ਪ੍ਰਾਇਮਰੀ ਸਕੂਲਾਂ ਦੀ ਸਮਾਂ ਤਬਦੀਲੀ ਕੀਤੀ ਜਾਵੇ
ਸਕੂਲ ਖੁੱਲਣ ਦਾ ਸਮਾਂ 10 ਵਜੇ ਅਤੇ ਛੁੱਟੀ ਦਾ ਸਮਾਂ 2 ਵਜੇ ਕੀਤਾ ਜਾਵੇ
ਐਸ.ਏ.ਐਸ.ਨਗਰ 14 ਜਨਵਰੀ ( ਰਣਜੀਤ ਧਾਲੀਵਾਲ ) : ਕੜਾਕੇ ਦੀ ਠੰਡ ਵਿੱਚ ਜਿੱਥੇ ਸਕੂਲ਼ ਦੁਬਾਰਾ ਤੋਂ ਖੁੱਲ੍ਹੇ ਹਨ,ਤੇ ਸਕੂਲਾਂ ਵਿੱਚ ਰੌਣਕਾਂ ਫਿਰ ਤੋਂ ਵਾਪਿਸ ਆਉਣੀਆਂ ਸ਼ੁਰੂ ਹੋਈਆਂ ਹਨ, ਉੱਥੇ ਹੀ ਪ੍ਰਾਇਮਰੀ ਅਧਿਆਪਕਾਂ ਦੀ 6635 ਅਧਿਆਪਕ ਯੂਨੀਅਨ ਨੇ ਮੰਗ ਕੀਤੀ ਹੈ ਕਿ ਸਕੂਲਾਂ ਦਾ ਸਮਾਂ ਧੁੰਦ ਦੇ ਮੱਦੇਨਜ਼ਰ ਤਬਦੀਲ ਕਰਨ ਦੀ ਮੰਗ ਕੀਤੀ ਹੈ। ਜੱਥੇਬੰਦੀ ਦੇ ਆਗੂਆਂ ਦੀਪਕ ਕੰਬੋਜ਼, ਸ਼ਲਿੰਦਰ ਕੰਬੋਜ਼,ਨਿਰਮਲ ਜ਼ੀਰਾ ,ਕੁਲਦੀਪ ਸਿੰਘ,ਰਾਜ ਸੁਖਵਿੰਦਰ,ਦੇਸ ਰਾਜ, ਰਵਿੰਦਰ ਕੰਬੋਜ਼,ਮਨਦੀਪ ਬਟਾਲਾ, ਜਰਨੈਲ਼ ਨਾਗਰਾ,ਬੂਟਾ ਸਿੰਘ,ਜੱਗਾ ਸਿੰਘ, ਦਾਨਿਸ਼ ਭੱਟੀ,ਸੁਮਿਤ ਕੰਬੋਜ਼,ਦੀਪ ਬਨਾਰਸੀ, ਪਰਮਿੰਦਰ ਸਿੰਘ ਨੇ ਮੰਗ ਕੀਤੀ ਕਿ ਪ੍ਰਾਇਮਰੀ ਦੇ ਬੱਚਿਆਂ ਦੀ ਛੋਟੀ ਉਮਰ ਹੋਣ ਕਰਕੇ ਅਤੇ ਸਕੂਲਾਂ ਦਾ ਸਮਾਂ 9 ਵਜੇ ਦਾ ਹੋਣ ਕਰਕੇ ਬੱਚਿਆਂ ਦੀ ਗਿਣਤੀ ਵੀ ਕਾਫ਼ੀ ਘੱਟ ਰਹੀ ਹੈ ਅਤੇ ਬੱਚਿਆਂ ਦੇ ਬਿਮਾਰ ਹੋਣ ਦੀ ਦਿੱਕਤ ਵੀ ਜਿਆਦਾ ਹੋ ਸਕਦੀ ਹੈ। ਧੁੰਦਾਂ ਦੇ ਮੌਸਮ ਕਰਕੇ ਐਕਸੀਡੈਂਟ ਦੀਆਂ ਘਟਨਾਵਾਂ ਹੋਣ ਦਾ ਵੀ ਡਰ ਰਹਿੰਦਾ ਹੈ।ਇਸ ਲਈ ਬੱਚਿਆਂ ਦੀ ਸਿਹਤ ਦਾ ਖ਼ਿਆਲ ਰੱਖਦਿਆਂ ਹੋਇਆ , ਬੱਚਿਆਂ ਦੀ ਹਾਜ਼ਰੀ ਯਕੀਨੀ ਬਣਾਉਣ, ਧੁੰਦ ਵਿੱਚ ਐਕਸੀਡੈਂਟ ਤੋਂ ਬੱਚਣ ਲਈ ਸਮਾਂ ਤਬਦੀਲੀ ਬਹੁਤ ਹੀ ਲਾਜ਼ਮੀ ਹੈ। ਇਸ ਤੋਂ ਇਲਾਵਾ ਯੂਨੀਅਨ ਨੇ ਮੰਗ ਕੀਤੀ ਕਿ ਮੌਸਮ ਵਿੱਚ ਤਬਦੀਲੀਆਂ ਅਨੁਸਾਰ ਛੁੱਟੀਆਂ ਵਿੱਚ ਵੀ ਸਮਾਂ ਤਬਦੀਲੀ ਕਰਨੀ ਚਾਹੀਦੀ ਹੈ ਕਿਉਕਿ ਦਸੰਬਰ ਵਿੱਚ ਠੰਡ ਦਾ ਅਸਰ ਥੋੜਾ ਘੱਟ ਹੁੰਦਾ ਹੈ ਪ੍ਰੰਤੂ ਜਿਵੇਂ ਹੀ ਜਨਵਰੀ ਮਹੀਨਾ ਸ਼ੁਰੂ ਹੁੰਦਾ ਹੈ ਤਾਂ ਠੰਡ ਵੱਧ ਜਾਂਦੀ ਹੈ,ਜਿਸ ਕਰਕੇ ਪ੍ਰਾਇਮਰੀ ਸਕੂਲਾਂ ਵਿੱਚ ਬੱਚਿਆਂ ਦੀ ਪੜ੍ਹਾਈ ਦਾ ਬਹੁਤ ਜਿਆਦਾ ਨੁਕਸਾਨ ਹੁੰਦਾ ਹੈ। ਸ਼ੁਰੁਆਤੀ ਦੌਰ ਵਿੱਚ ਬੱਚਿਆਂ ਦਾ ਸਿੱਖਣਾਂ ਚੱਲ ਰਿਹਾ ਹੁੰਦਾ ਹੈ ਅਤੇ ਜਦੋਂ ਛੁੱਟੀਆਂ ਲਗਾਤਾਰ ਚੱਲਦੀਆਂ ਹਨ ਤਾਂ ਬੱਚਿਆਂ ਦਾ ਸਿਲੇਬਸ ਪੂਰਾ ਨਹੀਂ ਹੁੰਦਾ । ਜਿਸ ਕਰਕੇ ਸਿੱਖਣ ਸਿਖਾਉਣ ਪ੍ਰਕ੍ਰਿਆ ਵਿੱਚ ਕਮੀ ਰਹਿਣ ਦੇ ਚਾਂਸ ਵੱਧ ਜਾਂਦੇ ਹਨ।

Comments
Post a Comment