ਆਈ.ਈ.ਏ.ਟੀ ਅਧਿਆਪਕ ਸਾਥੀਆਂ ਵੱਲੋਂ ਡੀ.ਪੀ.ਆਈ ਦਫਤਰ ਮੋਹਾਲੀ ਵਿਖੇ ਰੋਸ ਧਰਨਾ
ਐਸ.ਏ.ਐਸ.ਨਗਰ 19 ਸਤੰਬਰ ( ਰਣਜੀਤ ਧਾਲੀਵਾਲ ) : ਆਈ.ਈ ਏ.ਟੀ ਅਧਿਆਪਕ ਦੀ ਸਟੇਟ ਕਮੇਟੀ ਵੱਲੋਂ ਅੱਜ ਡੀਪੀਆਈ ਦਫਤਰ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਅੱਗੇ ਮੈਡਮ ਪਰਮਜੀਤ ਕੌਰ ਪੱਖੋਵਾਲ ਸੂਬਾ ਪ੍ਰਧਾਨ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਅੱਜ ਰੋਸ ਪ੍ਰਦਰਸ਼ਨ ਅਤੇ ਨਾਅਰੇਬਾਜ਼ੀ ਕੀਤੀ ਗਈ। ਵੱਖ-ਵੱਖ ਜਿਲਿਆਂ ਵਿੱਚੋਂ ਵੱਡੀ ਗਿਣਤੀ ਵਿੱਚ ਆਈ.ਈ ਏ.ਟੀ ਅਧਿਆਪਕ ਸਾਥੀ ਪਹੁੰਚੇ ਸਾਥੀਆਂ ਅਤੇ ਸੂਬਾ ਪ੍ਰਧਾਨ ਅਤੇ ਸਟੇਟ ਕਮੇਟੀ ਦੇ ਮੈਂਬਰਾਂ ਵੱਲੋਂ ਸਰਕਾਰ ਦੀਆਂ ਅਤੇ ਮਹਿਕਮੇ ਦੀਆਂ ਮਾਰੂ ਨੀਤੀਆਂ ਪ੍ਰਤੀ ਦੱਸਿਆ ਗਿਆ ਕਿ ਆਈ.ਈ.ਡੀ ਮਹਿਕਮੇ ਵੱਲੋਂ ਆਈ.ਈ.ਏ.ਟੀ ਅਧਿਆਪਕਾਂ ਦੀ ਮੌਜੂਦਾ ਵਿਦਿਅਕ ਯੋਗਤਾ ਨੂੰ ਅੱਖੀਓ ਓਹਲਾ ਕਰਕੇ ਉਹਨਾਂ ਨਾਲ ਵਿਤਕਰਾ ਕੀਤਾ ਜਾ ਰਿਹਾ, ਮਹਿਕਮੇ ਵੱਲੋਂ ਉਹਨਾਂ ਨੂੰ ਗਰੁੱਪ “ਡੀ” ਵਿੱਚ ਰੱਖਿਆ ਗਿਆ ਹੈ ਜੋ ਕੀ ਬਿਲਕੁਲ ਬੇਇਨਸਾਫੀ ਹੈ, 28 ਜੁਲਾਈ 2023 ਨੂੰ ਜਦੋਂ ਸਮੂਹ ਕੱਚੇ ਅਧਿਆਪਕਾਂ ਨੂੰ ਪੱਕੇ ਹੋਣ ਦੇ ਆਰਡਰ ਦਿੱਤੇ ਗਏ ਉਹਨਾਂ ਦੀ ਮੌਜੂਦਾ ਵਿਦਿਅਕ ਯੋਗਤਾ ਅਨੁਸਾਰ ਉਹਨਾਂ ਦੀ ਤਨਖਾਹ ਨਿਸ਼ਚਿਤ ਕੀਤੀ ਗਈ ਪਰੰਤੂ ਆਈ.ਈ.ਏ.ਟੀ ਅਧਿਆਪਕਾਂ ਦੀ ਯੋਗਤਾ +2 ਦੱਸ ਕੇ ਗਰੁੱਪ “ਡੀ” ਵਿੱਚ ਰੱਖ ਦਿੱਤਾ ਗਿਆ ਜੋ ਕੀ ਬਿਲਕੁਲ ਗ਼ਲਤ ਹੈ, ਆਈ. ਈ.ਏ.ਟੀ ਸਟੇਟ ਕਮੇਟੀ ਵੱਲੋਂ ਇਹ ਮੰਗ ਰੱਖੀ ਜਾਂਦੀ ਹੈ ਕਿ ਸਾਡੀ ਮੌਜੂਦਾ ਵਿੱਦਿਅਕ ਯੋਗਤਾ ਐੱਡ ਕਰ ਕੇ ਜੋ ਕਿ +1, ਈ. ਟੀ. ਟੀ, ਐਨ. ਟੀ. ਟੀ, ਬੀ. ਏ, ਐਮ. ਏ, ਸਪੈਸ਼ਲ ਬੀ.ਐਡ, ਪੀ. ਐਸ. ਟੈਟ -1,2 ਅਤੇ ਸਾਨੂੰ ਗਰੁੱਪ “ਡੀ” ਵਿੱਚੋ ਕੱਢ ਕੇ ਗਰੁੱਪ “ਸੀ” ਵਿੱਚ ਸ਼ਾਮਿਲ ਕੀਤਾ ਜਾਵੇ, ਸਾਡੀਆਂ ਇਹਨਾਂ ਮੰਗਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ, ਇਸ ਮੌਕੇ ਸਟੇਟ ਪ੍ਰਧਾਨ ਮੈਡਮ ਪਰਮਜੀਤ ਕੌਰ ਪੱਖੋਵਾਲ, ਕੁਲਦੀਪ ਸਿੰਘ ਬਠਿੰਡਾ, ਗੁਰਪ੍ਰੀਤ ਸਿੰਘ ਬਰਨਾਲਾ, ਬੇਅੰਤ ਸਿੰਘ ਪਟਿਆਲਾ, ਕੁਲਵਿੰਦਰ ਕੌਰ ਸ਼ਹੀਦ ਭਗਤ ਸਿੰਘ ਨਗਰ, ਬੂਟਾ ਸਿੰਘ ਮਾਨਸਾ, ਮਨਦੀਪ ਸਿੰਘ ਫਤਹਿਗੜ੍ਹ ਸਾਹਿਬ, ਅਜੈ ਨਾਹਰ ਹੁਸ਼ਿਆਰਪੁਰ, ਭੁਪਿੰਦਰ ਕੌਰ ਜਲੰਧਰ, ਗੁਰਦੀਪ ਸਿੰਘ ਲੁਧਿਆਣਾ, ਧਰਮਿੰਦਰ ਸਿੰਘ ਪਟਿਆਲਾ, ਕੁਲਦੀਪ ਸਿੰਘ ਬਰਨਾਲਾ, ਗੁਰਪ੍ਰੀਤ ਸਿੰਘ ਰਾਠੀ ਮੋਹਾਲੀ ਆਦਿ ਜਿਲ੍ਹਾ ਆਗੂ ਸ਼ਾਮਿਲ ਹੋਏ।
Comments
Post a Comment