ਕਿਲੋਮੀਟਰ ਸਕੀਮ ਦੇ ਵਿਰੋਧ ਵਿੱਚ ਪੂਰੇ ਪੰਜਾਬ ਵਿੱਚ 4 ਘੰਟੇ ਲੱਗੇ ਜਾਮ : ਰੇਸ਼ਮ ਸਿੰਘ ਗਿੱਲ
ਕੱਚੇ ਮੁਲਾਜ਼ਮਾਂ ਨੂੰ ਤਨਖਾਹਾਂ ਲਈ ਕਰਨੇ ਪੈਂਦੇ ਹਨ ਸੰਘਰਸ਼ : ਜਤਿੰਦਰ ਸਿੰਘ
ਚੰਡੀਗੜ੍ਹ 14 ਅਕਤੂਬਰ ( ਰਣਜੀਤ ਧਾਲੀਵਾਲ ) : ਪੰਜਾਬ ਰੋਡਵੇਜ਼ ਪਨਬਸ/ਪੀ ਆਰ ਟੀ ਸੀ ਕੰਟਰੈਕਟ ਵਰਕਰਜ਼ ਯੂਨੀਅਨ ਵਲੋਂ ਸਮੂੰਹ ਪੰਜਾਬ ਦੇ ਬੱਸ ਸਟੈਂਡ ਬੰਦ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਫਿਰੋਜ਼ਪੁਰ ਵਿਖੇ ਬੋਲਦਿਆਂ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਪਿਛਲੇ 4 ਸਾਲਾਂ ਵਿੱਚ ਟਰਾਂਸਪੋਰਟ ਵਿਭਾਗ ਦਾ ਇੱਕ ਮੁਲਾਜ਼ਮ ਪੱਕਾ ਨਹੀਂ ਕੀਤਾ ਗਿਆ ਟਰਾਂਸਪੋਰਟ ਵਿਭਾਗ ਨੂੰ ਚਲਾਉਣ ਵਿੱਚ ਪੰਜਾਬ ਸਰਕਾਰ ਫੇਲ ਸਾਬਿਤ ਹੋ ਚੁੱਕੀ ਹੈ ਸਰਕਾਰ ਵਲੋਂ ਹਰ ਮਹੀਨੇ ਤਨਖਾਹਾਂ ਸੰਘਰਸ਼ ਕਰਨ ਤੇ 15-20 ਤਰੀਕ ਨੂੰ ਪਾਈਆਂ ਜਾਂਦੀਆਂ ਹਨ ਇਸ ਦੇ ਨਾਲ ਹੀ ਮੁੱਖ ਮੰਤਰੀ ਪੰਜਾਬ ਦੇ ਬਿਆਨਾਂ ਦੇ ਉਲਟ ਟਰਾਂਸਪੋਰਟ ਵਿਭਾਗ ਵਿੱਚ ਵਾਰ ਵਾਰ ਨਵੇਂ ਠੇਕੇਦਾਰ ਲਿਆਂਦੇ ਜਾ ਰਹੇ ਹਨ ਠੇਕੇਦਾਰ ਰਾਹੀਂ ਮੁਲਾਜ਼ਮਾਂ ਦਾ ਸ਼ੋਸਣ ਜਾਰੀ ਹੈ ਮੁਲਾਜ਼ਮਾਂ ਦੀਆਂ ਮੰਗਾਂ ਪ੍ਰਤੀ ਟਰਾਂਸਪੋਰਟ ਮੰਤਰੀ ਪੰਜਾਬ ਨਾਲ 55-56 ਮੀਟਿੰਗਾਂ ਪੈਂਨਲ ਹੋ ਚੁੱਕੀ ਹਨ ਪਰ ਕੋਈ ਹੱਲ ਨਹੀਂ ਕੱਢਿਆ ਗਿਆ ਮੁੱਖ ਮੰਤਰੀ ਪੰਜਾਬ ਨਾਲ 2 ਮੀਟਿੰਗਾਂ ਹੋਣ ਤੇ 1/7/2024 ਨੂੰ ਮੁੱਖ ਪੰਜਾਬ ਦੇ ਲਿਖਤੀ ਰੂਪ ਵਿੱਚ ਭਰੋਸਾ ਦਿੱਤਾ ਕਿ ਇੱਕ ਮਹੀਨੇ ਵਿੱਚ 7 ਮੰਗਾ ਦਾ ਹੱਲ ਕੱਢਿਆ ਜਾਵੇਗਾ ਪ੍ਰੰਤੂ ਹੁਣ ਤੱਕ ਕੋਈ ਹੱਲ ਨਹੀਂ ਕੀਤਾ ਗਿਆ ਸਰਕਾਰ ਵਲੋਂ ਵਿਭਾਗਾਂ ਨੂੰ ਬਚਾਉਣ ਦੀ ਬਜਾਏ ਵਿਭਾਗਾਂ ਦਾ ਨਿੱਜੀਕਰਨ ਕਰਨਾ ਦੀ ਤਿਆਰੀ ਕੀਤੀ ਜਾ ਰਹੀ ਹੈ ਪਹਿਲਾਂ ਫ੍ਰੀ ਸਫ਼ਰ ਸਹੂਲਤਾਂ ਕਾਰਨ ਬੱਸਾਂ ਦੀ ਬਹੁਤ ਮਾੜੀ ਹਾਲਤ ਹੈ ਸਪੇਅਰਪਾਰਟ ਅਤੇ ਹੋਰ ਘਾਟ ਤੋਂ ਬੱਸਾਂ ਖੜੀਆਂ ਹਨ ਫ੍ਰੀ ਸਫ਼ਰ ਸਹੂਲਤਾਂ ਦੇ ਕਰੋੜਾਂ ਰੁਪਏ ਸਰਕਾਰ ਵਲੋਂ ਵਿਭਾਗਾਂ ਨੂੰ ਨਹੀਂ ਦਿੱਤੇ ਜਾ ਰਹੇ 400+ਸਰਕਾਰੀ ਬੱਸਾਂ ਕੰਡਮ ਹੋ ਚੁੱਕੀਆਂ ਹਨ ਸਰਕਾਰ ਵਲੋਂ ਨਵੀਆਂ ਸਰਕਾਰੀ ਬੱਸਾਂ ਪਾਉਣ ਲਈ ਕੋਈ ਪੈਸਾ ਨਹੀਂ ਦਿੱਤਾ ਜਾਂਦਾ ਵਿਭਾਗ ਨੇ ਬੈਂਕਾਂ ਤੋਂ ਲੋਨ ਲੈ ਕੇ ਸਰਕਾਰੀ ਬੱਸਾਂ ਪਾਉਣੀ ਹੁੰਦੀਆ ਹਨ ਉਹਨਾਂ ਦਾ ਲੋਨ ਕੱਚੇ ਮੁਲਾਜ਼ਮਾਂ ਵਲੋਂ ਹੀ ਉਤਾਰਿਆ ਜਾਂਦਾ ਹੈ ਹੁਣ ਸਰਕਾਰ ਸਰਕਾਰੀ ਬੱਸਾਂ ਦੀ ਥਾਂ ਤੇ ਟਰਾਂਸਪੋਰਟ ਮਾਫੀਆ ਨੂੰ ਬੜਾਵਾ ਦੇਣ ਦੀ ਕੋਸ਼ਿਸ਼ ਕਰ ਰਹੀ ਹੈ ਕਿਲੋਮੀਟਰ ਸਕੀਮ ਤਹਿਤ ਪ੍ਰਾਈਵੇਟ ਮਾਲਕਾਂ ਦੀਆਂ ਬੱਸਾਂ ਨੂੰ ਸਰਕਾਰੀ ਪਰਮਿਟਾਂ ਤੇ ਚਲਾ ਕੇ ਉਹਨਾਂ ਰਾਹੀਂ ਵਿਭਾਗਾਂ ਦੀ ਕਰੋੜਾਂ ਦੀ ਲੁੱਟ ਕਰਵਾਉਣ ਲਈ ਉਤਾਵਲੀ ਹੈ ਜਿਸ ਤਹਿਤ ਵਾਲਵੋ ਅਤੇ HVAC ਬੱਸਾਂ ਰਾਹੀਂ 218 ਰੁਪਏ 6 ਸਾਲਾਂ ਵਿੱਚ ਘਾਟਾ ਪਾਈਆਂ ਜਾਵੇਗਾ ਇਸ ਦੇ ਨਾਲ ਹੀ ਪ੍ਰਤੀ ਇੱਕ ਕਿਲੋਮੀਟਰ 30-35 ਰੁਪਏ ਪ੍ਰਾਈਵੇਟ ਮਾਲਕਾਂ ਨੂੰ ਦਿੱਤੇ ਜਾਣੇ ਹਨ ਜ਼ੋ 300+ਕਰੋੜ ਰੁਪਏ ਲਾਭ ਦੇ ਰੂਪ ਵਿੱਚ ਪ੍ਰਾਈਵੇਟ ਮਾਲਕਾਂ ਨੂੰ ਦਿੱਤੇ ਜਾਣਗੇ ਇਸ ਦੇ ਨਾਲ ਹੀ ਵਿਭਾਗ ਵਿੱਚ ਟਿਕਟ ਮਸ਼ੀਨਾਂ ਤੱਕ ਸਰਕਾਰ ਅਤੇ ਅਧਿਕਾਰੀਆਂ ਵਲੋਂ ਨਹੀਂ ਖਰੀਦੀਆਂ ਜਾਂ ਰਹੀਆਂ ਵਿਭਾਗਾਂ ਦਾ ਕੋਈ ਵਾਲੀ ਵਾਰਸ ਨਹੀਂ ਹੈ ਸਰਕਾਰ ਅਤੇ ਮੈਨਿਜਮੈਂਟ ਪ੍ਰਬੰਧ ਚਲਾਉਣ ਦੀ ਬਜਾਏ ਉਲਟਾ ਇਸ ਅਦਾਰੇ ਨੂੰ ਖਤਮ ਕਰਨ ਵੱਲ ਹਨ
ਅੱਜ ਬੱਸ ਸਟੈਂਡ ਬੰਦ ਕਰਨ ਦੇ ਬਾਵਜੂਦ ਸਰਕਾਰ ਜਾਂ ਮੈਂਨਿਜਮੈਟ ਵਲੋਂ ਕੋਈ ਗੱਲਬਾਤ ਨਹੀਂ ਕੀਤੀ ਗਈ ਜਿਸ ਕਾਰਨ ਪੂਰੇ ਪੰਜਾਬ ਦੇ ਸ਼ਹਿਰਾਂ ਵਿੱਚ ਮੇਨ ਚੌਕ ਬੰਦ ਕਰਨੇ ਪਏ ਹਨ ਅਤੇ ਜੇਕਰ ਫੇਰ ਵੀ ਹੱਲ ਨਹੀਂ ਹੁੰਦਾ ਤਾਂ ਪੂਰੇ ਪੰਜਾਬ ਨੂੰ ਬਲੋਕ ਕੀਤਾ ਜਾਵੇਗਾ ਅਤੇ ਹੜਤਾਲ ਕਰਕੇ ਮੁੱਖ ਮੰਤਰੀ ਪੰਜਾਬ ਦੀ ਰਹਾਇਸ਼ ਤੇ ਧਰਨਾ ਦਿੱਤਾ ਜਾਵੇਗਾ
ਡਿਪੂ ਪ੍ਰਧਾਨ ਜਤਿੰਦਰ ਸਿੰਘ ਨੇ ਫਿਰੋਜ਼ਪੁਰ 7 ਨੰਬਰ ਚੂੰਗੀ ਵਾਲੇ ਚੌਕ ਤੇ ਬੰਦ ਸਮੇਂ ਬੋਲਦਿਆਂ ਕਿਹਾ ਕਿ ਹਰ ਮਹੀਨੇ ਦੀ ਤਰਾਂ ਇਸ ਮਹੀਨੇ ਵੀ ਤਨਖਾਹਾਂ ਨਹੀਂ ਆਈਆਂ ਨਾਲ ਹੀ ਟਰਾਂਸਪੋਰਟ ਮੰਤਰੀ ਪੰਜਾਬ ਵਲੋਂ ਮੁਲਾਜ਼ਮਾਂ ਦੀਆਂ ਮੰਗਾਂ ਦਾ ਹੱਲ ਕੱਢਣ ਦੀ ਬਜਾਏ ਉਲਟਾ ਮੁਲਾਜ਼ਮਾਂ ਨੂੰ ਦਬਾਉਣ ਅਤੇ ਪਾੜਨ ਦੀ ਕੋਸ਼ਿਸ਼ ਕੀਤੀ ਜਾਂ ਰਹੀ ਹੈ ਪਿਛਲੇ ਸਮੇਂ ਵਿੱਚ ਮੁਲਾਜ਼ਮਾਂ ਨਾਲ ਜਿਹੜੀਆਂ ਮੰਗਾਂ ਤੇ ਸਹਿਮਤੀ ਬਣੀ ਜਾ ਮੰਗਾਂ ਮੰਨੀਆਂ ਗਈਆਂ ਹਨ ਉਨ੍ਹਾਂ ਨੂੰ ਲਾਗੂ ਤੱਕ ਨਹੀਂ ਕੀਤੀ ਜਾ ਰਿਹਾ ਇਸ ਦੇ ਨਾਲ ਹੀ ਮੁਲਾਜ਼ਮ ਪੱਕੇ ਕਰਨ ਦੀ ਬਜਾਏ ਸਪੈਸ਼ਲ ਕੇਡਰ ਪਾਲਸੀ ਲਿਆਉਣ ਦੀ ਗੱਲ ਕੀਤੀ ਜਾ ਰਹੀ ਹੈ ਯੂਨੀਅਨ ਵਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਮੁਲਾਜ਼ਮਾਂ ਨੂੰ ਉਹਨਾਂ ਦੇ ਵਿਚਾਰਾਂ ਵਿੱਚ ਸਰਵਿਸਜ਼ ਰੂਲਾ ਤਹਿਤ ਪੱਕਾ ਕੀਤਾ ਜਾਵੇ ਕਿਲੋਮੀਟਰ ਸਕੀਮ ਬੱਸਾਂ ਦੇ ਟੈਂਡਰ ਰੱਦ ਕਰਕੇ ਸਰਕਾਰੀ ਬੱਸਾਂ ਪਾਈਆਂ ਜਾਣ ਠੇਕੇਦਾਰ ਬਾਹਰ ਕੱਢੇ ਜਾਣ ਬਰਾਬਰ ਕੰਮ ਬਰਾਬਰ ਤਨਖਾਹ ਲਾਗੂ ਕੀਤੀ ਜਾਵੇ,ਕੱਢੇ ਮੁਲਾਜ਼ਮਾਂ ਨੂੰ ਬਹਾਲ ਕਰੋ,ਕੰਡੀਸਨਾ ਰੱਦ ਕਰਕੇ ਸਰਵਿਸਜ਼ ਰੂਲ ਲਾਗੂ ਕਰੋ, ਟਰਾਂਸਪੋਰਟ ਮਾਫੀਆ ਖਤਮ ਕਰੋ ਇਹਨਾਂ ਮੰਗਾਂ ਤੇ ਲੜਾਈ ਜਾਰੀ ਹੈ ਸਰਕਾਰ ਵਲੋਂ ਫਿਲਹਾਲ ਕਿਲੋਮੀਟਰ ਸਕੀਮ ਬੱਸਾਂ ਦਾ ਟੈਂਡਰ ਅੱਗੇ ਕਰ ਦਿੱਤਾ ਗਿਆ ਹੈ ਜਿਸ ਸਬੰਧੀ ਫੋਨ ਉਪਰ ਡਿਪਟੀ ਡਾਇਰੈਕਟਰ ਨਾਲ ਗੱਲਬਾਤ ਹੋਈ ਜਿਸ ਦੀ ਅਗਲੀ ਮਿਤੀ 23-10-2025 ਪਾਈ ਗਈ ਹੈ ਨਾਲ ਹੀ ਪੀ ਆਰ ਟੀ ਸੀ ਦੀ ਤਨਖ਼ਾਹ ਸਬੰਧੀ ਚੈਅਰਮੈਨ PRTC ਵਲੋਂ ਦੋ ਦਿਨਾਂ ਵਿੱਚ ਪਾਉਣ ਦੀ ਜੁੰਮੇਵਾਰੀ ਚੁੱਕੀ ਗਈ ਹੈ ਇਹਨਾਂ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਈਆਂ ਤਨਖਾਹਾਂ ਸਬੰਧੀ 17/10/2025 ਤੱਕ ਪ੍ਰੋਗਰਾਮ ਪੋਸਟਪੌਨ ਕੀਤੇ ਗਏ ਹਨ
ਜੇਕਰ ਸਰਕਾਰ ਨੇ ਕਿਲੋਮੀਟਰ ਸਕੀਮ ਬੱਸਾਂ ਦਾ ਟੈਂਡਰ ਰੱਦ ਨਾ ਕੀਤਾ ਜਾਂ ਦੁਬਾਰਾ ਟੈਂਡਰ ਖੋਲ੍ਹਣ ਦੀ ਕੋਸ਼ਿਸ਼ ਕੀਤੀ ਤਾਂ ਤਰੁੰਤ ਤਿੱਖੇ ਸੰਘਰਸ਼ ਕੀਤੇ ਜਾਣਗੇ ਅਤੇ ਉਪਰ ਲਿਖੀਆ ਮੰਗਾਂ ਦਾ ਹੱਲ ਨਾ ਕੀਤਾ ਤਾਂ ਮਿਤੀ 25-26 ਅਕਤੂਬਰ ਨੂੰ ਤਰਨਤਾਰਨ ਹਲਕੇ ਵਿੱਚ ਸਰਕਾਰ ਦੀਆਂ ਮਾਰੂ ਨੀਤੀਆਂ ਬਾਰੇ ਸਰਕਾਰ ਵਿਰੁੱਧ ਪ੍ਰਚਾਰ ਕੀਤਾ ਜਾਵੇ ਅਤੇ ਅਗਲੇ ਪੜਾਅ ਵਿੱਚ ਤਿੱਖੇ ਸੰਘਰਸ਼ ਕੀਤੇ ਜਾਣਗੇ
Comments
Post a Comment