ਲਿਵਾਸਾ ਹਸਪਤਾਲ ਨੇ ਛਾਤੀ ਦੀ ਗੁੰਝਲਦਾਰ ਬੀਮਾਰੀ ਦਾ ਛੇਤੀ ਪਤਾ ਲਗਾਉਣ ਲਈ ਈਬੀਯੂਐਸ-ਐਫਐਨਏ ਲਾਂਚ ਕੀਤੀ
ਅਮ੍ਰਿਤਸਰ/ਚੰਡੀਗੜ੍ਹ 24 ਨਵੰਬਰ ( ਰਣਜੀਤ ਧਾਲੀਵਾਲ ) : ਲਿਵਾਸਾ ਹਸਪਤਾਲ ਨੇ ਐਂਡੋਬ੍ਰੋਨਚਲ ਅਲਟਰਸਾਾਊਂਡ-ਗਾਈਡੇਡ ਫਾਈਨ ਨੀਡਲ ਏਸਪਿਰੇਸ਼ਨ (ਈਬੀਯੂਐਸ-ਐਫਐਨਏ) ਦੀ ਲਾਂਚਿੰਗ ਦੇ ਨਾਲ ਪਲਮੋਨਰੀ ਮੇਡਿਸਨ ਸੇਵਾਵਾਂ ਨੂੰ ਮਜ਼ਬੂਤ ਕੀਤਾ ਹੈ। ਕਾਂਸਲਟੇਂਟ ਇੰਟਰਵੇਂਸ਼ਨਲ ਪਲਮੋਨੋਲੌਜੀ, ਲਿਵਾਸਾ ਹਸਪਤਾਲ ਡਾ. ਬਲਜੋਤ ਸਿੰਘ ਨੇ ਕਿਹਾ ਕਿ ਫੇਫੜਿਆਂ ਦੇ ਕੈਂਸਰ, ਤਪੇਦਿਕ, ਸਾਰਕੋਇਡੋਸਿਸ, ਲਿਮਫੋਮਾ, ਮੇਟਾਸਟੈਟਿਕ ਕੈਂਸਰ ਅਤੇ ਗਹਰੇ ਲਿਮਫ ਨੋਰਡ ਸੁੰਨ ਜਿਹੀ ਸਥਿਤੀ ਦਾ ਜਲਦੀ ਪਤਾ ਲਗਾਉਣਾ ਮੁਸ਼ਕਲ ਸੀ ਅਤੇ ਅਕਸਰ ਸਰਜੀਕਲ ਬਾਇਓਪਸੀ ਦੀ ਲੋੜ ਹੁੰਦੀ ਸੀ। ਡਾ. ਸਿੰਘ ਨੇ ਕਿਹਾ ਕਿ ਅਲਟਰਾਸਾਊਂਡ ਨਾਲ ਲੈਸ ਇੱਕ ਪਤਲੇ, ਲਚਕਦਾਰ ਸਕੋਪ ਦੀ ਵਰਤੋਂ ਕਰਕੇ, ਡਾਕਟਰ ਹੁਣ ਛਾਤੀ ਦੇ ਅੰਦਰ ਡੂੰਘੇ ਲੁਕਵੇਂ ਖੇਤਰਾਂ ਤੱਕ ਪਹੁੰਚ ਕਰ ਸਕਦੇ ਹਨ, ਉਹਨਾਂ ਨੂੰ ਅਸਲ ਸਮੇਂ ਵਿੱਚ ਦੇਖ ਸਕਦੇ ਹਨ, ਅਤੇ ਸਰਜਰੀ ਤੋਂ ਬਿਨਾਂ ਮਰੀਜ਼ਾਂ ਲਈ ਜਲਦੀ, ਸਹੀ ਅਤੇ ਕਿਤੇ ਜ਼ਿਆਦਾ ਸੁਰੱਖਿਅਤ ਨਿਦਾਨ ਨੂੰ ਯਕੀਨੀ ਬਣਾ ਸਕਦੇ ਹਨ। ਈਬੀਯੂਐਸ-ਐਫਐਨਏ ਦੇ ਫਾਇਦਿਆਂ ਬਾਰੇ ਗੱਲ ਕਰਦਿਆਂ, ਡਾ. ਸਿੰਘ ਨੇ ਕਿਹਾ ਕਿ ਇਹ ਫੇਫੜਿਆਂ ਦੇ ਕੈਂਸਰ ਅਤੇ ਇਸਦੇ ਪੜਾਅ, ਟੀਬੀ, ਸਰਕੋਇਡੋਸਿਸ, ਲਿੰਫੋਮਾ, ਦੂਜੇ ਅੰਗਾਂ ਤੋਂ ਕੈਂਸਰ ਦੇ ਫੈਲਣ ਅਤੇ ਡੂੰਘੇ ਛਾਤੀ ਅਤੇ ਗ੍ਰੈਨਿਊਲੋਮੈਟਸ ਇਨਫੈਕਸ਼ਨਾਂ ਦਾ ਪਤਾ ਲਗਾਉਣ ਵਿੱਚ ਮਦਦ ਕਰਦਾ ਹੈ। ਉਹਨਾਂ ਕਿਹਾ ਕਿ ਇਹ ਬਿਨਾਂ ਕਿਸੇ ਸਰਜਰੀ ਜਾਂ ਟਾਂਕਿਆਂ ਦੇ ਬਹੁਤ ਸੁਰੱਖਿਅਤ ਹੈ ਅਤੇ ਇਹ ਇੱਕ ਡੇਅ ਕੇਅਰ ਪ੍ਰਕਿਰਿਆ ਹੈ ਜਿਸ ਵਿੱਚ ਤੇਜ਼ ਰਿਕਵਰੀ ਹੁੰਦੀ ਹੈ। ਲਿਵਾਸਾ ਹਸਪਤਾਲ ਦੇ ਸੀਈਓ ਅਨੁਰਾਗ ਯਾਦਵ ਨੇ ਕਿਹਾ: "ਈਬੀਯੂਐਸ-ਐਫਐਨਏ ਦੀ ਸ਼ੁਰੂਆਤ ਵਿਸ਼ਵ ਪੱਧਰੀ, ਮਰੀਜ਼-ਕੇਂਦ੍ਰਿਤ ਸਿਹਤ ਸੰਭਾਲ ਪ੍ਰਦਾਨ ਕਰਨ ਦੇ ਸਾਡੇ ਮਿਸ਼ਨ ਨਾਲ ਮੇਲ ਖਾਂਦੀ ਹੈ। ਇਸ ਤਕਨਾਲੋਜੀ ਨਾਲ ਲੋਕ ਹੁਣ ਘਰ ਦੇ ਨੇੜੇ ਹੀ ਉੱਨਤ ਡਾਇਗਨੌਸਟਿਕਸ ਤੱਕ ਪਹੁੰਚ ਕਰ ਸਕਦੇ ਹਨ।"

Comments
Post a Comment