ਭਾਰਤੀ ਪ੍ਰਤਿਨਿਧੀ ਮੰਡਲ ਬਾਗਾ ਗੋਸ਼ਾ ਨਾਲ ਮਾਸਕੋ ਰੀਜਨ ਦੇ ਡਿਪਲੋਮੈਟਾਂ ਵਿਚਕਾਰ ਰੂਸ ਵਿਚ ਹੋਈ ਸਾਂਝੀ ਬੈਠਕ, ਵਪਾਰਕ ਸੰਭਾਵਨਾਵਾਂ 'ਤੇ ਚਰਚਾ
ਭਾਰਤੀ ਪ੍ਰਤਿਨਿਧੀ ਮੰਡਲ ਬਾਗਾ ਗੋਸ਼ਾ ਨਾਲ ਮਾਸਕੋ ਰੀਜਨ ਦੇ ਡਿਪਲੋਮੈਟਾਂ ਵਿਚਕਾਰ ਰੂਸ ਵਿਚ ਹੋਈ ਸਾਂਝੀ ਬੈਠਕ, ਵਪਾਰਕ ਸੰਭਾਵਨਾਵਾਂ 'ਤੇ ਚਰਚਾ
ਚੰਡੀਗੜ੍ਹ 14 ਅਕਤੂਬਰ ( ਰਣਜੀਤ ਧਾਲੀਵਾਲ ) : ਭਾਰਤ ਸਰਕਾਰ ਵੱਲੋਂ ਭੇਜੇ ਗਏ ਪ੍ਰਤਿਨਿਧੀ ਮੰਡਲ ਨੇ ਮਾਸਕੋ ਰੀਜਨ ਵਿੱਚ ਉਥੋ ਦੇ ਡਿਪਲੋਮੈਟਾਂ ਨਾਲ ਇੱਕ ਸਾਂਝੀ ਬੈਠਕ ਦੌਰਾਨ ਭਾਰਤ ਅਤੇ ਰੂਸ ਵਿਚਕਾਰ ਵਪਾਰਕ ਸੰਭਾਵਨਾਵਾਂ ਨੂੰ ਲੈ ਕੇ ਵਿਚਾਰ-ਵਟਾਂਦਰਾ ਕੀਤਾ। ਇਹ ਜਾਣਕਾਰੀ ਦਿੰਦਿਆ ਭਾਜਪਾ ਦੇ ਸੂਬਾਈ ਪ੍ਰੈੱਸ ਸਕੱਤਰ ਹਰਦੇਵ ਸਿੰਘ ਉੱਭਾ ਨੇ ਦੱਸਿਆ ਕਿ ਇਸ ਮੰਡਲ ਵਿੱਚ ਭਾਜਪਾ ਪੰਜਾਬ ਦੇ ਉਪ ਪ੍ਰਧਾਨ ਸ਼੍ਰੀ ਰਾਜੇਸ਼ ਬਾਗਾ, ਪ੍ਰਦੇਸ਼ ਪੈਨਲਿਸਟ ਗੁਰਦੀਪ ਸਿੰਘ ਗੋਸ਼ਾ ਅਤੇ ਪਾਥ-ਵੇ ਗਲੋਬਲ ਅਲਾਇੰਸ ਤੋਂ ਸ਼੍ਰੀ ਉਦਯ ਸੂਦ ਸ਼ਾਮਲ ਸਨ। ਉਨ੍ਹਾਂ ਨੇ ਮਾਸਕੋ ਸਰਕਾਰ ਦੇ ਵਿਦੇਸ਼ੀ ਆਰਥਿਕ ਤੇ ਅੰਤਰਰਾਸ਼ਟਰੀ ਸਬੰਧ ਵਿਭਾਗ ਦੇ ਉਪ ਮੁਖੀ ਮਾਨੁਇਲੋਵ ਅਤੇ ਡਿਪਲੋਮੈਟ ਦਾਰੀਆ ਪੁਸਤੋਵਾਲੋਵਾ ਨਾਲ ਮਿਲ ਕੇ ਦੋਹਾਂ ਦੇਸ਼ਾਂ ਵਿਚਕਾਰ ਆਯਾਤ-ਨਿਰਯਾਤ ਦੀ ਸੰਭਾਵਨਾਵਾਂ ਅਤੇ ਭਵਿੱਖੀ ਯੋਜਨਾਵਾਂ 'ਤੇ ਵਿਚਾਰ ਕੀਤੇ। ਭਾਰਤ ਸਰਕਾਰ ਦੇ ਵਿਦੇਸ਼ ਵਪਾਰ ਨੂੰ ਲੈ ਕੇ ਨਜ਼ਰੀਏ ਅਨੁਸਾਰ, ਭਾਰਤੀ ਉਤਪਾਦਕਾਂ ਨੂੰ ਵਿਦੇਸ਼ੀ ਮਾਰਕੀਟਾਂ ਵਿੱਚ ਆਪਣੇ ਉਤਪਾਦਾਂ ਦੀ ਪਛਾਣ ਬਣਾਉਣ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ, ਤਾਂ ਜੋ ਉਹ ਵਿਦੇਸ਼ੀ ਮੰਗ ਅਨੁਸਾਰ ਆਪਣੀ ਉਤਪਾਦਨ ਸਮਰਥਾ ਵਿੱਚ ਵਾਧਾ ਕਰ ਸਕਣ। ਮਾਨੁਇਲੋਵ ਅਤੇ ਦਾਰੀਆ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਇਸ ਨਜ਼ਰੀਏ ਦੀ ਸਰਾਹਨਾ ਕੀਤੀ ਅਤੇ ਭਾਰਤ ਦੇ ਪਰੰਪਰਾਗਤ ਉਤਪਾਦਾਂ ਅਤੇ ਸੱਭਿਆਚਾਰਕ ਹੁਨਰ ਬਾਰੇ ਗੰਭੀਰ ਰੁਚੀ ਦਿਖਾਈ। ਗੁਰਦੀਪ ਸਿੰਘ ਗੋਸ਼ਾ ਨੇ ਪੰਜਾਬ ਦੀ ਧਰਤੀ, ਜੋ ਗੁਰੂਆਂ ਦੀ ਧਰਤੀ ਹੈ, ਬਾਰੇ ਜਾਣਕਾਰੀ ਦਿੱਤੀ ਅਤੇ ਸਿੱਖ ਇਤਿਹਾਸ, ਮਹਾਰਾਜਾ ਰਣਜੀਤ ਸਿੰਘ ਦੀ ਰਾਜ ਵਿਵਸਥਾ ਅਤੇ ਵਪਾਰਕ ਸੰਰਚਨਾ ਬਾਰੇ ਵੀ ਦੱਸਿਆ। ਉਨ੍ਹਾਂ ਨੇ ਕਿਹਾ ਕਿ ਅੰਤਰਰਾਸ਼ਟਰੀ 'ਸਿਲਕ ਰੋਡ' ਜੋ ਅੱਜ ਆਧੁਨਿਕ ਟਰਾਂਸਪੋਰਟ ਸਿਸਟਮ ਦਾ ਹਿੱਸਾ ਹੈ, ਉਹ ਰਣਜੀਤ ਸਿੰਘ ਦੇ ਸਮੇਂ ਵੀ ਵਰਤੀ ਜਾਂਦੀ ਸੀ। ਗੋਸ਼ਾ ਨੇ ਇਹ ਵੀ ਉਚਾਰਨ ਕੀਤਾ ਕਿ ਪੰਜਾਬ ਦੀ ਖੇਤੀਬਾੜੀ ਪ੍ਰਣਾਲੀ ਨੂੰ ਵਿਸ਼ਵ ਮਾਰਕੀਟ ਦੀ ਮੰਗ ਅਨੁਸਾਰ ਬਦਲਣ ਦੀ ਲੋੜ ਹੈ ਅਤੇ ਇਸ ਲਈ ਕਿਸਾਨਾਂ ਨਾਲ ਗੱਲਬਾਤ ਕਰਕੇ ਪੰਜਾਬ ਦੇ ਨੌਜਵਾਨਾਂ ਦਾ ਭਵਿੱਖ ਸਵਾਰਿਆ ਜਾ ਸਕਦਾ ਹੈ। ਇਹੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਵੀ ਸੁਪਨਾ ਹੈ, ਜਿਸ ਨੂੰ 'ਸਵਦੇਸ਼ੀ ਜਾਗਰਣ ਮੰਚ' ਵਾਂਗ ਸਸ਼ਕਤ ਪਲੇਟਫਾਰਮ ਰਾਹੀਂ ਅਮਲੀ ਜਾਮਾ ਪਾਇਆ ਜਾ ਸਕਦਾ ਹੈ। ਇਸ ਪ੍ਰਤਿਨਿਧੀ ਮੰਡਲ ਵਿੱਚ ,ਰਬਿਨ ਕੁਮਾਰ (ਹਿਮਾਚਲ)ਹਰਸ਼ਿਤ ਗੁਪਤਾ (ਦਿੱਲੀ) ਮਲਕੀਤ ਜਨਾਗਲ (ਪੰਜਾਬ) ਸੁੰਦਰ ਲਾਲ ਰਤਨ ਕਾਲਜ ਸੋਹਾਨਾ (ਚੰਡੀਗੜ੍ਹ) ਪਿੰਕੀ ਮਹੇਸ਼ਵਰੀ (ਰਾਜਸਥਾਨ) ਮੇਘਨਾ ਤਿਵਾਰੀ (ਬਿਹਾਰ) ਅੰਕੁਰ ਗੁਪਤਾ (ਕਪੂਰਥਲਾ) ਧਰੂਵ ਸਹਗਲ (ਦਿੱਲੀ) ਧੁਰਮਿਲ ਮਹੇਤਾ (ਗੁਜਰਾਤ) ਨਿਖਿਲ ਮਹੇਤਾ (ਗੁਜਰਾਤ) ਲਕਸ਼ (ਹਿਮਾਚਲ) ਅਵਤਾਰ ਸਿੰਘ ਸੱਗੂ (ਮੋਗਾ) ਸੁਖਪ੍ਰੀਤ ਸਿੰਘ (ਪੰਜਾਬ) ਰੋਮਿਤ ਕਪੂਰ (ਪੰਜਾਬ) ਗੁਰਮੀਤ ਕਮਲ (ਮੋਗਾ) ਅੰਕਿਤ ਕੁਮਾਰ (ਦਿੱਲੀ)
Comments
Post a Comment