂ ਪੁਲਿਸ ਥਾਣਾ ਸਦਰ ਖਰੜ ਵੀ ਗਈ, ਪਰ ਮੇਰੀ ਕਿਸੇ ਨੇ ਸੁਣਵਾਈ ਨਹੀਂ ਕੀਤੀ। ਅੱਜ ਮੈਂ ਮੋਰਚੇ ਤੇ ਪਹੁੰਚਕੇ ਮੋਰਚਾ ਆਗੂਆਂ ਨੂੰ ਆਪਣੇ ਤੇ ਹੋਏ ਅੱਤਿਆਚਾਰ ਬਾਰੇ ਦੱਸਿਆ ਤੇ ਮੇਰੀ ਮਦਦ ਕਰਨ ਦੀ ਬੇਨਤੀ ਕੀਤੀ। ਇਸ ਮੌਕੇ ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਕਿਹਾ ਕਿ ਪੁਲਿਸ ਦੀ ਲੋਕਾਂ ਨੂੰ ਇਨਸਾਫ ਦਿਵਾਉਣ ਦੀ ਡਿਊਟੀ ਹੈ। ਪਰ ਪੁਲਿਸ ਇਸ ਮਾਂ ਨੂੰ ਹੀ ਡਰਾ ਧਮਕਾ ਕਰ ਰਹੀ ਹੈ। ਇਸ ਬੱਚੀ ਦੇ ਮਾਂ ਬਾਪ ਵੀ ਨਹੀਂ ਹਨ ਤੇ ਸਹੁਰਾ ਪਰਿਵਾਰ ਵੱਲੋਂ ਇਸ ਦੀ ਨਜਾਇਜ਼ ਕੁੱਟਮਾਰ ਕੀਤੀ ਜਾ ਰਹੀ ਹੈ। ਅਸੀਂ ਸਮੂਹ ਮੋਰਚਾ ਆਗੂ ਪ੍ਰਸ਼ਾਸਨ ਨੂੰ ਅਪੀਲ ਕਰਦੇ ਹਾਂ ਕਿ ਜੇਕਰ ਇਸ ਪੀੜਤ ਮਾਂ ਨੂੰ ਇਨਸਾਫ ਨਾ ਮਿਲਿਆ ਤਾਂ ਸਮੂਹ ਸਮਾਜਿਕ, ਧਾਰਮਿਕ ਤੇ ਰਾਜਨੀਤਿਕ ਜਥੇਬੰਦੀਆਂ ਨੂੰ ਨਾਲ ਲੈਕੇ ਇੱਕ ਵੱਡਾ ਸੰਘਰਸ਼ ਵਿਢਾਂਗੇ ਤੇ ਇਸ ਬੱਚੀ ਨੂੰ ਇਨਸਾਫ ਦਿਵਾਕੇ ਹੀ ਰਹਾਂਗੇ। ਇਸ ਮੌਕੇ ਕਰਮ ਸਿੰਘ ਕੁਰੜੀ, ਹਰਪਾਲ ਸਿੰਘ, ਬਲਜੀਤ ਸਿੰਘ, ਕਰਮਜੀਤ ਸਿੰਘ, ਪੂਨਮ ਰਾਣੀ, ਨੀਲਮ, ਬਲਜਿੰਦਰ ਸਿੰਘ ਆਦਿ ਹਾਜ਼ਰ ਹੋਏ।
Comments
Post a Comment