ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਵੱਲੋਂ ਅੱਜ ਸਮੂਹ ਜ਼ਿਲ੍ਹਾ ਹੈੱਡਕੁਆਰਟਰਾਂ ’ਤੇ ਡਿਪਟੀ ਕਮਿਸ਼ਨਰਾਂ ਨੂੰ ਮੈਮੋਰੰਡਮ ਸੌਂਪੇ ਗਏ
ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਵੱਲੋਂ ਅੱਜ ਸਮੂਹ ਜ਼ਿਲ੍ਹਾ ਹੈੱਡਕੁਆਰਟਰਾਂ ’ਤੇ ਡਿਪਟੀ ਕਮਿਸ਼ਨਰਾਂ ਨੂੰ ਮੈਮੋਰੰਡਮ ਸੌਂਪੇ ਗਏ
ਹੜ੍ਹ ਕਾਰਨ ਹੋਏ ਨੁਕਸਾਨ ਦਾ ਤੁਰੰਤ ਮੁਆਵਜ਼ਾ ਜਾਰੀ ਕਰਨ ਅਤੇ ਝੋਨੇ ਦਾ ਘੱਟ ਝਾੜ ਨਿਕਲਣ ’ਤੇ ਕਿਸਾਨਾਂ ਨੂੰ ਬੋਨਸ ਦੀ ਕੀਤੀ ਮੰਗ
ਚੰਡੀਗੜ੍ਹ 27 ਅਕਤੂਬਰ ( ਰਣਜੀਤ ਧਾਲੀਵਾਲ ) : ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਵੱਲੋਂ ਅੱਜ ਸਮੂਹ ਜ਼ਿਲ੍ਹਾ ਹੈੱਡਕੁਆਰਟਰਾਂ ’ਤੇ ਡਿਪਟੀ ਕਮਿਸ਼ਨਰਾਂ ਨੂੰ ਮੈਮੋਰੰਡਮ ਸੌਂਪੇ ਗਏ, ਮੰਗ ਕੀਤੀ ਗਈ ਕਿ ਹੜ੍ਹ ਕਾਰਨ ਹੋਏ ਨੁਕਸਾਨ ਦਾ ਤੁਰੰਤ ਮੁਆਵਜ਼ਾ ਜਾਰੀ ਕੀਤਾ ਜਾਵੇ, ਇਸ ਤੋਂ ਇਲਾਵਾ ਚਾਈਨਾ ਵਾਇਰਸ ਅਤੇ ਹਲਦੀ ਰੋਗ ਕਾਰਨ ਝੋਨੇ ਦੀ ਫ਼ਸਲ ਦਾ ਘੱਟ ਝਾੜ ਨਿਕਲਣ ਤੇ ਕਿਸਾਨਾਂ ਨੂੰ ਬੋਨਸ ਦਿੱਤਾ ਜਾਵੇ। ਝੋਨੇ ਨੂੰ ਪਈ ਬੀਮਾਰੀ ਕਾਰਨ ਬਦਰੰਗ ਹੋਏ ਦਾਣੇ ਦੀ ਖਰੀਦ ਮਾਪਦੰਡ ਵਿੱਚ ਰਿਆਇਤ ਦਿੱਤੀ ਜਾਵੇ। ਮੁੱਖ ਦਫਤਰ ਤੋਂ ਜਾਰੀ ਬਿਆਨ ਵਿੱਚ ਪਾਰਟੀ ਵੱਲੋਂ ਮੰਗ ਕੀਤੀ ਗਈ ਕਿ ਹੜ੍ਹ ਨਾਲ ਤਬਾਹ ਹੋਈਆਂ ਫ਼ਸਲਾਂ ਦਾ ਤੁਰੰਤ ਸਰਕਾਰੀ ਸਰਵੇ ਕਰਵਾ ਕੇ ਕਿਸਾਨਾਂ ਨੂੰ ਬਿਨਾਂ ਕਿਸੇ ਦੇਰੀ ਦੇ ਮੁਆਵਜ਼ਾ ਦਿੱਤਾ ਜਾਵੇ। ਮੰਗ ਕੀਤੀ ਗਈ ਕਿ ਝੋਨੇ ਦੀ ਫ਼ਸਲ ਨੂੰ ਪਈ ਬੀਮਾਰੀ ਕਾਰਨ ਕਿਸਾਨਾਂ ਦੇ ਹੋਏ ਨੁਕਸਾਨ ਨੂੰ ਕੁਦਰਤੀ ਆਫ਼ਤ ਐਲਾਨਿਆ ਜਾਵੇ ਅਤੇ ਸਟੇਟ ਡਿਜ਼ਾਸਟਰ ਮੈਨੇਜਮੈਂਟ ਫੰਡ ਵਿੱਚੋਂ ਕਿਸਾਨਾਂ ਦੇ ਨੁਕਸਾਨ ਦੀ ਭਰਪਾਈ ਕੀਤੀ ਜਾਵੇ। ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਕਿ, ਜੇਕਰ ਸੂਬਾ ਸਰਕਾਰ ਆਉਣ ਵਾਲੇ ਦਿਨਾਂ ਵਿੱਚ ਨੁਕਸਾਨ ਦੀ ਭਰਪਾਈ ਨਹੀਂ ਕਰਦੀ ਤਾਂ ਕੇਂਦਰੀ ਖੇਤੀਬਾੜੀ ਮੰਤਰੀ ਨੂੰ ਵੀ ਵਫ਼ਦ ਦੇ ਰੂਪ ਵਿੱਚ ਮਿਲਿਆ ਜਾਵੇਗਾ। ਪਟਿਆਲਾ ਵਿੱਚ ਮੈਮੋਰੰਡਮ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ, ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅਤੇ ਸਤਵਿੰਦਰ ਸਿੰਘ ਟੌਹੜਾ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਨੂੰ ਸੌਂਪਿਆ ਗਿਆ। ਜਲੰਧਰ ਵਿੱਚ ਪਾਰਟੀ ਦੇ ਸਕੱਤਰ ਜਨਰਲ ਜੱਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ, ਸੀਨੀਅਰ ਮੀਤ ਪ੍ਰਧਾਨ ਸਰਵਨ ਸਿੰਘ ਫਿਲੌਰ, ਮਹਿੰਦਰ ਪਾਲ ਬਿਨਾਕਾ, ਹਰਜੀਤ ਕੌਰ ਤਲਵੰਡੀ, ਅਤੇ ਜਰਨੈਲ ਸਿੰਘ ਗੜਦੀਵਾਲ ਦੀ ਅਗਵਾਈ ਹੇਠ ਮੰਗ ਪੱਤਰ ਸੌਂਪਿਆ ਗਿਆ। ਜ਼ਿਲ੍ਹਾ ਸੰਗਰੂਰ ਵਿੱਚ ਸੀਨੀਅਰ ਆਗੂ ਪਰਮਿੰਦਰ ਸਿੰਘ ਢੀਂਡਸਾ, ਭਾਈ ਗੋਬਿੰਦ ਸਿੰਘ ਲੌਂਗੋਵਾਲ ਸੀਨੀਅਰ ਮੀਤ ਪ੍ਰਧਾਨ ਅਤੇ ਗਗਨਦੀਪ ਸਿੰਘ ਬਰਨਾਲਾ ਸੀਨੀਅਰ ਮੀਤ ਪ੍ਰਧਾਨ ਦੀ ਅਗਵਾਈ ਵਿੱਚ ਪਾਰਟੀ ਵਫ਼ਦ ਵੱਲੋਂ ਮੈਮੋਰੈਂਡਮ ਸੌਂਪਿਆ ਗਿਆ। ਮੋਗਾ ਵਿੱਚ ਪਾਰਟੀ ਦੇ ਸੀਨੀਅਰ ਆਗੂ ਬਰਜਿੰਦਰ ਸਿੰਘ ਮੱਖਣ ਬਰਾੜ, ਜਗਤਾਰ ਸਿੰਘ ਰਾਜੇਆਣਾ, ਅਮਰਜੀਤ ਸਿੰਘ ਲੰਢੇਕੇ, ਬਲਦੇਵ ਸਿੰਘ ਮਾਣੂੰਕੇ, ਗੁਰਜੰਟ ਸਿੰਘ ਭੁੱਟੋ, ਬਲਤੇਜ ਸਿੰਘ ਲੰਗੇਆਣਾ, ਸੁਖਵਿੰਦਰ ਸਿੰਘ ਦਾਤੇਵਾਲ, ਬਲਜੀਤ ਸਿੰਘ ਮੰਗੇਵਾਲਾ, ਦਵਿੰਦਰ ਸਿੰਘ ਰਣੀਆ, ਗੁਰਜੰਟ ਸਿੰਘ ਚਾਹਲ, ਦੀਪਿੰਦਰਪਾਲ ਸਿੰਘ ਸੰਧੂ, ਪ੍ਰਿੰਸੀਪਲ ਸੁਖਚੈਨ ਸਿੰਘ, ਬਲਜੀਤ ਸਿੰਘ, ਗੁਰਪ੍ਰੀਤ ਸਿੰਘ ਹੇਰ, ਰੇਸ਼ਮ ਸਿੰਘ ਠੱਠੀ ਭਾਈ ਅਤੇ ਸੁਖਦੀਪ ਸਿੰਘ ਰੋਡੇ ਵੱਲੋਂ ਮੈਮੋਰੈਂਡਮ ਸੌਂਪਿਆ ਗਿਆ। ਬਰਨਾਲਾ ਵਿੱਚ ਪਾਰਟੀ ਦੇ ਸੀਨੀਅਰ ਆਗੂ ਪਰਮਿੰਦਰ ਸਿੰਘ ਢੀਂਡਸਾ, ਭਾਈ ਗੋਬਿੰਦ ਸਿੰਘ ਲੌਂਗੋਵਾਲ ਸੀਨਿਅਰ ਮੀਤ ਪ੍ਰਧਾਨ ਅਤੇ ਗਗਨਦੀਪ ਸਿੰਘ ਬਰਨਾਲਾ ਸੀਨੀਅਰ ਮੀਤ ਪ੍ਰਧਾਨ ਵੱਲੋਂ ਮੈਮੋਰੈਂਡਮ ਸੌਂਪਿਆ ਗਿਆ । ਮਲੇਰਕੋਟਲਾ ਵਿੱਚ ਜਥੇਦਾਰ ਇਕਬਾਲ ਸਿੰਘ ਝੂੰਦਾਂ ਦੀ ਅਗਵਾਈ ਵਿੱਚ ਮੈਮੋਰੰਡਮ ਦਿੱਤਾ ਗਿਆ। ਇਸ ਮੌਕੇ ਹਰਦੀਪ ਸਿੰਘ ਖੱਟੜਾ ਸਾਬਕਾ ਚੇਅਰਮੈਨ, ਸੀਨੀਅਰ ਅਕਾਲੀ ਆਗੂ ਦਰਵਾਰਾ ਸਿੰਘ ਚਹਿਲ, ਸੀਨੀਅਰ ਅਕਾਲੀ ਆਗੂ ਸਫੀਕ ਚੌਹਾਨ, ਜਸਵਿੰਦਰ ਸਿੰਘ ਦੱਦੀ MC, ਮੁਹੰਮਦ ਸਕੀਲ MC, ਦੀਪਕ ਕੌੜਾ MC, ਹਰਸ਼ ਸਿੰਗਲਾ MC, ਮਨਜਿੰਦਰ ਸਿੰਘ ਗੋਗੀ, ਅਵੀ ਥੰਮਣ ਆਦਿ ਹਾਜ਼ਰ ਸਨ । ਮੋਹਾਲੀ ਵਿੱਚ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਪਰਮਜੀਤ ਕੌਰ ਲਾਂਡਰਾਂ, ਅਜੈਪਾਲ ਸਿੰਘ ਬਰਾੜ ਤੇ ਇਕਬਾਲ ਸਿੰਘ ਵੱਲੋਂ ਮੋਹਾਲੀ ਦੇ ਡਿਪਟੀ ਕਮਿਸ਼ਨਰ ਨੂੰ ਮੈਮੋਰੈਂਡਮ ਸੌਂਪਿਆ ਗਿਆ । ਜ਼ਿਲ੍ਹਾ ਬਠਿੰਡਾ ਵਿਖੇ ਸਾਬਕਾ ਮੈਂਬਰ ਪਾਰਲੀਮੈਂਟ ਬੀਬੀ ਪਰਮਜੀਤ ਕੌਰ ਗੁਲਸ਼ਨ ਜੀ ਦੀ ਅਗਵਾਈ ਵਿੱਚ ਭੁਪਿੰਦਰ ਸਿੰਘ ਸੇਮਾ, ਸੁਖਮਨਪ੍ਰੀਤ ਸਿੰਘ, ਸੁਰਜੀਤ ਸਿੰਘ ਬੋਪਾਰਾਏ, ਭੋਲਾ ਸਿੰਘ ਗਿੱਲ ਪੱਤੀ, ਮਾਨ ਸਿੰਘ ਰਠੌਰ ਅਤੇ ਰਾਜਵਿੰਦਰ ਸਿੰਘ ਹਾਜ਼ਰ ਸਨ। ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਜਸਵੀਰ ਸਿੰਘ ਘੁੰਮਣ ਜਰਨਲ ਸਕੱਤਰ, ਰਘੁਬੀਰ ਸਿੰਘ ਰਾਜਾਸਾਂਸੀ, ਸ. ਬਲਵਿੰਦਰ ਸਿੰਘ ਜੌੜਾਸਿੰਘਾ, ਸ. ਸਵਿੰਦਰ ਸਿੰਘ ਦੋਬਲੀਆ, ਸ. ਦਲਜੀਤ ਸਿੰਘ, ਸ. ਅਜੇਪਾਲ ਸਿੰਘ ਮੀਰਾਂਕੋਟ, ਸ. ਗੁਰਜੀਤ ਸਿੰਘ, ਸ. ਅਨਿਲ ਕੁਮਾਰ ਚੀਮਾ, ਸੰਪੂਰਨ ਸਿੰਘ, ਅੰਗਰੇਜ ਸਿੰਘ, ਗੁਲਬਰਗ ਸਿੰਘ, ਬਲਵੰਤ ਸਿੰਘ, ਗੁਰਜੀਤ ਸਿੰਘ, ਜਸਬੀਰ ਸਿੰਘ, ਇੰਦਰਪ੍ਰਤਾਪ ਸਿੰਘ ਵੇਰਕਾ, ਹਰਕਵਲ ਸਿੰਘ ਕੋਹਲੀ ਅਤੇ ਗੁਰਸ਼ਰਨ ਸਿੰਘ ਵੀ ਹਾਜ਼ਰ ਸਨ। ਗੁਰਦਾਸਪੁਰ ਵਿੱਚ ਜਸਬੀਰ ਸਿੰਘ ਜੱਫਰਵਾਲ, ਗੁਰਿੰਦਰ ਸਿੰਘ ਸ਼ਾਮਪੁਰ, ਗੁਰਮੀਤ ਸਿੰਘ ਮਗਰਾਲਾ, ਅਮਨਦੀਪ ਸਿੰਘ ਗਿੱਲ, ਮਨਮੋਹਣ ਸਿੰਘ ਪੱਖੋਕੇ, ਮਨਮੋਹਣ ਸਿੰਘ ਛੀਨਾ ਵੱਲੋਂ ਮੈਮੋਰੈਂਡਮ ਸੌਂਪਿਆ ਗਿਆ । ਤਰਨਤਾਰਨ ਵਿੱਚ ਸੀਨੀਅਰ ਮੀਤ ਪ੍ਰਧਾਨ ਭਾਈ ਮਨਜੀਤ ਸਿੰਘ, ਵਰਕਿੰਗ ਕਮੇਟੀ ਮੈਂਬਰ ਸ. ਭੁਪਿੰਦਰ ਸਿੰਘ ਸ਼ੇਖੂਪੁਰ, ਜਗਜੀਤ ਸਿੰਘ ਕੋਹਲੀ, ਕਵਰ ਚੜ੍ਹਤ ਸਿੰਘ ਅਤੇ ਸਮੁੱਚੀ ਲੀਡਰਸ਼ਿਪ ਦੀ ਅਗਵਾਈ ਵਿੱਚ ਮੈਮੋਰੈਂਡਮ ਸੌਂਪਿਆ ਗਿਆ। ਜ਼ਿਲ੍ਹਾ ਰੂਪਨਗਰ ਵਿੱਚ ਐਸਜੀਪੀਸੀ ਮੈਂਬਰ ਹਰਬੰਸ ਸਿੰਘ ਕੰਧੋਲਾ, ਐਸਜੀਪੀਸੀ ਦੇ ਸਾਬਕਾ ਮੈਂਬਰ ਗੁਰਿੰਦਰ ਸਿੰਘ ਗੋਗੀ, ਐਸਜੀਪੀਸੀ ਦੇ ਸਾਬਕਾ ਮੈਂਬਰ ਪ੍ਰੀਤਮ ਸਿੰਘ ਸੱਲੋਮਾਜਰਾ, ਭੁਪਿੰਦਰ ਸਿੰਘ ਬਜਰੂੜ, ਜਥੇਦਾਰ ਭਾਗ ਸਿੰਘ, ਬਾਬਾ ਹਰਦੀਪ ਸਿੰਘ ਗੁਰਦੁਆਰਾ ਬਾਬਾ ਸਤਨਾਮ ਜੀ, ਗੁਰਬਚਨ ਸਿੰਘ ਸਤਿਆਲ, ਪਰਮਿੰਦਰ ਸਿੰਘ ਭਿਉਰਾ, ਹਰਜੀਤ ਸਿੰਘ ਸਿਲੋਮਾਸਕੋ, ਬਲਵਿੰਦਰ ਸਿੰਘ ਭਿਉਰਾ, ਪਰਮਿੰਦਰਪਾਲ ਸਿੰਘ ਢੋਲਣ ਮਾਜਰਾ, ਗੁਰਮੀਤ ਸਿੰਘ ਮਕੜੋਨਾ, ਸੁਖਵਿੰਦਰ ਸਿੰਘ ਮੁੰਡੀਆ, ਗੁਰਤੇਜ ਸਿੰਘ ਮੋਰਿੰਡਾ, ਹਰਮੇਸ਼ ਸਿੰਘ ਠੋਡਾ, ਸੁਖਵਿੰਦਰ ਸਿੰਘ ਬੜਵਾ, ਬਲਵੀਰ ਸਿੰਘ ਮਲਕਪੁਰ, ਜਸਵਿੰਦਰ ਸਿੰਘ ਪੰਮੀ, ਅਮਰਿੰਦਰ ਸਿੰਘ ਹੈਲੀ ਮੋਰਿੰਡਾ, ਜਗਤਾਰ ਸਿੰਘ ਤੰਬੜ, ਜਗਮੋਹਨ ਸਿੰਘ ਅਤੇ ਸਤਨਾਮ ਸਿੰਘ ਬੁਰਜ ਵੱਲੋਂ ਮੈਮੋਰੈਂਡਮ ਸੌਂਪਿਆ ਗਿਆ । ਫਰੀਦਕੋਟ ਵਿੱਚ ਅਮਨਿੰਦਰ ਸਿੰਘ ਬੰਨੀ ਬਰਾੜ, ਮਨਪ੍ਰੀਤ ਸਿੰਘ ਭੋਲੂਵਾਲ, ਸੁਖਵੀਰ ਸਿੰਘ ਸਮਰਾ, ਗਗਨਦੀਪ ਸਿੰਘ ਅਰਈਆਂਵਾਲਾ, ਬਲਕਾਰਨ ਸਿੰਘ ਸ਼ਿਮਰੇਵਾਲਾ (ਸਰਕਲ ਪ੍ਰਧਾਨ ਸਾਦਿਕ), ਲਾਲਜੀਤ ਸਿੰਘ ਜੱਟਾਣਾ ਝੋਟੀਵਾਲਾ, ਅਮਰੀਕ ਸਿੰਘ ਸਰਕਲ ਪ੍ਰਧਾਨ (ਸਰਕਲ ਪ੍ਰਧਾਨ ਸ਼ਹਿਰੀ), ਬਿਕਰ ਸਿੰਘ ਗ੍ਰੀਨ ਐਵੀਨਿਊ, ਜਸਪਾਲ ਸਿੰਘ ਬਰਾੜ, ਹਰਦੇਵ ਸਿੰਘ ਘਣੀਏਵਾਲਾ, ਹਰਸਾਹਿਬ ਸਿੰਘ ਘਣੀਏਵਾਲਾ (ਸਰਕਲ ਪ੍ਰਧਾਨ ਪੰਜਗਰਾਈ), ਰਣਜੀਤ ਸਿੰਘ (ਸਰਕਲ ਪ੍ਰਧਾਨ ਦਿਹਾਤੀ), ਪ੍ਰਧਾਨ ਗੁਰਜੰਟ ਸਿੰਘ, ਪ੍ਰਧਾਨ ਸੇਵਕ ਸਿੰਘ, ਐਡਵੋਕੇਟ ਰਣਜੀਤ ਸਿੰਘ ਸੇਠੀ ਅਤੇ ਐਡਵੋਕੇਟ ਰੋਹਿਤ ਦਰਸ਼ਨ ਵੱਲੋਂ ਮੈਮੋਰੈਂਡਮ ਸੌਂਪਿਆ ਗਿਆ। ਮਾਨਸਾ ਵਿੱਚ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਸੁਖਵਿੰਦਰ ਸਿੰਘ ਔਲਖ Ex MLA, ਮਨਜੀਤ ਸਿੰਘ ਬੱਪੀਆਣਾ, ਕੌਰ ਸਿੰਘ ਖਾਰਾ, ਪਰਮਜੀਤ ਸਿੰਘ ਭੀਖੀ, ਹਰਦੇਵ ਸਿੰਘ ਬਾਦਲ, ਜਗਸੀਰ ਸਿੰਘ ਜੱਗਾ ਬਾਬੇਕਾ ਸਰਕਲ ਜਥੇਦਾਰ ਭੀਖੀ, ਪਟਵਾਰੀ ਗੁਰਵਿੰਦਰ ਸਿੰਘ ਗੋਬਿੰਦਪੁਰਾ, ਹਰਜੀਤ ਸਿੰਘ ਬੋਹਾ, ਹਰਬੰਸ ਸਿੰਘ ਬਰੇਟਾ, ਸਰਪੰਚ ਸਤਨਾਮ ਸਿੰਘ ਭਲਾਈਕਾ, ਨਾਇਬ ਸਿੰਘ ਭਲਾਈਕਾ ਸਰਕਲ ਜਥੇਦਾਰ ਝੁਨੀਰ, ਪਰਮਜੀਤ ਸਿੰਘ ਸਰਕਲ ਜਥੇਦਾਰ ਸਰਦੂਲਗੜ੍ਹ, ਹਰਬੰਤ ਸਿੰਘ ਸਿੱਧੂ, ਜਸਵੰਤ ਸਿੰਘ ਕਾਲਾ ਟੇਲਰ, ਪਟਵਾਰੀ ਭਗਵੰਤ ਸਿੰਘ ਖਿਆਲਾ, ਸੰਦੀਪ ਸਿੰਘ ਘੁੰਮਾਣ ਮਾਨਸਾ, ਰਣਜੀਤ ਸਿੰਘ ਧਿੰਗੜ, ਹਰਪ੍ਰੀਤ ਸਿੰਘ ਜਟਾਣਾ ਜਵਾਹਰਕੇ ਵੱਲੋਂ ਮੈਮੋਰੈਂਡਮ ਸੌਂਪਿਆ ਗਿਆ। ਫਿਰੋਜ਼ਪੁਰ ਵਿੱਚ ਜਥੇਦਾਰ ਕਰਨੈਲ ਸਿੰਘ ਭਾਵੜਾ, ਭਾਈ ਜਸਪਾਲ ਸਿੰਘ ਖਾਲਸਾ, ਭਾਈ ਬਲਜਿੰਦਰ ਸਿੰਘ ਮੈਨੇਜਰ, ਡਾਕਟਰ ਮੁਖਤਿਆਰ ਸਿੰਘ, ਡਾਕਟਰ ਕਾਰਜ ਸਿੰਘ ਧਰਮ ਸਿੰਘ ਵਾਲਾ ਅਤੇ ਗੁਰਮਖ ਸਿੰਘ ਮੱਖੂ ਵੱਲੋਂ ਮੈਮੋਰੰਡਮ ਸੌਂਪਿਆ ਗਿਆ। ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਹਰਵੇਲ ਸਿੰਘ ਮਾਧੋਪੁਰ, ਚਰਨਜੀਤ ਸਿੰਘ ਖਾਲਸਪੁਰ, ਇੰਜ. ਜਗਦੀਸ਼ ਸਿੰਘ ਰਾਣਾ, ਜੈ ਸਿੰਘ ਬਾੜਾ, ਹਰਚੰਦ ਸਿੰਘ ਜਖਵਾਲੀ, ਸੰਪੂਰਨ ਸਿੰਘ ਸਾਬਕਾ ਸਰਪੰਚ, ਸੁਰਿੰਦਰ ਸਿੰਘ ਅਮਲੋਹ, ਅਮਰਜੀਤ ਸਿੰਘ ਸਾਬਕਾ ਮੈਨੇਜਰ, ਗੁਰਦੇਵ ਸਿੰਘ ਵਿਰਕ, ਹਰਮੇਲ ਸਿੰਘ ਰੰਘੇੜਾ, ਸੁਰਜੀਤ ਸਿੰਘ ਲੰਬੜਦਾਰ ਚਨਾਰਥਲ ਕਲਾ, ਐਡ. ਅਮਰਜੀਤ ਸਿੰਘ ਖਾਨਪੁਰ, ਹਰੀ ਸਿੰਘ ਚਮਕ ਫਤਿਹਗੜ੍ਹ ਸਾਹਿਬ, ਸਰਬਜੀਤ ਸਿੰਘ ਚਨਾਰਥਲ ਕਲਾਂ ਹਰਜੀਤ ਸਿੰਘ ਚਨਾਰਥਲ ਕਲਾਂ, ਭਰਪੂਰ ਸਿੰਘ ਚਨਾਰਥਲ ਕਲਾਂ, ਪਿਰਤਪਾਲ ਸਿੰਘ ਚਨਾਰਥਲ ਕਲਾਂ, ਜਗਦੀਸ਼ ਸਿੰਘ ਬੈਂਸ ਬਸੀ ਪਠਾਣਾ ਅਤੇ ਨਿਰਮਲ ਸਿੰਘ ਵਲੋਂ ਮੈਮੋਰੈਂਡਮ ਦਿੱਤਾ ਗਿਆ। ਜ਼ਿਲ੍ਹਾ ਫਾਜਿਲਕਾ ਵਿਖੇ ਸਮੁੱਚੀ ਲੀਡਰਸ਼ਿਪ ਵੱਲੋਂ ਸਵਰਨ ਸਿੰਘ ਫਾਜ਼ਿਲਕਾ, ਗੁਰਲਾਲ ਸਿੰਘ ਜੰਡਵਾਲਾ ਭੀਮੇਸ਼ਾਹ, ਹਰਸ਼ਰਨ ਸਿੰਘ ਕੋਰਿਆਂ ਵਾਲੀ, ਨਿਰਮਲ ਸਿੰਘ ਕਲੇਵਾਲਾ, ਹਰਮੰਧੀਰ ਸਿੰਘ ਚਿਮਨੇਵਾਲਾ, ਦਰਸ਼ਨ ਸਿੰਘ, ਸੁੱਚਾ ਸਿੰਘ ਫਾਜ਼ਿਲਕਾ, ਬਲਜਿੰਦਰ ਸਿੰਘ ਡੱਬਵਾਲਾ, ਹੁਸਨ ਸਿੰਘ ਕੌੜਿਆਂਵਾਲੀ, ਗੁਰਵਿੰਦਰ ਸਿੰਘ ਖਤਿਆਂਵਾਲੀ, ਐਡਵੋਕੇਟ ਗੁਰਜਿੰਦਰ ਸਿੰਘ, ਜਥੇਦਾਰ ਚਰਨ ਸਿੰਘ ਅਤੇ ਬਚਿੱਤਰ ਸਿੰਘ ਹਾਜ਼ਰ ਸਨ। ਹੁਸ਼ਿਆਰਪੁਰ ਵਿਖੇ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਅਤੇ ਮੀਤ ਪ੍ਰਧਾਨ ਮਨਜੀਤ ਸਿੰਘ ਦਸੂਹਾ ਦੀ ਅਗਵਾਈ ਹੇਠ ਪਾਰਟੀ ਵਫ਼ਦ ਵੱਲੋਂ ਮੈਮੋਰੈਂਡਮ ਦਿੱਤਾ ਗਿਆ। ਇਸ ਮੌਕੇ ਹਰਜੀਤ ਸਿੰਘ ਭਾਰਤਪੁਰ ਜੱਟਾਂ, ਕੁਲਵਿੰਦਰ ਸਿੰਘ, ਗੁਰਵਿੰਦਰ ਸਿੰਘ, ਅਵਤਾਰ ਸਿੰਘ ਜੌਹਲ, ਹਰਬੰਸ ਸਿੰਘ, ਮਨਪ੍ਰੀਤ ਸਿੰਘ, ਸੁਖਵਿੰਦਰ ਸਿੰਘ ਮੂਨਕ, ਨਿਰਮਲ ਸਿੰਘ, ਰਵਿੰਦਰ ਸਿੰਘ ਮਾਸਟਰ ਬਲਵੀਰ ਸਿੰਘ ਕਹਾਰਪੁਰੀ, ਸਤਨਾਮ ਸਿੰਘ, ਉਕਾਰ ਸਿੰਘ ਬਿਹਾਲਾਂ, ਸੁਰਿੰਦਰ ਸਿੰਘ ਮੁਕੇਰੀਆਂ, ਬਲਵੀਰ ਸਿੰਘ ਫਗਲਾਣਾ, ਪਰਮਿੰਦਰ ਸਿੰਘ ਪੰਨੂ ਅਤੇ ਸੁਖਜਿੰਦਰ ਸਿੰਘ ਹਾਜ਼ਰ ਸਨ ।

Comments
Post a Comment