ਸਪੋਕਨ ਫੈਸਟ ਦਾ ਸ਼ਾਨਦਾਰ ਆਗਾਜ਼, ਚਿਤਕਾਰਾ ਯੂਨੀਵਰਸਿਟੀ ਵਿੱਚ ਨਵੀਂ ਪੀੜ੍ਹੀ ਦੇ ਸਟੋਰੀਟੈਲਰਜ਼ ਨੂੰ ਮਜ਼ਬੂਤ ਬਣਾਉਣ ਵੱਲ ਅਹਿਮ ਕਦਮ
ਸਪੋਕਨ ਫੈਸਟ ਦਾ ਸ਼ਾਨਦਾਰ ਆਗਾਜ਼, ਚਿਤਕਾਰਾ ਯੂਨੀਵਰਸਿਟੀ ਵਿੱਚ ਨਵੀਂ ਪੀੜ੍ਹੀ ਦੇ ਸਟੋਰੀਟੈਲਰਜ਼ ਨੂੰ ਮਜ਼ਬੂਤ ਬਣਾਉਣ ਵੱਲ ਅਹਿਮ ਕਦਮ
ਬਨੂੜ/ਰਾਜਪੁਰਾ/ਚੰਡੀਗਡ਼੍ਹ 2 ਦਸੰਬਰ ( ਰਣਜੀਤ ਧਾਲੀਵਾਲ ) : ਕੋਮਿਊਨ ਵੱਲੋਂ ਆਯੋਜਿਤ ਸਪੋਕਨ ਫੈਸਟ, ਜੋ ਏਸ਼ੀਆ ਦਾ ਸਭ ਤੋਂ ਵੱਡਾ ਸਪੋਕਨ ਵਰਡ ਮਹੋਤਸਵ ਮੰਨਿਆ ਜਾਂਦਾ ਹੈ, ਪਹਿਲੀ ਵਾਰ ਚੰਡੀਗੜ੍ਹ ਵਿੱਚ ਸਪੋਕਨ ਈਵਨਿੰਗ ਦੇ ਰੂਪ ਵਿੱਚ ਚਿਤਕਾਰਾ ਯੂਨੀਵਰਸਿਟੀ ਕੈਂਪਸ ਵਿੱਚ ਕਰਵਾਇਆ ਗਿਆ। ਇਹ ਸਮਾਗਮ ਨੌਜਵਾਨ ਕਲਾਕਾਰਾਂ ਦੀ ਰਚਨਾਤਮਕ ਉਰਜਾ ਅਤੇ ਕਾਬਲੀਅਤ ਨੂੰ ਨਵੀਂ ਦਿਸ਼ਾ ਦੇਣ ਵਾਲਾ ਇੱਕ ਵਿਸ਼ੇਸ਼ ਅਧਿਆਇ ਸਾਬਤ ਹੋਇਆ। ਪ੍ਰੋਗਰਾਮ ਦੀ ਸ਼ੁਰੂਆਤ ਕਿਸਿਆਂ ਦਾ ਕਾਰਵਾਂ, ਇਕ ਖਾਸ ਸਟੋਰੀਟੈਲਿੰਗ ਵਰਕਸ਼ਾਪ ਨਾਲ ਹੋਈ, ਜਿਸ ਦੀ ਅਗਵਾਈ ਕੋਮਿਊਨ ਦੇ ਸੰਸਥਾਪਕ ਅਤੇ ਸਪੋਕਨ ਫੈਸਟ ਦੇ ਡਾਇਰੈਕਟਰ ਰੋਸ਼ਨ ਅੱਬਾਸ ਨੇ ਕੀਤੀ। ਚੰਡੀਗੜ੍ਹ ਸੰਸਕਰਣ ਦੀ ਸ਼ੁਰੂਆਤ ਚਿਤਕਾਰਾ ਯੂਨੀਵਰਸਿਟੀ ਤੋਂ ਕਰਨਾ ਇਕ ਸੋਚੀ ਸਮਝੀ ਰਣਨੀਤੀ ਦਾ ਹਿੱਸਾ ਸੀ, ਕਿਉਂਕਿ ਨੌਜਵਾਨ ਕਲਾਕਾਰ ਅਕਸਰ ਉੱਥੇ ਆਪਣੀ ਅਸਲੀ ਆਵਾਜ਼ ਲੱਭਦੇ ਹਨ ਜਿੱਥੇ ਉਹ ਖੁਦ ਨੂੰ ਸੁਰੱਖਿਅਤ, ਸਮਰਥਿਤ ਅਤੇ ਪ੍ਰੇਰਿਤ ਮਹਿਸੂਸ ਕਰਦੇ ਹਨ। ਯੂਨੀਵਰਸਿਟੀ ਵਿੱਚ ਵਰਕਸ਼ਾਪ ਅਤੇ ਸ਼ਾਮ ਦੇ ਪ੍ਰਦਰਸ਼ਨ ਇਕੱਠੇ ਕਰਵਾ ਕੇ ਸਪੋਕਨ ਫੈਸਟ ਦਾ ਉਦੇਸ਼ ਵਿਦਿਆਰਥੀਆਂ ਨੂੰ ਕਲਾ ਦੀ ਦੁਨੀਆ ਨਾਲ ਸਿੱਧਾ ਤੇ ਪ੍ਰਭਾਵਸ਼ਾਲੀ ਜੋੜ ਦੇਣਾ ਸੀ, ਤਾਂ ਜੋ ਗਹਿਰੇ ਅਤੇ ਤਜਰਬਾਤਮਕ ਤਰੀਕੇ ਨਾਲ ਨਵੀਂ ਪੀੜ੍ਹੀ ਦੇ ਕਹਾਣੀਕਾਰ ਤਿਆਰ ਹੋ ਸਕਣ। ਇਸਦਾ ਜੀਵੰਤ ਸਬੂਤ ਉਸ ਵੇਲੇ ਸਾਹਮਣੇ ਆਇਆ ਜਦੋਂ ਚਿਤਕਾਰਾ ਯੂਨੀਵਰਸਿਟੀ ਦੇ ਦੋ ਵਿਦਿਆਰਥੀਆਂ ਲੱਕੀ ਅਤੇ ਯੁਵਰਾਜ ਨੇ ਵਰਕਸ਼ਾਪ ਦੌਰਾਨ ਆਪਣੇ ਅੰਦਰ ਲੁਕੇ ਕਹਾਣੀਕਾਰੀ ਦੇ हुनਰ ਨੂੰ ਪਛਾਣ ਕੇ ਸਪੋਕਨ ਈਵਨਿੰਗ ਦੀ ਸ਼ੁਰੂਆਤ ਆਪਣੇ ਦਮਦਾਰ ਪ੍ਰਦਰਸ਼ਨਾਂ ਨਾਲ ਕੀਤੀ। ਉਨ੍ਹਾਂ ਦੀਆਂ ਪ੍ਰਭਾਵਸ਼ਾਲੀ ਪੇਸ਼ਕਾਰੀਆਂ ਨੇ ਫੈਸਟ ਦੇ ਮੂਲ ਮਿਸ਼ਨ ਸਿੱਖਣਾ, ਅਭਿਵਅਕਤੀ ਅਤੇ ਮੌਕੇ ਨੂੰ ਨਵੇਂ ਰੂਪ ਵਿੱਚ ਦਰਸਾਇਆ। ਇਸ ਪਹਲ ਬਾਰੇ ਗੱਲ ਕਰਦੇ ਹੋਏ ਕੋਮਿਊਨ ਦੇ ਸੰਸਥਾਪਕ ਅਤੇ ਡਾਇਰੈਕਟਰ ਰੋਸ਼ਨ ਅੱਬਾਸ ਨੇ ਕਿਹਾ ਕਿ ਸਾਡੇ ਵਿੱਚੋਂ ਬਹੁਤ ਸਾਰੇ ਕਲਾਕਾਰਾਂ ਦੀ ਯਾਤਰਾ ਕੈਂਪਸ ਦੀਆਂ ਕਲਾਸਾਂ ਅਤੇ ਗਲਿਆਰੀਆਂ ਤੋਂ ਸ਼ੁਰੂ ਹੁੰਦੀ ਹੈ। ਸਾਡਾ ਉਦੇਸ਼ ਅਗਲੀ ਪੀੜ੍ਹੀ ਦੇ ਸਟੋਰੀਟੈਲਰਜ਼ ਨੂੰ ਮੰਚ, ਮਾਰਗਦਰਸ਼ਨ ਅਤੇ ਅਭਿਵਕਤੀ ਦਾ ਆਤਮਵਿਸ਼ਵਾਸ ਦੇ ਕੇ ਉਨ੍ਹਾਂ ਨੂੰ ਮਜ਼ਬੂਤ ਬਣਾਉਣਾ ਹੈ। ਨੌਜਵਾਨ ਵੱਡੇ ਕਲਾਕਾਰ ਬਣ ਸਕਦੇ ਹਨ, ਉਨ੍ਹਾਂ ਨੂੰ ਸਿਰਫ ਇੱਕ ਮੰਚ, ਇੱਕ ਮੈਨਟਰ ਜਾਂ ਆਪਣੀ ਗੱਲ ਕਹਿਣ ਲਈ ਹੌਸਲੇ ਦੀ ਲੋੜ ਹੁੰਦੀ ਹੈ। ਚਿਤਕਾਰਾ ਯੂਨੀਵਰਸਿਟੀ ਵਿੱਚ ਇਸ ਮਹੋਤਸਵ ਦੀ ਮਿਹਮਾਨੀ ਬਾਰੇ ਗੱਲ ਕਰਦਿਆਂ ਯੂਨੀਵਰਸਿਟੀ ਦੀ ਪ੍ਰੋ ਚਾਂਸਲਰ ਡਾ ਮਧੁ ਚਿਤਕਾਰਾ ਨੇ ਕਿਹਾ ਕਿ “ਚਿਤਕਾਰਾ ਯੂਨੀਵਰਸਿਟੀ ਵਿੱਚ ਅਸੀਂ ਵਿਸ਼ਵਾਸ ਰੱਖਦੇ ਹਾਂ ਕਿ ਰਚਨਾਤਮਕਤਾ ਉੱਥੇ ਹੀ ਫਲਦੀ ਫੁਲਦੀ ਹੈ ਜਿੱਥੇ ਨੌਜਵਾਨਾਂ ਨੂੰ ਨਿਡਰ ਹੋ ਕੇ ਆਪਣੀ ਸੋਚ ਪ੍ਰਗਟ ਕਰਨ ਦੀ ਆਜ਼ਾਦੀ ਮਿਲਦੀ ਹੈ। ਸਪੋਕਨ ਫੈਸਟ ਦੀ ਮਿਹਮਾਨੀ ਕਰਨਾ ਸਾਡੇ ਉਸ ਵਚਨ ਦਾ ਹਿੱਸਾ ਹੈ ਜਿਸ ਤਹਿਤ ਅਸੀਂ ਵਿਦਿਆਰਥੀਆਂ ਵਿੱਚ ਕਲਪਨਾਸ਼ੀਲਤਾ, ਆਤਮਵਿਸ਼ਵਾਸ ਅਤੇ ਕਲਾ ਰੁਝਾਨ ਨੂੰ ਪ੍ਰੋਤਸਾਹਿਤ ਕਰਦੇ ਹਾਂ। ਇਹ ਦੇਖਣਾ ਪ੍ਰੇਰਣਾਦਾਇਕ ਸੀ ਕਿ ਸਾਡੇ ਵਿਦਿਆਰਥੀਆਂ ਨੇ ਅੱਜ ਮੰਨੇ ਪ੍ਰਮੰਨੇ ਕਲਾਕਾਰਾਂ ਨਾਲ ਮੰਚ ਸਾਂਝਾ ਕਰਦੇ ਹੋਏ ਸਟੋਰੀਟੈਲਿੰਗ ਦੀ ਬਦਲਾਵ ਭਰੀ ਤਾਕਤ ਨੂੰ ਨੇੜੇ ਤੋਂ ਮਹਿਸੂਸ ਕੀਤਾ”। ਸਪੋਕਨ ਈਵਨਿੰਗ ਦੇ ਸਮਾਗਮ ਵਿੱਚ ਮਸ਼ਹੂਰ ਕਲਾਕਾਰ ਦਿਵਿਆ ਦੱਤਾ, ਸ਼ਵੇਤਾ ਤ੍ਰਿਪਾਠੀ, ਸ੍ਰਿਤਿ ਝਾ, ਜਸਥ, ਗੁਰਪ੍ਰੀਤ ਸੈਣੀ ਅਤੇ ਕੋਮਿਊਨ ਦੀ ਖਾਸ ਪ੍ਰੋਡਕਸ਼ਨ ਬਹੁਤ ਜੋਰ ਸੇ ਪਿਆਰ ਲਗਾ ਹੈ ਦੀ ਕਲਾਕਾਰ ਮੰਡਲੀ ਨੇ ਆਪਣੀਆਂ ਵਿਲੱਖਣ ਪੇਸ਼ਕਾਰੀਆਂ ਨਾਲ ਸ਼ਾਮ ਨੂੰ ਯਾਦਗਾਰ ਬਣਾ ਦਿੱਤਾ। ਹਰ ਕਲਾਕਾਰ ਨੇ ਆਪਣੀ ਵੱਖਰੀ ਆਵਾਜ਼ ਅਤੇ ਅਦਾ ਨਾਲ ਮੰਚ ਨੂੰ ਜੀਵੰਤ ਕੀਤਾ, ਜਿਸ ਨਾਲ ਇੱਕ ਆਪਣਾਪਣ ਭਰਿਆ, ਉਰਜਾਵਾਨ ਅਤੇ ਪ੍ਰਭਾਵਸ਼ਾਲੀ ਮਾਹੌਲ ਤਿਆਰ ਹੋਇਆ, ਜੋ ਸਪੋਕਨ ਫੈਸਟ ਦੀ ਅਸਲੀ ਰੂਹ ਹੈ, ਜਿੱਥੇ ਕਲਾ ਨੂੰ ਆਪਣਾ ਘਰ ਮਿਲਦਾ ਹੈ ਅਤੇਦਰਸ਼ਕਾਂ ਨੂ ਇੱਕ ਸਮੁਦਾਇ। ਸਪੋਕਨ ਫੈਸਟ ਲਾਈਵ ਸਟੋਰੀਟੈਲਿੰਗ ਦਾ ਇੱਕ ਵਿਸ਼ਾਲ ਜਸ਼ਨ ਹੈ, ਜੋ ਕਵਿਤਾ, ਸੰਗੀਤ, ਨਾਟਕ, ਸੰਵਾਦ ਅਤੇ ਸਪੋਕਨ ਵਰਡ ਰਾਹੀਂ ਕਹਾਣੀਆਂ ਨੂੰ ਮੰਚ ਮੁਹੱਈਆ ਕਰਦਾ ਹੈ। ਦੇਸ਼ ਦੇ ਕਈ ਸ਼ਹਿਰਾਂ ਵਿੱਚ ਆਪਣੀ ਯਾਤਰਾ ਦੌਰਾਨ ਇਹ ਫੈਸਟ ਵੱਖ ਵੱਖ ਆਵਾਜ਼ਾਂ ਨੂੰ ਇਕੱਠਾ ਕਰਦਿਆਂ ਰਚਨਾਤਮਕ ਸਮੁਦਾਇਆਂ ਨੂੰ ਮਜ਼ਬੂਤ ਕਰਦਾ ਆ ਰਿਹਾ ਹੈ ਅਤੇ ਉਭਰਦੇ ਤੇ ਮੰਨੇ ਪ੍ਰਮੰਨੇ ਕਲਾਕਾਰਾਂ ਨੂੰ ਆਪਣੀਆਂ ਕਹਾਣੀਆਂ ਸੰਵੇਦਨਸ਼ੀਲਤਾ, ਸੱਚਾਈ ਅਤੇ ਦਿਲੋਂ ਪੇਸ਼ ਕਰਨ ਦਾ ਮੌਕਾ ਦੇ ਰਿਹਾ ਹੈ।

Comments
Post a Comment