ਸਟਾਫ਼ ਵੈਲਫੇਅਰ ਐਸੋਸੀਏਸ਼ਨ, ਐਸ.ਬੀ.ਐਸ.ਸੀ.ਈ.ਟੀ. ਫਿਰੋਜ਼ਪੁਰ ਵਲੋਂ ਰਜਿਸਟਰਾਰ ਦੇ ਭਰੋਸੇ ਤੋਂ ਬਾਅਦ ਕੀਤਾ ਗਿਆ ਧਰਨਾ ਮੁਲਤਵੀ
ਸਟਾਫ਼ ਵੈਲਫੇਅਰ ਐਸੋਸੀਏਸ਼ਨ, ਐਸ.ਬੀ.ਐਸ.ਸੀ.ਈ.ਟੀ. ਫਿਰੋਜ਼ਪੁਰ ਵਲੋਂ ਰਜਿਸਟਰਾਰ ਦੇ ਭਰੋਸੇ ਤੋਂ ਬਾਅਦ ਕੀਤਾ ਗਿਆ ਧਰਨਾ ਮੁਲਤਵੀ
ਚੰਡੀਗੜ੍ਹ 15 ਅਕਤੁਬਰ ( ਰਣਜੀਤ ਧਾਲੀਵਾਲ ) : ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ, ਫਿਰੋਜ਼ਪੁਰ ਦੇ ਗੈਰ-ਅਧਿਆਪਕ ਕਰਮਚਾਰੀਆਂ ਵੱਲੋਂ ਅੱਜ ਤੀਸਰੇ ਦਿਨ ਵੀ ਰੋਸ ਪ੍ਰਦਰਸ਼ਨ ਜਾਰੀ ਰੱਖਿਆ ਗਿਆ। ਕਰਮਚਾਰੀਆਂ ਵੱਲੋਂ ਕਾਲੇ ਬਿੱਲੇ ਬੰਨ ਕੇ ਅਕਾਦਮਿਕ ਬਲਾਕ ਸਾਹਮਣੇ ਯੂਨੀਵਰਸਿਟੀ ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ ਕੀਤੀ।ਇਹ ਰੋਸ ਇਸ ਗੱਲ ਨੂੰ ਲੈ ਕੇ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਨੂੰ 1 ਜੁਲਾਈ 2021 ਤੋਂ ਸਤੰਬਰ 2022 ਤੱਕ ਦੇ ਰਿਵਾਈਜ਼ਡ ਪੇ ਦਾ ਬਕਾਇਆ ਅਜੇ ਤੱਕ ਅਦਾ ਨਹੀਂ ਕੀਤਾ ਗਿਆ। ਐਸੋਸੀਏਸ਼ਨ ਨੇ ਦੱਸਿਆ ਕਿ ਹਾਲਾਂਕਿ ਇਸ ਮਾਮਲੇ ਨੂੰ ਕਈ ਵਾਰੀ ਯਾਦ ਦਿਵਾਇਆ ਗਿਆ ਹੈ ਅਤੇ ਯੂਨੀਵਰਸਿਟੀ ਦੀ ਫ਼ਾਇਨੈਂਸ ਕਮੇਟੀ ਵੱਲੋਂ ਵੀ ਇਸ ਦੀ ਮਨਜ਼ੂਰੀ ਦਿੱਤੀ ਜਾ ਚੁੱਕੀ ਹੈ,ਸੰਸਥਾ ਕੋਲ ਫੰਡ ਵੀ ਉਪਲਬਧ ਹਨ,ਪਰ ਫਿਰ ਵੀ ਯੂਨਿਵਰਸਿਟੀ ਪ੍ਰਸ਼ਾਸਨ ਵੱਲੋਂ ਜਾਣ-ਬੁੱਝ ਕੇ ਕਰਮਚਾਰੀਆਂ ਨੂੰ ਉਨ੍ਹਾਂ ਦੇ ਹੱਕ ਤੋਂ ਵਾਂਝਾ ਰੱਖਿਆ ਜਾ ਰਿਹਾ ਹੈ।ਜਿਸ ਵਿੱਚ ਖ਼ਾਸ ਤੌਰ ਤੇ ਡੀ.ਆਰ .ਅਕਾਊਂਟ ਰਾਕੇਸ਼ ਕੁਮਾਰ ਜਾਣ ਬੁੱਝ ਕੇ ਅੜਿੱਕਾ ਬਣ ਰਹੇ ਹਨ। ਅੱਜ ਰਜਿਸਟਰਾਰ ਸਰਦਾਰ ਗਜ਼ਾਲਪ੍ਰੀਤ ਅਰਣੇਜਾ ਵੱਲੋਂ ਧਰਨੇ ਵਾਲੀ ਜਗ੍ਹਾ ਤੇ ਆ ਕੇ ਸਾਰੇ ਧਰਨਾ ਦੇ ਰਹੇ ਮੁਲਾਜਮਾ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਉਪ ਕੁੱਲਪਤੀ ਨਾਲ ਗੱਲਬਾਤ ਕਰਕੇ ਅਤੇ ਯੂਨਿਵਰਸਿਟੀ ਕੋਲ ਮੌਜੂਦ ਫੰਡਾਂ ਦਾ ਵੇਰਵਾ ਦੇ ਕੇ ਮਸਲਾ ਹੱਲ ਕਰਨ ਦੀ ਕੋਸ਼ਿਸ਼ ਕਰਨਗੇ।ਜਿਸਦੇ ਲਈ ਓਹਨਾ ਵੱਲੋਂ ਇੱਕ ਹਫ਼ਤੇ ਦਾ ਸਮਾਂ ਮੰਗਿਆ ਗਿਆ ਅਤੇ ਉਦੋਂ ਤਕ ਧਰਨਾ ਰੋਕਣ ਦੀ ਅਪੀਲ ਕੀਤੀ ਗਈ।ਜਿਸ ਨੂੰ ਸਾਰੇ ਮੁਲਾਜਮਾਂ ਵੱਲੋਂ ਮੰਨ ਕੇ ਇੱਕ ਹਫ਼ਤੇ ਲਈ ਧਰਨਾ ਮੁਲਤਵੀ ਕਰ ਦਿੱਤਾ। ਐਸੋਸੀਏਸ਼ਨ ਦੇ ਪ੍ਰਧਾਨ ਅਤੇ ਜਨਰਲ ਸਕੱਤਰ ਨੇ ਕਿਹਾ ਕਿ ਜੇਕਰ ਇਕ ਹਫਤੇ ਤੱਕ ਕਰਮਚਾਰੀ ਨੂੰ ਤਨਖਾਹਾਂ ਦੀ ਬਕਾਇਆ ਰਾਸ਼ੀ ਦਾ ਭੁਗਤਾਨ ਨਹੀਂ ਕਰ ਦਿੱਤਾ ਜਾਂਦਾ ਤਾਂ ਮੁੜ ਰੋਸ ਪ੍ਰਦਰਸ਼ਨ ਹੋਰ ਵੀ ਤਿੱਖਾ ਕਰ ਦਿੱਤਾ ਜਾਵੇਗਾ।
Comments
Post a Comment