ਪੰਜਾਬ 'ਚ ਸਿੱਖਾਂ ਵਿੱਚ ਅੰਮ੍ਰਿਤ ਦੇ ਵੱਖਰੇ ਬਾਟੇ, ਜਾਤਾਂ ਦੇ ਵੱਖਰੇ ਗੁਰੂ ਘਰ ਅਤੇ ਯਾਤਰਾ ਦੇ ਵੱਖਰੇ ਸ਼ਮਸ਼ਾਨ, ਜੋ ਕਿ ਮੁੱਖ ਕਾਰਨ ਬਣ ਰਿਹਾ ਹੈ : ਨਿਹੰਗ ਜਥੇਬੰਦੀਆਂ
ਪੰਜਾਬ 'ਚ ਸਿੱਖਾਂ ਵਿੱਚ ਅੰਮ੍ਰਿਤ ਦੇ ਵੱਖਰੇ ਬਾਟੇ, ਜਾਤਾਂ ਦੇ ਵੱਖਰੇ ਗੁਰੂ ਘਰ ਅਤੇ ਯਾਤਰਾ ਦੇ ਵੱਖਰੇ ਸ਼ਮਸ਼ਾਨ, ਜੋ ਕਿ ਮੁੱਖ ਕਾਰਨ ਬਣ ਰਿਹਾ ਹੈ : ਨਿਹੰਗ ਜਥੇਬੰਦੀਆਂ
ਚੰਡੀਗੜ੍ਹ 20 ਨਵੰਬਰ ( ਰਣਜੀਤ ਧਾਲੀਵਾਲ ) : ਪੰਥ ਵਿੱਚ ਇੱਕ ਬਾਟਾ ਇੱਕ ਨਿਸ਼ਾਨ ਇਕ ਵਿਧਾਨ ਨੂੰ ਮੁੱਖ ਰੱਖਦੇ ਹੋਏ ਪੰਥ ਅੰਦਰ ਜਾਤ ਪਾਤ ਨੂੰ ਖਤਮ ਕਰਨ ਦੇ ਲਈ ਨਵੀਂ ਸੁਧਾਰ ਲਹਿਰ ਕੱਢਣ ਦੀ ਇਸ ਨਵੀਂ ਸ਼ੁਰੂਆਤ ਨੂੰ ਮੁੱਖ ਰੱਖਦੇ ਹੋਏ ਅੱਜ ਚੰਡੀਗੜ੍ਹ ਪ੍ਰੈਸ ਕਲੱਬ ਵਿੱਚ ਪ੍ਰੈਸ ਕਾਨਫਰੰਸ ਨੂੰ ਮਿਸਲ ਸ਼ਹੀਦਾਂ ਤਰਨਾ ਦਲ ਦੁਆਬਾ ਭਗਤ ਸਿੰਘ ਦੁਆਬੀ ਅਤੇ ਸਿੰਘ ਸਾਹਿਬ ਬਾਬਾ ਕੁਲਵਿੰਦਰ ਸਿੰਘ 96 ਕਰੋੜੀ ਦੀ ਫੌਜ ਅਤੇ ਦਲਪੰਤ ਨੇ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਸਿੰਘ ਸਾਹਿਬ ਗਿਆਨੀ ਗੜਗੱਜ ਸਿੰਘ ਨੂੰ ਵੀ ਬੇਨਤੀ ਕੀਤੀ ਗਈ ਕਿ ਉਹ ਇਸ ਜਾਤ ਪਾਤ ਦੇ ਵਿਤਕਰੇ ਅਤੇ ਪੰਥ ਅੰਦਰ ਦੋ ਬਾਟਿਆਂ ਦੀ ਮਰਿਆਦਾ ਉੱਤੇ ਆਪਣਾ ਸਟੈਂਡ ਕਲੀਅਰ ਕਰਨ ਅਤੇ ਜਥੇਬੰਦੀਆਂ ਦਾ ਇੱਕ ਐਸਾ ਇਕੱਠ ਕਰਕੇ ਇਸ ਜਾਤ ਪਾਤ ਦੇ ਕੋਹੜ ਨੂੰ ਕੌਮ ਵਿੱਚੋਂ ਬਾਹਰ ਸੁੱਟਣ ਦਾ ਨਿਰਨਾਇਕ ਫੈਸਲਾ ਲੈਣ। ਇਸ ਲੜਾਈ ਨੂੰ ਨਿਰਨਾਇਕ ਮੋੜ ਤੱਕ ਲਿਆਉਣ ਲਈ ਜਥੇਬੰਦੀਆਂ ਨਿਹੰਗ ਜਥੇਬੰਦੀਆਂ ਵਚਨਬੱਧ ਹਨ ਅਤੇ ਇਸ ਲੜਾਈ ਲਈ ਹਰ ਧਰਨਾ ਮੁਜ਼ਾਰਾ ਅਤੇ ਹਰ ਮੁਹਿੰਮ ਵਿੱਢਣ ਲਈ ਤਿਆਰ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਅਖੌਤੀ ਸੰਤ ਭੁੱਚੋ ਵਾਲੇ ਜਿਸ ਨੇ ਸ਼੍ਰੀ ਅੰਮ੍ਰਿਤਸਰ ਦਰਬਾਰ ਸਾਹਿਬ ਅੰਦਰ ਜਾਤ ਪਾਤ ਨੂੰ ਵਧਾਵਾ ਦੇਣ ਲਈ ਚੌਥੇ ਪੋੜੇ ਦਾ ਮਨ ਘੜਤ ਇਤਿਹਾਸ ਇੱਕ ਨਿੱਜੀ ਚੈਨਲ ਉੱਤੇ ਸੁਣਾਇਆ ਅਤੇ ਸਿੱਖਾਂ ਅੰਦਰ ਜਾਤ-ਪਾਤ ਊਚ ਨੀਚ ਨੂੰ ਵਧਾਵਾ ਦੇਣ ਦੀ ਕੋਝੀ ਚਾਲ ਖੇਡੀ। ਉਨ੍ਹਾਂ ਕਿਹਾ ਕਿ ਇਸ ਅਖੌਤੀ ਸਾਧ ਦੇ ਡੇਰੇ ਅੰਦਰ ਲੰਬੇ ਸਮੇਂ ਤੋਂ ਜਾਤਾਂ ਦੇ ਭਾਂਡੇ ਵੱਖ ਹੋਣ ਦੀ ਵੀ ਗੱਲ ਸਾਹਮਣੇ ਆਈ ਹੈ,, ਅਤੇ ਇਹ ਬੂਬਨਾ ਸਾਧ ਇਸ ਦੇ ਡੇਰੇ ਅੰਦਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਆਪਣਾ ਸੋਫਾ ਲਾ ਕੇ ਬੈਠਦਾ ਹੈ ਜਿਸ ਦੇ ਵੀਡੀਓ ਆਮ ਤੌਰ ਤੇ ਮੀਡੀਆ ਦੇ ਵਿੱਚ ਪ੍ਰਚਲਤ ਰਹਿੰਦੇ ਹਨ ਤੇੁ ਉਹ ਕੀਰਤਨ ਦੀਆਂ ਮਰਿਆਦਾ ਨੂੰ ਵੀ ਭੰਗ ਕਰਦੇ ਹੋਏ ਫਿਲਮੀ ਤਰਜ਼ਾਂ ਦੇ ਉੱਤੇ ਕਈ ਵਾਰ ਕੀਰਤਨ ਅਤੇ ਅਲੱਗ-ਅਲੱਗ ਮਨਘੜਤ ਧਾਰਨਾਵਾਂ ਵੀ ਗਾਈਆਂ ਹਨ ਤੇ ਆਮ ਵੀਡੀਓ ਦੇ ਵਿੱਚ ਦਿਖਾਈ ਦਿੰਦਾ ਹੈ ਅਤੇ ਪੰਥ ਵਿੱਚ ਚੱਲ ਰਹੀ ਦੋ ਬਾਟਿਆਂ ਦੀ ਰੀਤ ਜੋ ਕਈ ਜਥੇਬੰਦੀਆਂ ਅੱਜ ਵੀ ਜਾਤਾਂ ਦੇ ਵੱਖਰੇ ਬਾਟਿਆਂ ਵਿੱਚ ਅੰਮ੍ਰਿਤ ਛਕਾਉਂਦੀਆਂ ਹਨ ਇਹ ਉਸ ਮਰਿਆਦਾ ਨੂੰ ਵੀ ਸਿੱਧੇ ਤਰੀਕੇ ਤੇ ਪ੍ਰਮੋਟ ਕਰਦਾ ਹੈ। ਦੋਆਬੀ ਨੇ ਕਿਹਾ ਕਿ ਸਿੱਖਾਂ ਅੰਦਰ ਜਾਤ ਪਾਤ ਦਾ ਕੋਹੜ ਇੰਨਾ ਵੱਧ ਚੁੱਕਿਆ ਹੈ ਕਿ ਪੰਜਾਬ ਅੰਦਰ ਵੱਖਰੀਆਂ ਜਾਤਾਂ ਦੇ ਗੁਰਦੁਆਰੇ, ਵੱਖਰੀਆਂ ਜਾਤਾਂ ਦੇ ਸ਼ਮਸ਼ਾਨ ਅਤੇ ਇੱਥੋਂ ਤੱਕ ਕਿ ਅੰਮ੍ਰਿਤ ਦੇ ਵੱਖਰੇ ਬਾਟੇ ਵੀ ਪ੍ਰਚਲਿਤ ਹੋ ਚੁੱਕੇ ਹਨ ਤੇ ਇਸ ਖਿਲਾਫ ਸਖਤ ਸਟੈਂਡ ਲੈਂਦੇ ਹੋਏ ਸਿੰਘ ਸਾਹਿਬ ਜਥੇਦਾਰ ਬਾਬਾ ਕੁਲਵਿੰਦਰ ਸਿੰਘ 96 ਕਰੋੜੀ ਚੌਂਤੇਕਲਾ ਵਾਲੇ ਅਤੇ ਉਹਨਾਂ ਦੀ ਅਗਵਾਈ ਦੇ ਵਿੱਚ ਹੋਰ 34 ਜਥੇਬੰਦੀਆਂ ਇਸ ਮਨਮਤ ਦੇ ਖਿਲਾਫ ਸਟੈਂਡ ਲੈਂਦੀਆਂ ਹਨ ਅਤੇ ਸਿੰਘ ਸਾਹਿਬ ਬਾਬਾ ਕੁਲਵਿੰਦਰ ਸਿੰਘ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਗਿਆਨੀ ਗੜਗੱਜ ਸਿੰਘ ਨੂੰ ਵੀ ਲਿਖਤੀ ਤੌਰ ਤੇ ਚਿੱਠੀ ਭੇਜ ਕੇ ਇਸ ਬੂਬਣੇ ਸਾਧ ਦੀਆਂ ਕਰਤੂਤਾਂ ਬਾਰੇ ਜਾਣੂ ਕਰਵਾਇਆ ਗਿਆ ਹੈ ਪਰ ਹਾਲੇ ਤੱਕ ਕੋਈ ਕਾਰਵਾਈ ਜਾਂ ਕੋਈ ਭਰੋਸੇ ਦੀ ਕੋਈ ਖਬਰ ਨਹੀਂ ਆਈ।

Comments
Post a Comment