ਸ਼ਾਓਮੀ ਇੰਡੀਆ ਨੇ ਸਲੀਕ ਡਿਜਾਇਨ, ਆਕਰਸ਼ਕ ਡਿਸਪਲੇ ਅਤੇ ਭਰੋਸੇਮੰਦ ਪਰਫਾਰਮੈਂਸ ਦੇ ਨਾਲ ਰੈਡਮੀ 15ਸੀ 5ਜੀ ਲਾਂਚ ਕੀਤਾ
ਚੰਡੀਗੜ੍ਹ 8 ਦਸੰਬਰ ( ਰਣਜੀਤ ਧਾਲੀਵਾਲ ) : ਸ਼ਾਓਮੀ ਇੰਡੀਆ ਨੇ ਅੱਜ ਰੈਡਮੀ 15ਸੀ 5ਜੀ ਲਾਂਚ ਕੀਤਾ। ਇਹ ਸਲੀਕ ਡਿਜਾਇਨ ਦਾ ਵਿਸ਼ਾਲ ਸਮਾਰਟਫੋਨ ਹੈ, ਜਿਸ ’ਚ 17.53 ਸੈਮੀ ਦਾ ਆਕਰਸ਼ਕ ਡਿਸਪਲੇ ਦਿੱਤਾ ਗਿਆ ਹੈ। ਇਹ ਉਨ੍ਹਾਂ ਲੋਕਾਂ ਨੂੰ ਪੂਰੇ ਦਿਨ ਭਰੋਸੇਮੰਦ ਪਰਫਾਰਮੈਂਸ ਪ੍ਰਦਾਨ ਕਰਨ ਦੇ ਲਈ ਬਣਾਇਆ ਗਿਆ ਹੈ, ਜਿਹੜੇ ਕੰਮ ਦੇ ਵਿਚਕਾਰ ਮਨੋਰੰਜਨ ਕਰਨਾ ਪਸੰਦ ਕਰਦੇ ਹਨ। ਰੈਡਮੀ 15ਸੀ 5ਜੀ ਦੇ ਬਾਰੇ ’ਚ ਸ਼ਾਓਮੀ ਇੰਡੀਆ ਦੇ ਚੀਫ ਮਾਰਕੇਟਿੰਗ ਅਧਿਕਾਰੀ, ਅਨੁਜ ਸ਼ਰਮਾ ਨੇ ਦੱਸਿਆ, “ਅਸੀਂ ਅਜਿਹਾ ਸਮਾਰਟਫੋਨ ਬਣਾਉਣਾ ਚਾਹੁੰਦੇ ਸੀ, ਜਿਹੜਾ ਯੂਜਰਸ ਬਹੁਤ ਅਸਾਨੀ ਨਾਲ ਇਸਤਮਾਲ ਕਰ ਸਕਣ। ਇਸ ਲਈ ਰੈਡਮੀ 15ਸੀ 5ਜੀ ’ਚ ਅਸੀਂ ਵੱਡਾ ਅਤੇ ਆਕਰਸ਼ਕ ਡਿਸਪਲੇ, ਪੂਰਾ ਦਿਨ ਚੱਲਣ ਵਾਲੀ ਭਰੋਸੇਮੰਦ ਬੈਟਰੀ ਅਤੇ ਰਿਫਾਇੰਡ ਰਾਯਲ ਡਿਜਾਇਨ ਦਿੱਤਾ ਹੈ। ਇਹ ਪ੍ਰਦਰਸ਼ਿਤ ਕਰਦਾ ਹੈ ਕਿ ਲੋਕ ਕਿਸ ਤਰ੍ਹਾਂ ਆਪਣੇ ਸਮਾਰਟਫੋਨ ਦੀ ਵਰਤੋਂ ਮਨੋਰੰਜਨ, ਸਿੱਖਣ ਅਤੇ ਕੰਮ ਕਰਨ ਦੇ ਲਈ ਕਰਦੇ ਹਨ। ਭਵਿੱਖ ’ਚ ਅਸੀਂ ਰੈਡਮੀ ਦੇ ਅਨੁਭਵ ਨੂੰ ਭਰੋਸੇਮੰਦ ਬਣਾਈ ਰੱਖਾਂਗੇ ਅਤੇ ਅਜਿਹੇ ਸਮਾਰਟਫੋਨ ਡਿਜਾਇਨ ਕਰਾਂਗੇ, ਜਿਹੜੇ ਹਰ ਯੂਜਰਸ ਦੀਆਂ ਜਰੂਰਤਾਂ ਦੇ ਅਨੁਰੂਪ ਹੋਣ।”
ਰੈਡਮੀ 15ਸੀ 5ਜੀ ’ਚ 3ਡੀ ਕਵਾਡ-ਕਵਰਡ ਬੈਕ ਦੇ ਨਾਲ ਇੱਕ ਸਲਿਮ, ਪਾਲਿਸ਼ਡ ਬਾਡੀ ਦਿੱਤੀ ਗਈ ਹੈ, ਜਿਹੜੀ ਸੰਤੁਲਿਤ ਗ੍ਰਿਪ ਪ੍ਰਦਾਨ ਕਰਦੀ ਹੈ। ਇਸ ’ਚ ਇੱਕ ਖਾਸ ਫਲੋਟਿੰਗ ਕ੍ਰੇਟਰ ਕੈਮਰਾ ਡਿਜਾਇਨ ਹੈ। ਇਹ ਸਮਾਰਟਫੋਨ ਮੂਨਲਾਈਟ ਬਲੂ, ਡਸਕ ਪਰਪਲ ਅਤੇ ਮਿਡਨਾਈਟ ਬਲੈਕ ’ਚ ਆਉਂਦੀ ਹੈ। ਮੂਨਲਾਈਟ ਬਲੂ ਨੂੰ ਡਿਊਲ ਕਲਰ ਮੈਗਨੇਟਿਕ ਇੰਕ ਪ੍ਰੋਸੈਸ ਦੁਆਰਾ ਬਣਾਇਆ ਗਿਆ ਹੈ। ਰੈਡਮੀ 15ਸੀ 5ਜੀ ’ਚ 17.53 ਸੈਮੀ ਦਾ ਐਚਡੀ+ ਡਿਸਪਲੇ ਹੈ, ਜਿਹੜਾ 120 ਹਰਟਜ ਤੱਕ ਦੇ ਅਡੈਪਟਿਵ ਸਿੰਕ ਦੇ ਨਾਲ ਸਮੂਥ ਅਤੇ ਰਿਸਪਾਂਸਿਵ ਵਿਊਇੰਗ ਪ੍ਰਦਾਨ ਕਰਦਾ ਹੈ। ਉੱਥੇ ਹੀ 50 ਮੈਗਾਪਿਕਸਲ ਦੇ ਏ.ਆਈ ਡਿਊਲ ਕੈਮਰੇ ਦੁਆਰਾ ਤੇਜ ਰੌਸ਼ਨੀ, ਇਨਡੋਰ ਅਤੇ ਘੱਟ ਰੌਸ਼ਨੀ ’ਚ ਸਪਸ਼ਟ ਅਤੇ ਜੀਵਿਤ ਫੋਟੋ ਪ੍ਰਾਪਤ ਹੁੰਦੇ ਹਨ। ਰੈਡਮੀ 15ਸੀ 5ਜੀ ’ਚ 6000ਐਮਏਐਚ ਦੀ ਸ਼ਕਤੀਸ਼ਾਲੀ ਬੈਟਰੀ ਦਿੱਤੀ ਗਈ ਹੈ, ਜਿਹੜੀ ਲੰਮੇਂ ਸਮੇਂ ਤੱਕ ਡਿਵਾਇਸ ਨੂੰ ਪਾਵਰ ਪ੍ਰਦਾਨ ਕਰ ਸਕਦੀ ਹੈ। ਇਹ ਬੈਟਰੀ 23 ਘੰਟਿਆਂ ਦੇ ਵੀਡਿਓ ਪਲੇਬੈਕ ਅਤੇ 106.9 ਘੰਟਿਆਂ ਤੱਕ ਮਿਊਜਿਕ ਨੂੰ ਸਪੋਰਟ ਕਰਦੀ ਹੈ। ਇਹ 33 ਵਾਟ ਦੀ ਟਰਬੋ ਚਾਰਜਿੰਗ ਨੂੰ ਸਪੋਰਟ ਕਰਦੀ ਹੈ, ਜਿਹੜੀ 28 ਮਿੰਟਾਂ ’ਚ ਸਮਾਰਟਫੋਨ ਨੂੰ 50 ਪ੍ਰਤੀਸ਼ਤ ਚਾਰਜ ਕਰ ਦਿੰਦੀ ਹੈ। ਉੱਥੇ ਹੀ 10 ਵਾਟ ਦੀ ਰਿਵਰਸ ਚਾਰਜਿੰਗ ਹੋਰ ਡਿਵਾਇਸ ਨੂੰ ਚਾਰਜ ਕਰ ਸਕਦੀ ਹੈ। ਇਸ ਸਮਾਰਟਫੋਨ ਦੇ ਨਾਲ ਬਾਕਸ ’ਚ 33 ਵਾਟ ਦਾ ਚਾਰਜਰ ਦਿੱਤਾ ਗਿਆ ਹੈ।
ਰੈਡਮੀ 15ਸੀ 5ਜੀ ’ਚ ਮੀਡੀਆਟੇਕ ਡਾਯਮੈਂਸਿਟੀ 6300 ਆਕਟਾਕੋਰ ਪ੍ਰੋਸੈਸਰ ਲੱਗਿਆ ਹੈ, ਜਿਸਦੀ ਮਦਦ ਨਾਲ ਇਹ ਸਮਾਰਟਫੋਨ ਬਹੁਤ ਸਮੂਥ ਮਲਟੀਟਾਸਕਿੰਗ ਪ੍ਰਦਾਨ ਕਰਦਾ ਹੈ। ਇਸ ’ਚ 16ਜੀਬੀ ਤੱਕ ਰੈਮ (ਮੈਮਰੀ ਐਕਸਟੈਂਸ਼ਨ ਦੇ ਨਾਲ) ਅਤੇ 1 ਟੀਬੀ ਤੱਕ ਐਕਸਪੈਂਡੇਬਲ ਸਟੋਰੇਜ ਹੈ। ਇਹ ਸਮਾਰਟਫੋਨ ਸ਼ਾਓਮੀ ਹਾਈਪਰਓਐਸ 2 ’ਤੇ ਚੱਲਦਾ ਹੈ। ਗੂਗਲ ਦੇ ਨਾਲ ਸਰਕਿਲ-ਟੂ-ਸਰਚ ਜਿਹੇ ਸਮਾਰਟ ਫੀਚਰਸ ਪੇਸ਼ ਕਰਦਾ ਹੈ। ਇਸ ’ਚ ਗੂਗਲ ਜੇਮਿਨਾਈ ਬਿਲਟ-ਇਨ ਹੈ। ਇਸ ’ਚ ਮੌਜੂਦ ਸ਼ਾਓਮੀ ਇੰਟਰਕਨੈਕਟੀਵਿਟੀ ਟੂਲਸ ’ਚ ਕਾਲ ਸਿੰਕ ਅਤੇ ਸ਼ੇਅਰਡ ਕਲਿਪਬੋਰਡ ਸ਼ਾਮਲ ਹਨ। ਇਹ ਬਹੁਤ ਡਿਊਰੇਬਲ ਸਮਾਰਟਫੋਨ ਹੈ, ਜਿਹੜਾ ਆਈਪੀ64 ਡਸਟ ਐਂਡ ਵਾਟਰ ਰਜਿਸਟੈਂਸ ਦੇ ਨਾਲ ਆਉਂਦਾ ਹੈ। ਇਨ੍ਹਾਂ ’ਚ ਸ਼ੋਰਗੁਲ ਵਾਲੇ ਵਾਤਾਵਰਣ ’ਚ ਵੀ ਸਪਸ਼ਟ ਆਡੀਓ ਦੇ ਲਈ 200 ਪ੍ਰਤੀਸ਼ਤ ਵਾਲਯੂਮ ਬੂਸਟ ਦਿੱਤਾ ਗਿਆ ਹੈ। ਰੈਡਮੀ 15ਸੀ 5ਜੀ 4ਜੀਬੀ+128ਜੀਬੀ, 6ਜੀਬੀ+128ਜੀਬੀ ਅਤੇ 8ਜੀਬੀ+128ਜੀਬੀ ਵੈਰੀਅੰਟਸ ’ਚ ਉਪਲਬਧ ਹੋਵੇਗਾ। ਕੀਮਤਾਂ ਮੁਕਾਬਲੇ ਭਰੇ ਰੂਪ ਨਾਲ ਤੈਅ ਕੀਤੀਆਂ ਗਈਆਂ ਹਨ, ਜਿਸ ’ਚ 4ਜੀਬੀ+128ਜੀਬੀ ਵੈਰੀਅੰਟ ਦੀ ਕੀਮਤ 12,499, 6ਜੀਬੀ+128ਜੀਬੀ ਵੈਰੀਅੰਟ ਦੀ ਕੀਮਤ 13,999 ਰੁਪਏ ਅਤੇ 8ਜੀਬੀ+128ਜੀਬੀ ਵੈਰੀਅੰਟ ਦੀ ਕੀਮਤ 15,499 ਰੁਪਏ ਰੱਖੀ ਗਈ ਹੈ।

Comments
Post a Comment