ਸਰਕਾਰ ਵਲੋਂ ਗਿਰਫ਼ਤਾਰ ਸਾਥੀ ਰਿਹਾਅ ਕਰਨ ਵਿੱਚ ਦੇਰੀ ਮੁਲਾਜ਼ਮਾਂ ਵਿੱਚ ਰੋਸ : ਰੇਸ਼ਮ ਸਿੰਘ ਗਿੱਲ
ਕੱਲ ਨੂੰ ਸੰਗਰੂਰ ਅਤੇ ਪਟਿਆਲੇ ਵਿਖੇ ਐਸ ਐਸ ਪੀ ਦਫਤਰ ਨੂੰ ਪਰਚੇ ਰੱਦ ਕਰਨ ਦੇ ਲਿਖਤੀ ਮੰਗ ਪੱਤਰ : ਬਲਵਿੰਦਰ ਸਿੰਘ ਰਾਠ
ਬੱਸਾਂ ਵਿੱਚ ਪ੍ਰਚਾਰ ਸਮੇਤ 10 ਦਸੰਬਰ ਤੋਂ ਸੰਗਰੂਰ ਪਟਿਆਲੇ ਧਰਨਾ ਦੇਣ ਲਈ ਯੂਨੀਅਨ ਮਜ਼ਬੂਰ ਹੋਵੇਗੀ : ਗੁਰਪ੍ਰੀਤ ਸਿੰਘ ਪੰਨੂ
ਜਲੰਧਰ/ਚੰਡੀਗੜ੍ਹ 4 ਦਸੰਬਰ ( ਰਣਜੀਤ ਧਾਲੀਵਾਲ ) : ਪੰਜਾਬ ਰੋਡਵੇਜ਼ ਪਨਬਸ /ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ਼ ਯੂਨੀਅਨ 25/11 ਵੱਲੋ ਈਸੜੂ ਭਵਨ ਵਿਖੇ ਸਰਪ੍ਰਸਤ ਕਮਲ ਕੁਮਾਰ,ਚੇਅਰਮੈਨ ਬਲਵਿੰਦਰ ਸਿੰਘ ਰਾਠ, ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਦੀ ਅਗਵਾਈ ਹੇਠ ਮੀਟਿੰਗ ਕੀਤੀ ਗਈ ਸੂਬਾ ਪ੍ਰਧਾਨ ਨੇ ਦੱਸਿਆ ਕਿ 28/11/2025 ਨੂੰ ਯੂਨੀਅਨ ਵੱਲੋਂ ਕੇਵਲ ਗੇਟ ਰੈਲੀਆਂ ਕਰਨ ਦਾ ਪ੍ਰੋਗਰਾਮ ਸੀ ਪ੍ਰੰਤੂ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਜੱਥੇਬੰਦੀ ਦੀ ਅਵਾਜ਼ ਨੂੰ ਦਵਾਉਣ ਦੇ ਲਈ ਯੂਨੀਅਨ ਆਗੂਆਂ ਨੂੰ 27-11-2025 ਤੋਂ ਹੀ ਘਰਾਂ ਤੋਂ ਚੁੱਕ ਕੇ ਡਟੇਨ ਕੀਤਾ ਗਿਆ ਜਿਸ ਵਿੱਚ ਲੋਕਤੰਤਰ ਦਾ ਘਾਂਣ ਕੀਤਾ ਗਿਆ ਜਿਸ ਦੇ ਰੋਸ ਵਜੋਂ ਯੂਨੀਅਨ ਦੇ ਆਗੂ ਅਤੇ ਵਰਕਰਾਂ ਵੱਲੋਂ ਡਿੱਪੂਆਂ ਅਤੇ ਬੱਸ ਸਟੈਡਾ ਦੇ ਗੇਟ ਤੇ ਪ੍ਰਦਸ਼ਨ ਕੀਤੇ ਗਏ ਵਰਕਰ ਹੜਤਾਲ ਤੇ ਚਲੇ ਗਏ ਨਿੱਜੀਕਰਣ ਦੇ ਖਿਲਾਫ ਲੜਦੇ ਮੁਲਾਜ਼ਮਾਂ ਦੇ ਫਾਰਗੀ ਆਡਰ ਕਰਕੇ ਅਤੇ ਜੇਲਾਂ ਦੇ ਵਿੱਚ ਡੱਕ ਕੇ ਨਿੱਜੀਕਰਣ ਦਾ ਕੁਹਾੜਾ ਚਲਾਇਆ ਗਿਆ ਮੁਲਾਜ਼ਮਾਂ ਉਪਰ ਲਾਠੀਚਾਰਜ ਕਰਨ ਸਮੇਤ ਤਸ਼ੱਦਦ ਕੀਤਾ ਗਿਆ ਜੱਥੇਬੰਦੀ ਦੇ ਵਿਰੋਧ ਕਾਰਨ ਟਰਾਂਸਪੋਰਟ ਮੰਤਰੀ ਪੰਜਾਬ ਨਾਲ ਮੀਟਿੰਗ ਪੱਟੀ ਵਿਖੇ ਹੋਈ ਟਰਾਂਸਪੋਰਟ ਮੰਤਰੀ ਪੰਜਾਬ,ਇੰਟੈਲੀਜੈਂਸੀ ਅਤੇ ਵਿਭਾਗਾ ਦੇ ਅਧਿਕਾਰੀਆਂ ਦੇ ਨਾਲ ਸਹਿਮਤੀ ਬਣੀ ਸੀ ਕਿ ਸਰਕਾਰ ਆਪਣੀਆਂ 900 ਸਧਾਰਨ ਅਤੇ 100 ਮਿੰਨੀ ਸਰਕਾਰੀ ਬੱਸਾਂ ਪਾਏਗੀ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਪਾਲਸੀ ਤਿਆਰ ਕਰਨ ਅਤੇ ਬਾਕੀ ਮੰਗਾਂ ਸਬੰਧੀ ਅਗਲੀ ਮੀਟਿੰਗ ਸੁਖਾਵੇਂ ਮਾਹੌਲ ਵਿੱਚ ਹੋਵੇਗੀ ਇਸ ਲਈ ਹੜਤਾਲ ਖੋਲਣ ਲਈ ਪਹਿਲਾ ਮੁਲਾਜ਼ਮਾਂ ਨੂੰ ਜੇਲਾਂ ਵਿੱਚੋਂ ਛੱਡਿਆ ਜਾਵੇਗਾ ਅਤੇ ਸਾਰੇ ਮੁਲਾਜ਼ਮਾਂ ਨੂੰ ਡਿਊਟੀ ਤੇ ਬਹਾਲ ਕੀਤਾ ਜਾਵੇਗਾ ਪ੍ਰੰਤੂ ਸਰਕਾਰ ਅਤੇ ਪੁਲਿਸ ਪ੍ਰਸਾਸਨ ਵੱਲੋਂ ਸੰਗਰੂਰ ਅਤੇ ਪਟਿਆਲੇ ਮੁਲਾਜ਼ਮਾਂ ਨੂੰ ਨਹੀਂ ਛੱਡਿਆ ਗਿਆ ਅਤੇ ਪਰਚੇ ਰੱਦ ਨਹੀਂ ਕੀਤੇ ਗਏ ਜਿਸ ਦਾ ਜੱਥੇਬੰਦੀ ਸਖ਼ਤ ਸ਼ਬਦਾਂ ਵਿੱਚ ਵਿਰੋਧ ਕਰਦੀ ਹੈ। ਸਰਕਾਰ ਆਪਣੇ ਵਾਦੇ ਤੋਂ ਭੱਜਦੀ ਨਜ਼ਰ ਆ ਰਹੀ ਹੈ ਇਸ ਲਈ ਪੰਜ ਮੈਂਬਰੀ ਕਮੇਟੀ ਸਵੇਰੇ ਸੰਗਰੂਰ ਅਤੇ ਪਟਿਆਲੇ ਐਸ ਐਸ ਪੀ ਸਾਹਿਬ ਨੂੰ ਮਿਲੇਗੀ ਅਤੇ ਪੂਰੇ ਪੰਜਾਬ ਵਿੱਚ ਸਮੁੰਹ ਐਸ ਐਸ ਪੀ ਸਾਹਿਬ ਨੂੰ ਮੰਗ ਪੱਤਰ ਸੌਂਪਿਆ ਜਾਵੇਗਾ ਜੇਕਰ ਪਰਚੇ ਰੱਦ ਕਰਕੇ ਮੁਲਾਜ਼ਮਾਂ ਨੂੰ ਰਿਹਾਅ ਨਾ ਕੀਤਾ ਗਿਆ ਤਾਂ ਮਿਤੀ 10-12-2025 ਨੂੰ ਐਸ ਐਸ ਪੀ ਦਫ਼ਤਰਾਂ ਅੱਗੇ ਪੱਕਾ ਧਰਨਾ ਸ਼ੁਰੂ ਕੀਤਾ ਜਾਵੇਗਾ ਅਤੇ ਬੱਸਾਂ ਵਿੱਚ ਸਰਕਾਰ ਦੀਆਂ ਮਾਰੂ ਨੀਤੀਆਂ ਖਿਲਾਫ ਪ੍ਰਚਾਰ ਸ਼ੁਰੂ ਕੀਤਾ ਜਾਵੇਗਾ ਅਤੇ ਅਗਲੇ ਤਿੱਖੇ ਸੰਘਰਸ਼ ਦੀ ਤਿਆਰੀ ਕੀਤੀ ਜਾਵੇਗੀ ਜਿਸ ਦੀ ਜੁੰਮੇਵਾਰੀ ਟਰਾਂਸਪੋਰਟ ਮੰਤਰੀ ਪੰਜਾਬ ਅਤੇ ਪੰਜਾਬ ਸਰਕਾਰ ਦੀ ਹੋਵੇਗੀ ਇਸ ਮੀਟਿੰਗ ਵਿੱਚ ਜੁਆਇੰਟ ਸਕੱਤਰ ਜਗਤਾਰ ਸਿੰਘ,ਜੋਧ ਸਿੰਘ,ਜਲੋਰ ਸਿੰਘ ਮੀਤ ਪ੍ਰਧਾਨ ਬਲਜਿੰਦਰ ਸਿੰਘ ਬਰਾੜ, ਗੁਰਪ੍ਰੀਤ ਸਿੰਘ ਪੰਨੂ, ਜਗਜੀਤ ਸਿੰਘ ਲਿਬੜਾ,ਉਡੀਕ ਚੰਦ, ਜਤਿੰਦਰ ਸਿੰਘ, ਹਰਜਿੰਦਰ ਸਿੰਘ,ਭਗਤ ਸਿੰਘ, ਅਮਰਜੀਤ ਸਿੰਘ,ਬਲਜੀਤ ਸਿੰਘ ਗਿੱਲ, ਕੈਸ਼ੀਅਰ ਬਲਜੀਤ ਸਿੰਘ ਹਾਜ਼ਰ ਸਨ।

Comments
Post a Comment