ਆਈਐਸਬੀ ਇਨਸਾਈਟਸ ਫੋਰਮ 2025 ਵਿੱਚ ਅਜ਼ੀਮ ਪ੍ਰੇਮਜੀ ਨੂੰ ਰਿਸਰਚ ਕੈਟਲਿਸਟ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ
ਆਈਐਸਬੀ ਦਾ ਫੋਰਮ ਭਾਰਤ ਦੀਆਂ ਵਰਤਮਾਨ ਅਤੇ ਭਵਿੱਖ ਦੀਆਂ ਚੁਣੌਤੀਆਂ ਲਈ ਖੋਜ-ਅਗਵਾਈ ਵਾਲੇ ਹੱਲਾਂ ਦੇ ਰਿਹਾ ਹੈ
ਐਸ.ਏ.ਐਸ.ਨਗਰ 22 ਨਵੰਬਰ ( ਰਣਜੀਤ ਧਾਲੀਵਾਲ ) : ਆਈਐਸਬੀ ਇਨਸਾਈਟਸ ਫੋਰਮ 2025 ਦੇ ਨਾਲ, ਇੰਡੀਅਨ ਸਕੂਲ ਆੱਫ਼ ਬਿਜ਼ਨਸ (ਆਈਐਸਬੀ) ਨੇ ਅੱਜ ਵਿਪਰੋ ਲਿਮਟਿਡ ਦੇ ਸੰਸਥਾਪਕ ਚੇਅਰਮੈਨ ਅਜ਼ੀਮ ਪ੍ਰੇਮਜੀ ਨੂੰ ਭਾਰਤ ਦੇ ਖੋਜ ਈਕੋਸਿਸਟਮ ਵਿੱਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਲਈ ਆਈਐਸਬੀ ਰਿਸਰਚ ਕੈਟਲਿਸਟ ਪੁਰਸਕਾਰ ਨਾਲ ਸਨਮਾਨਿਤ ਕੀਤਾ। ਆਈਐਸਬੀ ਰਿਸਰਚ ਕੈਟਲਿਸਟ ਅਵਾਰਡ ਉਨ੍ਹਾਂ ਵਿਅਕਤੀਆਂ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਦੇ ਦ੍ਰਿਸ਼ਟੀਕੋਣ, ਉਦਾਰਤਾ ਅਤੇ ਵਚਨਬੱਧਤਾ ਨੇ ਦੇਸ਼ ਦੇ ਨਾੱਲੇਜ ਈਕੋਸਿਸਟਮ ਨੂੰ ਕਾਫੀ ਮਜ਼ਬੂਤ ਕੀਤਾ ਹੈ, ਅਤਿ-ਆਧੁਨਿਕ ਪੁੱਛਗਿੱਛ ਨੂੰ ਸਮਰੱਥ ਬਣਾਇਆ ਹੈ ਅਤੇ ਸਮਾਜਿਕ ਤਰੱਕੀ ਲਈ ਪ੍ਰਮਾਣ-ਅਧਾਰਤ ਸਮੱਸਿਆ-ਹੱਲ ਦੀ ਸੰਸਕ੍ਰਿਤੀ ਨੂੰ ਪ੍ਰੇਰਿਤ ਕੀਤਾ ਹੈ। ਆਈਐਸਬੀ ਦੇ ਇਨਸਾਈਟਸ ਫੋਰਮ ਦਾ ਤੀਜਾ ਐਡੀਸ਼ਨ ਮੋਹਾਲੀ ਕੈਂਪਸ ਵਿੱਚ ਹੋਇਆ, ਜਿੱਥੇ ਅਕਾਦਮਿਕ, ਉਦਯੋਗ, ਸਰਕਾਰ ਅਤੇ ਪਰਉਪਕਾਰ ਦੇ ਆਗੂਆਂ ਨੇ ਭਾਰਤ ਅਤੇ ਵਿਸ਼ਵਵਿਆਪੀ ਭਾਈਚਾਰੇ ਨੂੰ ਕਾਰਵਾਈਯੋਗ ਖੋਜ ਏਜੰਡੇ ਬਣਾਉਣ ਅਤੇ ਦਰਪੇਸ਼ ਮਹੱਤਵਪੂਰਨ ਮੁੱਦਿਆਂ ਨੂੰ ਹੱਲ ਕਰਨ ਦੇ ਉਦੇਸ਼ ਨਾਲ ਚਰਚਾ ਵਿੱਚ ਭਾਗ ਲਿਆ। ਸਾਲਾਨਾ ਫੋਰਮ ਇੱਕ ਅਜਿਹਾ ਪਲੇਟਫਾਰਮ ਦਿੰਦਾ ਹੈ ਜਿੱਥੇ ਅਜਿਹੀ ਖੋਜ ਨੂੰ ਉਜਾਗਰ ਕੀਤਾ ਜਾਂਦਾ ਹੈ ਜੋ ਪ੍ਰਬੰਧਨ ਦੀ ਸੋਚ ਨੂੰ ਬਦਲ ਰਹੀ ਹੈ ਅਤੇ ਖੋਜਕਰਤਾਵਾਂ ਅਤੇ ਉਦਯੋਗ ਦੇ ਲੋਕਾਂ ਵਿਚਕਾਰ ਸਹਿਯੋਗ ਨੂੰ ਮਜ਼ਬੂਤ ਕਰ ਰਹੀ ਹੈ। ਟਾਟਾ ਚਾਂਸਲਰ ਦੇ ਅਰਥ ਸ਼ਾਸਤਰ ਦੇ ਪ੍ਰੋਫੈਸਰ, ਯੂਨੀਵਰਸਿਟੀ ਆੱਫ਼ ਕੈਲੀਫੋਰਨੀਆ, ਸੈਨ ਡਿਆਗੋ, ਪ੍ਰੋਫੈਸਰ ਕਾਰਤਿਕ ਮੁਰਲੀਧਰਨ ਨੇ ਆਪਣੇ ਉਦਘਾਟਨ ਸੰਬੋਧਨ ਵਿੱਚ ਭਾਰਤ ਦੇ ਵਿਕਾਸ ਦੇ ਰਾਹ ਨੂੰ ਤੇਜ਼ ਕਰਨ ‘ਤੇ ਨਵੀਂ ਰਿਸਰਚ ਸੂਝ ‘ਤੇ ਜ਼ੋਰ ਦਿੱਤਾ। ਉਨ੍ਹਾਂ ਦੇ ਅਨੁਸਾਰ, ਤਕਨਾਲੋਜੀ ਦੇ ਨਾਲ ਪ੍ਰਮਾਣਾਂ ‘ਤੇ ਆਧਾਰਿਤ ਤਰੀਕੇ ਭਾਰਤ ਦੀ ਬਹੁਤ ਵੱਡੀ ਸਮੱਰਥਾ ਨੂੰ ਅਨਲਾੱਕ ਕਰ ਸਕਦੇ ਹਨ, ਖਾਸ ਕਰਕੇ ਖੇਤੀ ਦੇ ਵਿਕਾਸ, ਸਿੱਖਿਆਂ ਅਤੇ ਪਬਲਿਕ ਫਾਇਨੈਂਸ ਵਿੱਚ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸਰਕਾਰਾਂ ਨੂੰ ਪ੍ਰਾਈਵੇਟ ਸੈਕਟਰ ਨੂੰ ਮੁਕਾਬਲੇ ਦੇ ਬਜਾਇ ਇੱਕ ਸਹਿਯੋਗੀ ਦੇ ਰੂਪ ਵਿੱਚ ਪਹਿਚਾਣਨ ਦੀ ਲੋੜ ਹੈ, ਅਤੇ ਸਰਵਿਸ ਡਿਲੀਵਰੀ ਨੂੰ ਬਿਹਤਰ ਬਣਾਉਣ ਲਈ ਪ੍ਰਾਈਵੇਟ ਪ੍ਰੋਵਾਇਡਰਸ ਦੇ ਨਾਲ ਸਾਂਝੇਦਾਰੀ ਕਰਨੀ ਚਾਹੀਦੀ ਹੈ। ਪ੍ਰੋਫੈਸਰ ਮੁਰਲੀਧਰਨ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਉੱਚ-ਗੁਣਵੱਤਾ ਵਾਲੀ ਖੋਜ ਨਾਲ ਪਾਲਿਸੀ ਵਿੱਚ ਵੱਡੀਆਂ ਤਬਦੀਲੀਆਂ ਆਉਂਦੀਆਂ ਹਨ, ਅਤੇ ਡੇਟਾ ‘ਤੇ ਆਧਾਰਿਤ ਦਖਲ ਨਾਲ ਸਿਰਫ਼ ਬਜਟ ਵਧਾਉਣ ਦੀ ਤੁਲਨਾ ਵਿੱਚ ਦਸ ਗੁਣਾ ਜ਼ਿਆਦਾ ਰਿਟਰਨ ਮਿਲਦਾ ਹੈ। ਉਨ੍ਹਾਂ ਨੇ ਸਿੱਟਾ ਕੱਢਿਆ ਕਿ ਯੋਜਨਾਬੱਧ ਪ੍ਰਮਾਣ ਇਕੱਠੇ ਕਰਨ ਨਾਲ ਅਜਿਹੀਆਂ ਪਾਲਿਸੀਆਂ ਡਿਜ਼ਾਈਨ ਕਰਨ ਦਾ ਆਧਾਰ ਮਿਲਦਾ ਹੈ ਜੋ ਭਾਰਤ ਦੇ ਵਿਕਾਸ ਦੇ ਰਾਹ ਨੂੰ ਕਾਫੀ ਹੱਦ ਤੱਕ ਬਦਲ ਸਕਦਾ ਹੈ, ਜਿਸ ਨਾਲ ਇਕੁਇਟੀ ਅਤੇ ਕੁਸ਼ਲਤਾ ਲਾਭ ਦੋਵਾਂ ਵਿੱਚ ਫਾਇਦਾ ਹੋ ਸਕਦਾ ਹੈ। ਆਈਐਸਬੀ ਦੇ ਡੀਨ, ਪ੍ਰੋਫੈਸਰ ਮਦਨ ਪਿਲੁਟਲਾ ਨੇ ਦੱਸਿਆ ਕਿ ਫੋਰਮ ਦੀ ਸ਼ੁਰੂਆਤ ਪਾਲਿਸੀ ਅਤੇ ਉਦਯੋਗ ਸਰਕਲ ਵਿੱਚ ਅਕਾਦਮਿਕ ਖੋਜ ਦੇ ਪ੍ਰਸਾਰ ਵਿੱਚ ਪਾੜੇ ਨੂੰ ਘੱਟ ਕਰਨ ਦੀ ਇੱਕ ਜ਼ਰੂਰੀ ਲੋੜ ਕਰਕੇ ਹੋਈ। ਉਹਨਾਂ ਨੇ ਫੋਰਮ ਦੇ ਸ਼ਾਨਦਾਰ ਵਾਧੇ ਅਤੇ ਵਧਦੇ ਭਾਗੀਦਾਰੀ ਪੱਧਰ ‘ਤੇ ਵੀ ਖੁਸ਼ੀ ਪ੍ਰਗਟ ਕੀਤੀ। ਡੀਨ ਨੇ ਫੋਰਮ ਲਈ ਆਪਣੇ ਵਿਜ਼ਨ ‘ਤੇ ਜ਼ੋਰ ਦਿੱਤਾ ਕਿ ਇਹ ਇੱਕ ਅਜਿਹਾ ਪਲੇਟਫਾਰਮ ਹੈ ਜੋ ਅਕਾਦਮਿਕ, ਪਾਲਿਸੀ ਨਿਰਮਾਤਾਵਾਂ ਅਤੇ ਕਾਰਪੋਰੇਟਸ ਵਿਚਕਾਰ ਕਾਰਵਾਈਯੋਗ ਸੰਵਾਦ ਨੂੰ ਸੰਭਵ ਬਣਾਉਂਦਾ ਹੈ, ਅਤੇ ਉਹਨਾਂ ਸਾਂਝੇਦਾਰੀਆਂ ਨੂੰ ਉਤਸ਼ਾਹਿਤ ਕਰਦਾ ਹੈ ਜਿਹਨਾਂ ਦੀ ਭਾਰਤ ਵਿੱਚ ਪਾੱਜ਼ੀਟਿਵ ਤਬਦੀਲੀ ਲਿਆਉਣ ਅਤੇ ਵੱਡੇ ਪੈਮਾਨੇ ‘ਤੇ ਅਸਰ ਪਾਉਣ ਲਈ ਲੋੜ ਹੈ। ਆਈਐਸਬੀ ਦੇ ਮੈਕਸ ਇੰਸਟੀਚਿਊਟ ਆੱਫ਼ ਹੈਲਥਕੇਅਰ ਮੈਨੇਜਮੈਂਟ (ਐਮਆਈਐਚਐਮ) ਦੇ ਡਿਪਟੀ ਡੀਨ, ਫੈਕਲਟੀ ਅਤੇ ਖੋਜ, ਅਤੇ ਐਗਜ਼ੀਕਿਊਟਿਵ ਡਾਇਰੈਕਟਰ, ਪ੍ਰੋਫੈਸਰ ਸਾਰੰਗ ਦਿਓ ਨੇ ਭਾਗੀਦਾਰਾਂ ਨੂੰ ਆਪਣੀ ਰੋਜ਼ਾਨਾ ਮੁਹਾਰਤ ਤੋਂ ਅੱਗੇ ਦੇ ਵਿਸ਼ਿਆਂ ਦੀ ਪੜਚੋਲ ਕਰਨ ਲਈ ਉਤਸ਼ਾਹਿਤ ਕੀਤਾ, ਇਹ ਦੇਖਦੇ ਹੋਏ ਕਿ ਖੋਜ ਅਸਲ ਵਿੱਚ ਖੁੱਲ੍ਹੇ ਦਿਮਾਗ ਤੋਂ ਸਿੱਖਣ ਦੇ ਬਾਰੇ ਹੈ। ਉਹਨਾਂ ਨੇ ਸੁਝਾਅ ਦਿੱਤਾ ਕਿ ਭਾਗੀਦਾਰਾਂ ਨੂੰ ਤਿੰਨ ਮੁੱਖ ਨਤੀਜਿਆਂ ‘ਤੇ ਵਿਚਾਰ ਕਰਨਾ ਚਾਹੀਦਾ ਹੈ: ਕੁਝ ਅਜਿਹਾ ਦਿਲਚਸਪ ਖੋਜਣਾ ਜੋ ਉਹ ਨਹੀਂ ਜਾਣਦੇ ਸਨ, ਪ੍ਰਮਾਣਾਂ ਤੋਂ ਕਿਸੇ ਵਿਸ਼ਵਾਸ ਨੂੰ ਬਦਲਣਾ, ਅਤੇ ਐਕਸਪਲੋਰ ਕਰਨ ਲਈ ਨਵੇਂ ਸਵਾਲ ਵਿਕਸਿਤ ਕਰਨਾ। ਪ੍ਰੋਫੈਸਰ ਦੇਵ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਫੋਰਮ ਇਨਕਵਾਇਰੀ ਅਤੇ ਡਿਸਕਵਰੀ ਦੀ ਇੱਕ ਨਿਰੰਤਰ ਚੱਲਣ ਵਾਲੀ ਯਾਤਰਾ ਦੀ ਸ਼ੁਰੂਆਤ ਹੈ। ਆਈਐਸਬੀ ਇਨਸਾਈਟਸ ਫੋਰਮ 2025 ਵਿੱਚ ਕਈ ਤਰ੍ਹਾਂ ਦੀਆਂ ਚਰਚਾਵਾਂ ਹੋਈਆਂ, ਜਿਹਨਾਂ ਵਿੱਚ ਸਿਹਤ ਸੰਭਾਲ ਪ੍ਰਬੰਧਨ ਵਿੱਚ ਡੇਟਾ ਸਾਇੰਸ ਅਤੇ ਡਿਜੀਟਲ ਤਕਨਾਲੋਜੀ ਦੀ ਭੂਮਿਕਾ ਤੋਂ ਲੈ ਕੇ ਜਲਵਾਯੂ ਪ੍ਰਭਾਵਾਂ, ਜਲਵਾਯੂ ਸਬੰਧੀ ਕਾਰਵਾਈ ਅਤੇ ਜਲਵਾਯੂ ਬਾਰੇ ਨਿਆਂ ਦੇ ਬਦਲਦੇ ਮਾਹੌਲ ਤੱਕ ਦੀਆਂ ਚਰਚਾਵਾਂ ਸ਼ਾਮਲ ਸਨ। ਪ੍ਰੋਗਰਾਮ ਵਿੱਚ ਰਿਟੇਲ ਨਿਵੇਸ਼ਕਾਂ ‘ਤੇ ਫੋਕਸ ਕਰਦੇ ਹੋਏ ਕੈਪੀਟਲ ਮਾਰਕਿਟ ਦੇ ਜ਼ਰੀਏ ਧਨ ਨਿਰਮਾਣ ਬਾਰੇ ਜਾਣਕਾਰੀ, ਡਿਜੀਟਲ ਗੋਲਡ ‘ਤੇ ਇੱਕ ਅੱਗੇ ਦੀ ਸੋਚ ਵਾਲਾ ਸੈਸ਼ਨ ਅਤੇ ਉੱਚ ਸਿੱਖਿਆ ਅਤੇ ਖੋਜ ਨੂੰ ਅੱਗੇ ਵਧਾਉਣ ਵਿੱਚ ਸੀਐਸਆਰ ਦੀ ਭੂਮਿਕਾ ‘ਤੇ ਸੋਚਣ ‘ਤੇ ਮਜ਼ਬੂਰ ਕਰਨ ਵਾਲੀ ਗੱਲਬਾਤ ਵੀ ਸ਼ਾਮਲ ਸੀ। ਫੋਰਮ ਵਿੱਚ ਖੋਜ ਨੈਸ਼ਨਲ ਰਿਸਰਚ ਫਾਉਂਡੇਸ਼ਨ (ਏਐਨਆਰਐਫ) ਦੇ ਸੀਈਓ ਡਾ. ਸ਼ਿਵਕੁਮਾਰ ਕਲਿਆਣਰਮਨ ਦਾ ਇੱਕ ਵਰਚੁਅਲ ਸਪੈਸ਼ਲ ਭਾਸ਼ਣ ਵੀ ਸ਼ਾਮਲ ਸੀ।

Comments
Post a Comment