ਲਿਵਾਸਾ ਹਸਪਤਾਲ ਨਵਾਂਸ਼ਹਿਰ ਨੇ ਕਾਮਪ੍ਰਿਹੈਂਸਿਵ, ਐਡਵਾਂਸਡ ਗੈਸਟ੍ਰੋ ਸੈਂਟਰ ਲਾਂਚ ਕੀਤਾ
ਨਵਾਂਸ਼ਹਿਰ 21 ਨਵੰਬਰ ( ਪੀ ਡੀ ਐਲ ) : ਲਿਵਾਸਾ ਹਸਪਤਾਲ ਨਵਾਂਸ਼ਹਿਰ ਨੇ ਸ਼ੁੱਕਰਵਾਰ ਨੂੰ ਕਾਮਪ੍ਰਿਹੈਂਸਿਵ ਗੈਸਟ੍ਰੋਇੰਟਰੋਲੋਜੀ ਸੈਂਟਰ ਲਾਂਚ ਕਰਕੇ ਆਪਣੀ ਸਪੈਸ਼ਲਟੀ ਸੇਵਾ ਨੂੰ ਮਜ਼ਬੂਤ ਕਰਨ ਦਾ ਐਲਾਨ ਕੀਤਾ। ਕਲਸਲਟੈਂਟ ਗੈਸਟ੍ਰੋਇੰਟਰੋਲੋਜੀ ਡਾ. ਸੁਖਰਾਜ ਪਾਲ ਸਿੰਘ, ਦੀ ਅਗਵਾਈ ਹੇਠ, ਇਹ ਸੈਂਟਰ ਨਵਾਂਸ਼ਹਿਰ ਜ਼ਿਲ੍ਹੇ ਦਾ ਇਕੱਲਾ ਐਡਵਾਂਸਡ ਅਤੇ ਕੁੰਪਲੀਟ ਗੈਸਟ੍ਰੋ ਸੈਂਟਰ ਹੋਵੇਗਾ, ਜੋ ਇੱਕ ਹੀ ਛੱਤ ਹੇਠ ਆਮ ਅਤੇ ਬਹੁਤ ਹੀ ਜਟਿਲ ਗੈਸਟ੍ਰੋਇੰਟੈਸਟਾਈਨਲ ਹਾਲਤਾਂ ਦਾ ਨਿਧਾਨ ਅਤੇ ਇਲਾਜ ਦੇਵੇਗਾ। ਡਾ. ਸੁਖਰਾਜ ਪਾਲ ਸਿੰਘ ਕੋਲ ਗੈਸਟਰੋਇੰਟੈਸਟਾਈਨਲ, ਲਿਵਰ, ਪੈਂਕਰੀਆਟਿਕ ਅਤੇ ਬਾਇਲੇਰੀ ਰੋਗਾਂ ਦੇ ਮੈਨੇਜਮੈਂਟ ਵਿੱਚ ਬਹੁਤ ਜ਼ਿਆਦਾ ਪ੍ਰੈਕਟਿਕਲ ਕਲਿਨੀਕਲ ਅਨੁਭਵ ਹੈ। ਉਹ ਲਿਵਰ ਦੀਆਂ ਬਿਮਾਰੀਆਂ, ਜੀ.ਆਈ. ਬਲੀਡਿੰਗ, ਐਕਿਊਟ ਅਤੇ ਕਰੋਨਿਕ ਪੈਂਕਰੀਆਟਾਈਟਿਸ, ਇੰਫਲੇਮੇਟਰੀ ਬਾਊਲ ਡੀਜ਼ੀਜ਼ ਦੇ ਇਲਾਜ ਅਤੇ ਐਡਵਾਂਸਡ ਐਂਡੋਸਕੋਪਿਕ ਪ੍ਰੋਸੀਜਰ ਕਰਨ ਵਿੱਚ ਮਾਹਿਰ ਹਨ। ਆਪਣੀ ਸਹੀਤਾ, ਪੇਸ਼ੇਂਟ-ਪਹਿਲਾਂ ਵਾਲੇ ਰਵੱਈਏ ਅਤੇ ਡਾਇਗਨੋਸਟਿਕ ਅਤੇ ਥੈਰੇਪਿਊਟਿਕ ਐਂਡੋਸਕੋਪੀ 'ਤੇ ਮਜ਼ਬੂਤ ਕਮਾਂਡ ਲਈ ਜਾਣੇ ਜਾਂਦੇ ਹਨ। ਲਿਵਾਸਾ ਹਸਪਤਾਲਾਂ ਦੇ ਸੀਈਓ ਅਨੁਰਾਗ ਯਾਦਵ ਨੇ ਕਿਹਾ, “ਸਾਡਾ ਦ੍ਰਿਸ਼ਟੀਕੋਣ ਏਡਵਾਂਸਡ ਸਪੈਸ਼ਲਿਟੀ ਕੇਅਰ ਨੂੰ ਕਮਿਊਨਿਟੀ ਦੇ ਨਜ਼ਦੀਕ ਲਿਆਉਣਾ ਹੈ।” ਫੈਸਿਲਿਟੀ ਡਾਇਰੈਕਟਰ ਲੈਇਕੁਜ਼ਜ਼ਮਾ ਅੰਸਾਰੀ ਨੇ ਕਿਹਾ, “ਜ਼ਿਲ੍ਹੇ ਦੇ ਇਸ ਇਕੱਲੇ ਕੰਪ੍ਰਿਹੈਂਸਿਵ ਗੈਸਟ੍ਰੋ ਸੈਂਟਰ ਦੇ ਨਾਲ, ਸਾਡਾ ਮਕਸਦ ਆਉਣ ਵਾਲੇ ਹਰ ਮਰੀਜ਼ ਨੂੰ ਸੁਰੱਖਿਅਤ, ਸਹੀ ਅਤੇ ਐਡਵਾਂਸਡ ਗੈਸਟ੍ਰੋ ਕੇਅਰ ਦੇਣਾ ਹੈ।”

Comments
Post a Comment