ਐਸ ਸੀ ਬੀਸੀ ਮੋਰਚੇ ਤੇ ਪੁਲਿਸ ਪ੍ਰਸ਼ਾਸਨ ਤੋਂ ਪੀੜਤ ਮਹਿਲਾਵਾਂ ਨੇ ਫੂਕਿਆ ਪੁਲਿਸ ਪ੍ਰਸ਼ਾਸਨ ਦਾ ਪੁਤਲਾ ਤੇ ਜੰਮ ਕੇ ਕੀਤੀ ਨਾਅਰੇਬਾਜੀ,
ਐਸ ਸੀ ਬੀਸੀ ਮੋਰਚੇ ਤੇ ਪੁਲਿਸ ਪ੍ਰਸ਼ਾਸਨ ਤੋਂ ਪੀੜਤ ਮਹਿਲਾਵਾਂ ਨੇ ਫੂਕਿਆ ਪੁਲਿਸ ਪ੍ਰਸ਼ਾਸਨ ਦਾ ਪੁਤਲਾ ਤੇ ਜੰਮ ਕੇ ਕੀਤੀ ਨਾਅਰੇਬਾਜੀ,
ਮਹਿਲਾਵਾਂ ਨੇ ਐਲਾਨ ਕੀਤਾ ਕਿ ਇਹ ਸਾਡੀ ਪ੍ਰਸ਼ਾਸਨ ਨੂੰ ਚੇਤਾਵਨੀ ਹੈ, ਜੇ ਸੁਣਵਾਈ ਨਾ ਕੀਤੀ ਤਾਂ ਬਹੁਤ ਜਲਦ ਕਰਾਂਗੀਆਂ ਵੱਡਾ ਐਕਸ਼ਨ,
ਪੰਜਾਬ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਤਰਸਯੋਗ, ਲਗਦਾ ਪੰਜਾਬ ਦਾ ਕੋਈ ਨਹੀਂ ਵਾਲੀ ਵਾਰਸ : ਬਲਵਿੰਦਰ ਕੁੰਭੜਾ,
ਐਸ.ਏ.ਐਸ.ਨਗਰ 9 ਅਕਤੂਬਰ ( ਰਣਜੀਤ ਧਾਲੀਵਾਲ ) : ਐਸ.ਏ.ਐਸ.ਨਗਰ (ਮੋਹਾਲੀ) ਦੇ ਫੇਸ ਸੱਤ ਦੀਆਂ ਲਾਈਟਾਂ ਕੋਲ ਐਸ ਸੀ ਬੀਸੀ ਮੋਰਚੇ ਤੇ ਮਹਿਲਾਵਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਦੁਖੀ ਹੋਕੇ ਅੱਜ ਪੁਲਿਸ ਪ੍ਰਸ਼ਾਸਨ ਦਾ ਪੁਤਲਾ ਫੂਕਿਆ ਤੇ ਜੰਮਕੇ ਨਾਅਰੇਬਾਜ਼ੀ ਕੀਤੀ। ਪੀੜਤ ਮਹਿਲਾਵਾਂ ਨੇ ਆਪਣੀਆਂ ਮੁਸ਼ਕਲਾਂ ਦੀ ਹੱਡਬੀਤੀ ਪ੍ਰੈਸ ਸਾਹਮਣੇ ਸੁਣਾਈ ਤੇ ਆਪਣੀ ਦਰਖਾਸਤਾਂ ਦਿਖਾਉਂਦੇ ਹੋਏ ਕਿਹਾ ਕਿ ਅਸੀਂ ਪੰਜਾਬ ਸਰਕਾਰ, ਡੀਜੀਪੀ ਪੰਜਾਬ ਅਤੇ ਸਬੰਧਤ ਮਹਿਕਮਿਆਂ ਨੂੰ ਲਿਖਤੀ ਦਰਖਾਸਤਾਂ ਦੇ ਦੇ ਕੇ ਥੱਕ ਚੁੱਕੀਆਂ ਹਾਂ। ਪਰ ਕਿਸੇ ਦੇ ਕੰਨ ਤੇ ਜੂੰ ਤੱਕ ਨਹੀਂ ਸਰਕ ਰਹੀ। ਉਹਨਾਂ ਨੇ ਕਿਹਾ ਕਿ ਇਹ ਪੰਜਾਬ ਪੁਲਿਸ ਮਾਨਯੋਗ ਹਾਈਕੋਰਟ ਦੇ ਹੁਕਮਾਂ ਨੂੰ ਵੀ ਟਿੱਚ ਸਮਝਦੀ ਹੈ। ਇੱਕ ਮਾਂ ਆਪਣੇ 4 ਸਾਲਾਂ ਬੱਚੇ ਲਈ ਤੜਫਦੀ ਫਿਰਦੀ ਹੈ, ਇੱਕ ਮਹਿਲਾ ਨੂੰ ਪਿੰਡ ਦੇ ਸਰਪੰਚ ਵੱਲੋਂ ਬੰਧਕ ਬਣਾਕੇ ਮਾਰ ਕੁਟਾਈ ਕੀਤੀ ਗਈ, ਇੱਕ ਮਹਿਲਾ ਨੂੰ ਇਕ ਠੱਗ ਦੁਆਰਾ 14 ਲੱਖ ਰੁਪਏ ਵਿੱਚ ਠੱਗਿਆ ਗਿਆ, ਇੱਕ ਮਹਿਲਾ ਦੇ ਘਰ ਅੰਦਰ ਘੁਸਕੇ 20-25 ਅਣਪਛਾਤੇ ਵਿਅਕਤੀਆਂ ਵੱਲੋਂ ਉਸਦੇ ਪਰਿਵਾਰ ਦੀ ਕੁੱਟ ਮਾਰ ਕੀਤੀ ਗਈ। ਪਰ ਪੁਲਿਸ ਉਲਟਾ ਉਹਨਾਂ ਨੂੰ ਹੀ ਡਰਾ ਧਮਕਾ ਰਹੀ ਹੈ, ਇੱਕ ਅੰਗਹੀਣ ਗਰੀਬ ਵਿਅਕਤੀ ਨੂੰ ਆਟੋ ਵਾਲਾ ਟੱਕਰ ਮਾਰ ਕੇ ਸੁੱਟ ਗਿਆ, ਉਹ ਇਨਸਾਫ ਲੈਣ ਲਈ ਦਰਦ ਦਰ ਦੀਆਂ ਠੋਕਰਾਂ ਖਾ ਰਿਹਾ ਹੈ। ਅਜਿਹੇ ਅਣਗਿਣਤ ਮਾਮਲਿਆਂ ਦੀ ਸੁਣਵਾਈ ਨਹੀਂ ਹੋ ਰਹੀ। ਪ੍ਰੈਸ ਨਾਲ ਗੱਲਬਾਤ ਕਰਦਿਆਂ ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਕਿਹਾ ਕਿ ਪੰਜਾਬ ਵਿੱਚ ਹਰ ਪਾਸੇ ਹਾਹਾਕਾਰ ਮੱਚੀ ਹੋਈ ਹੈ। ਕੋਈ ਸੁਣਵਾਈ ਕਰਨ ਵਾਲਾ ਦਿਖਾਈ ਨਹੀਂ ਦੇ ਰਿਹਾ। ਪੰਜਾਬ ਸਰਕਾਰ ਕਾਨੂੰਨ ਵਿਵਸਥਾ ਨੂੰ ਲਾਗੂ ਕਰਨ ਵਿੱਚ ਬੁਰੀ ਤਰ੍ਹਾਂ ਫਲਾਪ ਹੋ ਚੁੱਕੀ ਹੈ। ਹਰ ਪਾਸੇ ਜੰਗਲ ਰਾਜ ਫੈਲਿਆ ਹੋਇਆ ਹੈ, ਆਏ ਦਿਨ ਸ਼ਰੇਆਮ ਕਤਲਆਮ ਹੋ ਰਹੇ ਹਨ, ਬਾਜ਼ਾਰਾਂ ਵਿੱਚ ਸ਼ਰੇਆਮ ਗੋਲੀਆਂ ਚੱਲ ਰਹੀਆਂ ਹਨ, ਮਸੂਮ ਬੱਚੇ ਬੱਚੀਆਂ ਵੀ ਸੁਰੱਖਿਆਤ ਨਹੀਂ ਹਨ। ਅਸੀਂ ਮੋਰਚੇ ਵੱਲੋਂ ਐਲਾਨ ਕਰਦੇ ਹਾਂ ਕਿ ਜੇਕਰ ਇਹਨਾਂ ਮਹਿਲਾਵਾਂ ਦੀ ਸੁਣਵਾਈ ਨਾ ਹੋਈ ਤਾਂ ਸਮੂਹ ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਜਥੇਬੰਦੀਆਂ ਨੂੰ ਨਾਲ ਲੈਕੇ ਸੂਬਾ ਪੱਧਰੀ ਵੱਡਾ ਸੰਘਰਸ਼ ਵਿੱਢਿਆ ਜਾਵੇਗਾ। ਇਸ ਮੌਕੇ ਮੋਰਚਾ ਆਗੂ ਅਵਤਾਰ ਸਿੰਘ ਨਗਲਾ ਅਤੇ ਹਰਨੇਕ ਸਿੰਘ ਮਲੋਆ ਨੇ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਨੂੰ ਲੰਬੇ ਹੱਥੀ ਲੈਂਦਿਆਂ ਕਿਹਾ ਕਿ ਇਹਨਾਂ ਮਹਿਲਾਵਾਂ ਦੀਆਂ ਸਮੱਸਿਆ ਨਾ ਮਾਤਰ ਹਨ। ਪਰ ਇਹ ਸਰਕਾਰ ਕੁਝ ਕਰਨ ਨੂੰ ਤਿਆਰ ਨਹੀਂ। ਪੁਲਿਸ ਵੀ ਵੀਆਈਪੀ ਡਿਊਟੀਆਂ ਵਿੱਚ ਰੁਝੀ ਹੋਈ ਹੈ ਤੇ ਥਾਣਿਆਂ ਵਿੱਚ ਕੋਈ ਸੁਣਵਾਈ ਨਹੀਂ ਹੋ ਰਹੀ। ਇਸ ਮੌਕੇ ਮਾਸਟਰ ਬਨਵਾਰੀ ਲਾਲ, ਕਰਮ ਸਿੰਘ ਕੁਰੜੀ, ਰਿਸ਼ੀ ਰਾਜ ਮਹਾਰ, ਪ੍ਰਧਾਨ ਅਜੀਤ ਸਿੰਘ, ਅਮਨਦੀਪ ਕੌਰ, ਬਲਵਿੰਦਰ ਕੌਰ, ਰਜਿੰਦਰ ਕੌਰ ਮੱਕੜਿਆਂ, ਪੂਨਮ ਰਾਣੀ, ਨੀਲਮ, ਪਰਮਜੀਤ ਕੌਰ, ਜਨਕ ਕੁਮਾਰੀ, ਮਨਦੀਪ ਕੌਰ, ਰਣਵੀਰ ਕੌਰ, ਜਸਵਿੰਦਰ ਕੌਰ, ਹਰਵਿੰਦਰ ਕੋਹਲੀ, ਬੱਬਲ ਚੌਪੜਾ, ਕਰਮਜੀਤ ਸਿੰਘ, ਹਰਪਾਲ ਸਿੰਘ, ਬਲਜੀਤ ਸਿੰਘ, ਅਵਤਾਰ ਸਿੰਘ ਆਦਿ ਹਾਜ਼ਰ ਹੋਏ।
Comments
Post a Comment