ਆਪ ਸਰਕਾਰ ਘੇਰੇ ’ਚ: ਅੰਮ੍ਰਿਤਸਰ ਨੂੰ ‘ਹੋਲੀ ਸਿਟੀ’ ਘੋਸ਼ਿਤ ਕਰਨਾ ਸਿਰਫ਼ ਦਿਖਾਵਾ : ਰਾਜੂ
ਭਗਵੰਤ ਮਾਨ ਨੇ ਪੰਜਾਬ ਦੀ ਜਨਤਾ ਨੂੰ ਗੁਮਰਾਹ ਕੀਤਾ - 1956 Rules ਦੀ ਸ਼ਰਾਬਬੰਦੀ ਨਰਮ, ਪਾਬੰਦੀ ਘਟਾ ਕੇ ਸਿਰਫ਼ 100 ਮੀਟਰ ਕੀਤੀ
ਚੰਡੀਗੜ੍ਹ 25 ਨਵੰਬਰ ( ਰਣਜੀਤ ਧਾਲੀਵਾਲ ) : ਚਲ ਰਹੇ ਵਿਵਾਦ ਵਿਚ, ਸੀਨੀਅਰ ਭਾਜਪਾ ਨੇਤਾ ਅਤੇ ਸਾਬਕਾ ਆਈ ਏ ਐਸ ਅਫ਼ਸਰ ਡਾ. ਜਗਮੋਹਨ ਸਿੰਘ ਰਾਜੂ ਨੇ ਪੰਜਾਬ ਸਰਕਾਰ ਖ਼ਿਲਾਫ਼ ਗੰਭੀਰ ਇਲਜ਼ਾਮ ਲਗਾਏ। ਕੇ.ਐਸ. ਰਾਜੂ ਲੀਗਲ ਟਰੱਸਟ ਦੀ ਵਕਾਲਤ ਕਰਦੇ ਹੋਏ ਰਾਜੂ ਨੇ ਕਿਹਾ ਕਿ ਮਾਨ ਸਰਕਾਰ ਨੇ ਵਿਧਾਨ ਸਭਾ ਵਿੱਚ ਸੱਚ ਨੂੰ ਛੁਪਾ ਕੇ ਲੋਕਾਂ ਦੇ ਭਾਵਨਾਵਾਂ ਨਾਲ ਧੋਖਾ ਕੀਤਾ ਹੈ ਅਤੇ Punjab Liquor Rules 1956 ਤੋਂ ਅੰਮ੍ਰਿਤਸਰ ਸ਼ਹਿਰ ਨੂੰ ਮਿਲ ਰਹੀ ਸੁਰੱਖਿਆ ਨੂੰ ਕਮਜ਼ੋਰ ਕੀਤਾ ਹੈ। ਰਾਜੂ ਨੇ ਕਿਹਾ ਕਿ ਅੱਜ ਵਿਧਾਨ ਸਭਾ ਵਿੱਚ ਆਪ ਸਰਕਾਰ ਨੇ ਅੰਮ੍ਰਿਤਸਰ ਨੂੰ ‘ਹੋਲੀ ਸਿਟੀ’ ਘੋਸ਼ਿਤ ਕਰਨ ਦਾ ਨਾਟਕੀ ਐਲਾਨ ਤਾਂ ਕਰ ਦਿੱਤਾ, ਪਰ ਅਸਲ ਹਕੀਕਤ ਇਸ ਤੋਂ ਬਿਲਕੁਲ ਵੱਖਰੀ ਹੈ। 88 ਸਾਲ ਪੁਰਾਣਾ ਸ਼ਰਾਬਬੰਦੀ ਹੁਕਮ ਵਾਪਸ ਲਿਆ ਗਿਆ। ਰਾਜੂ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਸਦਨ ਵਿੱਚ ਕਿਹਾ ਕਿ ਅੰਮ੍ਰਿਤਸਰ ਵਿੱਚ ਸ਼ਰਾਬਬੰਦੀ ਬਾਰੇ ਕੋਈ ਪੁਰਾਣਾ ਹੁਕਮ ਮੌਜੂਦ ਨਹੀਂ ਸੀ ਅਤੇ ਉਹ ਪਹਿਲੀ ਵਾਰ ਇਹ ਹੁਕਮ ਜਾਰੀ ਕਰ ਰਹੇ ਹਨ। “ਇਹ ਪੂਰੀ ਤਰ੍ਹਾਂ ਝੂਠ ਹੈ,” ਰਾਜੂ ਨੇ ਕਿਹਾ। ਹਕੀਕਤ ਇਹ ਹੈ ਕਿ ਸਰਕਾਰ ਨੇ 1956 ਦਾ ਉਹ ਇਤਿਹਾਸਕ ਸ਼ਰਾਬਬੰਦੀ ਹੁਕਮ ਰੱਦ ਕਰ ਦਿੱਤਾ, ਜਿਸਨੇ ਦਹਾਕਿਆਂ ਤੱਕ ਪੂਰੀ ਪੁਰਾਣੀ ਸਿਟੀ ਨੂੰ ਸੁਰੱਖਿਅਤ ਰੱਖਿਆ ਸੀ। ਬਦਲੇ ਵਿੱਚ, ਨਵਾਂ ਹੁਕਮ ਸਿਰਫ਼ ਸ੍ਰੀ ਹਰਿਮੰਦਰ ਸਾਹਿਬ ਦੇ 100 ਮੀਟਰ ਘੇਰੇ ਤੱਕ ਸ਼ਰਾਬ ਵਿਕਰੀ ’ਤੇ ਰੋਕ ਲਗਾਂਦਾ ਹੈ। “ਇਹ ਧੋਖਾਧੜੀ ਹੈ।” — ਡਾ. ਰਾਜੂ ‘ਹੋਲੀ ਸਿਟੀ’ ਦੀ ਘੋਸ਼ਣਾ ਨੈਤਿਕ ਫ਼ੈਸਲਾ ਨਹੀਂ — ਕੋਰਟ ਦੇ ਦਬਾਅ ਦਾ ਨਤੀਜਾ ਰਾਜੂ ਨੇ ਕਿਹਾ ਕਿ ਆਪ ਸਰਕਾਰ ਜੂਨ 2025 ਤੱਕ ਇਹ ਕਹਿੰਦੀ ਰਹੀ ਕਿ ਅੰਮ੍ਰਿਤਸਰ ਵਿੱਚ ਸ਼ਰਾਬ ਬੰਦ ਕਰਨਾ ਸੰਭਵ ਨਹੀਂ ਕਿਉਂਕਿ ਇਸ ਨਾਲ ਰਾਜਸੁ ਘਾਟਾ ਹੋਵੇਗਾ। ਪਰ 24 ਨਵੰਬਰ ਦਾ ਐਲਾਨ ਤਾਂ ਇਸੇ ਦਿਨ ਆਇਆ ਜਦੋਂ 14 ਨਵੰਬਰ ਨੂੰ ਪੰਜਾਬ-ਹਰਿਆਣਾ ਹਾਈ ਕੋਰਟ ਨੇ ਕੇ.ਐਸ. ਰਾਜੂ ਲੀਗਲ ਟਰੱਸਟ ਦੀ ਪੀ ਆਈ ਐਲ ’ਤੇ ਸਰਕਾਰ ਨੂੰ ਨੋਟਿਸ ਜਾਰੀ ਕੀਤਾ। ਪੀ ਆਈ ਐਲ ਵਿੱਚ ਮੰਗ ਸੀ ਕਿ: ਅੰਮ੍ਰਿਤਸਰ ਵਿੱਚ ਸ਼ਰਾਬ, ਤਮਾਕੂ ਅਤੇ ਮਾਸ ’ਤੇ ਪੂਰੀ ਪਾਬੰਦੀ ਲਗਾਈ ਜਾਵੇ, ਪੂਰੇ ਅੰਮ੍ਰਿਤਸਰ ਨੂੰ ‘ਹੋਲੀ ਸਿਟੀ’ ਘੋਸ਼ਿਤ ਕੀਤਾ ਜਾਵੇ। ਰਾਜੂ ਨੇ ਕਿਹਾ ਕਿ ਦੋ ਸਾਲ ਤੋਂ ਟਰੱਸਟ ਇਹ ਲੜਾਈ ਲੜ ਰਿਹਾ ਹੈ, ਪਰ ਸਰਕਾਰ ਹਮੇਸ਼ਾ ਪਿੱਛੇ ਹਟਦੀ ਰਹੀ — ਜਦੋਂ ਤੱਕ ਕੋਰਟ ਨੇ ਦਖ਼ਲ ਨਹੀਂ ਕੀਤਾ। ਅਗਲੀ ਸੁਣਵਾਈ 16 ਦਸੰਬਰ 2025 ਨੂੰ ਨਿਰਧਾਰਤ ਹੈ। ਸਰਕਾਰ ਦੇ ਕੋਰਟ ਵਿੱਚ ਦਿੱਤੇ ਦਾਅਵੇ ਹੁਣ ਸਰਕਾਰ ਨੇ ਆਪ ਹੀ ਝੂਠੇ ਸਾਬਤ ਕਰ ਦਿੱਤੇ। ਹਾਈ ਕੋਰਟ ਵਿੱਚ ਸਰਕਾਰ ਨੇ ਹਲਫ਼ਨਾਮੇ ਵਿੱਚ ਕਿਹਾ ਸੀ: 1.ਅੰਮ੍ਰਿਤਸਰ ਵਿੱਚ ਸ਼ਰਾਬਬੰਦੀ ਨਹੀਂ ਹੋ ਸਕਦੀ ਕਿਉਂਕਿ ਹੋਟਲਾਂ ਅਤੇ ਰਾਜਸੁ ’ਤੇ ਅਸਰ ਪਵੇਗਾ। 2.Under Liquor Rules, 1956 walled city ਅੰਮ੍ਰਿਤਸਰ ਵਿੱਚ ਸ਼ਰਾਬਬੰਦੀ ਲਾਗੂ ਹੈ। ਰਾਜੂ ਨੇ ਕਿਹਾ ਕਿ ਅੱਜ ਦੀ ਕਾਰਵਾਈ ਸਾਬਤ ਕਰਦੀ ਹੈ ਕਿ ਸਰਕਾਰ ਨੇ ਕੋਰਟ ਨੂੰ ਗੁੰਮਰਾਹ ਕੀਤਾ। ਅੰਤ ਵਿੱਚ ਰਾਜੂ ਨੇ ਕਿਹਾ ਕਿ 16 ਦਸੰਬਰ ਨੂੰ ਉਹ ਹਾਈ ਕੋਰਟ ਵਿੱਚ ਸਰਕਾਰ ਦੇ ਵਿਰੋਧੀ ਹਲਫ਼ਨਾਮਿਆਂ ਅਤੇ ਅੱਜ ਦੀ ਨੀਤੀ ਵਾਪਸੀ ਦੇ ਸਾਰੇ ਸਬੂਤ ਪੇਸ਼ ਕਰਨਗੇ।

Comments
Post a Comment