ਗੁਰਦਵਾਰਾ ਸਾਹਿਬ ਵਿਖੇ ਸਕੂਲ ਅਧਿਆਪਕਾ ਅਤੇ ਬਚਿੱਆ ਨੂੰ ਸਿਖ ਇਤਿਹਾਸ ਤੋ ਜਾਣੂ ਕਰਵਾਇਆ
ਐਸ.ਏ.ਐਸ.ਨਗਰ 6 ਨਵੰਬਰ ( ਰਣਜੀਤ ਧਾਲੀਵਾਲ ) : ਪੈਰਾਗਾਨ ਸੀਨੀਅਰ ਸੈਕੰਡਰੀ ਸਕੂਲ ਸੈਕਟਰ 71 ਮੁਹਾਲੀ ਦੇ ਬੱਚੇ ਅਧਿਆਪਕਾ ਸੰਦੀਪ ਕੌਰ ਅਤੇ ਹਰਦੀਪ ਕੌਰ ਦੀ ਅਗਵਾਈ ਵਿੱਚ ਸ੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਭਾਈ ਜੈਤਾ ਜੀ ਯਾਦਗਾਰੀ ਖੋਜ ਮਿਸ਼ਨ ਗੁਰਦਵਾਰਾ ਸਾਹਿਬ ਫੇਸ 3 ਏ ਮੁਹਾਲੀ ਵਿਖੇ ਨਤਮਸਤਕ ਹੋਏ। ਜਿੱਥੇ ਗੁਰਦਵਾਰਾ ਸਾਹਿਬ ਵਿਖੇ ਸਕੂਲ ਅਧਿਆਪਕਾ ਤੇ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਸਵੀਰ ਸਿੰਘ ਅਤੇ ਮੈਂਬਰ ਸਾਹਿਬਾਨ ਵੱਲੋ ਬਚਿੱਆ ਨੂੰ ਸਿਖ ਇਤਿਹਾਸ ਤੋ ਜਾਣੂ ਕਰਵਾਇਆ ਉੱਥੇ ਹੀ ਬਾਬਾ ਜੀਵਨ ਸਿੰਘ ਜੀ ਦੀ ਸਿੱਖ ਕੌਮ ਲਈ ਕੀਤੀ ਕੁਰਬਾਨੀ ਕਿ ਕਿਵੇ ਮੁਗਲਾ ਦੇ ਸਖਤ ਪਹਿਰੇ ਵਿੱਚੋ ਬਾਬਾ ਜੀਵਨ ਸਿੰਘ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ੀਸ਼ ਦਿੱਲੀ ਦੇ ਚਾਂਦਨੀ ਚੌਂਕ ਜਿੱਥੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕੀਤਾ ਗਿਆ ਸੀ ਤੋ ਅਨੰਦਪੁਰ ਸਾਹਿਬ ਲੈ ਕੇ ਪਹੁੰਚੇ,ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਉਨਾ ਨੂੰ ਛਾਤੀ ਨਾਲ ਲਾ ਕੇ ਰੰਘਰੇਟੇ ਗੁਰੂ ਕੇ ਬੇਟੇ ਦਾ ਖਿਤਾਬ ਦਿਤਾ। ਬਚਿੱਆ ਦੀ ਗੁਰਦਵਾਰਾ ਸਾਹਿਬ ਦੀ ਇਹ ਫੇਰੀ ਬਹੁਤ ਹੀ ਜਾਣਕਾਰੀ ਭਰਪੂਰ ਰਹੀ ਬਚਿੱਆ ਨੇ ਸਿੱਖ ਯੋਧਿਆ ਦੀਆ ਕੁਰਬਾਨੀਆ ਦੀ ਜਾਣਕਾਰੀ ਗ੍ਰਹਿਣ ਕੀਤੀ।ਅਖੀਰ ਵਿੱਚ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਸਵੀਰ ਸਿੰਘ, ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਕੰਧੋਲਾ, ਵਿਤ ਸਕੱਤਰ ਭਗਤ ਸਿੰਘ, ਜੁਆਇੰਟ ਸਕੱਤਰ ਮਹਿੰਦਰ ਸਿੰਘ, ਮੀਤ ਪ੍ਰਧਾਨ ਅਮਰੀਕ ਸਿੰਘ ਤੇ ਅਮਰੀਕ ਸਿੰਘ ਬਲੌਗੀ ਵੱਲੋ ਅਧਿਆਪਕਾ ਸੰਦੀਪ ਕੌਰ ਤੇ ਹਰਦੀਪ ਕੌਰ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਤੇ ਬਚਿੱਆ ਨੂੰ ਗੁਰਦੁਆਰਾ ਸਾਹਿਬ ਲਿਆਉਣ ਲਈ ਸਕੂਲ ਪ੍ਰਬੰਧਕ ਕਮੇਟੀ ਦਾ ਧੰਨਵਾਦ ਕੀਤਾ।

Comments
Post a Comment