ਚੰਡੀਗੜ੍ਹ 'ਚ ਪ੍ਰੈੱਸ ਕਾਨਫਰੰਸ ਕਰਨ ਵਾਲੇ ਆਗੂ ਨੂੰ ਪੁਲਿਸ ਨੇ ਚੁੱਕਿਆ
ਚੰਡੀਗੜ੍ਹ 7 ਸਤੰਬਰ ( ਰਣਜੀਤ ਧਾਲੀਵਾਲ ) : ਆਮ ਆਦਮੀ ਪਾਰਟੀ ਦੇ ਹਲਕਾ ਘਨੌਰ ਤੋਂ ਵਿਧਾਇਕ ਗੁਰਲਾਲ ਸਿੰਘ ਘਨੌਰ ਖ਼ਿਲਾਫ਼ ਕੁਝ ਨੌਜਵਾਨਾਂ ਨੇ ਦੋਸ਼ ਲਗਾਇਆ ਕਿ ਉਸਨੇ ਆਪਣੀ ਦੋ ਏਕੜ ਜਮੀਨ ਬਚਾਉਣ ਲਈ ਘੱਗਰ ਦੇ ਵਿਚਕਾਰ ਹੀ ਦੀਦਾਰ ਬਣਾ ਦਿੱਤੀ। ਚੰਡੀਗੜ੍ਹ ਪ[ਰੇਸ ਕਲੱਬ ਵਿਖੇ ਇਹਨਾਂ ਨੌਜਵਾਨਾਂ ਨੇ ਜਾਣਕਾਰੀ ਦਿੱਤੀ ਕਿ ਇਹ ਸਾਰੀ ਗੱਲ ਬਾਰੇ ਆਮ ਆਦਮੀ ਪਾਰਟੀ ਦੇ ਬਾਨੀ ਆਗੂ ਅਤੇ ਏਕਮ ਸੰਸਥਾ ਦੇ ਮੁੱਖ ਸੇਵਾਦਾਰ ਗੁਰਸੇਵਕ ਸਿੰਘ ਅੰਟਾਲ ਨੇ ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਕਰਨੀ ਸੀ। ਪਰ ਦੁਪਹਿਰ 1 ਵਜੇ ਉਹਨਾਂ ਨੂੰ ਸ਼ੰਭੂ ਦੀ ਪੁਲਿਸ ਨੇ ਸੈਕਟਰ 102 ਮਹਾਲੀ ਤੋਂ ਗਿਰਫਤਾਰ ਕਰ ਲਿਆ। ਇਸ ਬਾਰੇ ਜਾਣਕਾਰੀ ਦਿੰਦਿਆਂ ਨੰਬਰਦਾਰ ਕਮਲ ਸਿੰਘ, ਨੌਜਵਾਨ ਆਗੂ ਨਵਪ੍ਰੀਤ ਸਿੰਘ ਅਤੇ ਗਗਨਪ੍ਰੀਤ ਸਿੰਘ ਨੇ ਦੱਸਿਆ ਕਿ ਗੁਰਲਾਲ ਘਨੌਰ ਨੇ ਜੋ ਘੱਗਰ ਦੇ ਵਿਚਕਾਰ ਦਿਵਾਰ ਬਣਾਈ ਹੈ। ਉਸ ਨਾਲ 15 ਤੋਂ 20 ਪਿੰਡਾਂ ਦੀ ਫਸਲ ਦਾ ਨੁਕਸਾਨ ਹੋਇਆ ਹੈ। ਜਦੋਂ ਪੱਤਰਕਾਰਾਂ ਨੇ ਇਹਨਾਂ ਨੌਜਵਾਨਾਂ ਨੂੰ ਪੁੱਛਿਆ ਕਿ ਉਹਨਾਂ ਪੁਲਿਸ ਪ੍ਰਸ਼ਾਸਨ ਨੂੰ ਇਸ ਮੁੱਦੇ ਦੀ ਸ਼ਿਕਾਇਤ ਕਿਉਂ ਨਹੀਂ ਕੀਤੀ ਤਾਂ ਉਹਨਾਂ ਦਾ ਕਹਿਣਾ ਸੀ ਕਿ ਪ੍ਰਸ਼ਾਸਨ ਉਹਨਾਂ ਦੀ ਸੁਣਵਾਈ ਨਹੀਂ ਕਰਦਾ ਜਿਸ ਕਾਰਨ ਉਹ ਮੀਡੀਆ ਰਾਹੀਂ ਆਪਣੀ ਗੱਲ ਕਹਿਣਾ ਚਾਹੁੰਦੇ ਹਨ। ਉਹਨਾਂ ਇਹ ਵੀ ਦੋਸ਼ ਲਗਾਇਆ ਕਿ ਗੁਰਲਾਲ ਸਿੰਘ ਘਨੌਰ ਆਪਣੇ ਵਿਰੋਧਿਆਂ ਤੋਂ ਝੂਠੇ ਪਰਚੇ ਵੀ ਦਰਜ ਕਰਵਾਉਂਦੇ ਹਨ। ਗੁਰਸੇਵਕ ਸਿੰਘ ਅੰਟਾਲ ਉੱਤੇ ਵੀ ਉਹਨਾਂ ਚੋਰੀ ਦਾ ਪਹਿਲਾਂ ਪਰਚਾ ਦਰਜ ਕਰਵਾਇਆ ਸੀ ਜੋ ਅਦਾਲਤ ਵਿੱਚ ਚੱਲਦਾ ਹੈ।
Comments
Post a Comment