ਭੋਗ 8 ਦਸੰਬਰ ਨੂੰ ਪਿੰਡ ਮੋਇਲਾ ਵਾਹਿਦਪੁਰ ਵਿਖੇ ਪਵੇਗਾ
ਚੰਡੀਗੜ੍ਹ 1 ਦਸੰਬਰ ( ਰਣਜੀਤ ਧਾਲੀਵਾਲ ) : ਪੀ ਡਬਲਿਊ ਡੀ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਪੰਜਾਬ ਪ੍ਰਧਾਨ ਮੱਖਣ ਸਿੰਘ ਵਾਹਦਪੁਰੀ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦੋਂ ਉਨ੍ਹਾਂ ਦੇ ਪਿਤਾ ਸੋਹਣ ਲਾਲ ਜੀ 81 ਸਾਲ ਦੀ ਉਮਰ ਵਿਚ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ 26 ਨਵੰਬਰ ਨੂੰ ਉਸ ਅਕਾਲ ਪੁਰਖ ਦੇ ਚਰਨਾਂ ਵਿਚ ਜਾ ਬਿਰਾਜੇ । ਇਸ ਦੁੱਖ ਦੀ ਘੜੀ ਵਿੱਚ ਪੀ ਡਬਲਿਯੂ ਡੀ ਫੀਲਡ ਐਂਡ ਵਰਕਸ਼ਾਪ ਵਰਕਰਜ ਯੂਨੀਅਨ ਦੇ ਸੂਬਾ ਕਮੇਟੀ ਆਗੂਆਂ ,ਫੁੰਮਣ ਕਾਠਗੜ,ਬਲਰਾਜ ਮੌੜ,ਕਿਸ਼ੋਰ ਚੰਦ ਗਾਜ, ਹਰਪ੍ਰੀਤ ਗਰੇਵਾਲ, ਦਰਸ਼ਨ ਚੀਮਾ, ਬਲਜਿੰਦਰ ਸਿੰਘ, ਸਤਿਨਾਮ ਸਿੰਘ, ਸੁਖਦੇਵ ਚੰਗਾਲੀਵਾਲਾ, ਜਸਵੀਰ ਖੋਖਰ, ਰਣਵੀਰ ਟੂਸੇ, ਸੁਖਚੈਨ ਸਿੰਘ, ਹਰਨੇਕ ਗਹਿਰੀ, ਲਖਵਿੰਦਰ ਖਾਨਪੁਰ, ਗੁਰਵਿੰਦਰ ਖਮਾਣੋ, ਦਰਸ਼ਨ ਸ਼ਰਮਾ ਅਨਿਲ ਬਰਨਾਲਾ, ਸੁਰੇਸ਼ ਮੋਹਾਲੀ, ਦਰਸ਼ਨ ਨੰਗਲ, ਗੁਰਮੀਤ ਸਿੰਘ ਸਮੇਤ ਸਮੁੱਚੀ ਸੂਬਾ ਕਮੇਟੀ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਪਰਿਵਾਰ ਨਾਲ ਦੁੱਖ ਸਾਝਾਂ ਕੀਤਾ ਪਰਿਵਾਰ ਵੱਲੋਂ ਦੱਸਿਆ ਗਿਆ ਕਿ ਸਵਰਗੀ ਸੋਹਣ ਲਾਲ ਜੀ ਦਾ ਅੰਤਿਮ ਅਰਦਾਸ ਦਾ ਭੋਗ , 8 ਦਸੰਬਰ ਨੂੰ ਪਿੰਡ ਮੋਇਲਾ ਵਾਹਿਦਪੁਰ (ਤਹਿਸੀਲ ਗੜਸੰਕਰ) ਗੁਰਦੁਆਰਾ ਮੰਜੀ ਸਾਹਿਬ ਵਿਖੇ ਪਾਇਆ ਜਾਵੇਗਾ। ਜਿਸ ਵਿੱਚ ਜਥੇਬੰਦੀ ਅਤੇ ਫੈਡਰੇਸ਼ਨ ਦੇ ਸੀਨੀਅਰ ਆਗੂ ਸ਼ਾਮਿਲ ਹੋਣਗੇ।

Comments
Post a Comment