ਸ਼ੈਲਬੀ ਹਸਪਤਾਲ ਮੋਹਾਲੀ ’ਚ ਅਮਰੀਕੀ ਆਰਥੋਪੀਡਿਕ ਮਾਹਿਰ ਦਾ ਦੌਰਾ; ਉੱਨਤ ‘ਡਿਉਰੇਨਿਯਮ-ਗੋਲਡ’ ਨੀ ਇੰਪਲਾਂਟ ਤਕਨੀਕ ਨਾਲ ਕੀਤਾ ਰੂਬਰੂ
ਐਸ.ਏ.ਐਸ.ਨਗਰ 23 ਨਵੰਬਰ ( ਰਣਜੀਤ ਧਾਲੀਵਾਲ ) : ਸ਼ੈਲਬੀ ਹਸਪਤਾਲ ਮੋਹਾਲੀ ਨੇ ਅਮਰੀਕਾ ਦੇ ਪ੍ਰਸਿੱਧ ਆਰਥੋਪੀਡਿਕ ਸਰਜਨ ਡਾ. ਹਰਬਿੰਦਰ ਸਿੰਘ ਚੱਢਾ ਦੀ ਮੇਜ਼ਬਾਨੀ ਕੀਤੀ। ਡਾ. ਚੱਢਾ, ਜਿਨ੍ਹਾਂ ਨੂੰ ਜੁਆਇੰਟ ਰਿਪਲੇਸਮੈਂਟ ਅਤੇ ਐਡਲਟ ਰੀਕੰਸਟ੍ਰਕਸ਼ਨ ਵਿੱਚ 20 ਸਾਲ ਤੋਂ ਵੱਧ ਤਜਰਬਾ ਹੈ, ਇਸ ਵੇਲੇ ਕੈਲੀਫ਼ੋਰਨੀਆ ਦੇ ਸ਼ਾਰਪ ਚੂਲਾ ਵਿਸਟਾ ਹਸਪਤਾਲ ਵਿਚ ਚੀਫ਼ ਆਫ਼ ਸਰਜਰੀ ਵਜੋਂ ਸੇਵਾ ਨਿਭਾ ਰਹੇ ਹਨ। ਆਪਣੇ ਦੌਰੇ ਦੌਰਾਨ, ਉਨ੍ਹਾਂ ਨੇ ਆਰਥੋਪੀਡਿਕ ਮਾਹਿਰਾਂ ਨਾਲ ਮਾਡਰਨ ਗੋਡੇ ਬਦਲਣ ਦੀ ਤਕਨੀਕਾਂ ’ਤੇ ਵਿਸਥਾਰ ਨਾਲ ਗੱਲਬਾਤ ਕੀਤੀ। ਡਾ. ਚੱਢਾ ਨੇ ਟੋਟਲ ਨੀ ਰਿਪਲੇਸਮੈਂਟ ਵਿਚ ਹੋ ਰਹੇ ਨਵੇਂ ਵਿਕਾਸ, ਜਿਵੇਂ ਪ੍ਰਿਸੀਜ਼ਨ-ਗਾਈਡਡ ਤਕਨੀਕ ਅਤੇ ਉੱਚ ਗੁਣਵੱਤਾ ਵਾਲੇ ਇੰਪਲਾਂਟ, ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਅਧੁਨਿਕ ਇੰਪਲਾਂਟ ਸਮੱਗਰੀ, ਗੰਭੀਰ ਗੋਡੇ ਦਾ ਦਰਦ ਅਤੇ ਆਰਥਰਾਈਟਿਸ ਵਾਲੇ ਮਰੀਜ਼ਾਂ ਲਈ ਲੰਮੇ ਸਮੇਂ ਤੱਕ ਚੰਗੇ ਨਤੀਜੇ ਦੇ ਸਕਦੀ ਹੈ। ਪ੍ਰੋਗਰਾਮ ਦਾ ਮੁੱਖ ਕੇਂਦਰ ਭਾਰਤ ਵਿੱਚ ‘ਡਿਉਰੇਨਿਯਮ-ਗੋਲਡ’ ਨੀ ਇੰਪਲਾਂਟ ਤਕਨੀਕ ਨੂੰ ਰੂਬਰੂ ਕਰਨਾ ਸੀ। TiNbN (ਟਾਈਟੇਨੀਅਮ-ਨਾਈਟ੍ਰਾਈਡ-ਨਾਓਬੀਅਮ) ਕੋਟਿੰਗ ਵਾਲੀ ਇਹ ਨਵੀਂ ਪੀੜ੍ਹੀ ਦੀ ਤਕਨੀਕ ਘਿਸਾਈ ਘਟਾਉਂਦੀ ਹੈ, ਟਿਕਾਊਪਨ ਵਧਾਉਂਦੀ ਹੈ ਅਤੇ ਜੋੜ ਦੀ ਸਹਿਜ ਚਲਣਸ਼ੀਲਤਾ ਵਿੱਚ ਮਦਦ ਕਰਦੀ ਹੈ। ਮਾਹਿਰਾਂ ਮੁਤਾਬਕ, ਇਸ ਕੋਟਿੰਗ ਨਾਲ ਬਾਇਓ-ਕੰਪੈਟਬਿਲਟੀ ਅਤੇ ਕਰਪਸ਼ਨ ਰੋਧ ਵੀ ਬਿਹਤਰ ਹੁੰਦਾ ਹੈ, ਜਿਸ ਨਾਲ ਲੰਮੇ ਸਮੇਂ ’ਚ ਵਧੀਆ ਨਤੀਜੇ ਮਿਲਦੇ ਹਨ। ਸ਼ੈਲਬੀ ਹਸਪਤਾਲ ਮੋਹਾਲੀ ਦੇ ਆਰਥੋਪੀਡਿਕਸ ਅਤੇ ਜੁਆਇੰਟ ਰਿਪਲੇਸਮੈਂਟ ਵਿਭਾਗ ਦੇ ਚੇਅਰਮੈਨ ਡਾ. ਪ੍ਰਦੀਪ ਅਗਰਵਾਲ ਨੇ ਕਿਹਾ ਕਿ ਅੰਤਰਰਾਸ਼ਟਰੀ ਮਾਹਿਰਾਂ ਨਾਲ ਵਿਚਾਰ-ਚਰਚਾ ਨਾਲ ਜੋਇੰਟ ਰਿਪਲੇਸਮੈਂਟ ਦਾ ਵਿਗਿਆਨ ਹੋਰ ਮਜ਼ਬੂਤ ਬਣਦਾ ਹੈ। ਉਨ੍ਹਾਂ ਮੁਤਾਬਕ, ਕੋਟਿੰਗ ਵਾਲੇ ਇਹ ਅਧੁਨਿਕ ਇੰਪਲਾਂਟ ਮਰੀਜ਼ਾਂ ਨੂੰ ਵਧੀਆ ਸੁਵਿਧਾ ਅਤੇ ਲੰਮਾ ਟਿਕਾਊ ਨਤੀਜਾ ਦਿੰਦੇ ਹਨ। ਡਾ. ਜੀ. ਐੱਸ. ਨੱਟ, ਡਾਇਰੈਕਟਰ, ਆਰਥੋਪੀਡਿਕਸ ਅਤੇ ਜੋਇੰਟ ਰਿਪਲੇਸਮੈਂਟ, ਨੇ ਕਿਹਾ ਕਿ ਡਿਉਰੇਨਿਯਮ-ਗੋਲਡ ਵਰਗੇ ਆਧੁਨਿਕ ਇੰਪਲਾਂਟ ਭਵਿੱਖ ਦੀ ਤਕਨੀਕ ਨੂੰ ਦਰਸਾਉਂਦੇ ਹਨ। ਇਹ ਵਧੇਰੇ ਟਿਕਾਊਪਨ ਅਤੇ ਬਿਹਤਰ ਵਿਆਰ ਰੇਜ਼ਿਸਟੈਂਸ ਮੁਹੱਈਆ ਕਰਦੇ ਹਨ, ਜਿਸ ਨਾਲ ਮਰੀਜ਼ ਤੇਜ਼ੀ ਨਾਲ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਵਾਪਸ ਆ ਸਕਦੇ ਹਨ। ਸ਼ੈਲਬੀ ਹਸਪਤਾਲ ਦੇ ਚੀਫ਼ ਐਡਮਿਨਿਸਟ੍ਰੇਟਿਵ ਅਫ਼ਸਰ ਗਲੇਡਵਿਨ ਸੰਦੀਪ ਨੇਈਅਰ ਨੇ ਕਿਹਾ ਕਿ ਹਸਪਤਾਲ ਖੇਤਰ ਵਿੱਚ ਸਭ ਤੋਂ ਉੱਨਤ ਆਰਥੋਪੀਡਿਕ ਤਕਨੀਕਾਂ ਮੁਹੱਈਆ ਕਰਨ ਲਈ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ ਹਸਪਤਾਲ ਦਾ ਧਿਆਨ ਸੁਰੱਖਿਅਤ ਪ੍ਰਕਿਰਿਆਵਾਂ, ਤੇਜ਼ ਰਿਕਵਰੀ ਅਤੇ ਵਧੀਆ ਫੰਕਸ਼ਨਲ ਨਤੀਜਿਆਂ ਤੇ ਹੈ। ਹਸਪਤਾਲ ਨੇ ਅਧੁਨਿਕ ਤਕਨੀਕਾਂ, ਅੰਤਰਰਾਸ਼ਟਰੀ ਤਜਰਬੇ ਅਤੇ ਮਰੀਜ਼ ਜਾਗਰੂਕਤਾ ਰਾਹੀਂ ਹੋਰ ਬਿਹਤਰ ਆਰਥੋਪੀਡਿਕ ਦੇਖਭਾਲ ਮੁਹੱਈਆ ਕਰਣ ਦਾ ਆਪਣੇ ਵਚਨ ਨੂੰ ਦੁਹਰਾਇਆ।

Comments
Post a Comment