ਜੰਗਲਾਤ ਵਰਕਰਜ ਯੂਨੀਅਨ ਪੰਜਾਬ ਜਿਲਾ ਪਟਿਆਲਾ ਵੱਲੋਂ ਲਗਾਤਾਰ ਸੰਘਰਸ਼ ਦਾ ਐਲਾਨ
29 ਤੇ 30 ਦਸੰਬਰ ਨੂੰ ਪਟਿਆਲਾ ਦੇ ਖਜਾਨਾ ਦਫਤਰ ਅੱਗੇ ਏਰੀਅਰ ਨੂੰ ਲੈ ਕੇ ਕੀਤਾ ਜਾਵੇਗਾ ਪ੍ਰਦਰਸ਼ਨ
ਪਟਿਆਲਾ/ਚੰਡੀਗੜ੍ਹ 25 ਦਸੰਬਰ ( ਰਣਜੀਤ ਧਾਲੀਵਾਲ ) : ਜੰਗਲਾਤ ਵਰਕਰਜ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਅਮਰੀਕ ਸਿੰਘ ਗੜਸ਼ੰਕਰ ਜੀ ਦੀ ਪ੍ਰਧਾਨਗੀ ਵਿਚ ਗੂਗਲ ਮੀਟ ਆਨਲਾਈਨ ਮੀਟਿੰਗ ਹੋਈ। ਮੀਟਿੰਗ ਦੀ ਕਾਰਵਾਈ ਸੂਬਾ ਸਕੱਤਰ ਜਸਵਿੰਦਰ ਸਿੰਘ ਸੌਜਾ ਨੇ ਕੀਤੀ ਅਤੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਅਪਣੇ ਪੂਰੇ ਪਰਿਵਾਰ ਦੀ ਸ਼ਹਾਦਤ ਨੂੰ 2 ਮਿੰਟ ਦਾ ਮੌਨ ਵਰਤ ਕਰਕੇ ਨਮਨ ਕੀਤਾ ਗਿਆ
ਪ੍ਰੈਸ ਨੂੰ ਬਿਆਨ ਜਾਰੀ ਕਰਦਿਆ ਜਗਤਾਰ ਸਿੰਘ ਸ਼ਾਹਪੁਰ, ਸੇਰ ਸਿੰਘ ਸਰਹਿੰਦ, ਜੋਗਾ ਸਿੰਘ ਵਜੀਦਪੁਰ, ਨਰੇਸ ਕੁਮਾਰ ਬੋਸਰ, ਭੁਪਿੰਦਰ ਸਿੰਘ ਸਾਧੋਹੇੜੀ ਅਤੇ ਅਮਰਜੀਤ ਸਿੰਘ ਲਾਛੜੂਕਲਾ ਕਿ ਪਿਛਲੀ ਮਿਤੀ 30 ਜੁਲਾਈ ਨੂੰ ਪੰਜਾਬ ਦੇ ਮੁੱਖ ਮੰਤਰੀ ਜੀ ਵਲੋ ਵਣ ਅਤੇ ਜੰਗਲੀ ਜੀਵ ਵਿਭਾਗ ਦੇ ਕਾਮਿਆਂ ਪੱਕੇ ਕੀਤੇ ਮੁਲਾਜ਼ਮਾਂ ਨੂੰ ਹੁਣ ਤੱਕ ਪੂਰੀਆਂ ਤਨਖਾਹਾਂ ਵੀ ਨਹੀਂ ਦਿੱਤੀਆ ਜਾ ਰਹੀ ਅਤੇ ਸੀਨੀਅਰ 519 ਅਨਪੜ੍ਹ ਕਾਮਿਆਂ ਨੂੰ ਹੁਣ ਤੱਕ ਪੱਕਿਆ ਵੀ ਨਹੀਂ ਕੀਤਾ ਜਾ ਰਿਹਾ ਅਤੇ ਮਾਣਯੋਗ ਹਾਈ ਕੋਰਟ ਦੇ 26.02.2024 ਦੇ ਫੈਸਲੇ ਨਾਲ ਸਬੰਧਤ ਕੇਸਾਂ ਵਿੱਚ 548 ਵਰਕਰਾਂ ਦਾ ਬਕਾਇਆ ਵਣ ਮੰਡਲ ਅਫਸਰ ਪਟਿਆਲਾ ਵੱਲੋਂ ਬਿੱਲ ਖ਼ਜ਼ਾਨੇ ਭੇਜੇ ਗਏ ਹਨ ਜਿਸ ਦੇ ਤਹਿਤ ਬਠਿੰਡਾ, ਲੁਧਿਆਣਾ, ਮੌਹਾਲੀ, ਛੱਤ ਬੀੜ ਚਿੜੀਆਘਰ ਅਤੇ ਹੋਰ ਖਜਾਨਾ ਦਫਤਰਾਂ ਵੱਲੋ ਬਿਲ ਪਾਸ ਕਰਕੇ ਵਰਕਰਾਂ ਦੇ ਖਾਤਿਆਂ ਵਿੱਚ ਏਰੀਅਰ ਬਕਾਇਆ ਪਾਇਆ ਗਿਆ ਪਰ ਜਿਲ੍ਹਾ ਪਟਿਆਲਾ ਖ਼ਜ਼ਾਨਾ ਅਫਸਰਾਂ ਵੱਲੋਂ ਹੁਣ ਤੱਕ ਬਕਾਇਆ ਵਰਕਰਾਂ ਦੇ ਖਾਤਿਆਂ ਵਿੱਚ ਨਹੀਂ ਪਾਇਆ ਗਿਆ।
ਜਿਸ ਦੇ ਰੋਸ ਵਜੋਂ ਜਥੇਬੰਦੀ ਨੇ ਫੈਸਲਾ ਕੀਤਾ ਹੈ ਕਿ ਮਿਤੀ 29 ਅਤੇ 30 ਦਸੰਬਰ ਨੂੰ ਲਗਾਤਾਰ ਦੋ ਦਿਨ ਜਿਲਾ ਪਟਿਆਲਾ ਖਜ਼ਾਨਾ ਅਫਸਰ ਦੇ ਦਫਤਰ ਅੱਗੇ ਰੋਸ ਧਰਨੇ ਦੇਣ ਉਪਰੰਤ ਆਰਥੀ ਫੂਕ ਪ੍ਰਦਰਸ਼ਨ ਕੀਤਾ ਜਾਵੇਗਾ। ਭਿੰਦਰ ਸਿੰਘ ਘੱਗਾ, ਸਮਸੇਰ ਸਿੰਘ ਅਸਮਾਨਪੁਰ, ਰਣਵੀਰ ਸਿੰਘ ਮੁਲੇਪੁਰ, ਅਮਰਜੀਤ ਸਿੰਘ ਲਾਛੜੂਕਲਾ, ਗੁਰਮੇਲ ਸਿੰਘ ਬਿਸ਼ਨਪੁਰ ਅਤੇ ਹਰਚਰਨ ਸਿੰਘ ਆਦਿ ਹਾਜ਼ਰ ਸਨ।

Comments
Post a Comment