ਜਗਮੋਹਣ ਸਿੰਘ ਨੌਲੱਖਾ ਦੀ ਮੌਤ ਤੇ ਕੀਤਾ ਦੁੱਖ ਪ੍ਗਟਾਵਾ : ਦਰਸ਼ਨ ਬੇਲੂਮਾਜਰਾ
ਪਟਿਆਲਾ 16 ਜਨਵਰੀ ( ਪੀ ਡੀ ਐਲ ) : ਜੰਗਲਾਤ ਵਰਕਰਜ ਯੂਨੀਅਨ ਪੰਜਾਬ ਜਿਲ੍ਹਾ ਪਟਿਆਲਾ ਦੀ ਮੀਟਿੰਗ ਸੂਬਾਈ ਆਗੂ ਜਸਵਿੰਦਰ ਸਿੰਘ ਸੌਜਾ ਦੀ ਪ੍ਧਾਨਗੀ ਹੇਠ ਹੋਈ ।ਮੀਟਿੰਗ ਦੀ ਕਾਰਵਾਈ ਪ੍ਰੈਸ ਦੇ ਨਾ ਜਾਰੀ ਕਰਦਿਆ ਸਕੱਤਰ ਜਗਤਾਰ ਸਿੰਘ ਸਾਹਪੁਰ ਨੇ ਕਿਹਾ ਕੀ ਟਰੇਡ ਯੁਨੀਅਨ ਆਗੂ ਸਾਥੀ ਜਗਮੋਹਣ ਸਿੰਘ ਨੌਲੱਖਾ ਜੀ ਜੋ ਪਿਛਲੀ 9 ਜਨਵਰੀ ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰ ਗਏ,ਉਨਾ ਦੀ ਮੌਤ ਹੋ ਗਈ ਸੀ ਓਉਨਾ ਨੂੰ ਅੱਜ ਸਰਧਾਂਜਲੀ ਭੇਟ ਕਰਦਿਆ 2 ਮਿੰਟ ਦਾ ਮੌਨ ਰੱਖਿਆ ਗਿਆ। ਮੁਲਾਜਮ ਆਗੂ ਦੀ ਪਿਛਲੇ ਦਿਨੀ ਹੋਈ ਅਚਾਨਕ ਮੌਤ ਤੇ ਜੰਗਲਾਤ ਵਰਕਰਜ ਯੂਨੀਅਨ ਪੰਜਾਬ ਵੱਲੋ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।
ਜੰਗਲਾਤ ਵਰਕਰਜ ਯੂਨੀਅਨ ਪੰਜਾਬ ਜਿਲਾ ਪਟਿਆਲਾ ਦੇ ਆਗੂ ਸੇਰ ਸਿੰਘ ਸਰਹਿੰਦ, ਨਰੇਸ ਕੁਮਾਰ ਬੋਸਰ, ਜੋਗਾ ਸਿੰਘ ਵਜੀਦਪੁਰ, ਗੁਰਮੇਲ ਸਿੰਘ ਬਿਸ਼ਨਪੁਰ ਅਤੇ ਭੁਪਿੰਦਰ ਸਿੰਘ ਸਾਧੋਹੇੜੀ ਨੇ ਕਿਹਾ ਕੀ ਸਾਬੀ ਜਗਮੋਹਣ ਸਿੰਘ ਨੌਲਖਾ ਜੀ ਦੀ ਮੌਤ ਕਾਰਣ ਜੰਥੇਬੰਦੀ, ਪਰਿਵਾਰ ਅਤੇ ਸਮਾਜ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਅਤੇ ਜਥੇਬੰਦੀ ਵੱਲੋ ਉਹਨਾ ਦੀ ਆਤਮਿਕ ਸਾਂਤੀ ਦੀ ਕਾਮਨਾ ਕੀਤੀ ਗਈ ।ਜਥੇਬੰਦੀ ਦੇ ਮੁੱਖ ਸਲਾਹਕਾਰ ਦਰਸ਼ਨ ਸਿੰਘ ਬੇਲੂ ਮਾਜਰਾ ਨੇ ਕਿਹਾ ਕੀ ਸਾਥੀ ਨੌਲੱਖਾ ਜੀ ਦੇ ਪਰਿਵਾਰ ਵੱਲੋ ਵਿਛੜੀ ਰੂਹ ਦੀ ਆਤਮਿਕ ਸਾਂਤੀ੍ ਲਈ ਰੱਖੇ ਗਏ ਸ੍ਰੀ ਸਹਿਜ ਪਾਠ ਜੀ ਦਾ ਭੋਗ ਗੁਰਦੁਆਰਾ ਕਲਗੀਧਰ ਸਾਹਿਬ ਕਰਤਾਰ ਕਲੌਨੀ ਅਬਲੋਵਾਲ ਵਿਖੇ ਪਵੇਗਾ ਇਸ ਮੌਕੇ ਉਪਰੋਕਤ ਆਗੂਆ ਤੋ ਇਲਾਵਾ ਫੈਡਰੇਸ਼ਨ ਆਗੂ ਲਖਵਿੰਦਰ ਸਿੰਘ ਖ਼ਾਨਪੁਰ, ਜਸਵੀਰ ਖੋਖਰ, ਧਰਮ ਪਾਲ ਲੋਟ,ਵਲੋ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।

Comments
Post a Comment