‘ਮਨ ਕੀ ਬਾਤ’ ਰਾਸ਼ਟਰ ਨੂੰ ਨਵੀਂ ਊਰਜਾ ਤੇ ਜਨ-ਭਾਗੀਦਾਰੀ ਦਾ ਸੰਕਲਪ ਦੇਣ ਵਾਲਾ ਪ੍ਰੇਰਕ ਸੰਵਾਦ ਹੈ : ਤਰੁਣ ਚੁੱਘ
ਚੰਡੀਗੜ੍ਹ 30 ਨਵੰਬਰ ( ਰਣਜੀਤ ਧਾਲੀਵਾਲ ) : ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਜਨਰਲ ਤਰੁਣ ਚੁੱਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪ੍ਰਸਾਰਿਤ ‘ਮਨ ਕੀ ਬਾਤ’ ਦੇ 128ਵੇਂ ਐਪੀਸੋਡ ਨੂੰ ਰਾਸ਼ਟਰ ਲਈ ਪ੍ਰੇਰਣਾ ਦਾ ਸਰੋਤ ਕਰਾਰ ਦਿੱਤਾ। ਚੁੱਘ ਨੇ ਕਿਹਾ ਕਿ ਇਹ ਸੰਵਾਦ ਹਰ ਨਾਗਰਿਕ ਵਿਚ ਨਵੀਂ ਊਰਜਾ, ਜੋਸ਼ ਅਤੇ ਰਾਸ਼ਟਰੀ ਗਰਵ ਦਾ ਸੰਚਾਰ ਕਰਦਾ ਹੈ। ਪ੍ਰਧਾਨ ਮੰਤਰੀ ਨੇ ਭਾਰਤੀ ਖੇਡ ਜਗਤ ਦੀਆਂ ਪ੍ਰਾਪਤੀਆਂ, ਦੇਸ਼ ਦੀ ਸੱਭਿਆਚਾਰਕ ਤੇ ਆਧਿਆਤਮਿਕ ਵਿਰਾਸਤ, ਪ੍ਰੇਰਣਾਦਾਇਕ ਇਤਿਹਾਸਕ ਪ੍ਰਸੰਗਾਂ ਅਤੇ ਨਾਗਰਿਕ ਫਰਜ਼ਾਂ ਨੂੰ ਬਹੁਤ ਹੀ ਸਰਲ, ਸਨੇਹੀ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ, ਜੋ ਰਾਸ਼ਟਰ-ਨਿਰਮਾਣ ਦਾ ਮਜਬੂਤ ਸੰਦੇਸ਼ ਹੈ। ਚੁੱਘ ਨੇ ਗੌਰਵ ਪ੍ਰਗਟਾਉਂਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਨੇ ਇਸ ਮਹੀਨੇ ਦੇਸ਼ ਦਾ ਨਾਮ ਰੌਸ਼ਨ ਕਰਨ ਵਾਲੀਆਂ ਭਾਰਤੀ ਬੇਟੀਆਂ ਅਤੇ ਖਿਡਾਰੀਆਂ—ਮਹਿਲਾ ਬਲਾਈਂਡ ਕ੍ਰਿਕਟ ਟੀਮ, ਭਾਰਤੀ ਮਹਿਲਾ ਕ੍ਰਿਕਟ ਟੀਮ, ਕਬੱਡੀ ਟੀਮ, ਡੈਫ਼ ਓਲੰਪਿਕਸ ਦੇ ਜੇਤੂਆਂ ਅਤੇ ਵਰਲਡ ਬਾਕਸਿੰਗ ਕਪ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ—ਦਾ ਜ਼ਿਕਰ ਕਰਕੇ ਪੂਰੇ ਯੁਵਾ ਵਰਗ ਨੂੰ ਨਵੀਂ ਪ੍ਰੇਰਣਾ ਦਿੱਤੀ ਹੈ। ਉਸ ਨੇ ਕਿਹਾ ਕਿ ਦੂਜੇ ਵਿਸ਼ਵ ਯੁੱਧ ਦੌਰਾਨ ਨਵਾਂਗਰ ਦੇ ਜ਼ਾਮ ਸਾਹਿਬ ਵਲੋਂ ਹਜ਼ਾਰਾਂ ਪੋਲਿਸ਼ ਬੱਚਿਆਂ ਨੂੰ ਦਿੱਤੀ ਗਈ ਸ਼ਰਨ ਤੇ ਕਰੁਣਾ ਦਾ ਯਾਦ ਕਰਾਉਣਾ ਭਾਰਤੀ ਸੰਸਕ੍ਰਿਤੀ ਦੀ ਮਨੁੱਖਤਾ, ਸਮਵੇਦਨਾ ਅਤੇ ਦਇਆ ਦਾ ਵਿਲੱਖਣ ਉਦਾਹਰਨ ਹੈ, ਜੋ ਅੱਜ ਵੀ ਦੁਨੀਆ ਨੂੰ ਪ੍ਰੇਰਿਤ ਕਰਦਾ ਹੈ। ਚੁੱਘ ਨੇ ਆਗੇ ਕਿਹਾ ਕਿ ਪ੍ਰਧਾਨ ਮੰਤਰੀ ਵਲੋਂ ਸੰਵਿਧਾਨ ਦਿਵਸ, ਵੰਦੇ ਮਾਤਰਮ ਦੇ 150 ਸਾਲ, ਅਯੋਧਿਆ ਵਿਚ ਧਰਮਧੁਜਾ ਆਰੋਹਣ ਅਤੇ ਕੁਰੁਕਸ਼ੇਤਰ ਦੇ ਜ੍ਯੋਤਿਸਰ ਵਿਚ ਪੰਚਜਨਯ ਸਮਾਰਕ ਵਰਗੀਆਂ ਇਤਿਹਾਸਕ ਤੇ ਪ੍ਰੇਰਣਾਦਾਇਕ ਘਟਨਾਵਾਂ ਦਾ ਜ਼ਿਕਰ ਕਰਕੇ ਦੇਸ਼ ਦੀ ਸੱਭਿਆਚਾਰਕ, ਆਧਿਆਤਮਿਕ ਤੇ ਸੰਵਿਧਾਨਕ ਵਿਰਾਸਤ ਨੂੰ ਹੋਰ ਮਜ਼ਬੂਤ ਕੀਤਾ ਗਿਆ ਹੈ। ਉਹਨਾਂ ਨੇ ਕਿਹਾ ਕਿ “ਮਨ ਕੀ ਬਾਤ ਕੇਵਲ ਇੱਕ ਪ੍ਰੋਗਰਾਮ ਨਹੀਂ, ਸਗੋਂ ਜਨ-ਭਾਗੀਦਾਰੀ ਦਾ ਰਾਸ਼ਟਰੀ ਅੰਦੋਲਨ ਹੈ, ਜਿਸ ਨੇ ਸਮਾਜ ਦੇ ਹਰ ਵਰਗ ਨੂੰ ਦੇਸ਼ ਦੀ ਵਿਕਾਸ-ਯਾਤਰਾ ਨਾਲ ਜੋੜਿਆ ਹੈ।” ਪ੍ਰੋਗਰਾਮ ਤੋਂ ਬਾਅਦ ਤਰੁਣ ਚੁੱਘ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਪ੍ਰਧਾਨ ਮੰਤਰੀ ਦੇ ਸੰਦੇਸ਼ਾਂ ਨੂੰ ਅਪਣਾ ਕੇ ਸਮਾਜ ਤੇ ਰਾਸ਼ਟਰੀ ਹਿੱਤ ਵਿਚ ਸਰਗਰਮ ਭੂਮਿਕਾ ਨਿਭਾਉਣ, ਕਿਉਂਕਿ ਰਾਸ਼ਟਰ ਤਦੀਂ ਮਜ਼ਬੂਤ ਹੁੰਦਾ ਹੈ ਜਦੋਂ ਹਰ ਨਾਗਰਿਕ ਰਾਸ਼ਟਰ-ਨਿਰਮਾਣ ਵਿਚ ਭਾਗੀਦਾਰ ਬਣਦਾ ਹੈ।

Comments
Post a Comment