ਭੀਮ ਪੇਮੈਂਟਸ ਐਪ ਨੇ ਕੈਲੇਂਡਰ ਈਯਰ 25 ਵਿੱਚ 8 ਨਵੀਆਂ ਸੁਵਿਧਾਵਾਂ ਕੀਤੀਆਂ ਲਾਂਚ , ਜਿਸ ਨਾਲ ਭਾਰਤ ਭਰ ਵਿੱਚ ਰੋਜ਼ਾਨਾ ਡਿਜੀਟਲ ਭੁਗਤਾਨਾਂ ਨੂੰ ਅਪਣਾਉਣ ਵਿੱਚ ਤੇਜ਼ੀ ਆਈ
ਭੀਮ ਪੇਮੈਂਟਸ ਐਪ ਨੇ ਕੈਲੇਂਡਰ ਈਯਰ 25 ਵਿੱਚ 8 ਨਵੀਆਂ ਸੁਵਿਧਾਵਾਂ ਕੀਤੀਆਂ ਲਾਂਚ , ਜਿਸ ਨਾਲ ਭਾਰਤ ਭਰ ਵਿੱਚ ਰੋਜ਼ਾਨਾ ਡਿਜੀਟਲ ਭੁਗਤਾਨਾਂ ਨੂੰ ਅਪਣਾਉਣ ਵਿੱਚ ਤੇਜ਼ੀ ਆਈ
ਚੰਡੀਗੜ੍ਹ 3 ਦਸੰਬਰ ( ਰਣਜੀਤ ਧਾਲੀਵਾਲ ) : ਐਨਪੀਸੀਆਈ ਭੀਮ ਸਰਵਿਸਿਜ਼ ਲਿਮਟਿਡ (ਐਨਬੀਐਸਐਲ) ਦੁਆਰਾ ਵਿਕਸਤ ਭੀਮ ਪੇਮੈਂਟਸ ਐਪ ਨੇ ਕੈਲੇਂਡਰ ਈਯਰ 25 ਵਿੱਚ ਅੱਠ ਨਵੀਆਂ ਫ਼ੀਚਰਸ ਲਾਂਚ ਕੀਤੀਆਂ ਹਨ, ਜਿਸਨ ਨਾਲ ਰੋਜ਼ਾਨਾ ਦੇ ਡਿਜੀਟਲ ਭੁਗਤਾਨਾਂ ਵਿੱਚ ਉਪਭੋਗਤਾ ਅਨੁਭਵ ਹੋਰ ਵੀ ਬਿਹਤਰ ਹੋਇਆ ਹੈ । ਇਨ੍ਹਾਂ ਸੁਵਿਧਾਵਾਂ ਵਿਚ ਯੂਪੀਆਈ ਸਰਕਲ, ਸਪਲਿਟ ਐਕਸਪੇਂਸ, ਖਰਚ ਵਿਸ਼ਲੇਸ਼ਣ (ਸਪੇੰਡਸ ਐਨਾਲਿਟੀਕਸ ), ਫੈਮਿਲੀ ਮੋਡ, ਯੂਪੀਆਈ ਲਾਈਟ ਆਟੋ-ਟੌਪ ਅੱਪ, ਫਾਰੇਕਸ ਪੇਮੈਂਟਸ, ਪ੍ਰੀਪੇਡ ਰੀਚਾਰਜ ਅਤੇ ਰਿਵਾਰਡ ਸ਼ਾਮਲ ਹਨ, ਜਿਸਦਾ ਉਦੇਸ਼ ਭਾਰਤ ਭਰ ਦੇ ਉਪਭੋਗਤਾਵਾਂ ਲਈ ਭੁਗਤਾਨਾਂ ਨੂੰ ਆਸਾਨ, ਸੁਰੱਖਿਅਤ ਅਤੇ ਵਧੇਰੇ ਸਹਿਜ ਬਣਾਉਣਾ ਹੈ। ਇਹ ਸੁਵਿਧਾਵਾਂ ਉਸ ਸਮੇਂ ਪੇਸ਼ ਕੀਤੀਆਂ ਗਈਆਂ ਹਨ ਜਦੋਂ ਭੀਮ ਨੇ ਜਨਵਰੀ ਅਤੇ ਅਕਤੂਬਰ 2025 ਦੇ ਵਿਚਕਾਰ ਮਾਸਿਕ ਲੈਣ-ਦੇਣ ਵਿੱਚ 3 ਗੁਣਾ ਵਾਧਾ ਦਰਜ ਕੀਤਾ ਹੈ, ਜੋ ਕਿ ਡਿਜੀਟਲ ਭੁਗਤਾਨ ਵਰਤੋਂ ਵਿੱਚ ਨਿਰੰਤਰ ਵਾਧੇ ਨੂੰ ਦਰਸਾਉਂਦਾ ਹੈ। ਮਾਸਿਕ ਲੈਣ-ਦੇਣ ਜਨਵਰੀ 2025 ਵਿੱਚ 38.97 ਮਿਲੀਅਨ ਤੋਂ ਵਧ ਕੇ ਅਕਤੂਬਰ 2025 ਵਿੱਚ 135.90 ਮਿਲੀਅਨ ਹੋ ਗਿਆ, ਜਿਸਦਾ ਲੈਣ-ਦੇਣ ਮੁੱਲ ਅਕਤੂਬਰ 2025 ਵਿੱਚ ₹20,026 ਕਰੋੜ ਤੱਕ ਪਹੁੰਚ ਗਿਆ। ਜਿਥੇ ਕਿ ਰਵਾਇਤੀ ਤੌਰ 'ਤੇ ਭੀਮ ਪੇਮੈਂਟਸ ਐਪ ਨੂੰ ਉੱਚ-ਮੁੱਲ ਵਾਲੇ ਲੈਣ-ਦੇਣ ਲਈ ਤਰਜੀਹ ਦਿੱਤੀ ਜਾਂਦੀ ਹੈ, ਉਥੇ ਹੀ ਇਹ ਐਪ ਕਰਿਆਨੇ ਦਾ ਸਾਮਾਨ , ਦਵਾਈਆਂ, ਫਿਊਲ , ਜਨਤਕ ਆਵਾਜਾਈ ਅਤੇ ਹੋਰ ਬਹੁਤ ਸਾਰੇ ਛੋਟੇ-ਟਿਕਟ, ਉੱਚ-ਆਵਿਰਤੀ ਵਾਲੇ ਭੁਗਤਾਨਾਂ ਵਿੱਚ ਵੀ ਮਜ਼ਬੂਤ ਵਾਧਾ ਦੇਖ ਰਿਹਾ ਹੈ, ਇਹ ਰੁਝਾਨ ਇਸਦੀ ਸਹੂਲਤ ਅਤੇ ਲੈਣ-ਦੇਣ ਦੀ ਗਤੀ ਵਿੱਚ ਵੱਧ ਰਹੇ ਖਪਤਕਾਰਾਂ ਦੇ ਵਿਸ਼ਵਾਸ ਨੂੰ ਉਜਾਗਰ ਕਰਦਾ ਹੈ। ਇੱਕ ਸਧਾਰਨ ਇੰਟਰਫੇਸ ਅਤੇ ਉੱਚ-ਮੁੱਲ ਵਾਲੇ ਪ੍ਰਮਾਣੀਕਰਨ ਪ੍ਰਵਾਹਾਂ ਵਿੱਚ ਭਰੋਸੇਯੋਗਤਾ ਦੁਆਰਾ ਸੰਚਾਲਿਤ ਭੀਮ ਆਈਪੀਓ ਆਦੇਸ਼ਾਂ ਲਈ ਚੋਟੀ ਦੇ ਪਸੰਦੀਦਾ ਐਪਾਂ ਵਿੱਚੋਂ ਇੱਕ ਹੈ।
ਐਨਬੀਐਸਐਲ ਦੀ ਐਮਡੀ ਅਤੇ ਸੀਈਓ , ਲਲਿਤਾ ਨਟਰਾਜ ਨੇ ਕਿਹਾ, “ਭੀਮ ਪੇਮੈਂਟਸ ਐਪ ਨੂੰ ਰੋਜ਼ਾਨਾ ਦੇ ਭਾਰਤੀ ਉਪਭੋਗਤਾ ਨੂੰ ਕੇਂਦਰ ਵਿੱਚ ਰੱਖ ਕੇ ਤਿਆਰ ਕੀਤਾ ਗਿਆ ਹੈ। ਨਵੀਆਂ ਵਿਸ਼ੇਸ਼ਤਾਵਾਂ ਅਸਲ ਵਰਤੋਂ, ਛੋਟੇ-ਮੁੱਲ ਵਾਲੇ ਲੈਣ-ਦੇਣ, ਸਾਂਝੇ ਖਰਚਿਆਂ, ਬਜਟ ਅਤੇ ਪਰਿਵਾਰਕ ਜ਼ਰੂਰਤਾਂ 'ਤੇ ਕੇਂਦ੍ਰਿਤ ਹਨ, ਜੋ ਲੋਕਾਂ ਨੂੰ ਕੁਦਰਤੀ ਤੌਰ 'ਤੇ ਡਿਜੀਟਲ ਭੁਗਤਾਨਾਂ ਵੱਲ ਤਬਦੀਲ ਕਰਨ ਵਿੱਚ ਮਦਦ ਕਰਦੀਆਂ ਹਨ। ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਵਰਗੇ ਉੱਤਰੀ ਖੇਤਰਾਂ ਸਮੇਤ ਮੁੱਖ ਬਾਜ਼ਾਰਾਂ ਵਿੱਚ ਅਸੀਂ ਜੋ ਵਾਧਾ ਦੇਖ ਰਹੇ ਹਾਂ, ਉਹ ਭੀਮ ਦੀ ਭਰੋਸੇਯੋਗਤਾ, ਸੁਰੱਖਿਆ ਅਤੇ ਅਨੁਭਵ ਵਿੱਚ ਵਧਦੇ ਵਿਸ਼ਵਾਸ ਨੂੰ ਦਰਸਾਉਂਦਾ ਹੈ।” ਸਪੇੰਡਸ ਐਨਾਲਿਟੀਕਸ ਦੀ ਸ਼ੁਰੂਆਤ ਭੁਗਤਾਨ ਐਪਸ ਦੇ ਅੰਦਰ ਬਿਲਟ-ਇਨ ਬਜਟ ਅਤੇ ਵਿੱਤੀ ਸੂਝ ਦੀ ਵਧਦੀ ਖਪਤਕਾਰਾਂ ਦੀ ਜ਼ਰੂਰਤ ਨੂੰ ਦਰਸਾਉਂਦੀ ਹੈ। ਇਹ ਸੁਵਿਧਾ ਉਪਭੋਗਤਾਵਾਂ ਨੂੰ ਉਹਨਾਂ ਦੇ ਭੀਮ ਖਰਚਿਆਂ ਦਾ ਮਹੀਨਾਵਾਰ ਸਨੈਪਸ਼ਾਟ ਪ੍ਰਦਾਨ ਕਰਦੀ ਹੈ, ਜਿਸ ਨੂੰ ਸਵੈਚਾਲਿਤ ਤੌਰ 'ਤੇ ਸ਼੍ਰੇਣੀਬੱਧ ਕੀਤਾ ਜਾਂਦਾ ਹੈ ਤਾਂ ਕਿ ਉਹਨਾਂ ਨੂੰ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਟਰੈਕ ਕਰਨ ਅਤੇ ਯੋਜਨਾ ਬਣਾਉਣ ਵਿੱਚ ਮਦਦ ਮਿਲ ਸਕੇ । ਯੂਪੀਆਈ ਲਾਈਟ ਆਟੋ-ਟੌਪ ਅੱਪ ਦੇ ਨਾਲ, ਉਪਭੋਗਤਾ ਹੁਣ ਇਹ ਸੁਨਿਸ਼ਚਿਤ ਕਰ ਸਕਦੇ ਹਨ ਕਿ ਉਹਨਾਂ ਦਾ ਲਾਈਟ ਬੈਲੇਂਸ ਵਾਰ-ਵਾਰ ਮੈਨੂਅਲ ਰੀਲੋਡ ਕੀਤੇ ਬਿਨਾਂ ਉਪਲਬੱਧ ਰਹੇ, ਜਿਸ ਨਾਲ ਰੋਜ਼ਾਨਾ ਦੀ ਖਰੀਦਦਾਰੀ ਲਈ ਤੇਜ਼ ਪਿੰਨ-ਮੁਕਤ ਭੁਗਤਾਨ ਸੰਭਵ ਹੋ ਸਕੇ। ਭੀਮ ਦਾ ਫੀਚਰ ਸੈੱਟ ਸਮਾਵੇਸ਼ਨ ਨੂੰ ਵੀ ਆਪਣੇ ਮੂਲ ਵਿੱਚ ਰੱਖਦਾ ਹੈ। ਇਹ ਐਪ ਪੰਜਾਬੀ ਸਮੇਤ 15+ ਖੇਤਰੀ ਭਾਸ਼ਾਵਾਂ ਦਾ ਸਮਰਥਨ ਕਰਦਾ ਹੈ ਅਤੇ ਘੱਟ-ਕਨੈਕਟੀਵਿਟੀ ਵਾਤਾਵਰਣਾਂ ਲਈ ਅਨੁਕੂਲਿਤ ਹੈ, ਜਿਸ ਨਾਲ ਪੇਂਡੂ ਅਤੇ ਅਰਧ-ਸ਼ਹਿਰੀ ਉਪਭੋਗਤਾ ਸਮੂਹਾਂ ਵਿੱਚ ਡਿਜੀਟਲ ਭੁਗਤਾਨ ਦੇ ਅਪਣਾਉਣ ਨੂੰ ਸਮਰੱਥ ਬਣਾਇਆ ਗਿਆ ਹੈ। ਰਿਵਾਰਡ -ਅਧਾਰਤ ਅਪਨਾਉਣ ਅਤੇ ਮਰਚੈਂਟ ਭਾਈਵਾਲੀ ਨਵੇਂ ਅਤੇ ਮੌਜੂਦਾ ਉਪਭੋਗਤਾ ਸੈਗਮੇਂਟ ਵਿੱਚ ਪਲੇਟਫਾਰਮ ਦੀ ਉਪਯੋਗਤਾ ਬਣਾਈ ਰੱਖਣਾ ਜਾਰੀ ਰੱਖਦੇ ਹਨ।
ਫੀਚਰ ਹਾਈਲਾਈਟਸ
• • ਯੂਪੀਆਈ ਸਰਕਲ: ਯੂਪੀਆਈ ਸਰਕਲ ਫੁੱਲ ਡੈਲੀਗੇਸ਼ਨ, ਜੋ ਉਪਭੋਗਤਾਵਾਂ ਨੂੰ ਆਪਣੇ ਖਾਤੇ ਤੋਂ 15000 ਰੁਪਏ ਤੱਕ ਦੀ ਇੱਕ ਪੂਰਵ-ਨਿਰਧਾਰਤ ਮਾਸਿਕ ਖਰਚ ਸੀਮਾ ਅਤੇ 5 ਸਾਲਾਂ ਦੀ ਮਿਆਦ ਪੁੱਗਣ ਦੇ ਅੰਦਰ UPI ਭੁਗਤਾਨ ਕਰਨ ਲਈ ਭਰੋਸੇਯੋਗ ਸੰਪਰਕਾਂ ਨੂੰ ਅਧਿਕਾਰਤ ਕਰਨ ਦੀ ਆਗਿਆ ਦਿੰਦਾ ਹੈ। ਭਰੋਸੇਯੋਗ ਉਪਭੋਗਤਾ ਆਪਣੇ ਬੈਂਕ-ਲਿੰਕਡ ਯੂਪੀਆਈਆਈ ਆਈਡੀ ਜਾਂ ਬੈਂਕ ਖਾਤੇ ਦੀ ਲੋੜ ਤੋਂ ਬਿਨਾਂ ਸੁਰੱਖਿਅਤ ਡਿਜੀਟਲ ਭੁਗਤਾਨ ਕਰ ਸਕਦੇ ਹਨ। ਇਹ ਨਵੀਂ ਸੁਵਿਧਾ ਸਾਰੇ ਲੈਣ-ਦੇਣ ਦੀ ਸਪਸ਼ਟ ਨਿਗਰਾਨੀ ਨੂੰ ਬਣਾਈ ਰੱਖਦੇ ਹੋਏ ਪਰਿਵਾਰਾਂ, ਨਿਰਭਰਾਂ, ਜਾਂ ਕਰਮਚਾਰੀਆਂ ਵਿਚਕਾਰ ਰੋਜ਼ਾਨਾ ਦੇ ਡਿਜੀਟਲ ਭੁਗਤਾਨਾਂ ਨੂੰ ਸੁਚਾਰੂ ਬਣਾਉਣ ਦੇ ਯੋਗ ਬਣਾਉਂਦੀ ਹੈ।
• ਸਪਲਿਟ ਐਕਸਪੇਂਸ : ਉਪਭੋਗਤਾ ਹੁਣ ਦੋਸਤਾਂ ਅਤੇ ਪਰਿਵਾਰ ਨਾਲ ਬਿੱਲਾਂ ਨੂੰ ਸਹਿਜੇ ਹੀ ਵੰਡ ਸਕਦੇ ਹਨ। ਭਾਵੇਂ ਇਹ ਬਾਹਰ ਖਾਣਾ ਖਾਣਾ ਹੋਵੇ, ਕਿਰਾਏ ਦੇ ਭੁਗਤਾਨ ਕਰਨਾ ਹੋਣ, ਜਾਂ ਸਮੂਹ ਦੀ ਖਰੀਦਦਾਰੀ ਹੋਵੇ, ਐਪ ਉਪਭੋਗਤਾਵਾਂ ਨੂੰ ਖਰਚਿਆਂ ਨੂੰ ਵੰਡਣ ਅਤੇ ਸਿੱਧੇ ਭੁਗਤਾਨ ਕਰਨ ਦੀ ਆਗਿਆ ਦਿੰਦਾ ਹੈ, ਜਿਸ ਨਾਲ ਮੁਸ਼ਕਲ ਰਹਿਤ ਨਿਪਟਾਰਾ ਸੁਨਿਸ਼ਚਿਤ ਹੋ ਜਾਂਦਾ ਹੈ ।
• ਫੈਮਿਲੀ ਮੋਡ: ਉਪਭੋਗਤਾ ਹੁਣ ਪਰਿਵਾਰਕ ਮੈਂਬਰਾਂ ਨੂੰ ਆਨਬੋਰਡ ਕਰ ਸਕਦੇ ਹਨ, ਸਾਂਝੇ ਖਰਚਿਆਂ ਨੂੰ ਟਰੈਕ ਕਰ ਸਕਦੇ ਹਨ, ਅਤੇ ਖਾਸ ਭੁਗਤਾਨ ਨਿਰਧਾਰਤ ਕਰ ਸਕਦੇ ਹਨ। ਇਹ ਫ਼ੀਚਰ ਪਰਿਵਾਰਾਂ ਨੂੰ ਉਨ੍ਹਾਂ ਦੇ ਖਰਚਿਆਂ ਦਾ ਇੱਕ ਸੰਯੁਕਤ ਦ੍ਰਿਸ਼ ਦੇ ਕੇ ਬਿਹਤਰ ਵਿੱਤੀ ਯੋਜਨਾਬੰਦੀ ਨੂੰ ਸਮਰੱਥ ਬਣਾਉਂਦੀ ਹੈ।
• ਸਪੇੰਡਸ ਵਿਸ਼ਲੇਸ਼ਣ: ਨਵਾਂ ਡੈਸ਼ਬੋਰਡ ਭੀਮ ਪੇਮੈਂਟਸ ਐਪ 'ਤੇ ਕੀਤੇ ਗਏ ਖਰਚਿਆਂ ਲਈ ਉਪਭੋਗਤਾ ਦੇ ਮਾਸਿਕ ਖਰਚ ਪੈਟਰਨਾਂ ਦਾ ਇੱਕ ਸਹਿਜ ਦ੍ਰਿਸ਼ ਪੇਸ਼ ਕਰਦਾ ਹੈ। ਇਹ ਆਪਣੇ ਆਪ ਖਰਚਿਆਂ ਨੂੰ ਸ਼੍ਰੇਣੀਬੱਧ ਕਰਦਾ ਹੈ, ਉਪਭੋਗਤਾਵਾਂ ਨੂੰ ਗੁੰਝਲਦਾਰ ਸਪ੍ਰੈਡਸ਼ੀਟਾਂ ਦੀ ਲੋੜ ਤੋਂ ਬਿਨਾਂ ਆਪਣੇ ਬਜਟ ਦਾ ਵਿਸ਼ਲੇਸ਼ਣ ਅਤੇ ਪ੍ਰਬੰਧਨ ਕਰਨ ਵਿੱਚ ਮਦਦ ਕਰਦਾ ਹੈ।
• UPI ਲਾਈਟ ਆਟੋ-ਟੌਪ ਅੱਪ: ਉਪਭੋਗਤਾ ਆਟੋ ਟੌਪ-ਅੱਪ ਸੁਵਿਧਾ ਨੂੰ ਚਾਲੂ ਕਰ ਸਕਦੇ ਹਨ ਅਤੇ ਜਦੋਂ ਵੀ ਬਕਾਇਆ ₹200 ਤੋਂ ਘੱਟ ਜਾਂਦਾ ਹੈ ਤਾਂ ਇਹ ਇਸਨੂੰ ਆਪਣੇ ਆਪ ਰੀਚਾਰਜ ਕਰ ਦੇਵੇਗਾ।
• ਫਾਰੇਕਸ ਪੇਮੈਂਟਸ: ਉਪਭੋਗਤਾ ਆਪਣੇ ਭੀਮ ਐਪ 'ਤੇ ਆਸਾਨੀ ਨਾਲ ਵਿਦੇਸ਼ੀ ਮੁਦਰਾ ( ਫਾਰੇਕਸ )ਬੁੱਕ ਕਰ ਸਕਦੇ ਹਨ। ਉਹ ਬੈਂਕਾਂ ਵਿੱਚ ਮਾਰਕਅੱਪ ਕੀਮਤਾਂ ਦੀ ਤੁਲਨਾ ਕਰ ਸਕਦੇ ਹਨ ਅਤੇ ਆਪਣੀ ਪਸੰਦ ਦੀ ਇੱਕ ਚੁਣ ਸਕਦੇ ਹਨ। ਇਸਨੂੰ ਨਕਦ ਅਤੇ ਡਿਜੀਟਲ ਮੁਦਰਾ ਦੋਵਾਂ ਦੇ ਰੂਪ ਵਿੱਚ ਪ੍ਰਾਪਤ ਕਰਨ ਦਾ ਵਿਕਲਪ ਵੀ ਹੈ।
• ਪ੍ਰੀਪੇਡ ਰੀਚਾਰਜ: ਭੀਮ ਪੇਮੈਂਟਸ ਐਪ ਪ੍ਰੀਪੇਡ ਰੀਚਾਰਜ ਸੁਵਿਧਾ ਵੀ ਪ੍ਰਦਾਨ ਕਰਦਾ ਹੈ ਜਿੱਥੇ ਉਪਭੋਗਤਾ ਨੈੱਟਵਰਕ ਆਪਰੇਟਰ ਨਾਲ ਜੁੜੇ ਨੰਬਰ ਲਈ ਰੀਚਾਰਜ ਕਰ ਸਕਦੇ ਹਨ। ਉਹ ਆਪਣੇ ਦੋਸਤਾਂ ਅਤੇ ਪਰਿਵਾਰ ਲਈ ਵੀ ਰੀਚਾਰਜ ਕਰ ਸਕਦੇ ਹਨ। ਉਪਭੋਗਤਾਵਾਂ ਨੂੰ ਯੋਜਨਾ ਚੁਣਨ ਦੀ ਲੋੜ ਹੁੰਦੀ ਹੈ ਅਤੇ ਬਿਨਾਂ ਕਿਸੇ ਵਾਧੂ ਜਾਂ ਸੁਵਿਧਾ ਚਾਰਜ ਦੇ ਭੀਮ 'ਤੇ ਪ੍ਰਕਿਰਿਆ ਨੂੰ ਪੂਰਾ ਕਰਨਾ ਹੁੰਦਾ ਹੈ।
• ਰਿਵਾਰਡਸ: ਭੀਮ ਯੋਗ ਲੈਣ-ਦੇਣ 'ਤੇ ਸੁਨਿਸ਼ਚਿਤ ਰਿਵਾਰਡ ਪ੍ਰਦਾਨ ਕਰਦਾ ਹੈ, ਜੋ ਕਿ ਉਪਭੋਗਤਾਵਾਂ ਨੂੰ ਡਿਜੀਟਲ ਭੁਗਤਾਨਾਂ ਨੂੰ ਵਧੇਰੇ ਵਿਸ਼ਵਾਸ ਨਾਲ ਅਪਣਾਉਣ ਲਈ ਪ੍ਰੋਉਤਸਾਹਿਤ ਕਰਦਾ ਹੈ। ਰਿਵਾਰਡਸ ਅਨੁਭਵ ਰੋਜ਼ਾਨਾ ਭੁਗਤਾਨਾਂ ਨੂੰ ਸਰਲ, ਦਿਲਚਸਪ ਅਤੇ ਉਪਭੋਗਤਾਵਾਂ ਲਈ ਵਧੇਰੇ ਮੁੱਲ-ਅਧਾਰਿਤ ਬਣਾਉਣ ਲਈ ਤਿਆਰ ਕੀਤਾ ਗਿਆ ਹੈ।

Comments
Post a Comment