ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ “ਵਿਕਸਿਤ ਭਾਰਤ @2047” (Developed India @2047) ਦੇ ਵਿਜ਼ਨ ਤਹਿਤ, ਇੱਕ ਭਾਰਤੀ ਵਪਾਰਕ ਪ੍ਰਤੀਨਿਧ ਮੰਡਲ ਨੇ ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੂਤਿਨ ਦੇ ਸਲਾਹਕਾਰ ਅਤੇ ਕ੍ਰੀਮੀਆ ਖੇਤਰ ਦੇ ਉਪ ਮੁੱਖ ਮੰਤਰੀ ਡਾ. ਜੋਰਜੀ ਐਲ. ਮੁਰਾਦੋਵ ਨਾਲ,
ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ “ਵਿਕਸਿਤ ਭਾਰਤ @2047” (Developed India @2047) ਦੇ ਵਿਜ਼ਨ ਤਹਿਤ, ਇੱਕ ਭਾਰਤੀ ਵਪਾਰਕ ਪ੍ਰਤੀਨਿਧ ਮੰਡਲ ਨੇ ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੂਤਿਨ ਦੇ ਸਲਾਹਕਾਰ ਅਤੇ ਕ੍ਰੀਮੀਆ ਖੇਤਰ ਦੇ ਉਪ ਮੁੱਖ ਮੰਤਰੀ ਡਾ. ਜੋਰਜੀ ਐਲ. ਮੁਰਾਦੋਵ ਨਾਲ, ਨਾਲ ਹੀ ਰਾਜੇਸ਼ ਬਾਗਾ ਅਤੇ ਗੁਰਦੀਪ ਸਿੰਘ ਗੋਸ਼ਾ ਨਾਲ ਅੰਤਰਰਾਸ਼ਟਰੀ ਸੰਬੰਧਾਂ ਨੂੰ ਮਜ਼ਬੂਤ ਕਰਨ ਲਈ ਮੁਲਾਕਾਤ ਕੀਤੀ।
ਮਾਸਕੋ/ਚੰਡੀਗੜ੍ਹ 16 ਅਕਤੂਬਰ ( ਰਾਸੰਜੀਤ ਧਾਲੀਵਾਲ ) : ਮਲਟੀ-ਨੇਸ਼ਨ ਕਾਂਟੈਕਟ ਮਿਸ਼ਨ ਦੇ ਹਿੱਸੇ ਵਜੋਂ, ਇਹ ਭਾਰਤੀ ਵਪਾਰਕ ਪ੍ਰਤੀਨਿਧ ਮੰਡਲ 10 ਤੋਂ 14 ਅਕਤੂਬਰ ਤੱਕ ਰੂਸ (ਮਾਸਕੋ) ਦੇ ਦੌਰੇ ‘ਤੇ ਰਿਹਾ। ਇਸ ਦੌਰੇ ਦਾ ਮਕਸਦ ਮੱਧ ਏਸ਼ੀਆ, ਉਜ਼ਬੇਕਿਸਤਾਨ ਅਤੇ ਰੂਸ ਨਾਲ ਭਾਰਤ ਦੀ ਭਾਗੀਦਾਰੀ ਨੂੰ ਹੋਰ ਮਜ਼ਬੂਤ ਕਰਨਾ ਸੀ। ਇਹ ਯਾਤਰਾ ਮਾਸਕੋ ਵਿੱਚ ਹੋਈ ਇੱਕ ਸਾਂਝੀ ਮੀਟਿੰਗ ਨਾਲ ਸਮਾਪਤ ਹੋਈ, ਜਿਸ ਵਿੱਚ ਰਾਜਨਾਇਕਾਂ, ਨੀਤੀ-ਨਿਰਧਾਰਕਾਂ ਅਤੇ ਵਪਾਰਕ ਸਮੂਹਾਂ ਨੇ ਭਾਗ ਲਿਆ।ਇਹ ਜਾਣਕਾਰੀ ਦਿੰਦਿਆ ਪੰਜਾਬ ਭਾਜਪਾ ਦੇ ਸੂਬਾਈ ਪ੍ਰੈੱਸ ਸਕੱਤਰ ਹਰਦੇਵ ਸਿੰਘ ਉੱਭਾ ਨੇ ਦੱਸਿਆ ਕਿ ਮੀਟਿੰਗ ਦੌਰਾਨ ਵਪਾਰ, ਨਵੀਨਤਾ ਅਤੇ ਸਹਿਯੋਗ ਦੇ ਨਵੇਂ ਰਸਤੇਆਂ 'ਤੇ ਵਿਚਾਰ-ਚਰਚਾ ਹੋਈ — ਜੋ ਪੂਰੀ ਤਰ੍ਹਾਂ ਪ੍ਰਧਾਨ ਮੰਤਰੀ ਦੇ “ਵਿਕਸਿਤ ਭਾਰਤ @2047” ਦੇ ਵਿਜ਼ਨ ਨਾਲ ਮੇਲ ਖਾਂਦੀ ਹੈ। ਇਸ ਦੌਰੇ ਦੌਰਾਨ ਭਾਰਤੀ ਜਨਤਾ ਪਾਰਟੀ ਦੇ ਉਪ ਪ੍ਰਧਾਨ ਰਾਜੇਸ਼ ਬਾਗਾ ਅਤੇ ਪੈਨਲਿਸਟ ਗੁਰਦੀਪ ਸਿੰਘ ਗੋਸ਼ਾ ਨੇ ਰੂਸ ਦੇ ਸੀਨੀਅਰ ਅਧਿਕਾਰੀਆਂ ਜਿਵੇਂ ਕਿ ਮਨੁਇਲੋਵ, ਡਿਪਟੀ ਹੈੱਡ, ਡਿਪਾਰਟਮੈਂਟ ਆਫ ਇੰਟਰਨੈਸ਼ਨਲ ਰਿਲੇਸ਼ਨਜ਼ ਅਤੇ ਸੁਸ਼ਰੀ ਦਾਰੀਆ ਪੁਸਤੋਵਾਲੋਵਾ, ਨਾਲ ਨਾਲ ਵਪਾਰਕ ਕੌਂਸਲਾਂ ਦੇ ਨੇਤਾਵਾਂ ਨਾਲ ਵਿਸ਼ੇਸ਼ ਮੀਟਿੰਗਾਂ ਕੀਤੀਆਂ। ਇਨ੍ਹਾਂ ਮੁਲਾਕਾਤਾਂ ਦੌਰਾਨ “ਵੋਕਲ ਫਾਰ ਲੋਕਲ” ਮੁਹਿੰਮ ਨੂੰ “ਲੋਕਲ ਫਾਰ ਗਲੋਬਲ” ਵੱਲ ਵਧਾਉਣ ‘ਤੇ ਵਿਚਾਰ ਕੀਤਾ ਗਿਆ। ਇਸ ਪਹਲ ਦੇ ਤਹਿਤ ਭਵਿੱਖ ਵਿੱਚ ਪੰਜਾਬ ਅਤੇ ਭਾਰਤ ਦੇ ਹੋਰ ਰਾਜਾਂ ਦੇ ਵਪਾਰਕ ਪ੍ਰਤੀਨਿਧੀਆਂ ਨਾਲ ਵਿਸ਼ਵ ਪੱਧਰ ‘ਤੇ ਵਪਾਰਕ ਤਬਾਦਲਾ ਕਾਰਜਕ੍ਰਮਾਂ ਦਾ ਆਯੋਜਨ ਕਰਨ ਦੀ ਯੋਜ।ਨਾ ਬਣਾਈ ਜਾ ਰਹੀ ਹੈ, ਤਾਂ ਜੋ ਉਨ੍ਹਾਂ ਦੀ ਉਤਪਾਦਨ ਸਮਰੱਥਾ ਨੂੰ ਵਿਸ਼ਵ ਬਾਜ਼ਾਰ ਵਿੱਚ ਪਛਾਣ ਮਿਲ ਸਕੇ — ਇਹ ਸਭ ਪ੍ਰਧਾਨ ਮੰਤਰੀ ਦੇ “ਵਿਕਸਿਤ ਭਾਰਤ @2047” ਦੇ ਵਿਜ਼ਨ ਦੇ ਅਨੁਸਾਰ ਹੈ। ਸਵਦੇਸ਼ੀ ਜਾਗਰਣ ਮੰਚ ਇਸ ਮਿਸ਼ਨ ਲਈ ਇੱਕ ਮਜ਼ਬੂਤ ਮੰਚ ਪ੍ਰਦਾਨ ਕਰ ਰਿਹਾ ਹੈ, ਜਿਸਦਾ ਉਦੇਸ਼ ਭਾਰਤ ਦੇ ਕਿਸਾਨਾਂ, ਵਪਾਰੀਆਂ, ਹਸਤਕਲਾ, ਖਾਣ-ਪੀਣ ਅਤੇ ਹੋਰ ਉਦਯੋਗਿਕ ਇਕਾਈਆਂ ਦੀ ਵਿਸ਼ਵ ਬਾਜ਼ਾਰ ਵਿੱਚ ਨਿਰਯਾਤ ਸਮਰੱਥਾ ਨੂੰ ਵਧਾਉਣਾ ਹੈਇਸ ਪ੍ਰਤੀਨਿਧ ਮੰਡਲ ਵਿੱਚ ਭਾਰਤ ਦੇ ਵੱਖ-ਵੱਖ ਖੇਤਰਾਂ ਤੋਂ ਪ੍ਰਮੁੱਖ ਉਦਯੋਗਪਤੀ ਸ਼ਾਮਲ ਸਨ — ਮੋਗਾ (ਪੰਜਾਬ) ਤੋਂ ਅਵਤਾਰ ਸਿੰਘ ਸੱਗੂ, ਫਾਰਮਾਸਿਊਟਿਕਲ ਖੇਤਰ ਤੋਂ ਹਮਰੀਤ ਸਿੰਘ, ਗੁਜਰਾਤ ਤੋਂ ਨਵੀਨੀਕਰਣਯੋਗ ਊਰਜਾ ਉਦਯੋਗਪਤੀ ਧੁਰਮਿਲ ਮੇਹਤਾ ਅਤੇ ਡਰੋਨ ਟੈਕਨੋਲੋਜੀ ਇਨੋਵੇਟਰ ਨਿਖਿਲ ਮੇਥੀਆ, ਨਵੀਂ ਦਿੱਲੀ ਤੋਂ ਮੀਡੀਆ ਉਦਯੋਗਪਤੀ ਡਾ. ਧਰੂਵ ਸਹਿਗਲ, ਹਿਮਾਚਲ ਪ੍ਰਦੇਸ਼ ਤੋਂ ਹੋਟਲ ਤੇ ਰਿਟੇਲ ਖੇਤਰ ਨਾਲ ਜੁੜੇ ਲਕਸ਼ ਪਾਲ, ਦਿੱਲੀ ਦੇ ਜੁੱਤੀ ਨਿਰਮਾਤਾ ਹਰਸ਼ਿਤ ਗੁਪਤਾ, ਰਾਜਸਥਾਨ ਦੀ ਵਾਤਾਵਰਣ ਇਨੋਵੇਟਰ ਪਿੰਕੀ ਮਹੇਸ਼ਵਰੀ, ਪੰਜਾਬ ਦੇ ਨਿਟਡ ਗਾਰਮੈਂਟਸ ਨਿਰਮਾਤਾ ਮਲਕੀਤ ਜਨਾਗਲ ਤੇ ਆਟੋ ਪਾਰਟਸ ਨਿਰਮਾਤਾ ਰੋਮਿਲ ਕਪੂਰ, ਕਪੂਰਥਲਾ ਦੇ ਅੰਕੁਰ ਕਲਲਾਨ ਅਤੇ ਬਿਹਾਰ ਦੀ ਯੁਵਾ ਕਾਰਕੁਨ ਮੇਘਨਾ ਤਿਵਾਰੀ, ਜੋ ਵਡੋਦਰਾ ਦੇ ਸੰਸਦ ਮੈਂਬਰ ਡਾ. ਹੇਮਾਂਗ ਜੋਸ਼ੀ ਦੇ ਦਫ਼ਤਰ ਨਾਲ ਸੰਬੰਧਿਤ ਹੈ।
Comments
Post a Comment