ਇੱਕ ਪੁਲਿਸ ਮੁਲਾਜ਼ਮ ਵੱਲੋਂ ਆਪਣੀ ਵਰਦੀ ਦੇ ਰੋਅਬ ਨਾਲ ਗੁਆਂਢੀ ਪਰਿਵਾਰ ਨੂੰ ਤੰਗ ਪਰੇਸ਼ਾਨ ਕਰਨ ਬਾਰੇ ਮਹਿਲਾ ਪਹੁੰਚੀ ਐਸਸੀ ਬੀਸੀ ਮੋਰਚੇ ਤੇ
ਇੱਕ ਪੁਲਿਸ ਮੁਲਾਜ਼ਮ ਵੱਲੋਂ ਆਪਣੀ ਵਰਦੀ ਦੇ ਰੋਅਬ ਨਾਲ ਗੁਆਂਢੀ ਪਰਿਵਾਰ ਨੂੰ ਤੰਗ ਪਰੇਸ਼ਾਨ ਕਰਨ ਬਾਰੇ ਮਹਿਲਾ ਪਹੁੰਚੀ ਐਸਸੀ ਬੀਸੀ ਮੋਰਚੇ ਤੇ
ਪੀੜਤ ਪਰਿਵਾਰ ਵੱਲੋਂ ਆਪਣੇ ਘਰ ਦੀ ਮੁਰੰਮਤ ਕਰਵਾਉਣ ਲਈ ਲਗਾਏ ਮਜ਼ਦੂਰਾਂ ਨੂੰ ਰਿਹਾ ਡਰਾ ਧਮਕਾ ਤੇ ਪੁਲਿਸ ਮੁਲਾਜ਼ਮ ਭੇਜਕੇ ਮਰਵਾ ਰਿਹਾ ਦਬਕੇ
ਮੋਰਚਾ ਆਗੂਆਂ ਦੀ ਹਾਜ਼ਰੀ 'ਚ ਮਹਿਲਾ ਨੇ ਮੁੱਖ ਮੰਤਰੀ ਪੰਜਾਬ, ਡੀਜੀਪੀ ਪੰਜਾਬ, ਐਸਐਸਪੀ ਐਸ.ਏ.ਐਸ.ਨਗਰ(ਮੋਹਾਲੀ) ਤੇ ਪੁੱਡਾ ਵਿਭਾਗ ਨੂੰ ਭੇਜੀਆਂ ਦਰਖਾਸਤਾਂ ਤੇ ਸੁਣਵਾਈ ਕਰਨ ਦੀ ਲਗਾਈ ਗੁਹਾਰ
ਐਸ.ਏ.ਐਸ.ਨਗਰ 10 ਸਤੰਬਰ ( ਰਣਜੀਤ ਧਾਲੀਵਾਲ ) : ਐਸ ਸੀ ਬੀਸੀ ਮਹਾਂ ਪੰਚਾਇਤ ਪੰਜਾਬ ਵੱਲੋਂ ਐਸ.ਏ.ਐਸ.ਨਗਰ (ਮੋਹਾਲੀ) ਫੇਸ ਸੱਤ ਦੀਆਂ ਲਾਈਟਾਂ ਤੇ ਲਗਾਏ ਗਏ ਮੋਰਚੇ ਤੇ ਇੱਕ ਮਹਿਲਾ ਪਹੁੰਚੀ ਤੇ ਆਪਣੇ ਪਰਿਵਾਰ ਤੇ ਇੱਕ ਪੁਲਿਸ ਮੁਲਾਜ਼ਮ ਵੱਲੋਂ ਕੀਤੇ ਜਾ ਰਹੇ ਅੱਤਿਆਚਾਰ ਦੀ ਹੱਡਬੀਤੀ ਸੁਣਾਈ। ਮੋਹਾਲੀ ਦੇ ਸੈਕਟਰ 70 ਦੀ ਵਸਨੀਕ ਪੀੜਤ ਮਹਿਲਾ ਹਰਜਿੰਦਰ ਕੌਰ ਪਤਨੀ ਗੁਰਨਾਮ ਸਿੰਘ ਨੇ ਕਿਹਾ ਕਿ ਪੁਲਿਸ ਮੁਲਾਜ਼ਮ ਕੰਵਲਜੀਤ ਸਿੰਘ ਜੋ ਉਨਾਂ ਦਾ ਗਵਾਂਢੀ ਹੈ। ਸਾਨੂੰ ਬਹੁਤ ਤੰਗ ਪਰੇਸ਼ਾਨ ਕਰ ਰਿਹਾ ਹੈ, ਸਾਨੂੰ ਆਪਣੇ ਹੀ ਮਕਾਨ ਦੀ ਮੁਰੰਮਤ ਨਹੀਂ ਕਰਵਾਉਣ ਦੇ ਰਿਹਾ। ਸਾਡੇ ਘਰ ਪੁਲਿਸ ਮੁਲਾਜ਼ਮ ਭੇਜ ਕੇ ਸਾਨੂੰ ਡਰਾ ਧਮਕਾ ਰਿਹਾ ਹੈ ਤੇ ਸਾਡਾ ਚੱਲ ਰਿਹਾ ਕੰਮ ਰੁਕਵਾ ਰਿਹਾ ਹੈ। ਮੇਰੇ ਪਤੀ ਸੀਰੀਅਸ ਹਾਲਤ ਵਿੱਚ ਹਨ, ਉਹਨਾਂ ਦੀਆਂ ਕਿਡਨੀਆਂ ਖ਼ਰਾਬ ਹੋ ਗਈਆਂ ਹਨ ਤੇ ਉਹਨਾਂ ਦੀ ਹਫਤੇ ਵਿੱਚ ਤਿੰਨ ਵਾਰ ਡੈਲਸਿਸ ਹੁੰਦੀ ਹੈ। ਅਸੀਂ ਪੁਲਿਸ ਮੁਲਾਜ਼ਮ ਦੇ ਬਹੁਤ ਤਰਲੇ ਮਿਹਨਤਾਂ ਕੀਤੀਆਂ, ਪਰ ਉਹ ਟਸ ਤੋਂ ਮਸ ਨਹੀਂ ਹੋ ਰਿਹਾ। ਮੇਰੇ ਪਤੀ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਹਨ। ਜੇਕਰ ਮੇਰੇ ਪਤੀ ਜਾਂ ਮੇਰੇ ਪਰਿਵਾਰ ਦੇ ਕਿਸੇ ਮੈਂਬਰ ਦਾ ਕੋਈ ਜਾਨੀ ਮਾਲੀ ਨੁਕਸਾਨ ਹੁੰਦਾ ਹੈ ਤਾਂ ਉਸ ਦਾ ਜਿੰਮੇਵਾਰ ਇਹ ਪੁਲਿਸ ਮੁਲਾਜ਼ਮ ਹੋਵੇਗਾ। ਇਸ ਬਾਰੇ ਮੈਂ ਮਾਨਯੋਗ ਮੁੱਖ ਮੰਤਰੀ ਪੰਜਾਬ, ਡੀਜੀਪੀ ਪੰਜਾਬ, ਐਸਐਸਪੀ ਐਸ.ਏ.ਐਸ.ਨਗਰ (ਮੋਹਾਲੀ) ਤੇ ਪੁੱਡਾ ਵਿਭਾਗ ਨੂੰ ਲਿਖਤੀ ਦਰਖਾਸਤਾਂ ਭੇਜ ਕੇ ਇਨਸਾਫ ਕਰਨ ਦੀ ਬੇਨਤੀ ਕੀਤੀ ਹੈ। ਇਸ ਬਾਰੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਕਿਹਾ ਕਿ ਪੁਲਿਸ ਦੀ ਡਿਊਟੀ ਲੋਕਾਂ ਦੀ ਸੁਰੱਖਿਆ ਕਰਨ ਦੀ ਹੈ। ਪਰ ਇਹ ਮੁਲਾਜ਼ਮ ਇਸ ਮਜਬੂਰ ਔਰਤ ਤੇ ਬੱਚਿਆਂ ਨੂੰ ਤੰਗ ਪਰੇਸ਼ਾਨ ਕਰਕੇ ਆਪਣੀ ਵਰਦੀ ਦਾ ਨਜਾਇਜ਼ ਰੋਬ ਦਿਖਾ ਰਿਹਾ ਹੈ। ਸਾਡਾ ਮੋਰਚਾ ਇਸ ਮਹਿਲਾ ਦੇ ਨਾਲ ਹਮੇਸ਼ਾ ਖੜਾ ਹੈ ਤੇ ਸਾਡੇ ਮੋਰਚੇ ਵੱਲੋਂ ਇਸ ਮਹਿਲਾ ਦੀ ਸਹਾਇਤਾ ਹਰ ਹਾਲ ਵਿੱਚ ਕੀਤੀ ਜਾਵੇਗੀ। ਇਸ ਮੌਕੇ ਕਰਮ ਸਿੰਘ ਕੁਰੜੀ, ਭੁਪਿੰਦਰ ਸਿੰਘ, ਹਰਵਿੰਦਰ ਸਿੰਘ, ਕਰਮਜੀਤ ਸਿੰਘ, l ਪੂਨਮ ਰਾਣੀ, ਬਬਲ ਚੋਪੜਾ, ਬਲਜੀਤ ਸਿੰਘ ਆਦਿ ਹਾਜ਼ਰ ਹੋਏ।
Comments
Post a Comment