ਪ੍ਰਿੰਸੀਪਲਾਂ ਦੀਆਂ ਖਾਲੀ ਆਸਾਮੀਆਂ ਭਰ ਕੇ ਸਰਕਾਰੀ ਸਕੂਲਾਂ ਦੇ ਹੜ੍ਹਾਂ ਕਾਰਨ ਹੋਏ ਨੁਕਸਾਨ ਦੀ ਭਰਪਾਈ ਕੀਤੀ ਜਾਵੇ : ਲੈਕਚਰਾਰ ਯੂਨੀਅਨ
ਪ੍ਰਿੰਸੀਪਲਾਂ ਦੀਆਂ ਖਾਲੀ ਆਸਾਮੀਆਂ ਭਰ ਕੇ ਸਰਕਾਰੀ ਸਕੂਲਾਂ ਦੇ ਹੜ੍ਹਾਂ ਕਾਰਨ ਹੋਏ ਨੁਕਸਾਨ ਦੀ ਭਰਪਾਈ ਕੀਤੀ ਜਾਵੇ : ਲੈਕਚਰਾਰ ਯੂਨੀਅਨ
ਪਦਉੱਨਤੀਆਂ ਕਰਨ ਸਮੇਂ ਰੋਸਟਰ ਦੀ ਪਾਲਨਾ ਕਰਦਿਆਂ ਕਿਸੇ ਵੀ ਵਰਗ ਨਾਲ ਧੱਕਾ ਨਾ ਹੋਵੇ
ਐਸ.ਏ.ਐਸ.ਨਗਰ 18 ਸਤੰਬਰ ( ਰਣਜੀਤ ਧਾਲੀਵਾਲ ) : ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦੇ ਯਤਨਾਂ ਸਦਕਾ ਸਿੱਖਿਆ ਵਿਭਾਗ ਪੰਜਾਬ ਵਲੋਂ 2018 ਦੇ ਸਰਵਿਸ ਨਿਯਮ ਵਿੱਚ ਸੋਧ 2025 ਕਰਨ ਉਪਰੰਤ ਕਾਡਰ ਵਾਈਜ ਅਸਾਮੀਆਂ ਪੁਰ ਕਰਾਉਣ ਲਈ ਤਿਆਰੀ ਕਰ ਲਈ ਹੈ। ਯੂਨੀਅਨ ਦੇ ਸੂਬਾ ਪ੍ਰਧਾਨ ਸੰਜੀਵ ਕੁਮਾਰ, ਸੀ. ਮੀਤ ਪ੍ਰਧਾਨ ਅਮਨ ਸ਼ਰਮਾ, ਮੀਤ ਪ੍ਰਧਾਨ ਜਗਤਾਰ ਸਿੰਘ ਸੈਦੋਕੇ ਅਤੇ ਜਨਰਲ ਸਕੱਤਰ ਬਲਰਾਜ ਬਾਜਵਾ ਨੇ ਜਾਣਾਕਾਰੀ ਦਿੱਤੀ ਕਿ ਪੰਜਾਬ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ 1942 ਪ੍ਰਿੰਸੀਪਲਾਂ ਦੀਆਂ ਆਸਾਮੀਆਂ ਪ੍ਰਵਾਨਿਤ ਹਨ, ਜਿਨ੍ਹਾਂ ਵਿੱਚ 25% ਸਿੱਧੀ ਭਰਤੀ 486 ਅਤੇ 75% ਪ੍ਰਮੋਸ਼ਨ ਰਾਹੀ 1456 ਭਰੀਆਂ ਜਾਣੀਆਂ ਹਨ। ਮੌਜੂਦਾ ਸਥਿਤੀ ਅਨੁਸਾਰ 75% ਪ੍ਰਮੋਸ਼ਨ ਕੋਟੇ ਦੀਆਂ 1456 ਆਸਾਮੀਆਂ ਵਿੱਚੋਂ 70 % ਲੈਕਚਰਾਰਜ਼ ਕੋਟੇ ਦੀਆਂ 1019, 20% ਮੁੱਖ ਅਧਿਆਪਕ ਦੇ ਕੋਟੇ ਦੀਆਂ 292, ਆਸਾਮੀਆਂ ਵਿਚੋਂ 272 ਭਰੀਆਂ ਅਤੇ 10% ਅਨੁਸਾਰ ਵੋਕੇਸ਼ਨਲ ਲੈਕਚਰਾਰ/ਮਾਸਟਰ ਲਈ 146 ਆਸਾਮੀਆਂ ਬਣਦੀਆਂ ਹਨ। ਸੂਬਾ ਪ੍ਰੈੱਸ ਸਕੱਤਰ ਰਣਬੀਰ ਸਿੰਘ ਸੋਹਲ ਨੇ ਜਾਣਕਾਰੀ ਸਾਂਝੀ ਕਰਦਿਆ ਦੱਸਿਆ ਕਿ ਸਭ ਤੋਂ ਵੱਧ ਲੈਕਚਰਾਰਜ਼ ਕਾਡਰ ਦੀਆਂ ਆਸਾਮੀਆਂ ਖਾਲੀ ਹਨ ਜਦ ਕਿ ਸੀਨੀਅਰ ਸੈਕੰਡਰੀ ਸਕੂਲਾਂ ਦੇ ਆਰਜ਼ੀ ਪ੍ਰਬੰਧਕ ਦੇ ਤੌਰ ਤੇ ਲੈਕਚਰਾਰ ਕਾਡਰ ਦੇ ਸੀਨੀਅਰ ਲੈਕਚਰਾਰ ਹੀ ਸੇਵਾ ਨਿਭਾਅ ਰਹੇ ਹਨ। ਯੂਨੀਅਨ ਦੇ ਸੂਬਾਈ ਆਗੂ ਅਤੇ ਸਕੱਤਰ ਜਨਰਲ ਰਵਿੰਦਰ ਪਾਲ ਸਿੰਘ ਬੈਂਸ ਨੇ ਸਿੱਖਿਆ ਮੰਤਰੀ ਅਤੇ ਪ੍ਰਮੁੱਖ ਸਿਖਿਆ ਸਕੱਤਰ ਨੂੰ ਸਾਰੀਆਂ ਖਾਲੀ ਪ੍ਰਿੰਸੀਪਲਾਂ ਦੀਆਂ ਆਸਾਮੀਆਂ ਨੂੰ ਵਿਦਿਆਰਥੀਆਂ ਅਤੇ ਹੜ੍ਹਾਂ ਕਾਰਨ ਸਕੂਲਾਂ ਦੀਆਂ ਇਮਾਰਤੀ ਨੁਕਸਾਨ ਨੂੰ ਠੀਕ ਢੰਗ ਨਾਲ ਨੇਪਰੇ ਚਾੜਨ ਲਈ ਅਤੇ ਪਦਉੱਨਤੀ ਰੋਸਟਰ ਅਨੁਸਾਰ ਕੀਤੀਆਂ ਜਾਣ ਤਾਂ ਜੋ ਲੰਬੇ ਸਮੇਂ ਤੋਂ ਉਡੀਕ ਕਰ ਰਹੇ 25 ਸਾਲਾਂ ਤੋਂ ਸੇਵਾ ਨਿਭਾਅ ਰਹੇ ਅਧਿਆਪਕ ਨੂੰ ਸਨਮਾਨ ਮਿਲ ਸਕੇ। ਇਸ ਮੌਕੇ ਬਲਦੀਸ਼ ਸਿੰਘ, ਜਸਪਾਲ ਸਿੰਘ, ਅਮਰਜੀਤ ਸਿੰਘ ਵਾਲੀਆ, ਅਵਤਾਰ ਸਿੰਘ, ਗੁਰਪ੍ਰੀਤ ਸਿੰਘ, ਪ੍ਰਮਵੀਰ, ਭੁਪਿੰਦਰ ਪਾਲ ਸਿੰਘ, ਰਾਮ ਵੀਰ ਸਿੰਘ ਅਤੇ ਜਗਤਾਰ ਸਿੰਘ ਸ਼ਾਮਲ ਸਨ।
Comments
Post a Comment